ਸਿਮਰਨ..
ਅਮਰੀਕਾ ਵਿਚ ਇੱਕ ਗੁਜਰਾਤੀ ਪਰਿਵਾਰ ਦੀ ਇਕਲੌਤੀ ਧੀ ਤੇ ਕੁਝ ਸਾਲ ਪਹਿਲਾਂ ਬਣੀ ਇੱਕ ਹਿੰਦੀ ਫਿਲਮ ਦਾ ਨਾਮ..
ਇੱਕ ਵਾਰ ਨਾਈਟ ਕਲੱਬ ਵਿਚ ਕੁਝ ਪੈਸੇ ਜੂਏ ਵਿਚ ਹਾਰ ਜਾਂਦੀ ਏ..
ਫੇਰ ਓਥੇ ਬੈਠ ਰੋਣ ਲੱਗ ਜਾਂਦੀ ਏ..
ਕੋਲ ਈ ਬੈਠਾ ਇੱਕ ਕਾਲ਼ਾ ਪੱਲਿਓਂ ਪੈਸੇ ਦੇ ਦਿੰਦਾ..
ਪਹਿਲਾਂ ਹਾਰੇ ਹੋਏ ਜਿੱਤਣ ਲਈ ਇੱਕ ਵਾਰ ਫੇਰ ਖੇਡਦੀ ਏ..ਫੇਰ ਹਰ ਜਾਂਦੀ..ਇਸ ਵਾਰ ਪੂਰੇ ਪੰਜਾਹ ਹਜਾਰ..!
ਫੇਰ ਪੂਰੇ ਦਾ ਪੂਰਾ ਗੈਂਗ ਉਸਦੇ ਮਗਰ ਪੈ ਜਾਂਦਾ..ਪੈਸੇ ਵਾਪਿਸ ਮੰਗਦਾ..ਏਨਾ ਦਬਾਓ ਬਣਾਉਂਦਾ ਕੇ ਉਹ ਬੈੰਕ ਲੁੱਟਣੇ ਸ਼ੁਰੂ ਕਰ ਦਿੰਦੀ..ਫੇਰ ਅੰਨੀ ਦਲਦਲ ਵਿਚ ਧਸਦੀ ਹੀ ਚਲੀ ਜਾਂਦੀ..
ਨੌਕਰੀ..ਇੱਜਤ..ਰਿਸ਼ਤੇ..ਮੰਗੇਤਰ..ਮਨ ਦਾ ਚੈਨ..ਘਰ-ਬਾਰ..ਮਾਂ ਬਾਪ..ਸਭ ਕੁਝ ਇੱਕ ਗਲਤੀ ਦੀ ਭੇਂਟ ਚੜ ਜਾਂਦਾ..
ਇੱਕ ਸਿਫਾਰਿਸ਼ ਜਿਹੀ ਕਰਾ..ਜਹਾਜੇ ਚਾੜਨ ਤੋਂ ਪਹਿਲਾਂ ਆਪਣੇ ਧੀਆਂ ਪੁੱਤਰਾਂ ਨੂੰ ਇਹ ਫਿਲਮ ਜਰੂਰ ਵਿਖਾਓ..ਅੱਖਾਂ ਖੋਲੋ..ਆਪਣੀਆਂ ਵੀ ਅਤੇ ਓਹਨਾ ਦੀਆਂ ਵੀ..!
ਜਿੰਦਗੀ ਏਡੀ ਸੌਖੀ ਨਹੀਂ ਰਹੀ..
ਘੜੀ ਦਾ ਖੁੰਝਿਆ ਪਲਾਂ ਵਿਚ ਕਿੰਨੀ ਦੂਰ ਜਾ ਪੈਂਦਾ ਏ..
ਡਰੱਗਾਂ ਅਤੇ ਬੁਰੀ ਸੰਗਤ ਵਾਲੀ ਦਲਦਲ ਵਿਚ ਫਸੇ ਹੋਏ ਦਾ ਕੀ ਹਾਲ ਹੁੰਦਾ..!
ਸ਼ਬਦਾਂ ਵਿਚ ਦੱਸਣਾ ਡਾਹਢਾ ਔਖਾ..ਨਾ ਹੀ ਕੋਈ ਵਿਸ਼ਵਾਸ ਕਰਦਾ..ਅਕਸਰ ਆਖਦੇ ਆਪ ਤਾਂ ਅੱਪੜ ਗਏ ਹੁਣ ਦੂਜਿਆਂ ਨੂੰ ਡਰਾਉਂਦੇ ਨੇ..!
ਸੱਤ ਸਮੁੰਦਰ ਪਾਰ ਇਥੇ ਅਕਸਰ ਹੀ ਹੌਲੀ ਉਮਰ ਦੀਆਂ ਕਿੰਨੀਆਂ ਸਾਰੀਆਂ ਕੁੜੀਆਂ ਮੁੰਡਿਆਂ ਨਾਲ ਵਾਹ ਪੈਂਦਾ ਏ..ਫੇਰ ਖਿਆਲ ਆਉਂਦਾ ਏ ਕੇ ਜਿਸ ਉਮਰ ਵਿਚ ਮੇਰੀ ਹਰ ਮੁਸ਼ਕਿਲ ਦਾ ਹੱਲ ਪੱਗ ਬੰਨੀ ਇੱਕ ਉਸ ਇਨਸਾਨ ਕੋਲ ਹੋਇਆ ਕਰਦਾ ਸੀ ਜਿਸਨੂੰ ਮੈਂ ਆਪਣਾ ਪਿਤਾ ਜੀ ਆਖ ਸੰਬੋਧਨ ਹੁੰਦਾ ਸਾਂ ਤਾਂ ਮੇਰੀਆਂ ਅੱਖਾਂ ਭਰ ਆਉਂਦੀਆਂ..!
ਕਿੰਨਾ ਔਖਾ ਏ ਇਥੇ ਆਪਣੇ ਸਿਰ ਤੇ ਪਹਿਲਾਂ ਘਰ ਲੱਭਣੇ ਫੇਰ ਓਹਨਾ ਦੇ ਕਿਰਾਏ ਦੇਣੇ..
ਫੇਰ ਨੌਕਰੀਆਂ ਲੱਭਣੀਆਂ..ਫੇਰ ਠੰਡੀਆਂ ਰਾਤਾਂ ਨੂੰ ਬਰਫ਼ਾਂ ਤੋਂ ਤਿਲਕ ਕੇ ਡਿੱਗਣਾ..ਫੇਰ ਏਧਰ ਓਧਰ ਵੇਖ ਆਪੇ ਹੀ ਉੱਠ ਪੈਣਾ..ਤੇ ਮੁੜ ਆਪਮੁਹਾਰੇ ਹੀ ਨਿੱਕਲ ਆਏ ਕਿੰਨੇ ਸਾਰੇ ਹੰਜੂ ਵੀ ਆਪ ਹੀ ਪੂੰਝ ਲੈਣੇ..
ਫੇਰ ਘਰੇ ਫੋਨ ਲਾਉਣਾ ਤੇ ਆਖਣਾ ਮੰਮੀ ਤੇਰੀ ਬੜੀ ਯਾਦ ਆਉਂਦੀ ਏ..”ਮਾਏਂ ਨੀ ਮੈਂ ਕੀਨੂੰ ਆਖਾਂ ਦਰਦ ਵਿਛੋੜੇ ਦਾ ਹਾਲ ਨੀ”
ਫੇਰ ਮਾਨਸਿਕ ਅਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ