ਰਾਤ ਦੇ ਗਿਆਰਾਂ ਵੱਜ ਗਏ ਸਨ , ਚਾਹਤ ਦੇ ਡੈਡ (ਰੌਬਨ) ਨੂੰ ਫ਼ੋਨ ਆਇਆ। ਉਸ ਨੂੰ ਜਹਿਦੋ ਜਹਿਦ ਤੁਆਮ ਖ਼ੁਰਦ ਲਈ ਕਿਹਾ ਜਾਂਦਾ ਹੈ। ਪਰ ਰੌਬਨ ਰੋਂ ਰਿਹਾ ਹੁੰਦਾ ਹੈ। ਅਚਾਨਕ ਚਾਹਤ ਦਾ ਥੋੜ੍ਹਾ ਜਾ ਬੈੱਡ ਹਿੱਲਦਾ ਦਿਖਾਈ ਦਿੰਦਾ ਹੈ। ਜਦ ਉੱਪਰ ਨਿਗ੍ਹਾ ਮਾਰੀ ਤਾਂ ਚਾਹਤ ਦਾ ਤਨ ਤੜਫ਼ ਰਿਹਾ ਸੀ। ਫ਼ੋਨ ਸੁੱਟਕੇ ਰੌਬਨ ਡਾ. ਵੱਲ ਭੱਜੇ।
ਡੈਡ : ਡਾ. ਸਾਬ ਚਾਹਤ ਨੂੰ ਪਤਾ ਨਹੀਂ ਕੀ ਹੋ ਗਿਆ।
ਹਰ ਦੋ ਉਥੋਂ ਬਹੁਤ ਸ਼ਿਤਾਬ ਨਾਲ਼ ਚਾਹਤ ਕੋਲ਼ ਆਏ।
ਡਾ. ਨੇ ਚਾਹਤ ਦੇ ਦਿਵਾਈ ਦਾ ਭਰਕੇ ਇੱਕ ਇੰਜੈਕਸ਼ਨ ਲਾ ਦਿੱਤਾ ਤੇ ਚਾਹਤ ਬਿਲਕੁੱਲ ਸ਼ਾਂਤ ਹੋ ਗਈ। ਅੱਜ ਚਾਹਤ ਨੂੰ ਤੀਜਾ ਦਿਨ ਹੈ, ਹਸਪਤਾਲ਼ ਵਿੱਚ ਜ਼ਿੰਦਗੀ ਤੇ ਮੌਤ ਦੀ ਲੜ੍ਹਾਈ ਲੜ੍ਹ ਰਹੀ ਹੈ। ਸਿਰ ਤੇ ਸੱਟ ਲੱਗਣ ਕਾਰਨ ਚਾਹਤ ਹਸਪਤਾਲ ਦਾ ਇੱਕ ਹਿੱਸਾ ਬਣੀ ਪਈ ਹੈ। ਡਾ. ਵੀ ਬਿਨਾਂ ਕੁੱਝ ਬੋਲੇ ਚਲਾ ਜਾਂਦਾ ਹੈ। ਰੌਬਨ ਵੀ ਅੱਲਾ ਕੋਲੋਂ ਚਾਹਤ ਦੀ ਜ਼ਿੰਦਗੀ ਮੰਗਦੇ ਮੰਗਦੇ ਪੂਰੀ ਤਰ੍ਹਾਂ ਥੱਕ ਤੇ ਟੁੱਟ ਗਏ ਸੀ।ਚਾਹਤ ਨੂੰ ਜਿਉਂਦਾ ਮੁਰਦਾ ਬਣਕੇ ਪਈ ਨੂੰ ਇੱਕ ਹਫ਼ਤਾ ਲੰਘ ਗਿਆ। ਕਬਰਸਤਾਨ ਵੀ ਚੀਕਾਂ ਮਾਰ ਮਾਰ ਰੋਂ ਤੇ ਕੁਰਲਾ ਰਿਹਾ ਸੀ। ਨਾ ਉਹ ਰੌਣਕ ਨਾ ਚਾਹਤ ਦੇ ਹਿੱਸੇ ਦੀ ਹਰਿਆਲੀ। ਅਲਫਾਜ਼ ਵੀ ਅੱਲਾ ਤੋਂ ਬਹੁਤ ਨਾਰਾਜ਼ ਸੀ। ਉਸ ਤੋਂ ਚਾਹਤ ਦਾ ਹੋਰ ਇੰਤਜ਼ਾਰ ਨਹੀਂ ਹੋ ਰਿਹਾ ਸੀ।
ਇੱਕ ਦਿਨ ਨਰਸ ਦੀ ਮਜ਼ੂਦਗੀ ਵਿੱਚ ਚਾਹਤ ਨੇ ਅਲਫਾਜ਼ ਅਲਫਾਜ਼ ਪੁਕਾਰਿਆ। ਨਰਸ ਨੇ ਡਾ. ਚਾਹਤ ਦੇ ਡੈਡ ਨੂੰ ਬੁਲਾ ਲਿਆ। ਕੁੱਝ ਪਲਾਂ ਵਿੱਚ ਹੀ ਚਾਹਤ ਨੇ ਆਪਣੀਆਂ ਅੱਖਾਂ ਖੋਲੀਆ ਤੇ ਆਸੇ ਪਾਸੇ ਵੇਖਦਿਆਂ ਅੱਖਾਂ ਚੋਂ ਹੰਝੂ ਨਾਲ਼ ਡੈਡ ਵੱਲ ਵੇਖਿਆ ਤੇ ਕਿਹਾ,
ਚਾਹਤ : ਡੈਡ ਅਲਫਾਜ਼।
( ਰੌਬਨ ਚਾਹਤ ਕੋਲ਼ ਬਹਿ ਗਏ ਤੇ ਸਿਰ ਪਲੋਸ ਦਿਆ ਕਿਹਾ )
ਰੌਬਨ : ਅਲਫਾਜ਼ ਕੀ ਪੁੱਤ।
ਚਾਹਤ : ਅਲਫਾਜ਼ ਮੇਰਾ ਦੋਸਤ ਹੈ।
ਰੌਬਨ : ਕਿੱਥੇ ਰਹਿੰਦਾ ਪੁੱਤ ਓ।
ਚਾਹਤ : ਕਬਰਸਤਾਨ ਵਿੱਚ। ਮੈਂ ਉਥੇ ਜਾਕੇ ਕੁਸ਼ਤਗਾਂ( ਮੁਰਦੇ ) ਨਾਲ਼ ਸੁਖ਼ਨ( ਗੱਲਾਂ )ਕਰਦੀ ਸੀ। ਓ ਵੀ ਮੇਰੇ ਨਾਲ਼ ਕਰਦਾ ਸੀ।
ਬਰੋਸ਼
ਰੌਬਨ : ਚਾਹਤ ਤੂੰ ਪਾਗ਼ਲ ਹੋ ਗਈ।
ਕੋਲ਼ ਖੜ੍ਹੇ ਡਾ. ਨੇ ਰੌਬਨ ਦੇ ਦੋਸ਼ੇ ਤੇ ਦਸਤ ਰੱਖਦਿਆਂ ਕਿਹਾ।
ਡਾ. : ਕੋਈ ਨਾ ਚਾਹਤ ਪੁੱਤ ਅਸੀਂ ਪਤਾ ਕਰਦਿਆਂ, ਤੁਸੀਂ ਅਰਾਮ ਕਰੋ। ਆਉ ਸਾਰੇ।
ਡਾ. ਰੌਬਨ ਨੂੰ ਆਪਣੇ ਰੂਮ ਵਿੱਚ ਲਿਜਾ ਕੇ ਕਹਿੰਦਾ ਹੈ।
ਡਾ. : ਵੇਖ ਰੌਬਨ ਤੂੰ ਮੇਰਾ ਇੱਕ ਜਿਗਰੀ ਦੋਸਤ ਹੈ। ਤੇਰੀ ਜਿੰਨੀ ਮੈਨੂੰ ਵੀ ਚਾਹਤ ਦੀ ਫ਼ਿਕਰ ਹੈ। ਤੂੰ ਸਿਆਣਪ ਤੋਂ ਕੰਮ ਲੈ, ਏ ਨਾ ਹੋਵੋ ਕਿਤੇ ਆਪਾ ਚਾਹਤ ਦੇ ਪਸ਼ੇਮਾਂ ਬਣ ਜਾਈਏ। ਤੈਨੂੰ ਵੀ ਪਤਾ ਹੈ, ਚਾਹਤ ਦੀ ਹਾਲਤ ਕਿੰਨੀ ਗੰਭੀਰ ਹੈ। ਓਤੋਂ ਉਸ ਨੂੰ ਸਦਮੇ ਝਟਕੇ ਲੱਗ ਰਹੇ ਨੇ। ਚਾਹਤ ਦੀ ਹਯਾਤ ਹਲੇ ਅਠਾਰਾਂ ਸਾਲ ਹੈ। ਉਹ ਇਹ ਸਭ ਨਹੀਂ ਸਹਿਣ ਕਰ ਸਕਦੀ। ਮੈਂ ਤੈਨੂੰ ਉਸ ਦਿਨ ਵੀ ਕਿਹਾ ਸੀ, ਜੇ ਤੂੰ ਚਾਹਤ ਨੂੰ ਐਡਮਿਟ ਕਰਵਾ ਦਿੰਦਾ ਤਾਂ ਇੰਨੀ ਗੱਲ ਨਾ ਵੱਧਦੀ। ਤੂੰ ਆਏ ਕਰ ਕਬਰਸਤਾਨ ਜਾ ਵੇਖ ਜਾਕੇ ਕਈ ਵਾਰ ਕੋਈ ਸੱਚੀ ਨਾ ਰਹਿੰਦਾ ਹੋਵੋ, ਜਾਂ ਇਸਦਾ ਭਰਮ ਹੈ। ਹਾਂ ਸੱਚ ਇੱਕ ਵੀਡੀਓ ਜ਼ਰੂਰ ਬਣਾ ਲਿਆਵੀ।
ਰੌਬਨ : ਬਸ ਤੂੰ ਚਾਹਤ ਨੂੰ ਜ਼ਿੰਦਗੀ ਦੇਂਦੇ, ਜੋ ਕਹੇਗਾ ਉਹੀ ਕਰੂ।
ਰੌਬਨ ਕਬਰਸਤਾਨ ਜਾਕੇ ਵੇਖਦਾ ਤਾਂ ਉਸ ਨੂੰ ਡਰ ਦੀ ਕੰਬਣੀ ਜਿਹੀ ਚੜ੍ਹੀ ਤੇ ਸੋਚਦਾ ਹੈ, ਇੱਥੇ ਤਾਂ ਦਿਨੇ ਵੀ ਡਰ ਲੱਗਦਾ, ਚਾਹਤ ਰਾਤ ਨੂੰ ਆਉਦੀ ਹੈ। ਇਨ੍ਹਾਂ ਦਰੱਖਤਾਂ ਤੇ ਕਬਰਾਂ ਵਿੱਚ ਤਾਂ ਜਾਨਵਰ ਵੀ ਨਾ ਰਹੇ। ਦੇਵ (ਡਾ.) ਬੋਲਦਾ ਸੀ ਕੋਈ ਹੋਵੇ ਨਾ। ਕਿਹੜਾ ਪਾਗ਼ਲ ਅਜ਼ਲ ਗਲ਼ ਲਾਉ। ਰੌਬਨ ਡਰਦਾ ਡਰਦਾ ਆਪਣੇ ਆਪ ਨੂੰ ਪਾਗ਼ਲ ਮਹਿਸੂਸ ਕਰਦਾ ਆਵਾਜ਼ ਦਿੰਦਾ।
ਰੌਬਨ : ਅਲਫਾਜ਼ ਅਲਫਾਜ਼ ਬੇਟਾ ਅਲਫਾਜ਼ ।
ਤੇ ਸੋਚਦਾ ਸੱਚੀ ਮੇਰੀ ਧੀ ਪਾਗ਼ਲ ਹੋ ਗਈ , ਜੋ ਇੱਥੇ ਆਕੇ ਆਪਣੀ ਮੌਤ ਨਾਲ਼ ਸਕੀਰੀ ਕੱਢ ਰਹੀ ਹੈ।
ਰੌਬਨ ਨੂੰ ਕੋਈ ਖੜਕਾ ਜ਼ਾ ਸੁਣਦਾ ਤੇ ਉਹ ਡਰ ਜਾਂਦਾ ਤੇ ਵਾਪਸ ਜਾਣ ਦੀ ਸੋਚਦਾ, ਇੱਕ ਵਾਰ ਹੋਰ ਵੇਖ ਲਵਾ।
ਰੌਬਨ : ਅਲਫਾਜ਼ ਅਲਫਾਜ਼ ਮੈਂ ਚਾਹਤ ਦਾ ਅੱਬਾ ਹਾਂ। ਚਾਹਤ ਹਸਪਤਾਲ਼ ਵਿੱਚ ਦਾਖ਼ਲ ਹੈ ਤੇ ਤੈਨੂੰ ਬੁਲਾ ਰਹੀ ਹੈ।
ਇਹ ਕਹਿ ਕੇ ਰੌਬਨ ਪਰੂਫ਼ ਲੈਂਦਾ ਹੋਇਆ ਚਲਾ ਜਾਂਦਾ। ਇਹ ਸਭ ਕੁੱਝ ਅਲਫਾਜ਼ ਸੁਣ ਰਿਹਾ ਸੀ। ਅਲਫਾਜ਼ ਦੀ ਦੁਨੀਆਂ ਲੁੱਟਦੀ ਨਜ਼ਰ ਆਈ।
ਅਲਫਾਜ਼ : ਰੱਬਾ ਤੂੰ ਮੇਰੇ ਨਾਲ਼ ਇੰਝ ਕਿਉਂ ਕੁਨ ਰਿਹਾ ਏ। ਜੋ ਵੀ ਮੈਨੂੰ ਆਪਣਾ ਮਿਲਦਾ ਹੈ ਤੂੰ ਉਹੀ ਖੋ ਲੈਨਾ ਏ। ਰਹਿਮ ਕਰ ਮੈਂ ਵੀ ਤੇਰਾ ਹੀ ਜੀਅ ਹਾਂ।
ਰੌਬਨ ਨੇ ਚਾਹਤ ਨੂੰ ਜਾਕੇ ਦੱਸਿਆ ਕਿ ਪੁੱਤ ਆ ਵੇਖ ਉਥੇ ਕੋਈ ਨਹੀਂ ਸੀ। ਚਾਹਤ ਉਦਾਸੀ ਵਿਖਾਉਦੀ ਹੋਈ ਬੋਲੀ, ਡੈਡ ਤੁਸੀਂ ਕਲ੍ਹ ਨੂੰ ਚਲੇ ਜਾਉ।
ਰੌਬਨ ਡੂੰਘੀ ਸੋਚ ਸੋਚਦਾ ਬੋਲਿਆ,,,
ਰੌਬਨ : ਕੋਈ ਨਾ ਪੁੱਤ ਮੈਂ ਹਰ ਰੋਜ਼ ਜਾਕੇ ਆਵਾਂਗਾ। ਇੱਕ ਦਿਨ ਅਲਫਾਜ਼ ਤੇਰੇ ਕੋਲ਼ ਹੋਵੇਗਾ।
ਚਾਹਤ : ਪੱਕਾ ਡੈਡ, ਤੁਸੀਂ ਅਹਿਦ ਕਰੋ। ਨਲੇ ਮੈਨੂੰ ਵੀ ਕਬਰਸਤਾਨ ਲੈਜਿਓ।
ਰੌਬਨ ਆਪਣਾ ਕੰਬਦਾ ਹੱਥ ਚਾਹਤ ਦੇ ਹੱਥ ਉੱਪਰ ਰੱਖ ਦਿੰਦਾ ਤੇ ਬੋਲਦਾ ਹਾਂ ਪੁੱਤ। ਮੇਰੀ ਧੀ ਕਿਸ ਦੁਨੀਆਂ ਵਿੱਚ ਚਲੀ ਗਈ ਰੱਬਾ ਕੀ ਕਿਸੇ ਦਾ ਬੁਰਾ ਕਰ ਦਿੱਤਾ। ਇਸ ਬੱਚੀ ਨੇ, ਜੋ ਤੂੰ ਬਦਲਾ ਲੈ ਰਿਹਾ। ਚਾਹਤ ਵੀ ਘਰ ਜਾਣ ਦੀ ਜਿੰਦ ਕਰਦੀ ਹੈ। ਪਰ ਦੇਵ ਆਕੇ ਚਾਹਤ ਨੂੰ ਵੇਖਦਾ ਤੇ ਰੌਬਨ ਨੂੰ ਨਾਲ਼ ਜਾਣ ਲਈ ਕਹਿੰਦਾ ਹੈ।
ਦੇਵ : ਕੀ ਬਣਿਆ ਫ਼ਿਰ ਰੌਬਨ।
ਰੌਬਨ : ਚਾਹਤ ਦਾ ਪਾਗਲਪਣ ਹੈ, ਉਥੇ ਤਾਂ ਮੌਤ ਆ ਯਰ। ਏ ਇੱਕ ਭਰਮ ਵਿੱਚ ਪੈ ਕੇ ਦਿਲ ਤੇ ਦਿਮਾਗ਼ ਵਿੱਚ ਕੁੱਝ ਹੋਰ ਹੀ ਲੈ ਬੈਠੀ।
ਦੇਵ : ਫ਼ਿਰ ਤਾਂ ਚਾਹਤ ਬਹੁਤ ਖ਼ਤਰੇ ਵਿੱਚ ਹੈ।
ਰੌਬਨ : ਕਬਰਸਤਾਨ ਵਿੱਚ ਜਾਣ ਨੂੰ ਕਹਿੰਦੀ ਹੈ। ਘਰੋਂ ਤਾਂ ਏ ਉਥੇ ਹੀ ਜਾਇਆ ਕਰੂ।
ਦੇਵ : ਕੋਈ ਨਾ ਦੋਸਤ ਆਪਾ ਇਸ ਨੂੰ ਇੱਥੇ ਹੀ ਰੱਖਦੇ ਹਾਂ, ਜਿਨ੍ਹਾ ਟੈਮ ਬਿਲਕੁਲ ਠੀਕ ਨਹੀਂ ਹੁੰਦੀ।
ਰੌਬਨ ਦੇਵ ਦਾ ਸ਼ੁਕਰ ਕਰਦਾ ਚਾਹਤ ਕੋਲ ਆ ਜਾਂਦਾ,,
ਰੌਬਨ : ਪੁੱਤ ਆਪਾਂ ਨੂੰ ਹਲੇ ਇੱਥੇ ਹੀ ਰਹਿਣਾ ਪਵੇਗਾ। ਨਹੀਂ ਤੂੰ ਠੀਕ ਨੀ ਹੋ ਸਕਦੀ ਤੇ ਨਾ ਹੀ ਫਿਰ ਅਲਫਾਜ਼ ਨੂੰ ਮਿਲ ਸਕਦੀ ਆ।
ਬੇਟਾ ਤੇਰੇ ਦੋਸਤ ਕੌਣ ਕੌਣ ਹੈ, ਮੈਂ ਉਨਾਂ ਨੂੰ ਬੁਲਾ ਲਿਆ ਉ, ਤੇਰਾ ਦਿਲ ਲੱਗ ਜੁ।
ਚਾਹਤ : ਡੈਡ ਅਲਫਾਜ਼ ਤੇ ਨਫ਼ਸ ਹੀ ਮੇਰੇ ਦੋਸਤ ਨੇ।
ਅਰਾਮ ਕਰੋ ਬੇਟਾ ਕਹਿੰਦਾ ਹੋਇਆ, ਰੌਬਨ ਬਾਹਰ ਚਲਾ ਜਾਂਦਾ ਹੈ। ਚਾਹਤ ਨੂੰ ਕਿਸੇ ਵੀ ਤਰ੍ਹਾਂ ਗੱਲਾਬਾਤਾਂ ਵਿੱਚ ਲਾਕੇ ਤੇ ਪੂਰਾ ਖੁਸ ਰੱਖਣਾ , ਦੇਵ ਨੇ ਕਿਹਾ ਸੀ। ਪਰ ਜੋ ਚਾਹਤ ਨਾਲ਼ ਗੱਲਬਾਤ ਕਰ ਸਕੇ ਕੋਈ ਹੈ ਵੀ ਨਹੀਂ ਸੀ । ਰੌਬਨ ਨੂੰ ਇਸ ਗੱਲ ਦੀ ਬਹੁਤ ਫ਼ਿਕਰ ਸੀ। ਉਹਨੇ ਹੁਣ ਆਪਣਾ ਕੰਮ ਵੀ ਸਾਭਨਾ ਸੀ। ਚਾਹੇ ਦੋਸਤ ਦਾ ਹਸਪਤਾਲ਼ ਹੋਣ ਕਾਰਨ ਚਾਹਤ ਦਾ ਪੂਰਾ ਧਿਆਨ ਰੱਖਿਆ ਜਾਂਦਾ ਸੀ। ਪਰ ਚਾਹਤ ਨੂੰ ਕਿਸੇ ਦੋਸਤ ਦੀ ਕਮੀ ਸੀ।
ਦੀਗਰ ਰੋਜ਼ ਸੁਬਾਈ ਹੀ ਇੱਕ ਲੜਕਾ ਹਸਪਤਾਲ਼ ਆਉਦਾ। ਗੋਰਾ ਚਿੱਟਾ ਰੰਗ, ਵਾਲ ਖੱਬੇ ਪਾਸੇ ਝੂਟਦੇ ਨਵੀਂ ਪੈੱਟ ਸ਼ਰਟ ,ਟਾਈ ਲੱਗੀ , ਚਕਮੇ ਬੂਟ ਕਿਸੇ ਅਫ਼ਸਰ ਵਾਂਗ ਲੱਗਦਾ ਸੀ। ਸਾਰੀਆਂ ਨਰਸਾਂ ਦੀ ਨਜ਼ਰ ਦਾ ਸ਼ਿਕਾਰ ਹੁੰਦਾ ਹੋਇਆ। ਡਾ. ਦੇਵ ਪਾਟਿਲ ਕੋਲ਼ ਚਾਹਤ ਬਾਰੇ ਪੁੱਛ ਰਿਹਾ ਸੀ।
ਮੁੰਡਾ : ਗੁੱਡ ਮੌਰਿੰਗ ਸ੍ਰ, ਸ੍ਰ ਚਾਹਤ ਨਾਮ ਦੀ ਲੜਕੀ ਇਸ ਹਸਪਤਾਲ਼ ਵਿੱਚ ਐਡਮਿਟ ਹੈ।
ਦੇਵ : ਹਾਜ਼ੀ ਪਰ ਤੁਸੀਂ ਕੌਣ।
ਕਮਲ : ਸ੍ਰ ਮੈਂ ਕਮਲ, ਚਾਹਤ ਦਾ ਕਲਾਸ ਫ਼ੈਲੋ। ਮੈਨੂੰ ਪਤਾ ਲੱਗਾ ਉਨਾਂ ਦੀ ਹੈਲਥ ਠੀਕ ਨਹੀਂ। ਇਸ ਲਈ ਮਿਲਣ ਆਇਆ ਹਾਂ।
ਦੇਵ : ਇੰਤਜ਼ਾਰ ਕਰੋ।
ਦੇਵ ਨੇ ਰੌਬਨ ਨੂੰ ਫ਼ੋਨ ਕਰਿਆ ਕਿ ਕਮਲ ਨਾਮ ਦਾ ਲੜਕਾ ਚਾਹਤ ਨੂੰ ਮਿਲਣ ਆਇਆ ਤੇ ਕੋਈ ਕਲਾਸ ਦੋਸਤ ਦਸ ਰਿਹਾ। ਰੌਬਨ ਨੇ ਜਵਾਬ ਦਿੱਤਾ ਕਿ ਹੋਵੇਗਾ ਤੁਸੀਂ ਚਾਹਤ ਨਾਲ਼ ਮਿਲਾ ਦੇਵੋ।
ਰੌਬਨ ਅੱਲਾ ਦਾ ਫ਼ਿਰ ਤੋਂ ਸ਼ੁਕਰ ਕਰਦਾ ਹੈ ਕਿ ਉਸ ਨੇ ਚਾਹਤ ਲਈ ਕੋਈ ਮਲਕ ਤੋਹਫ਼ੇ ਵਜੋਂ ਦੇ ਦਿੱਤਾ।
ਦੇਵ ਜਦ ਕਮਲ ਨੂੰ ਚਾਹਤ ਕੋਲ਼ ਲੈਕੇ ਗਿਆ ਤਾਂ ਚਾਹਤ ਸੁੱਤੀ ਪਈ ਸੀ। ਜਦ ਦੇਵ ਨੇ ਚਾਹਤ ਨੂੰ ਜਗਾਉਣ ਦੀ ਕੋਸ਼ਿਸ ਕੀਤੀ ਤਾਂ ਕਮਲ ਨੇ ਮਨਾਂ ਕਰਤਾ ਤੇ ਕਿਹਾ ਜਦੋ ਜਾਗ ਜਾਵੇਗੀ। ਉਹ ਗੱਲ ਕਰ ਲਵੇਗਾ। ਦੇਵ ਕੁਝ ਸੋਚਦਾ ਬਹਾਰ ਆ ਗਿਆ।
ਕਮਲ ਚਾਹਤ ਵੱਲ ਰੀਝਾਂ ਲਾ ਵੇਖ ਰਿਹਾ ਤੇ ਅੱਖ ਚੋਂ ਹੰਝੂ ਡੇਗ ਰਿਹਾ ਸੀ।
ਕਮਲ : ਕਿੰਨੇ ਸੋਹਣੇ ਆ ਏ ਤਾਰਿਆਂ ਦੇ ਘਰ,
ਇਨ੍ਹਾਂ ਘਰਾਂ ਵਿੱਚ ਤੂੰ ਜੀਵੇ ਡਰ ਡਰ।
ਤਿਤਲੀਆਂ ਨੂੰ ਫੁੱਲਾਂ ਤੋਂ ਕਿੰਨੀ ਆਸ,
ਤੱਕ ਬੁਜਦੀ ਕਿਉਂ ਨਹੀਂ ਵੇ ਪਿਆਸ।
ਇਸ਼ਕ ਦੇ ਸ਼ਹਿਰ ਲੁਟੇਰੇ ਮੁੜ ਪਰਤੇ,
ਨਾ ਅਸਮਾਨ ਨਾ ਥਾਂ ਦਿੱਤੀ ਤੂੰ ਧਰਤੇ।
ਖਬਰਾਂ ਮਿਲੀਆਂ ਲੈ ਪਹੁੰਚੇ ਪਾਗ਼ਲ,
ਵੇਖ ਜਿੰਦੇ ਮੇਰੀਏ ਪਾਦੇ ਮੈਨੂੰ ਸ਼ਗਨ।
ਕੁੱਝ ਟੈਮ ਬਾਅਦ ਜਦ ਚਾਹਤ ਦੀ ਅੱਖ ਖੁੱਲੀ ਤੇ ਉਸ ਨੇ ਕਮਲ ਨੂੰ ਵੇਖਿਆ ਤਾਂ ਖੁਸ਼ ਹੋਗੀ। ਉਸ ਨੂੰ ਲੱਗਾ ਕਿ ਅਲਫਾਜ਼ ਆ ਗਿਆ ਤੇ ਇਸਦਾ ਖ਼ਾਕਾ ਵੀ ਉਹੀ ਹੈ, ਜੋ ਚਾਹਤ ਨੇ ਆਪਣੇ ਦਿਮਾਗ਼, ਸੋਚ ਵਿੱਚ ਬਣਾਇਆ ਸੀ।
ਚਾਹਤ : ਅਲਫਾਜ਼ ਤੁਸੀਂ ਆ ਗਏ।
ਕਮਲ ਹੈਰਾਨ ਹੋਇਆ ਤੇ ਬੋਲਿਆ
ਕਮਲ : ਨਹੀਂ ਜੀ ਮੈਂ ਕਮਲ ਹਾਂ।
ਚਾਹਤ : ਨਹੀਂ ਜੀ ਤੁਸੀਂ ਅਲਫਾਜ਼ ਹੀ ਹੋਵੋਗੇ ਤੇ ਆਵਾਜ਼ ਵੀ ਉਹੀ ਹੈ।
ਕਮਲ ਸੋਚਾਂ ਵਿੱਚ ਪੈ ਗਿਆ,
ਨਫ਼ਸ : ਇਹ ਕੌਣ ਹੈ। ਮੁਰਦੇ ਇਦਾਂ ਨਹੀਂ ਆ ਸਕਦੇ।
ਚਾਹਤ ਨੇ ਆਪਣੀ ਸੋਚ ਤੇ ਵਾਲਾ ਜ਼ੋਰ ਨਾ ਪਾਇਆ।
ਚਾਹਤ : ਜੇ ਤੁਸੀਂ ਅਲਫਾਜ਼ ਨਹੀਂ ਹੋਵੋ ਤਾਂ ਤੁਸੀਂ ਕੌਣ ਹੋਵੋ ਤੇ ਮੇਰੇ ਕੋਲ ਕਿਵੇਂ।
ਕਮਲ : ਜੀ ਮੇਰੇ ਇੱਥੇ ਰਿਸ਼ਤੇਦਾਰ ਦਾਖ਼ਲ ਸੀ। ਮੈਂ ਤੁਹਾਡੀ ਤੜਫ਼ ਤੇ ਗੰਭੀਰ ਹਾਲਤ ਅੱਖੀਂ ਵੇਖੀ ਹੈ। ਮੈਂ ਸ਼ਮਾ ਪਤਾ ਲੈਣ ਆਇਆ।
ਨਫ਼ਸ : ਏ ਅਲਫਾਜ਼ ਨਹੀਂ ਹੋ ਸਕਦਾ ਚਾਹਤ, ਉਹ ਤੈਨੂੰ ਕਦੇ ਵੀ ਨਹੀਂ ਇਗਨੋਰ ਕਰੇਗਾ।
ਪੂਰੇ ਦੁੱਖ ਜੇ ਨਾਲ਼ ਚਾਹਤ ਉਕੇ ਕਹਿਕੇ ਚੁੱਪ ਹੋ ਜਾਂਦੀ ਆ।
ਕਮਲ : ਵੈਸੇ ਇੰਨੇ ਕਰਮਾਂ ਵਾਲਾ ਅਲਫਾਜ਼ ਕੌਣ ਆ। ਜੋ ਇੰਨੀ ਸੋਹਣੀ ਸ਼ੀਰਤ ਤੇ ਕਬਜ਼ਾ ਕਰੀ ਬੈਠਾ।
ਦਸ ਸਕਦੇ ਹੋ। ਕਮਲ ਨੇ ਹੱਸਦੇ ਹੋਏ ਪੁੱਛਿਆ। ਚਾਹਤ ਕਮਲ ਦੇ ਮੂੰਹੋਂ ਅਲਫਾਜ਼ ਦੀ ਤਾਰੀਫ਼ ਸੁਣਕੇ ਖੁਸ਼ ਹੋਈ ਤੇ ਬੋਲੀ।
ਚਾਹਤ : ਅਲਫਾਜ਼ ਮੇਰੇ ਦਿਲ ਦੀ ਧੜਕਣ ਹੈ।
ਕਮਲ ਪੂਰਾ ਖੁਸ਼ ਹੋਇਆ ਤੇ ਇਦਾਂ ਲੱਗਿਆ ਜਿਵੇਂ ਉਸ ਨੂੰ ਕੁੱਝ ਸਦਾ ਲਈ ਹੀ ਮਿਲ਼ ਗਿਆ ਹੋਵੇ।
ਕਮਲ : ਲੈ ਫ਼ਿਰ ਤਾਂ ਦਿਲਗੀਰ ਹੈ ਸ਼ਮਾ ਜੀ, ਮੈਂ ਤੀਰ ਨਿਸ਼ਾਨੇ ਤੇ ਹੀ ਲਾਇਆ ਨਾ।
ਚਾਹਤ ਦਾ ਚਹਿਰਾ ਲਾਲਹ ਵਰਗਾ ਹੋ ਗਿਆ ਤੇ ਹੱਸਣ ਲੱਗੀ। ਦੇਵ ਵੀ ਗੇਟ ਵਿੱਚ ਇਨ੍ਹਾਂ ਨੂੰ ਵੇਖ ਰਿਹਾ ਸੀ। ਉਸ ਨੇ ਰੌਬਨ ਨੂੰ ਵੀ ਏ ਸਭ ਫ਼ੋਨ ਕਰਕੇ ਦੱਸ ਦਿੱਤਾ, ਰੌਬਨ ਅੱਲਾ ਦਾ ਦੇਣ ਨਹੀਂ ਦੇ ਸਕਦਾ ਸੀ। ਚੁੱਪ ਤੋਂ ਬਾਅਦ ਫ਼ਿਰ ਗੱਲਾਂ ਦੀ ਬਾਰਸ਼ ਸ਼ੁਰੂ ਹੋਈ।
ਚਾਹਤ : ਓ ਨਹੀਂ ਉਏ ਮੇਰਾ ਸਿਰਫ਼ ਦੋਸਤ ਆ।
ਕਮਲ ਦਾ ਰੂਏ ਉਡ ਗਿਆ ।
ਕਮਲ : ਠੀਕ ਆ, ਮੈਂ ਸੋਚਿਆ ਕਿਤੇ ਤੂੰ ਪਿਆਰ ਪਿਉਰ ਕਰਦੀ ਹੋਵੇਗੀ। ਮੈਂਟਲ ਜੇ ਨੂੰ।
ਚਾਹਤ : ਉਏ ਮੈਂਟਲ ਨਾ ਕਹਿ ਉਕੇ,
ਕਮਲ : ਹਾਏ ਰੱਬਾ ! ਮੈਂ ਤਾਂ ਕਹੁ , ਤੂੰ ਕਰਲਾ ਜੋ ਕਰਨਾ। ਨਲੇ ਕਹਿੰਦੀ ਦੋਸਤ ਆ, ਫਿਰ ਵੀ ਪੱਖ ਜ਼ਾ ਵਾਲਾ ਨਹੀਂ ਕਰੀ ਜਾਂਦੀ।
ਚਾਹਤ : ਸੱਚੀ ਦੱਸਾ ਮੈਂ ਉਸ ਨੂੰ ਮੁਹੱਬਤ ਕਰਦੀ ਹਾਂ ਪਰ ਉਸ ਦਾ ਨਹੀਂ ਪਤਾ ।
ਕਮਲ : ਕਿਉਂ ਉਸ ਨੂੰ ਪੁੱਛਿਆ ਨਹੀਂ ਤੂੰ ਜ਼ਾ ਤੂੰ ਦੱਸਿਆ ਨਹੀਂ।
ਚਾਹਤ : ਦੱਸਣਾ ਸੀ ਪਰ ਅੱਲਾ ਨੂੰ ਹੋਰ ਹੀ ਮਨਜ਼ੂਰ ਸੀ। ਮਿਲ ਨਹੀਂ ਸਕੀ।
ਕਮਲ : ਓ ਕੋਈ ਨਾ ਆਪਾ ਜਾਵਾਂਗੇ ਅਲਫਾਜ਼ ਕੋਲ, ਮੈਂ ਮਿਲਾਉ ਤੇਰੀ ਮਹੁੱਬਤ ਨਾਲ਼।
ਚਾਹਤ : ਤੂੰ ਕਿਉਂ ਮਿਲਾਏਗਾ, ਆਪਾ ਤਾਂ ਜਾਣਦੇ ਵੀ ਨਹੀਂ।
ਕਮਲ : ਜਾਣ ਲਵੋ ਫਿਰ, ਜਨਾਬ ਜੀ। ਵੈਸੇ ਓ ਰਹਿੰਦਾ ਕਿੱਥੇ ਆ।
ਚਾਹਤ : ਮੇਰੇ ਦਿਲ ਵਿੱਚ ।
ਕਮਲ : ਓ ਤੇਰੀ ਦੀ , ਫਿਰ ਤਾਂ ਮੈਨੂੰ ਵੀ ਦਿਲ ਚ’ ਆਉਣਾ ਪਉ।
ਚਾਹਤ : ਤੈਨੂੰ ਤਾਂ ਮੈਂ ਦਿਲ ਦੇ ਨੇੜ੍ਹੇ ਵੀ ਨਾ ਖੜਨ ਦੇਵਾ।
ਕਮਲ : ਅਸੀਂ ਏਨੇ ਵੀ ਮਾੜੇ ਨਹੀਂ।
ਚਾਹਤ : ਮਾੜਾ ਨਹੀਂ ਕਿਹਾ, ਮਜ਼ਾਕ ਕਰਦੀ ਆ।
ਕਮਲ : ਕਰਲਾ ਕਰਲਾ ਤੇਰਾ ਈ ਆ।
ਚਾਹਤ : ਕੀ ਮੇਰਾ।
ਕਮਲ : ਹਾਹ੍ਹਾ ! ਮਜ਼ਾਕ, ਹੋਰ ਕੀ ਮੈਂ।
ਚਾਹਤ : ਤੂੰ ਆ ਗਿਆ ਵੱਡਾ ਰਾਂਝਾ।
ਚਾਹਤ ਨੇ ਕਮਲ ਦੇ ਡੋਲੇ ਤੇ ਪੋਲੀ ਜੀ ਮੁੱਕੀ ਮਾਰਦੇ ਕਿਹਾ। ਕਮਲ ਨੇ ਵੀ ਹਾਸੇ-ਹਾਸੇ ਵਿੱਚ ਚਾਹਤ ਦੀ ਨੱਕ ਖਿੱਚੀ ਤੇ ਚਾਹਤ ਨੇ ਕਿਹਾ।
ਚਾਹਤ : ਓਏ ਕਮਲੇ ਜਿਆ ਆ ਕੀ ਕਰਦਾ ਤੂੰ,
ਕਮਲ : ਜੋ ਤੂੰ ਕਰਦੀ ਏ ਕਮਲੀ ਜੀਏ।
ਕੁੱਝ ਹੀ ਘੰਟਿਆਂ ਵਿੱਚ ਦੋਵੇਂ ਆਪਸ ਵਿੱਚ ਐਵੇਂ ਘੁਲ ਗਏ ਸਨ, ਜਿੰਦਾ ਕਈ ਜਨਮਾਂ ਦਾ ਸਾਥ ਹੁੰਦਾ। ਨਰਸ ਚਾਹਤ ਨੂੰ ਚੈੱਕ ਕਰਨ ਆਈ, ਪਰ ਉਸਦਾ ਧਿਆਨ ਸਾਰਾ ਕਮਲ ਵੱਲ ਹੁੰਦਾ ਹੈ। ਚਾਹਤ ਨਰਸ ਨੂੰ ਆਪਣੀ ਮਸਤੀ ਦੇ ਝੂਟੇ ਲੈਂਦੀ ਬੋਲੀ।
ਚਾਹਤ : ਓ ਵੇਖੀ ਯਰ ਕਿਤੇ ਇਸਦੇ ਹੀ ਨਾ ਇੰਜੈਕਸ਼ਨ ਲਾ ਦੇਵੀ। ਐਵੇਂ ਵਿਚਾਰਾ ਫ਼ੇਰ ਰੋਉਗਾ। ਨਲੇ ਮੈਨੂੰ ਤੰਗ ਕਰੀ ਜਾਉ।
ਚਾਹਤ ਦਾ ਬਦਲਾਵ ਵੇਖ ਕੇ ਨਰਸ ਵੀ ਹੈਰਾਨ ਹੋ ਗਈ ਕਿ ਏ ਇਦਾਂ ਦੀ ਵੀ ਹੋ ਸਕਦੀ ਹੈ। ਨਰਸ ਜਾਣ ਲੱਗੀ ਕਮਲ ਤੋਂ ਨਾਮ ਪੁੱਛਦੀ ਹੈ ਤਾਂ ਉਹ ਦਸ ਦਿੰਦਾ ਹੈ।
ਚਾਹਤ : ਓ ਹੋ ਸੌਰੀ ਯਰ। ਮੈਂ ਤਾਂ ਤੈਨੂੰ ਨਾਮ ਵੀ ਨੀ ਪੁੱਛਿਆ।
ਕਮਲ : ਹੋ ਨਾਵਾਂ ਵਿੱਚ ਕੀ ਰੱਖਿਆ।
ਚਾਹਤ : ਲੈ ਕੀ ਪਤਾ ਕਈ ਵਾਰ ਕਮਲ ਇਕੱਠ ਵਿੱਚ ਨਾਵ ਲੈਣਾ ਪੈ ਜਾਵੇ ਫ਼ਿਰ ਅਗਲਾ ਯਰ ਕਿਵੇਂ ਕਹੁ।
ਕਮਲ : ਨਾ, ਜੀ ਕਹਿ ਲਵੀ ਤੂੰ।
ਚਾਹਤ : ਓ ਬਹਿਜਾ ਤੂੰ , ਮੁਰਦਮ (ਲੋਕ) ਕੀ ਸੋਚਣਗੇ।
ਅਗਲਾ ਉਦੀ ਆਪਣੇ ਤੇ ਗ਼ਲਤ ਟੈਗ ਲਾਦੁ।
ਕਮਲ : ਮੁਰਦਮਾ ਦਾ ਕੀ ਆ ਚਾਹਤ, ਇਨਸਾਨ ਆਪਣੀਆਂ ਨਜ਼ਰਾਂ ਵਿੱਚ ਸਹੀ ਹੋਣਾ ਚਾਹੀਦਾ।
ਕਮਲ ਦੀ ਗੱਲ ਚਾਹਤ ਦੇ ਦਿਲ ਤੇ ਲਾਗੀ। ਚਾਹਤ ਨਫ਼ਸ ਨੂੰ ਕਹਿੰਦੀ।
ਚਾਹਤ : ਨਫ਼ਸ ਮੈਨੂੰ ਕਮਲ ਵਿੱਚ ਕੁੱਝ ਆਪਣਾ ਆਪਣਾ ਜਾ ਲੱਗੀ ਜਾਂਦਾ।
ਨਫ਼ਸ : ਲੱਗਣਾ ਹੀ ਆ ਤੈਨੂੰ ਤਾਂ ਅਲਫਾਜ਼ ਵਾਂਗ ਤੇਰੀ ਜ਼ਿੰਦਗੀ ਪਲਾਂ ਵਿੱਚ ਬਦਲਾ ਦਿੱਤੀ।
ਚਾਹਤ ਸੈੱਡ ਜੇ ਹੋਕੇ ਕੁੱਝ ਸੋਚਣ ਲੱਗ ਜਾਂਦੀ ਹੈ।
ਕਮਲ : ਕੀ ਹੋਇਆ ਚਾਹਤ ਤੈਨੂੰ ਮੂੰਹ ਖਮ ਕਰ ਲਿਆ।
ਚਾਹਤ : ਕਮਲ ਮੈਨੂੰ ਤੇਰੇ ਨਾਲ਼ ਗੱਲਾਂ ਕਰਕੇ ਅਲਫਾਜ਼ ਦੀ ਯਾਦ ਆਗੀ ਤੇਰੇ ਵਾਂਗ ਹੀ ਉਹਨੇ ਮੈਨੂੰ ਇੱਕ ਨਵੀਂ ਜ਼ਿੰਦਗੀ ਦਿੱਤੀ ਸੀ। ਕਾਸ਼ ਅੱਜ ਮੇਰਾ ਅਲਫਾਜ਼ ਮੇਰੇ ਕੋਲ਼ ਹੁੰਦਾ।
ਕਮਲ : ਕੋਈ ਨਾ ਯਰ ਜੇ ਤੈਨੂੰ ਖੁਸ਼ੀ ਹੁੰਦੀ ਹੈ, ਮੈਨੂੰ ਅਲਫਾਜ਼ ਸਮਝ ਕੇ ਆਪਣਾ ਜ਼ਵਾਲ (ਦੁੱਖ) ਵੰਡ ਲਿਆ ਕਰ। ਭਵੇਂ ਦਿਲ ਵਿੱਚ ਮੈਨੂੰ ਦੋਸਤ ਦਾ ਦਰਜਾਂ ਵੀ ਨਾ ਦੇਈ।
ਚਾਹਤ : ਨਹੀਂ ਤੂੰ ਮੇਰਾ ਦੋਸਤ ਆ।
ਕੀ ਪਤਾ ਮੇਰੇ ਪਿਆਰੇ ਦੋਸਤ
ਤੇਰੇ ਚਹਿਰੇ ਦੀ ਖ਼ੂਬਸੂਰਤੀ ਦੇ,
ਮੈਂ ਵੀ ਖ਼ਿਲਾਫ਼ ਹੋ ਜਾਵਾਂ।
ਪਰ ਤੇਰੇ ਦਿਲ ਦੀ ਖ਼ੂਬਸੂਰਤੀ,
ਲਾਜਵਾਬ ਹੋਵੇਗੀ।
ਤੇਰਾ ਹੱਸਣਾ ਦਿਲ ਬਹਿ ਲਾਉਣਾ
ਅਦਭੁੱਤ ਹੈ,
ਸੱਚੀ ਕਰਮਾਂ ਵਾਲਾ ਹੋਊ ਉਹ।
ਤੇਰੇ ਦਿਲ ਵਿੱਚ ਜਿਸਦੇ ਲਈ,
ਮਹੁੱਬਤ ਦੀ ਪਿਆਸ ਹੋਵੇਗੀ।
ਸ਼ੁਕਰ ਕਰਾ ਉਸ ਏਜ਼ਦ ਦਾ,
ਕਿਦਾ ਤੇਰਾ ਮੇਰਾ ਮੇਲ ਹੋਇਆ।
ਅੱਲਾ ਨੇ ਦਿੱਤੀ ਤੇਰੀ ਦੋਸਤੀ,
ਸਭ ਤੋਂ ਵੱਡੀ ਸੌਗਾਤ ਹੋਵੇਗੀ।
ਮੇਰੇ ਦਰਦਾਂ ਚ’ ਹੱਸਾ ਬਣ ਤੂੰ ਬੋਲੇ,
ਜਿਸ ਪਲ਼ ਤੈਨੂੰ ਯਾਦ ਨਾ ਕਰਾ
ਓ ਮੇਰੇ ਲਈ ਨਾ ਦਿਨ ਨਾ ਰਾਤ ਹੋਵੇਗੀ,
ਨਾ ਦਿਨ ਨਾ ਰਾਤ ਹੋਵੇਗੀ।
ਕਮਲ : ਜਿਵੇਂ ਤੁਸੀਂ ਹੋਵੇ, ਉਵੇਂ ਹੀ ਤੁਹਾਡੀ ਸੋਚ ਹੁਸਨੁਲ ਹੈ।
ਕਮਲ ਦੀ ਏ ਗੱਲ ਸੁਣਕੇ ਚਾਹਤ ਦੀ ਅੱਖ ਹੁੰਝੂ ਵਾਹੁਣ ਲੱਗ ਜਾਂਦੀ ਹੈ। ਕਮਲ ਚਾਹਤ ਦੇ ਹੰਝੂ ਪੂੰਝਦਾ ਹੋਇਆ, ਦਿਲਾਸਾ ਦਿੰਦਾ ਹੈ। ਰੋਂਦੀ ਹੋਈ ਚਾਹਤ ਕਮਲ ਨੂੰ ਕਹਿੰਦੀ ਹੈ।
ਚਾਹਤ : ਕਮਲ ਮੈਨੂੰ ਹੁਣ ਏ ਅਹਿਸਾਸ ਹੋ ਰਿਹਾ, ਜਿਵੇਂ ਤੂੰ ਹੀ ਮੇਰਾ ਅਲਫਾਜ਼ ਹੋਵੇ।
ਕਮਲ ਹੱਸ ਪੈਦਾ ਹੈ ਤੇ ਆਪਣੇ ਆਪ ਤੇ ਮਾਣ ਮਹਿਸੂਸ ਕਰਦਾ ਨਜ਼ਰ ਆਉਂਦਾ ਹੈ।
ਚਾਹਤ : ਲੈ ਤੁਸੀਂ ਹੱਸ ਰਹੇ ਹੋ, ਮੈਂ ਤੁਹਾਡੇ ਅੱਗੇ ਕਿਸੇ ਹੋਰ ਦੀ ਹੋਣ ਦੀ ਗੱਲ ਕਰੀ ਜਾਨੀ ਆ।
ਕਮਲ : ਮੈਂ ਤੇਰੇ ਵਾਂਗੂ ਰੌਣ ਸੂਰਤ ਨਹੀਂ ਹੈਗਾ।
ਚਾਹਤ : ਸੱਚੀ ਦੱਸੀ ਕਮਲ ਤੇਰਾ ਦਿਲ ਨਹੀਂ ਕਰਦਾ, ਵੀ ਮੈਂ ਤੇਰੀ ਮੁਹੱਬਤ ਬਣ ਜਾਵਾ।
ਕਮਲ : ਜੋ ਪਹਿਲਾਂ ਹੀ ਕਿਸੇ ਦੀ ਇਮਾਨਤ ਹੈ, ਉਹ ਫ਼ੇਰ ਹੋਰ ਕਿਸੇ ਦੀ ਕਿਵੇਂ ਹੋਊ।(ਰਾਜ)
ਚਾਹਤ : ਯਰ ਤੂੰ ਅਜੀਬ ਇਨਸਾਨ ਆ, ਅੱਜ ਕੱਲ ਤਾਂ ਦੋ ਗੱਲਾਂ ਨਹੀਂ ਪਹਿਲਾ ਪਿਆਰ ਸ਼ੁਰੂ ਹੋ ਜਾਂਦਾ।
ਕਮਲ : ਅੱਲਾ ਨੂੰ ਰੱਬ ਨੂੰ ਜਾਨ ਦੇਣੀ ਹੈ ਜਨਾਬ ਜੀ। ਏ ਗੁਨਾਹ ਮਾਫ਼ ਨਹੀਂ ਹੋਣਾ।
ਚਾਹਤ ਪਾਸਾ ਲੈਂਦੀ ਹੋਈ ਕਮਲ ਨੂੰ ਆਪਣੇ ਬੈੱਡ ਤੇ ਬੈਠਣ ਲਈ ਕਹਿੰਦੀ ਹੈ ਤੇ ਕਮਲ ਵੀ ਬਹਿ ਜਾਂਦਾ ਹੈ। ਚਾਹਤ ਨੂੰ ਕਮਲ ਵਿਚੋਂ ਆਪਣਾ ਕੋਈ ਰਿਸ਼ਤਾ ਵੇਖਦਾ ਸੀ।
ਚਾਹਤ : ਮੇਰੇ ਨਾਲ਼ ਦੋਸਤੀ ਕਰੋਗੇ, ਪਲੀਜ਼
ਕਮਲ : ਹਾਜ਼ੀ ਸੋਨਪਰੀਆਂ ਨੂੰ ਕੌਣ ਮਨਾਂ ਕਰੂ। ਨਲੇ ਤੁਸੀਂ ਤਾਂ ਪਹਿਲਾਂ ਹੀ ਮੈਨੂੰ ਮਿੱਠੇ ਬੋਲਾਂ ਨਾਲ ਸਨਮਾਨਤ ਕਰ ਦਿੱਤਾ।
ਕਮਲ ਦੀ ਇਸ ਤਰੀਫ਼ ਨੂੰ ਚਾਹਤ ਹਾਸੇ ਵਿੱਚ ਲੈ ਜਾਂਦੀ ਹੈ।
ਚਾਹਤ : ਹੋ ਓ ਮੈਨੂੰ ਤਾਂ ਪਤਾ ਹੀ ਨਹੀਂ ਲੱਗਿਆ, ਵੱਡਾ ਅੰਤੁ ਅਕਲ ਬੈਠਾ।
ਕਮਲ : ਯਰ ਕੁੜੀਆਂ ਸੱਚੀ ਖ਼ਰਾਬ ਹੁੰਦੀਆਂ ਨੇ।
ਚਾਹਤ : ਕਿਉਂ ਕੁੜੀਆਂ ਕਿਹੜਾ ਤੇਰੇ ਚੂੰਡੀਆਂ ਵੱਡਦੀਆਂ ਨੇ।
ਚੂੰਡੀਆਂ ਤੋਂ ਚਾਹਤ ਨੂੰ ਗੱਲ ਯਾਦ ਆ ਜਾਂਦੀ ਹੈ ਕਿ ਨਜ਼ਾਰੇ ਦੀ ਮੁਲਾਕਾਤ ਦਾ ਰਾਜ ਪਤਾ ਕਰਨਾ ਹੈ ਤੇ ਉਹ ਭੁੱਲ ਜਾਂਦੀ ਹੈ। ਉਹ ਸੋਚਣ ਲੱਗਦੀ ਹੈ ਤਾਂ ਕਮਲ ਉਸਨੂੰ ਫ਼ਿਰ ਹੱਸਿਆ ਦੀ ਸੈਰ ਤੇ ਲੈ ਜਾਂਦਾ ਹੈ।
ਕਮਲ : ਜੇ ਤਰੀਫ਼ ਕਰਦਿਆਂ ਤਾਂ ਮਜ਼ਾਕ ਉਡਾਣ ਗੀਆਂ ,ਮੁੰਡਾ ਪੰਪ ਦਿੰਦਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur mehra
third part kdo aauna ji esda m daily dekhdi aa .pr aa hi ni reha third part
Jaspreet Kaur mehra
boht hi vdiya story aa
aman baw
plzzz agge v dasdo story bout sohni a
lovejit kaur
story is awesome. plz post second part