ਇਹ ਕਹਾਣੀ ਕਾਲਜ ਪੜ੍ਹਦੀਆਂ ਦੋ ਸਹੇਲੀਆਂ ਦੀ ਹੈ। ਰੱਜ ਕੇ ਸੋਹਣੀਆਂ ਮੁਟਿਆਰਾਂ ਜ਼ਿੰਦਗੀ ਦੇ ਹਰ ਫਿਕਰਾਂ ਤੋਂ ਦੂਰ ਮਨਜਿੰਦਰ ਕੌਰ ਤੇ ਗੁਰਕਿਰਤ ਕੌਰ।
ਜਿਵੇਂ ਬਚਪਨ ਉਡਾਰੀ ਮਾਰ ਜਾਂਦਾ ਇਕ ਦਿਨ ਇਹ ਜਵਾਨੀ ਵੀ ਉਡਾਰੀ ਮਾਰ ਜਾਉ ਹਣਾ ਤੇ ਫੇਰ ਅਸੀਂ ਬਿਨਾਂ ਦੰਦਾਂ ਤੋਂ ਚਿੱਟੇ ਵਾਲਾਂ ਤੇ ਝੁਰੜੀਆਂ ਵਾਲੇ ਚਿਹਰੇ ਨਾਲ ਕਿਵੇਂ ਦੀਆਂ ਲੱਗਾ ਗੀਆਂ ਕਿਰਤ
ਮਨਜਿੰਦਰ ਨੇ ਗੁਰਕਿਰਤ ਨੂੰ ਸਵਾਲ ਕੀਤਾ
“ਬੁਢੇ ਹੋਣ ਮੇਰੇ ਦੁਸ਼ਮਣ ਜਾਂ ਹੋਵੇ ਤੂੰ ਬਾਹਲੀ ਕਾਹਲੀ ਤੈਨੂੰ ਬੁਢੇ ਹੋਣ ਦੀ”
ਕਿਰਤ ਨੇ ਗੁੱਤ ਨੂੰ ਵਗਾਹ ਕੇ ਪਿੱਛੇ ਸੁੱਟਦੀ ਨੇ ਕਿਹਾ।
“ਤੂੰ ਤਾਂ ਇੰਝ ਆਖਦੀ ਜਿਵੇਂ ਅਸੀਂ ਕਦੇ ਬੁਢੇ ਨਹੀਂ ਹੋਣਾ ਮਨਜਿੰਦਰ ਨੇ ਕਿਹਾ”
ਅੱਜ ਤੂੰ ਕਿਵੇ ਇੰਨੀਆਂ ਸਿਆਣੀਆਂ ਗੱਲਾਂ ਕਰਨ ਲੱਗ ਗਈ ਕਿੱਥੇ ਦੇਖ ਲਿਆ ਤੂੰ ਆਪਣਾ ਬੁਢਾਪਾ।
ਕਿਤੇ ਨਹੀਂ ਦੇਖਿਆ ਤੂੰ ਚੱਲ ਕੰਟੀਨ ਕੁਝ ਖਵਾ ਮੈਨੂੰ।
ਚੱਲ ਆਜਾ ਖਾ ਲੈ ਫੇਰ ਪਤਾ ਨਹੀਂ ਤੇਰੇ ਦੰਦ ਰਹਿਣ ਕੇ ਨਾ ਰਹਿਣ ਮੂੰਹ ਚ ਖਾਣ ਲਈ ਕੁਝ ਬੁਢੇ ਹੋਣ ਦੀ ਕਾਹਲੀ ਜੋ ਹੈ।
ਦੋਵੇਂ ਹੱਸਦੀਆਂ ਜ਼ਿੰਦਗੀ ਦੇ ਹਰ ਗ਼ਮ ਨੂੰ ਆਪਣੇ ਹਾਸੇ ਤੋਂ ਪਰੇ ਸੁੱਟਦੀਆਂ ਕਾਲਜ ਦੀ ਕੰਟੀਨ ਚ ਕੁਝ ਖਾਣ ਚਲੀਆਂ ਗਈਆਂ।
ਦੋਵੇ ਕੰਟੀਨ ਚ ਜਾ ਬੈਠੀਆਂ ਤੇ ਖਾਣ ਲਈ ਕੋਫੀ ਨਾਲ ਸੈਂਡਵਿਚ ਆਰਡਰ ਕਰ ਦਿੱਤੇ।
ਭਾਵੇਂ ਦੋਨੋ ਕਾਲਜ ਚ ਪੜ੍ਹਦੀਆਂ ਸੀ ਅੱਜ ਦੇ ਸਮੇਂ ਦੀਆਂ ਕੁੜੀਆਂ ਸੀ ਪਰ ਸਾਦਗੀ ਤੇ ਸ਼ਰਮ ਦੋਹਾਂ ਨੇ ਅੰਗ ਸੰਗ ਰੱਖੀ ਸੀ।
ਬਚਪਨ ਤੋਂ ਸਹੇਲੀਆਂ ਘੱਟ ਭੈਣਾਂ ਜ਼ਿਆਦਾ ਬਣ ਕੇ ਰਹੀਆਂ। ਇੱਕ ਦੂਜੀ ਦੀਆਂ ਰਾਜਦਾਰ, ਸਲਾਹਕਾਰ।
ਬਚਪਨ ਤੋਂ ਹੀ ਇਕੱਠੀਆਂ ਪੜ੍ਹਦੀਆਂ ਨੇ ਕਾਲਜ ਵੀ ਇਕ ਹੀ ਚੁਣਿਆ ਤੇ ਵਿਸ਼ੇ ਵੀ ਇਕੋ ਹੀ। ਆਰਡਰ ਕਰਨ ਤੋਂ ਬਾਅਦ ਮਨਜਿੰਦਰ ਨੇ ਫੇਰ ਕਿਰਤ ਨੂੰ ਉਹੀ ਸਵਾਲ ਪੁੱਛ ਲਿਆ। ਪਰ ਇਸ ਵਾਰ ਤਰੀਕਾ ਕੁਝ ਹੋਰ ਸੀ, ਕਿਰਤ…. ਹਮਮਮ ਤੈਨੂੰ ਸੱਚੀ ਡਰ ਨਹੀਂ ਲੱਗਦਾ ? ਕਿਸ ਗੱਲ ਤੋਂ ਡਰ ਕਿਰਤ ਨੇ ਮਨਜਿੰਦਰ ਵੱਲ ਹੈਰਾਨੀ ਭਰੀ ਨਜ਼ਰ ਨਾਲ ਦੇਖਿਆ।
ਆਪਣੀ ਆਉਣ ਵਾਲੀ ਜ਼ਿੰਦਗੀ ਬਾਰੇ ਸੋਚ ਕੇ ਮਨਜਿੰਦਰ ਨੇ ਕਿਹਾ
“ਲੈ ਡਰ ਕਿਸ ਗੱਲ ਦਾ,” ਕਿਰਤ ਨੇ ਜਵਾਬ ਦਿੱਤਾ
ਆਉਣ ਵਾਲੀ ਜ਼ਿੰਦਗੀ ਮਜ਼ੇਦਾਰ ਹੈ ਇੱਧਰ ਗਰੈਜੂਏਸ਼ਨ ਪੂਰੀ ਉਧਰ ਅਸੀਂ ਜੋਬ ਕਰਨ ਲੱਗ ਜਾਣਾ। ਮਨਜਿੰਦਰ ਨੇ ਇਕ ਹੋਰ ਸਵਾਲ ਪੁੱਛ ਲਿਆ
“ਤੈਨੂੰ ਕੀ ਲੱਗਦਾ ਕਿਸਮਤ ਸਾਨੂੰ ਸੋਚ ਮੁਤਾਬਿਕ ਮੌਕਾ ਦੇਵੇਗੀ ਆਪਣੀ ਮਰਜ਼ੀ ਨਾਲ ਆਪਣੀ ਜ਼ਿੰਦਗੀ ਜਿਉਣ ਦਾ”?
ਮਨਜਿੰਦਰ ਦਾ ਸਵਾਲ ਹਲੇ ਅਧੂਰਾ ਸੀ ਕੇ ਛੋਟੂ ਕੌਫੀ ਤੇ ਸੈਂਡਵਿਚ ਟੇਬਲ ਤੇ ਰੱਖ ਗਿਆ। ਕਿਰਤ ਨੇ ਬਿਨਾਂ ਕੋਈ ਜਵਾਬ ਦਿੱਤਿਆਂ ਇਹ ਕਹਿ ਕੇ ਗੱਲ ਖਤਮ ਕੀਤੀ ਕਿ ਮੇਰੀ ਮਰਜ਼ੀ ਹੁਣ ਜ਼ਿੰਦਗੀ ਜਿਉਣ ਦੀ ਨਹੀਂ ਕੌਫੀ ਨਾਲ ਸੈਂਡਵਿਚ ਖਾਣ ਦੀ ਹੈ। ਦੋਵੇ ਫੇਰ ਖਿੜਖਿੜਾ ਕੇ ਹੱਸ ਪਈਆਂ ਤੇ ਕੌਫੀ ਦੀ ਚੁਸਕੀ ਨਾਲ ਸੈਂਡਵਿਚ ਦੇ ਮਜ਼ੇ ਲੈਣ ਲੱਗ ਪਈਆਂ
ਪਰ ਕਿਸੇ ਨੂੰ ਕੀ ਪਤਾ ਸੀ ਉਹਨਾਂ ਦੀ ਇਕਮਿਕਤਾ ਨੂੰ ਦੇਖ ਕੁਦਰਤ ਨੇ ਵੀ ਇਕ ਹੀ ਰੰਗ ਚੁਣਿਆ ਸੀ ਉਹਨਾਂ ਦੇ ਲੇਖਾਂ ਦੇ ਪੰਨਿਆਂ ਲਈ।
ਕੰਟੀਨ ਤੋਂ ਵਾਪਿਸ ਉਹ ਕਲਾਸ ਚ ਮੁੜ ਆਈਆਂ ਪਰ ਮਨਜਿੰਦਰ ਦਾ ਮਨ ਅੱਜ ਪੜਾਈ ਚ ਨਹੀਂ ਲੱਗ ਰਿਹਾ ਸੀ। ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
bahut vadia story lagdi hai so please next part jalde pejoo G
Kajal Chawla
Nice 👍 next part jaldi upload kryo ji