ਕਹਾਣੀ …..ਦਾਰਜੀ ( ਭਾਗ 1 )
( ਸੰਨ 1953 )
ਸੋਮਵਾਰ ਦਾ ਦਿਨ ਹੈ | ਸ਼ਾਮ ਦੇ ਛੇ ਵੱਜੇ ਹਨ | ਜੋਗਿੰਦਰ ਸਿੰਘ ਸਾਇਕਲ ਤੇ ਦਫ਼ਤਰੋਂ ਘਰ ਆ ਰਿਹਾ ਹੈ | ਜਿਵੇਂ ਹੀ ਉਸ ਨੇ ਗਲੀ ਦਾ ਮੋੜ ਕੱਟਿਆ ਰਾਜੀ ਦੀ ਖੁਸ਼ੀ ਦਾ ਠਿਕਾਣਾ ਨਾ ਰਿਹਾ | ਜ਼ੋਰ ਜ਼ੋਰ ਦੀ ਉੱਛਲਦੀ ਹੋਈ ਤਾੜੀਆਂ ਵਜਾ ਬੋਲੀ , ” ਦਾਰਜੀ ਆ ਗਏ , ਦਾਰਜੀ ਆ ਗਏ ….. ਮੇਰੇ ਪਿਆਰੇ ਦਾਰਜੀ ਆ ਗਏ|”
ਜੋਗਿੰਦਰ ਸਿੰਘ ਨੇ ਘਰ ਦੇ ਮੁਹਰੇ ਸਾਇਕਲ ਰੋਕਿਆ ਹੀ ਸੀ ਕਿ ਆਪਣੇ ਛੋਟੇ ਛੋਟੇ ਹੱਥਾਂ ਨਾਲ ਠਹਿਰੋ ਦਾ ਇਸ਼ਾਰਾ ਕਰਦੀ ਰਾਜੀ ਆਪਣੀ ਮਿੱਠੀ ਤੇ ਪਿਆਰੀ ਜਿਹੀ ਅਵਾਜ਼ ਵਿੱਚ , ” ਠਹਿਰੋ ਦਾਰਜੀ , ਠਹਿਰੋ …..ਮੇਰਾ ਝੂਟਾ ….. ” ਧੌਣ ਢੇਡੀ ਕਰ ਆਪਣੀਆਂ ਨਿੱਕੀਆਂ ਨਿੱਕੀਆਂ ਬੁੱਲੀਆਂ ਤੇ ਹਾਸੇ ਬਿਖੇਰਦੀ , ਅੱਖਾਂ ਝਪਕਾਉਂਦੀ ਹੋਈ ਬੋਲੀ |
ਜੋਗਿੰਦਰ ਸਿੰਘ ਨੇ ਰਾਜੀ ਵੱਲ ਥੋੜੀ ਮੁਸਕਾਨ ਭਰੀ ਨਜ਼ਰ ਨਾਲ ਦੇਖਿਆ ਤੇ ਕਿਹਾ,” ਚੱਲ ਬੈਠ ਮੇਰਾ ਪੁੱਤ |” ਹੱਸਦੀ ਹੋਈ ਰਾਜੀ ਨੂੰ ਸਾਇਕਲ ਦੀ ਮੁਹਰਲੀ ਗੱਦੀ ਤੇ ਬਿਠਾਇਆ ਤੇ ਗਲੀ ਦਾ ਇੱਕ ਚੱਕਰ ਲਗਾ ਝੂਟਾ ਦਵਾਇਆ |
ਝੂਟਾ ਦਿਵਾ , ਜੋਗਿੰਦਰ ਨੇ ਰਾਜੀ ਨੂੰ ਜਦੋਂ ਸਾਇਕਲ ਤੋਂ ਨੀਚੇ ਉਤਾਰਿਆ ਤਾਂ ਉਸਨੇ ਦਾਰਜੀ ਨੂੰ ਚਿੰਬੜ ਦੋ ਨਿੱਕੀਆਂ ਨਿੱਕੀਆਂ ਪਾਰੀਆਂ ਸ਼ੁਕਰਾਨੇ ਵੱਜੋਂ ਕੀਤੀਆਂ |
ਸਾਇਕਲ ਤੇ ਝੂਟਾ ਲੈ ਕੇ ਰਾਜੀ ਦਾ ਚਿਹਰਾ ਇੰਝ ਖਿਲ ਉੱਠਿਆ ਜਿਵੇਂ ਉਸਨੇ ਪੂਰਾ ਜਗ ਜਿੱਤ ਲਿਆ ਹੋਵੇ | ਰਾਜੀ ਰੋਜ਼ ਛੇ ਵਜੇ ਘਰ ਦੇ ਬਾਹਰ ਖੜੋ ਦਾਰਜੀ ਦੇ ਦਫ਼ਤਰੋਂ ਆਉਣ ਦਾ ਇੰਤਜ਼ਾਰ ਕਰਦੀ ਤੇ ਜਦੋਂ ਜੋਗਿੰਦਰ ਸਿੰਘ ਦਫ਼ਤਰੋਂ ਆਉਂਦਾ ਉਹ ਸਾਇਕਲ ਤੇ ਬੈਠ ਇੱਕ ਝੂਟਾ ਜ਼ਰੂਰ ਲੈਂਦੀ |ਅੱਜ ਪੂਰੇ ਦੋ ਮਹੀਨੇ ਬਾਅਦ ਰਾਜੀ ਨੇ ਸਾਇਕਲ ਤੇ ਝੂਟਾ ਲਿਆ |
ਜੋਗਿੰਦਰ ਸਿੰਘ ਇੱਕ ਛੋਟੇ ਜਿਹੇ ਕਸਬੇ ਵਿੱਚ ਪਰਿਵਾਰ ਸਮੇਤ ਰਹਿੰਦਾ ਹੈ ਤੇ ਘਰ ਤੋਂ ਪੰਦਰਾਂ ਕਿਲੋਮੀਟਰ ਦੀ ਦੂਰੀ ਤੇ ਇੱਕ ਡਾਕਖਾਨੇ ਵਿੱਚ ਪੋਸਟ ਮਾਸਟਰ ਦੀ ਨੌਕਰੀ ਕਰਦਾ ਹੈ |
ਜੋਗਿੰਦਰ ਬਹੁਤ ਹੀ ਨੇਕ ਤੇ ਇਮਾਨਦਾਰ ਸੁਭਾਅ ਦਾ ਮਾਲਕ ਹੈ | ਜਿਸ ਕਾਰਨ ਪੂਰੇ ਮੁਹੱਲੇ ਵਿੱਚ ਉਸਦੀ ਇੱਕ ਅਲੱਗ ਹੀ ਪਹਿਚਾਣ ਹੈ | ਮੁਹੱਲੇ ਦੇ ਸਾਰੇ ਲੋਕ ਉਸਦੀ ਬਹੁਤ ਹੀ ਇੱਜ਼ਤ , ਸਤਿਕਾਰ ਕਰਦੇ ਹਨ|
ਰਾਜੀ ਨੂੰ ਝੂਟਾ ਦਿਵਾ ਕੇ ਜੋਗਿੰਦਰ ਨੇ ਸਾਇਕਲ ਘਰ ਦੀ ਇੱਕ ਨੁੱਕੜ ਚ ਖੜਾ ਕੀਤਾ ਤੇ ਬੂਹਾ ਖੋਲ ਅੰਦਰ ਬੈਠਕ ਚ ਮੇਜ਼ ਤੇ ਆਪਣਾ ਝੋਲਾ ਰੱਖ ਸੋਫ਼ੇ ਤੇ ਬੈਠਾ ਹੀ ਸੀ ਕਿ ‘ ਜੀਤੋ ‘ ਭੱਜ ਕੇ ਪਾਣੀ ਦਾ ਗਿਲਾਸ ਲੈ ਕੇ ਆਈ ਤੇ ਪਾਣੀ ਫੜਾਉਂਦੀ ਬੋਲੀ , ” ਦਾਰਜੀ ਪਾਣੀ | ”
ਪਾਣੀ ਦਾ ਨਾਮ ਸੁਣ ਜੋਗਿੰਦਰ ਨੂੰ ਇੱਕਦਮ ਸ਼ਰਨ ਦੀ ਯਾਦ ਆ ਗਈ | ਅੱਗੇ ਜਦੋਂ ਜੋਗਿੰਦਰ ਦਫ਼ਤਰੋਂ ਆਉਂਦਾ ਸੀ ਤਾਂ ਜੋਗਿੰਦਰ ਦੀ ਘਰਵਾਲੀ ‘ ਸ਼ਰਨ ‘ ਪਾਣੀ ਦਾ ਗਿਲਾਸ ਉਹਨੂੰ ਫੜਾਉਂਦੀ ਉਹਦਾ ਹਾਲ ਚਾਲ ਪੁੱਛਦੀ ਹੁੰਦੀ ਸੀ |
ਅੱਜ ਜੋਗਿੰਦਰ ਦੀਆਂ ਅੱਖਾਂ ਸ਼ਰਨ ਨੂੰ ਹੀ ਲੱਭ ਰਹੀਆਂ ਸਨ | ਕਾਸ਼ ! ਕਿੱਧਰੇ ਸ਼ਰਨ ਮੁੜ ਆਉਂਦੀ ….. ਕਿੰਨਾ ਖਿਆਲ ਰੱਖਦੀ ਸੀ ਮੇਰਾ ਤੇ ਬੱਚਿਆਂ ਦਾ …..ਸ਼ਰਨ ਨੂੰ ਚੇਤੇ ਕਰਦਿਆਂ ਹੀ ਅੱਖਾਂ ਚ ਹੰਝੂ ਆ ਗਏ …..ਝੱਟ ਦੇਣੀ ਜੋਗਿੰਦਰ ਨੇ ਆਪਣੇ ਹੰਝੂ ਪਲਕਾਂ ਚ ਹੀ ਰੋਕ ਲਏ |
ਭਰੇ ਗਲੇ ਨਾਲ ” ਜਿੰਦਾ ਰਹਿ ਮੇਰਾ ਪੁੱਤ | ” ਕਹਿ ਜੋਗਿੰਦਰ ਨੇ ਪਾਣੀ ਦਾ ਗਿਲਾਸ ਫੜ , ਇੱਕ ਲੰਬਾ ਸਾਹ ਭਰਿਆ ਤੇ ਘੁੱਟ ਘੁੱਟ ਪਾਣੀ ਪੀਣ ਲੱਗਾ | ਜਿਵੇਂ ਪਾਣੀ ਗਲੇ ਚੋਂ ਲੰਘਾਉਣਾ ਔਖਾ ਹੋ ਰਿਹਾ ਹੋਵੇ |
ਪਾਣੀ ਲੰਘਦਾ ਵੀ ਕਿੱਦਾਂ ??? ਅੱਜ ਜੋਗਿੰਦਰ ਨੂੰ ਆਪਣੀ ਜੀਵਨ ਸਾਥਣ ਸ਼ਰਨ ਤੋਂ ਵਿਛੜੇ ਪੂਰੇ ਦੋ ਮਹੀਨੇ ਹੋ ਗਏ ਸਨ | ਇੱਕ ਇੱਕ ਦਿਨ ਉਸਦਾ ਵਰੇ ਦੀ ਤਰਾਂ ਬੀਤ ਰਿਹਾ ਸੀ | ਰੱਬ ਨੇ ਵੀ ਤਾਂ ਕਹਿਰ ਢਾਇਆ ਸੀ ਉਸ ਤੇ |
ਸ਼ਰਨ ਦੀ ਮੌਤ ਤੇ ਦੋ ਮਹੀਨੇ ਦੀ ਛੁੱਟੀ ਲਈ ਸੀ ਦਫ਼ਤਰੋਂ | ਛੁੱਟੀ ਖਤਮ ਹੋਣ ਤੇ ਅੱਜ ਪਹਿਲੇ ਦਿਨ ਜਾ ਕੇ ਹਾਜ਼ਰੀ ਲਗਾਉਣੀ ਸੀ | ਦੋ ਮਹੀਨੇ ਬਾਅਦ ਦਫ਼ਤਰ ਦਾ ਕੰਮ -ਕਾਜ ਦੇਖਣ ਕਾਰਨ ਅੱਜ ਕੁੱਝ ਜ਼ਿਆਦਾ ਹੀ ਥੱਕ ਗਿਆ ਸੀ ਜੋਗਿੰਦਰ |
ਸੋਫ਼ੇ ਦੀ ਸੀਟ ਨਾਲ ਢਾਸਣਾ ਲਗਾ ਪਿੱਛੇ ਸਿਰ ਸੁੱਟ ਅੱਖਾਂ ਬੰਦ ਕਰ ਬੈਠਾ ਤਾਂ ਸ਼ਰਨ ਦਾ ਹੱਸਦਾ ਹੋਇਆ ਚਿਹਰਾ ਨਜ਼ਰ ਆਇਆ | ਕਿਵੇਂ ਸ਼ਰਨ ਉਸਦੇ ਦਫ਼ਤਰੋਂ ਆਉਣ ਦਾ ਇੰਤਜ਼ਾਰ ਕਰਦੀ ਹੁੰਦੀ ਸੀ |ਤੇ ਪੂਰੇ ਛੇ ਵਜੇ ਚਾਹ ਦੀ ਪਤੀਲੀ ਧਰ ਦਿੰਦੀ ਸੀ ਜਦੋਂ ਜੋਗਿੰਦਰ ਘਰ ਵੜਦਾ ਗਰਮ ਗਰਮ ਚਾਹਦਾ ਦਾ ਪਿਆਲਾ ਉਹਦੇ ਮੁਹਰੇ ” ਸਰਦਾਰ ਜੀ ਚਾਹ ” ਕਹਿ ਲਿਆ ਧਰਦੀ ਸੀ |
ਜੋਗਿੰਦਰ ਦੀ ਚੰਗੀ ਭਲੀ ਹੱਸਦੀ ਖੇਡਦੀ ਜ਼ਿੰਦਗੀ ਇੱਕ ਮਿੰਟ ਵਿੱਚ ਤਬਾਹ ਹੋ ਗਈ ਸੀ | ਰਾਜੀ …..ਰਾਜੀ ਤਾਂ ਇੱਕ ਮਿੰਟ ਵੀ ਸ਼ਰਨ ਦਾ ਵਸਾਹ ਨਹੀਂ ਸੀ ਖਾਂਦੀ |
ਸ਼ਰਨ , ਸ਼ਰਨ ਵੀ ਤਾਂ ਚੰਗੀ ਭਲੀ ਸੀ | ਕੰਮ ਕਰਦਿਆਂ ਕਦੇ ਥੱਕਦੀ ਹੀ ਨਹੀਂ ਸੀ | ਉਸ ਦਿਨ …..ਉਸ ਦਿਨ ਵੀ ਤਾਂ ਸਭ ਠੀਕ ਠਾਕ ਸੀ ਸ਼ਨੀਵਾਰ ਸਾਰੇ ਜਣੇ ਬਜ਼ਾਰ ਘੁੰਮਣ ਗਏ ਸੀ ਘਰ ਦੀ ਤੇ ਬੱਚਿਆਂ ਦੀ ਕਿੰਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
😢😢
javeerkaur
very emotional 😞