ਆਪਣੀ ਮਨਜਿੰਦਰ ਲਈ ਰਿਸ਼ਤਾ ? “ਮਾਂ ਨੇ ਹੈਰਾਨੀ ਨਾਲ ਪੁੱਛਿਆ”
ਹਾਂ ਆਪਣੀ ਮਨਜਿੰਦਰ ਲਈ ਮੁੰਡਾ ਚੰਗੇ ਘਰ ਦਾ ਹੈ ਨਾਲੇ ਇਟਲੀ ਚ ਪੱਕਾ ਪਰਿਵਾਰ ਇੱਥੇ ਰਹਿੰਦਾ ਆਪਣੀ ਮਨਜਿੰਦਰ ਨੂੰ ਵੀ ਇਟਲੀ ਨਾਲ ਹੀ ਲੈ ਕੇ ਜਾਉ। ਬਾਪੂ ਜੀ ਨੇ ਕਿਹਾ
ਪਰ ਮਨਜਿੰਦਰ ਦੀ ਪੜ੍ਹਾਈ ਮਾਂ ਦੀ ਗੱਲ ਹਲੇ ਮੂੰਹ ਚ ਸੀ ਕਿ ਬਾਪੂ ਜੀ ਨੇ ਕਹਿ ਦਿੱਤਾ।
ਬਹੁਤ ਹੋ ਗਈ ਪੜ੍ਹਾਈ, ਪੜ੍ਹ ਲਿਖ ਵੀ ਤਾਂ ਵਿਆਹ ਕਰਵਾਉਣਾ ਸਾਡੇ ਜੱਟ ਜਿੰਮੀਦਾਰਾਂ ਦੇ ਨਸੀਬਾਂ ਚ ਨੌਕਰੀਆਂ ਨਹੀਂ। ਤੂੰ ਬਸ ਮਨਜਿੰਦਰ ਨੂੰ ਰਾਜੀ ਕਰ ਵਿਆਹ ਲਈ।
ਏਨਾ ਹੁਕਮ ਸੁਣਾ ਰੋਟੀ ਪਾਣੀ ਛੱਕ ਬਾਪੂ ਜੀ ਸੌਣ ਲਈ ਚਲੇ ਗਏ।
ਮਾਂ ਨੇ ਵੀ ਚੁੱਲ੍ਹਾ ਚੌਕਾਂ ਸਾਂਭ ਮੰਜੇ ਨੂੰ ਫੜ੍ਹ ਲਿਆ।
ਨ੍ਹੇਰ ਰਾਤ ਆਪਣੇ ਅੰਦਰ ਕਿੰਨੇ ਕਹਿਰ ਲੁਕੋ ਕੇ ਰੱਖਦੀ ਤੇ ਸਵੇਰ ਹੁੰਦੇ ਉਜਾਗਰ ਕਰ ਦੇਂਦੀ, ਇਸਦਾ ਪਤਾ ਤਾਂ ਅੱਖ ਖੁੱਲਿਆ ਹੀ ਲਗਦਾ।
ਮਾਵਾਂ ਧੀਆਂ ਦਾ ਇਕ ਪਰਦਾ ਹੁੰਦਾ ਸਿਆਣੇ ਆਖਦੇ, ਮਾਂ ਧੀ ਦੇ ਦਿਲ ਦੀਆਂ ਸਭ ਜਾਣਦੀ ਹੁੰਦੀ। ਮਨਜਿੰਦਰ ਦੇ ਮੰਮੀ ਜੀ ਵੀ ਜਾਣਦੇ ਸੀ ਕਿ ਮਨਜਿੰਦਰ ਪੜ੍ਹ ਕੇ ਨੌਕਰੀ ਕਰ ਆਪਣੇ ਪੈਰਾਂ ਤੇ ਖੜਨਾ ਚਾਹੁੰਦੀ ਸੀ। ਪਰ ਉਸਦੇ ਬਾਪੂ ਜੀ ਤਾਂ ਕੁਝ ਹੋਰ ਹੀ ਹੁਕਮ ਦੇ ਗਏ।
ਧੀ ਦੀ ਖੁਸ਼ੀ ਦੇਖੇ ਕੇ ਪਤੀ ਦਾ ਹੁਕਮ ਮੰਨੇ। ਹੁਣ ਸਵਾਲ ਜਵਾਬ ਦੀ ਵਾਰੀ ਮਨਜਿੰਦਰ ਦੀ ਮੰਮੀ ਦੀ ਸੀ। ਪਰ ਇਹ ਸਵਾਲ ਕਿਥੇ ਲੈ ਜਾਣ ਕਿਸੇ ਨੂੰ ਨਹੀਂ ਪਤਾ ਫੇਰ ਸੋਚਾਂ ਦੀ ਲੜੀ ਤਾਂ ਕਦੇ ਵੀ ਨਹੀਂ ਟੁੱਟਦੀ।
ਕੁਝ ਸੋਚਾਂ ਸੋਚਦੀ ਧੀ ਨੀਂਦ ਦੇ ਹੁਲਾਰੇ ਚ ਸੀ ਤੇ ਓਹੀ ਸਥਿਤੀ ਮਾਂ ਦੀ ਸੀ ਸੋਚਾਂ ਸੋਚਦੀ ਨੂੰ ਕਦੋਂ ਨੀਂਦ ਆ ਗਈ ਪਤਾ ਹੀ ਨਾ ਲੱਗਾ।
ਗੁਰਦੁਆਰੇ ਚੋ ਆਉਂਦੀ ਸਪੀਕਰ ਦੀ ਆਵਾਜ਼ ਨੇ ਮਾਂ ਤੇ ਬਾਪੂ ਜੀ ਦੀ ਨੀਂਦ ਵਿਚਲੇ ਸੁਪਨਿਆਂ ਦੀ ਤੰਦ ਤੋੜ ਦਿੱਤੀ । ਤਾਂ ਦੋਵੇ ਪਰਮਾਤਮਾ ਦਾ ਨਾਮ ਲੈਂਦੇ ਆਪੋ ਆਪਣੇ ਕੰਮੀ ਲੱਗ ਗਏ।
ਕੁਝ ਦੇਰ ਬਾਅਦ ਰੋਜ ਦੀ ਤਰ੍ਹਾਂ ਮਨਜਿੰਦਰ ਵੀ ਉੱਠ ਖੜੀ ਤੇ ਕਾਲਜ ਜਾਣ ਦੀ ਤਿਆਰੀ ਕਰਨ ਲੱਗ ਗਈ।
ਮਾਂ ਦੇਖਦੀ ਰਹੀ ਪਰ ਕੁਝ ਬੋਲੀ ਨਾ, ਧੀ ਨੂੰ ਸਵੇਰੇ ਹੀ ਉਦਾਸ ਨਹੀਂ ਕਰਨਾ ਚਾਹੁੰਦੀ ਸੀ। ਪਰ ਵਾਰ ਵਾਰ ਬਾਪੂ ਜੀ ਦੇ ਬੋਲ ਕੇ ਮਨਜਿੰਦਰ ਨੂੰ ਸਵੇਰੇ ਵਿਆਹ ਲਈ ਮਨਾ ਲਈ ਕੰਨਾਂ ਚ ਗੂੰਝਦੇ ਰਹੇ। ਓਧਰ ਮਨਜਿੰਦਰ ਇਸ਼ਨਾਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ