ਰੀਤ ਦੇ ਪਾਪਾ ਜਿਆਦਾ ਸ਼ਰਾਬ ਪੀਣ ਕਰਕੇ ਬਹੁਤ ਬਿਮਾਰ ਹੋ ਗਏ।ਡਾਕਟਰਾਂ ਮੁਤਾਬਿਕ ਉਹ ਬਿਲਕੁਲ ਸ਼ਰਾਬ ਛੱਡਣ ਉਪਰੰਤ ਵੀ ਕੁਝ ਮਹੀਨਿਆਂ ਦੇ ਲਈ ਹੀ ਜੀਵਤ ਰਹਿ ਸਕਦੇ ਕਿਉਂਕਿ ਉਹਨਾਂ ਦੇ ਸਰੀਰ ਦੇ ਅੰਗ ਹੌਲੀ ਹੌਲੀ ਕੰਮ ਕਰਨਾ ਬੰਦ ਕਰ ਰਹੇ ।ਸਭ ਨੇ ਕਿਹਾ ਕਿ ਉਸਦੇ ਹੁੰਦੇ ਹੀ ਰੀਤ ਦਾ ਵਿਆਹ ਕਰ ਦਿੱਤਾ ਜਾਵੇ ਕਿਉਂਕਿ ਪਿੱਛੇ ਰੀਤ ਦਾ ਭਰਾ ਅਜੇ ਬਹੁਤ ਛੋਟਾ ਸੀ ।ਮੌਕਾ ਦੇਖ ਰੀਤ ਦੀ ਭੂਆ ਰਿਸ਼ਤਾ ਲੈ ਆਉਂਦੀ ।ਰੀਤ ਦੀ ਮਾਂ ਮੌਕੇ ਦੀ ਨਜ਼ਾਕਤ ਸਮਝਦੇ ਭੂਆ ਦੀਆਂ ਗੱਲਾਂ ਵਿਚ ਆ ਜਾਂਦੀ ।ਰੀਤ ਦੀ ਮਾਂ ਨੂੰ ਲੱਗਦਾ ਸੀ ਕਿ ਧੀ ਦੇ ਵਿਆਹੇ ਜਾਣ ਉੱਪਰ ਉਸਦੀ ਕੁਝ ਜਿੰਮੇਵਾਰੀ ਪਤੀ ਦੇ ਹੁੰਦਿਆਂ ਹੀ ਨਜਿੱਠੀ ਜਾਵੇਗੀ । ਰੀਤ ਦੀ ਭੂਆ ਨੇ ਆਪਣੀ ਭਾਬੀ ਜਾਣੀਕੇ ਰੀਤ ਦੀ ਮਾਂ ਕੋਲ ਮੁੰਡੇ ਵਾਲਿਆਂ ਦੀਆਂ ਸ਼ਿਫਤਾ ਦੇ ਪੁਲ ਬੰਨ ਦਿੱਤੇ ਕਿ ਉਹ ਆਪਣੀ ਧੀ ਨੂੰ ਦੋ ਕੱਪੜਿਆਂ ਚ ਲਿਜਾਣ ਲਈ ਤਿਆਰ ਹਨ ।
ਰੀਤ ਦੀ ਮਾਂ ਸ਼ਗਨ ਦਾ ਸਮਾਨ ਆਪਣੀ ਨਨਾਣ ਹੱਥ ਭੇਜ ਦਿੰਦੀ ।ਹਫ਼ਤੇ ਬਾਅਦ ਵਿਆਹ ਦੀ ਤਾਰੀਕ ਪੱਕੀ ਹੋ ਜਾਂਦੀ ।ਉਸ ਸਮੇਂ ਹੁਣ ਵਾਂਗ ਸ਼ਗਨ ਨਹੀ ਪਾਉਂਦੇ ਸੀ ।ਬਸ ਵਿਚੋਲੇ ਹੱਥ ਹੀ ਸਭ ਕੁਝ ਭੇਜਿਆ ਜਾਂਦਾ ਸੀ ।ਰਿਸ਼ਤੇ ਲਈ ਪੁੱਛਗਿੱਛ ਕਰਨ ਵਾਲਾ ਕੋਈ ਨਹੀਂ ਜਿਸ ਕਰਕੇ ਰੀਤ ਦੇ ਪਰਿਵਾਰ ਨੂੰ ਭੂਆ ਉੱਤੇ ਵਿਸ਼ਵਾਸ ਕਰਨਾ ਪਿਆ ।ਕਿਉਂਕਿ ਰੀਤ ਦੇ ਬਾਪ ਹੁਣੀ ਵੀ ਭੈਣ ਭਰਾ ਹੀ ਸੀ ।ਰੀਤ ਦੀ ਮਾਂ ਦੇ ਭਰਾ ਨਹੀਂ ਸੀ ਕੋਈ ।ਇਕ ਭੈਣ ਸੀ ਜਿਸਦਾ ਪਰਿਵਾਰ ਕੁਝ ਸਮਾਂ ਪਹਿਲਾਂ ਹੀ ਇਕ ਐਕਸੀਡੈਂਟ ਵਿਚ ਖਤਮ ਹੋ ਗਿਆ ਸੀ ।
ਦਿਨ ਨੇੜੇ ਹੋਣ ਕਰਕੇ ਸਭ ਵਿਆਹ ਦੀਆਂ ਤਿਆਰੀਆਂ ਵਿਚ ਰੁੱਝ ਗਏ ।ਰੀਤ ਡਰੀ ਸਹਿਮੀ ਤਿਆਰ ਹੋਈ ਬੈਠੀ ਸੀ । ਬਰਾਤ ਸਮੇਂ ਸਿਰ ਆ ਗਈ ।ਭੂਆ ਨੇ ਜਲਦੀ ਜਲਦੀ ਸਭ ਰਸਮਾਂ ਕਰਵਾ ਦਿਤੀਆਂ।ਦਿਨੇ ਹੀ ਡੋਲੀ ਵਿਦਾ ਕਰਵਾ ਦਿੱਤੀ ।ਸਹੁਰੇ ਘਰ ਪਹੁੰਚ ਕੁਝ ਰਸਮਾਂ ਹੋਈਆਂ ।ਫਿਰ ਥੱਕੀ ਹੋਣ ਕਰਕੇ ਰੀਤ ਝੱਟ ਸੌ ਗਈ । ਫਿਰ ਦੋਨੋਂ ਪਰਿਵਾਰ ਇਕ ਦੂਜੇ ਘਰ ਗਏ ਮਿਲਣੀ ਕਰਨ।ਰੀਤ ਕੁਝ ਦਿਨ ਪੇਕੇ ਘਰ ਰਹਿਣ ਆਈ ।ਰੀਤ ਹੈਰਾਨ ਸੀ ਕਿ ਉਹ ਇਕ ਹਫ਼ਤਾ ਸਹੁਰੇ ਘਰ ਲਗਾ ਕੇ ਆਈ ਪਰ ਉਸਨੇ ਇਕ ਹਫ਼ਤੇ ਚ ਆਪਣੇ ਪਤੀ ਨੂੰ ਇਕ ਵਾਰ ਵੀ ਘਰ ਚ ਨਹੀਂ ਦੇਖਿਆ ਸੀ ।
ਰੀਤ ਜਦ ਵਾਪਸ ਸਹੁਰੇ ਘਰ ਗਈ ਤਾਂ ਰੀਤ ਹੱਥ ਚੌਕੇ ਚੁੱਲੇ ਦੀ ਜਿੰਮੇਵਾਰੀ ਸੌਪ ਦਿੱਤੀ ਜਾਂਦੀ ਹੈ।ਰੀਤ ਆਪਣਾ ਕੰਮ ਖਤਮ ਕਰ ਜਦ ਰਾਤ ਨੂੰ ਕਮਰੇ ਵਿਚ ਜਾਂਦੀ ਤਾਂ ਉਸਦਾ ਪਤੀ ਗਹਿਰੀ ਨੀਂਦ ਚ ਸੁੱਤਾ ਪਿਆ ਹੁੰਦਾ ।ਰੀਤ ਵੀ ਸੌਂ ਜਾਂਦੀ ਹੈ।ਹੁਣ ਅਜਿਹਾ ਹਰ ਰੋਜ਼ ਹੀ ਹੁੰਦਾ ।ਰੀਤ ਨੂੰ ਸਭ ਕੁਝ ਅਜੀਬ ਲੱਗਦਾ ।ਰੀਤ ਦਾ ਪਤੀ ਸਾਰਾ ਦਿਨ ਕਮਰੇ ਚ ਪਿਆ ਰਹਿੰਦਾ ।ਆਪਣੀ ਮਾਂ ਤੋਂ ਬਿਨਾਂ ਕਿਸੇ ਨਾਲ ਗੱਲ ਨਾ ਕਰਦਾ ।ਜੇ ਰੀਤ ਆਪਣੀ ਸੱਸ ਤੋਂ ਇਦਾਂ ਕਰਨ ਦਾ ਕਾਰਨ ਪੁੱਛਦੀ ਤਾਂ ਉਹ ਜਵਾਬ ਦਿੰਦੀ ਸਮੇਂ ਨਾਲ ਸਭ ਠੀਕ ਹੋਜੂ ।ਇਹ ਕੁੜੀਆਂ ਤੋਂ ਕੁਝ ਜਿਆਦਾ ਹੀ ਸ਼ਰਮ ਮਨਾਉਦਾ ਤਾਂ ਤੇਰੇ ਤੋਂ ਦੂਰ ਰਹਿੰਦਾ ।ਜਦ ਤੈਨੂੰ ਜਾਣ ਪਹਿਚਾਣ ਜਾਊਗਾ ਤਾਂ ਤੇਰੇ ਨਾਲ ਵੀ ਘੁਲ ਮਿਲ ਜਾਵੇਗਾ ।
ਰੀਤ ਦੇ ਪਿਤਾ ਦੀ ਮੌਤ ਹੋ ਜਾਂਦੀ ।ਰੀਤ ਭੋਗ ਤੱਕ ਆਪਣੇ ਪੇਕੇ ਘਰ ਹੀ ਰਹਿੰਦੀ ।ਉਹ ਅਜਿਹੀ ਸਥਿਤੀ ਵਿੱਚ ਮਾਂ ਨੂੰ ਕੁਝ ਵੀ ਦੱਸ ਕੇ ਪਰੇਸ਼ਾਨ ਨਹੀਂ ਕਰਨਾ ਚਾਹੁੰਦੀ ਸੀ ।ਭੋਗ ਮਗਰੋਂ ਰੀਤ ਆਪਣੇ ਸਹੁਰੇ ਘਰ ਵਾਪਸ ਆ ਜਾਂਦੀ ।ਹੁਣ ਰੀਤ ਨੂੰ ਮਹੀਨਾ ਕ ਹੋ ਗਿਆ ਸੀ ਆਪਣੇ ਸਹੁਰੇ ਘਰ ਰਹਿੰਦਿਆਂ ।ਇਸ ਘਰ ਦੇ ਭੇਦ ਪਰਤ ਦਰ ਪਰਤ ਕਰ ਰੀਤ ਅੱਗੇ ਉਜਾਗਰ ਹੁੰਦੇ ਜਾ ਰਹੇ ਸੀ ।ਪਰ ਰੀਤ ਮਜ਼ਬੂਰ ਸੀ ।ਕਿਉਂਕਿ ਰੀਤ ਜਾਣਦੀ ਸੀ ਕਿ ਮਾਂ ਨੂੰ ਕੁਝ ਵੀ ਦੱਸਿਆ ਤਾਂ ਉਹ ਸਹਿਣ ਨਹੀਂ ਕਰ ਸਕੇਗੀ ।ਰੀਤ ਚੁੱਪ ਰਹਿ ਕੇ ਆਪਣੀ ਜ਼ਿੰਦਗੀ ਨੂੰ ਸਹੀ ਰਾਹ ਉੱਪਰ ਲਿਆਉਣਾ ਚਾਹੁੰਦੀ ਸੀ ।
ਰੀਤ ਦਾ ਪਤੀ ਮੰਦ ਬੁੱਧੀ ਸੀ ।ਜੋ ਖੁਦ ਦਾ ਭਲਾ ਬੁਰਾ ਨਹੀਂ ਵਿਚਾਰ ਸਕਦਾ ਸੀ ।ਜਦ ਰੀਤ ਨੂੰ ਪਤਾ ਲੱਗਦਾ ਤਾਂ ਉਹ ਆਪਣੀ ਸੱਸ ਨੂੰ ਸਵਾਲ ਕਰਦੀ ਕਿ ਤੁਸੀਂ ਮੇਰੇ ਨਾਲ ਧੋਖਾ ਕਿਉਂ ਕੀਤਾ ? ਦੋਹਾਂ ਵਿਚ ਕਾਫੀ ਬਹਿਸ ਹੁੰਦੀ ।ਸੱਸ ਗੁੱਸੇ ਵਿਚ ਰੀਤ ਨੂੰ ਕਹਿੰਦੀ ਕਿ ਅਸੀਂ ਤਾਂ ਸਭ ਸੱਚ ਦੱਸਿਆ ਸੀ ,ਤੇਰੀ ਭੂਆ ਨੇ ਤੈਨੂੰ ਕਿਉਂ ਨਹੀਂ ਦੱਸਿਆ ਇਹ ਸਾਨੂੰ ਨਹੀਂ ਪਤਾ ।ਤੇਰੀ ਭੂਆ ਨੇ ਰਿਸ਼ਤਾ ਕਰਵਾਉਣ ਲਈ ਸੋਨੇ ਦੇ ਕੰਗਣ ਤੋਂ ਛੁੱਟ ਵੀਹ ਹਜ਼ਾਰ ਰੁਪਇਆ ਵੀ ਲਿਆ ।ਇਹ ਗੱਲਾਂ ਸੁਣ ਰੀਤ ਦੇ ਪੈਰਾਂ ਥੱਲਿਓਂ ਜ਼ਮੀਨ ਨਿਕਲ ਗਈ ।ਰੀਤ ਦਾ ਦਿਲ ਕਰੇ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
anjali Meshal
very good aj kal kise da v trust nai kita ja sakda o fir chae bhua mama masi
Lakhveer singh
ਕਹਾਣੀ ਵਧੀਆ ਲਿਖੀ ਆ
ਪਰ ਤੁਸੀ ਭੂਆ ਦੇ ਕਿਰਦਾਰ ਨਫ਼ਰਤ ਨਾਲ ਉਤਰਿਆ ਹੈ
ਇਸ ਕਿਰਦਾਰ ਤੇ ਕੋਈ ਮਾਮਾ ਜਾ ਮਾਸੀ ਵੀ ਹੋ ਸਕਦੀ ਸੀ ਪਰ ਤੁਸੀ ਨਹੀ ਕੀਤਾ ਕਿੳਕੀ ਉਹ ਮਾ ਦੇ ਆਪਣੇ ਸਨ
ਭੂਆ ਚਾਚਾ ਪਿਤਾ ਦੇ ਭੈਣ ਭਰਾ ਹੁੰਦੇ ਹਨ ਪਰ ਸੋਡੀਆ ਕਹਾਣੀਆ ਤੇ ਫਿਲਮਾ ਸਰੀਕ ਬਣਾ ਦਿੰਦੀਆ ਹਨ