ਢਾਬੇ ਦੇ ਬਾਹਰ ਕੂੜਾ ਹੂੰਝਦੇ ਨੂੰ ਵੇਖ ਉਸਨੂੰ ਸੈਨਤ ਮਾਰ ਕੋਲ ਸੱਦ ਲਿਆ ਤੇ ਪੁੱਛਿਆ..
“ਕਾਕਾ ਕਿਸਨੂੰ ਪੁੱਛ ਕੇ ਕੂੜਾ ਹੂੰਝਣ ਡਿਹਾ ਏਂ..ਨੌਕਰੀ ਤੇ ਹੈਨੀ ਮੇਰੇ ਕੋਲ..ਅੱਗੇ ਹੀ ਸਾਰੀ ਲੇਬਰ ਕੰਮ ਤੋਂ ਹਟਾਉਣੀ ਪਈ..ਮੇਰੇ ਕੋਲ ਤੈਨੂੰ ਦੇਣ ਲਈ ਕੁਝ ਵੀ ਨਹੀਂ ਏ..”
ਅੱਗੋਂ ਹੱਸ ਪਿਆ ਆਖਣ ਲੱਗਾ “ਜੀ ਭਾਵੇਂ ਕੁਝ ਵੀ ਨਾ ਦਿਉ..ਮੈਂ ਕਦੋਂ ਕੁਝ ਮੰਗਿਆ..ਬੱਸ ਆਥਣ ਵੇਲੇ ਜੋ ਕੁਝ ਵੀ ਬਚਿਆ ਖੁਚਿਆ ਹੋਵੇਗਾ..ਕੂੜੇ ਵਿਚ ਨਾ ਸਿੱਟਿਓ..ਮੈਨੂੰ ਦੇ ਦਿਉ”
ਇੱਕ ਨਜਰ ਉਸ ਵੱਲੋਂ ਹੂੰਝੀ ਹੋਈ ਥਾਂ ਵੇਖੀ..ਅੱਗੇ ਨਾਲੋਂ ਕਾਫੀ ਸਾਫ ਜਿਹੀ ਲੱਗੀ..
ਅੱਜ ਗ੍ਰਾਹਕ ਵੀ ਅੱਗੇ ਨਾਲੋਂ ਥੋੜੇ ਜਿਆਦਾ ਲੱਗੇ..ਸਾਫ ਜਗਾ ਵੇਖ ਆਪਣੀਆਂ ਕਾਰਾਂ ਸਕੂਟਰਾਂ ਖਲਿਆਰ-ਖਲਿਆਰ ਰੋਟੀ ਪੈਕ ਕਰਵਾ ਰਹੇ ਸਨ..!
ਉਸ ਦਿਨ ਆਥਣ ਵੇਲੇ ਉਸਨੂੰ ਦਸ ਬਾਰਾਂ ਸਮੋਸੇ..ਪੰਝ ਸੱਤ ਫੁਲਕੇ ਤੇ ਕੁਝ ਬਚੀ ਹੋਈ ਦਾਲ ਦੇ ਦਿੱਤੀ..
ਉਹ ਅਗਲੇ ਦਿਨ ਫੇਰ ਆਣ ਅੱਪੜਿਆ..
ਸਬ ਤੋਂ ਪਹਿਲਾਂ ਬਾਹਰ ਪਾਣੀ ਤਰੌਂਕਿਆ ਫੇਰ ਘਰੋਂ ਲਿਆਂਦੇ ਹੋਏ ਤਾਜੇ ਫੁੱਲਾਂ ਦੇ ਦੋ ਗਮਲੇ ਰੱਖ ਦਿੱਤੇ..
ਦੱਸਣ ਲੱਗਾ ਕੇ ਬੇਬੇ ਨੇ ਖੁਦ ਆਪਣੇ ਹੱਥਾਂ ਨਾਲ ਬਣਾਏ ਨੇ..ਆਪਣੀ ਬਗੀਚੀ ਦੇ ਸੋਹਣੇ ਫੁੱਲਾਂ ਦੇ ਬੂਟਿਆਂ ਤੋਂ ਤੋੜ ਕੇ..!
ਅੱਜ ਉਹ ਨਾਲ ਨਾਲ ਗ੍ਰਾਹਕਾਂ ਦੀਆਂ ਗੱਡੀਆਂ ਸਕੂਟਰ ਵੀ ਸਹੀ ਜਗਾ ਤੇ ਪਾਰਕ ਕਰਵਾ ਰਿਹਾ ਸੀ..
ਇੱਕ ਹੋਰ ਗੱਲ ਨੋਟ ਕੀਤੀ..
ਅੱਜ ਢਾਬੇ ਤੇ ਗ੍ਰਾਹਕੀ ਕੱਲ ਨਾਲੋਂ ਵੀ ਜਿਆਦਾ ਸਨ..ਕਿੰਨੇ ਸਾਰੇ ਲੋਕ ਸਾਫ ਜਗਾ ਤੇ ਬੈਠ ਬੇਝਿਜਕ ਖਾਣਾ ਖਾ ਰਹੇ ਸਨ..!
ਅੱਜ ਬਣਾਇਆ ਹੋਇਆ ਸਮਾਂ ਮਸੀਂ ਚਾਰ ਵਜੇ ਤੱਕ ਹੀ ਚੱਲਿਆ..!
ਆਥਣੇ ਉਸਨੂੰ ਵਾਜ ਮਾਰੀ ਤੇ ਆਖਿਆ “ਪੁੱਤਰ ਅੱਜ ਤੇ ਤੈਨੂੰ ਦੇਣ ਜੋਗਾ ਕੁਝ ਵੀ ਨਹੀਂ ਬਚਿਆ ਪਰ ਆਹ ਲੈ ਫੜ ਦੋ ਸੌ ਰੁਪਈਏ..ਘਰੇ ਜਾਂਦਾ ਹੋਇਆ ਕੁਝ ਲੈਂਦਾ ਜਾਵੀਂ..ਪਰ ਗੱਲ ਤੇ ਦੱਸ “ਲਾਕ-ਡਾਊਨ ਤੋਂ ਪਹਿਲਾਂ ਕੀ ਕੰਮ ਕਰਿਆ ਕਰਦਾ ਸੈਂ”?
ਹੱਸਦਾ ਹੋਇਆ ਆਖਣ ਲੱਗਾ “ਜੀ ਸ਼ਹਿਰ ਸਕੂਟਰਾਂ ਦੀ ਏਜੰਸੀ ਵਿਚ ਕਲਰਕ ਸਾਂ..ਬੱਸ ਸਾਰਾ ਕੁਝ ਹੀ ਰਾਤੋ ਰਾਤ ਉੱਜੜ-ਪੁੱਜੜ ਗਿਆ..ਪਿਤਾ ਜੀ ਵੀ ਚੜਾਈ ਕਰ ਗਏ..ਹੁਣ ਰੋਟੀ ਪਾਣੀ ਦਾ ਜੁਗਾੜ ਤਾਂ ਕਰਨਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
22 sirraa story aaa
Rekha Rani
100parsent tusi sahi keha hai paji.