ਰਾਜ ਨੇ ਜਿਵੇ ਹੀ ਆਪਣੀ +2 ਕਲਾਸ ਪਾਸ ਕੀਤੀ ਉਸਦੀ ਮਾਂ ਨੇ ਉਸਨੂੰ ਘਰ ਦੇ ਕੰਮ ਕਾਰ ਸਖਾਉਣੇ ਸ਼ੁਰੂ ਕਰ ਦਿੱਤੇ।ਓਹ ਆਪਣੀ ਕਾਲਜ ਦੀ ਪੜਾਈ ਦੇ ਨਾਲ ਨਾਲ ਆਪਣੀ ਮਾਂ ਨਾਲ ਘਰ ਦੇ ਕੰਮ ਵੀ ਕਰਾਉਂਦੀ। ਘਰ ਦਾ ਕੰਮ ਕਰਦੇ ਜਦੋਂ ਵੀ ਰਾਜ ਤੋਂ ਕੋਈ ਗਲਤੀ ਹੋ ਜਾਂਦੀ ਤਾਂ ਉਸਦੀ ਮਾਂ ਹਮੇਸ਼ਾ ਕਹਿੰਦੀ ਕਿ ਮੇਰੇ ਕੋਲ ਤਾਂ ਸਰ ਗਿਆ ,ਸੱਸ ਕੋਲ ਪਤਾ ਚੱਲੂ ਜਾ ਕੇ।ਐਵੇਂ ਹੀ ਹਰ ਇਕ ਗੱਲ ਤੇ ਰਾਜ ਨੂੰ ਉਸਦੀ ਮਾ ਸੱਸ ਦੀ ਧਮਕੀ ਦਿੰਦੀ।ਰਾਜ ਕਾਲਜ ਚ ਆਪਣੀਆ ਸਹੇਲੀਆਂ ਨਾਲ ਵ ਗੱਲ ਕਰਦੀ ਤਾਂ ਉਹ ਵੀ ਕਹਿੰਦਿਆ ਕੇ ਸੱਪ ਚ ਇਕ “ਸ ” ਹੁੰਦਾ ਓਹ ਇਨ੍ਹਾਂ ਜਹਿਰੀਲਾ ਹੁੰਦਾ ਤਾਂ ਸੱਸ ਵਿਚ ਤਾਂ ਦੋ “ਸ”ਆਉਂਦੇ ਆ ।ਇਹੋ ਜਹੀਆਂ ਗੱਲਾਂ ਸੁਣ ਕੇ ਰਾਜ ਨੂੰ ਵਿਆਹ ਦੇ ਨਾਮ ਤੋਂ ਹੀ ਡਰ ਲੱਗਣ ਲੱਗ ਗਿਆ।ਐਵੇਂ ਹੀ ਕਾਲਜ ਦੇ ਤਿੰਨ ਸਾਲ ਬੀਤ ਗਏ।ਘਰਦਿਆਂ ਨੇ ਰਾਜ ਲਈ ਰਿਸ਼ਤੇ ਲੱਭਣੇ ਸੁਰੂ ਕਰ ਦਿੱਤੇ।ਰਾਜ ਨੂੰ v ਇਹ ਗੱਲ ਪਤਾ ਲੱਗੀ।ਰਾਜ ਨੂੰ ਸੁਪਨੇ ਚ ਵੀ ਸੱਸ ਦੇ ਭਿਆਨਕ ਕਿਰਦਾਰ ਹੀ ਨਜਰ ਆਉਂਦੇ।ਆਖਿਰ ਇੱਕ ਥਾਂ ਰਿਸ਼ਤੇ ਦੀ ਗੱਲ ਪੱਕੀ ਹੋ ਗਈ।ਰਾਜ ਨੂੰ ਮੁੰਡੇ ਵਾਲੇ ਦੇਖਣ ਆਏ ।ਰਾਜ ਨੇ ਮੁੰਡੇ ਨੂੰ ਬਿਲਕੁਲ ਵੀ ਨਾ ਦੇਖਿਆ ਕਿਉਂਕਿ ਉਸਨੇ ਤਾਂ ਆਪਣੀ ਸੱਸ ਦੇਖਣੀ ਸੀ ਪਹਿਲਾਂ। ਅੱਖ ਜਿਹੀ ਬਚਾ ਕੇ ਰਾਜ ਨੇ ਆਪਣੀ ਹੋਣ ਵਾਲੀ ਸੱਸ ਨੂੰ ਦੇਖਿਆ ।ਅਚਾਨਕ ਸੱਸ ਨਾਲ ਨਜਰ ਮਿਲ ਗਈ । ਰਾਜ ਦੇ ਤਾਂ ਜਿਵੇਂ ਕੋਈ ਬਡਾ ਬਿਜਲੀ ਦਾ ਕਰੰਟ ਲੱਗਾ ਹੋਵੇ।ਉਸਨੇ ਇੱਕ ਦਮ ਨੀਵੀਂ ਪਾਂ ਲਈ।ਆਖਿਰ ਵਿਆਹ ਰੱਖ ਦਿੱਤਾ ਗਿਆ।ਜਿਵੇ ਜਿਵੇ ਵਿਆਹ ਦੇ ਦਿਨ ਨੇੜੇ ਆਉਣ ਲੱਗੇ ਰਾਜ ਰੋਜ ਆਪਣੀ ਸੱਸ ਦਾ ਸਾਹਮਣਾ ਕਰਨ ਦੀਆ ਸਕੀਮਾਂ ਬਣਾਉਂਦੀ।ਆਖਿਰ ਵਿਆਹ ਵੀ ਹੋ ਗਿਆ।ਰਾਜ ਹਮੇਸ਼ਾ ਹੀ ਆਪਣੀ ਸੱਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ।ਰਾਜ ਜੋ ਵੀ ਕੰਮ ਉਸਦੀ ਸੱਸ ਕਹਿੰਦੀ ਓਹ ਕਰਕੇ ਆਪਣੇ ਕਮਰੇ ਵਿਚ ਚਲੀ ਜਾਂਦੀ।ਐਵੇਂ ਹੀ 20-25 ਦਿਨ ਲੰਘ ਗਏ।ਉਸਦੀ ਸੱਸ ਨੇ ਆਪਣੇ ਪੁੱਤਰ ਨੂੰ ਵੀ ਕਿਹਾ ਕੇ ਰਾਜ ਡਰੀ ਡਰੀ ਕਿਉ ਰਹਿੰਦੀ ਆ ? ਓਹ ਉਸ ਨਾਲ ਗੱਲ ਕਰੇ।ਕੋਈ ਤਕਲੀਫ ਤਾਂ ਨਹੀਂ।ਜਦੋਂ ਸ਼ਾਮ ਨੂੰ ਰਾਜ ਦੇ ਘਰਵਾਲੇ ਨੇ ਰਾਜ ਤੋਂ ਪੁੱਛਿਆ ਕਿ ਕੀ ਹੋਇਆ? ਰਾਜ ਨੇ ਕਿਹਾ ਕਿ ਕੁਛ ਨੀ ਬਸ ਹਜੇ ਨਵੇਂ ਪਰਿਵਾਰ ਕਰਕੇ ਥੋੜਾ ਹੁੰਦਾ।ਨਾਲ ਹੀ ਉਸਨੇ ਸੋਚਣਾ ਸੁਰੂ ਕਰ ਦਿੱਤਾ ਕਿ ਮੇਰੀ ਸੱਸ ਨੇ ਤਾਂ ਥੋੜੇ ਦਿਨ ਚ ਹੀ ਮੇਰੀਆ ਚੁਗਲੀਆਂ ਕਰਨੀਆ ਸੁਰੂ ਕਰ ਦਿੱਤੀਆਂ ਮੇਰੇ ਘਰਵਾਲੇ ਨਾਲ ।ਰਾਜ ਸਾਰਾ ਦਿਨ ਬਸ ਕੰਮ ਕਰਕੇ ਆਪਣੇ ਕਮਰੇ ਚ ਚਲੇ ਜਾਂਦੀ ਤੇ ਆਪਣੀਆ ਸਹੇਲੀਆਂ ਤੇ ਆਪਣੀ ਮਾਂ ਨਾਲ ਸੱਸ ਦੀਆ ਗੱਲਾਂ...
...
Access our app on your mobile device for a better experience!
Nikhil Nayyar
ਬਹੁਤ ਵਧੀਆ
jamna
shi keha ji tusi sanu her ek rishtay nu pehla samjn di kosis kerni cahidi Aa
sandeep rehal
nice story
jass
so swt
Rekha Rani
Right g