ਬੱਚਿਆਂ ਨੂੰ ਸੁਲਾ ਕੇ ਜਗਿੰਦਰ ਆਪਣੇ ਕਮਰੇ ਚ ਆ ਕੇ ਸਾਰੀ ਰਾਤ ਦੀਵਾਰ ਤੇ ਟੰਗੀ ਸ਼ਰਨ ਦੀ ਤਸਵੀਰ ਨਾਲ ਗੱਲਾਂ ਕਰਦਾ ਰਿਹਾ …..” ਕਮਲੀਏ ਜੇ ਏਦਾਂ ਮੈਨੂੰ ਅੱਧ ਵਿਚਾਲੇ ਛੱਡ ਤੁਰ ਜਾਣਾ ਸੀ ਤਾਂ ਏਨਾਂ ਪਿਆਰ ਕਿਉਂ ਪਾ ਲਿਆ ਸੀ ….. ਮੈਥੋਂ ਦੂਰ ਜਾਂਦੇ ਹੋਏ ਇੱਕ ਵਾਰ ਵੀ ਨਾ ਤੂੰ ਸੋਚਿਆ ਕਿ ਤੇਰੇ ਬਿਨਾਂ ਤੇਰਾ ਇਹ ਜੋਗਿੰਦਰ ਕਿੱਦਾਂ ਆਹ ਪਹਾੜ ਵਰਗੀ ਜ਼ਿੰਦਗੀ ਕੱਟੇਗਾ ???ਇੱਕ ਲੰਬਾ ਹੌਕਾ ਭਰ ….. ਤੂੰ ਤਾਂ ਕਹਿੰਦੀ ਹੁੰਦੀ ਸੀ , ” ਸਰਦਾਰ ਜੀ ਸੱਤਾਂ ਜਨਮਾਂ ਤੱਕ ਹੁਣ ਮੈਂ ਤੁਹਾਡਾ ਸਾਥ ਨਹੀਂ ਜੇ ਛੱਡਣਾ ” ….. ਮੁੱਕਰ ਗਈ ਨਾ ਵਾਅਦਾ ਕਰ ਕੇ | ਤੈਥੋਂ ….. ਤੈਥੋਂ ਤਾਂ ਇੱਕ ਜਨਮ ਵੀ ਮੇਰਾ ਸਾਥ ਨਹੀਂ ਦਿੱਤਾ ਗਿਆ …..ਕਹਿੰਦੇ ਕਹਿੰਦੇ ਹੰਝੂਆਂ ਦਾ ਦਰਿਆ ਵਹਿ ਤੁਰਿਆ | ” ਝੱਲੀਏ , ਜਿੱਦਾਂ ਤੂੰ ਗਈ ਏਦਾਂ ਵੀ ਕੋਈ ਜਾਂਦਾ ??? ਨਾ ਕੋਈ ਦਿਲ ਦੀ ਗੱਲ ਸਾਂਝੀ ਕੀਤੀ ਨਾ ਕੋਈ ਤਕਲੀਫ਼ ਦੱਸੀ ਮੈਨੂੰ??? ਜੇ ….. ਜੇ ਕੋਈ ਤਕਲੀਫ਼ ਸੀ ਤਾਂ ਦੱਸਦੀ ਤਾਂ ਸੀ ਮੈਨੂੰ ??? ਤੇਰਾ ਜੋਗਿੰਦਰ ਕੀ ਨਾ ਕਰਦਾ ਤੇਰੇ ਲਈ ??? ”
ਗੱਲਾਂ ਕਰਦੇ ਕਰਦੇ ਪਤਾ ਨਹੀਂ ਕਦੋਂ ਜੋਗਿੰਦਰ ਦੀ ਅੱਖ ਲਗ ਗਈ | ਮਸਾਂ ਇੱਕ ਡੇਢ ਘੰਟਾ ਸੁੱਤਾ ਹੋਣਾ ਕਿ ਸਰਘੀ ਵੇਲੇ ਗੁਰੂ ਘਰੋਂ ਆਉਂਦੀ ਭਾਈ ਜੀ ਦੀ ਅਵਾਜ਼ ਸੁਣ ਉੱਠ ਖੜਾ ਹੋਇਆ |
ਇੱਕਦਮ ਬੱਚਿਆਂ ਦੇ ਕਮਰੇ ਚ ਗਿਆ ਤਿੰਨੋਂ ਸੁੱਤੇ ਪਏ ਸਨ |
ਜਾਂਦੇ ਜਾਂਦੇ ਸ਼ਰਨ ਰਾਜੀ ਨੂੰ ਜਿਹੜੀ ਨਵੀਂ ਗੁੱਡੀ ਲੈ ਕੇ ਦੇ ਗਈ ਸੀ ਰਾਜੀ ਉਸਨੂੰ ਗਲ ਨਾਲ ਲਗਾ ਕੇ ਸੁੱਤੀ ਪਈ ਸੀ |
ਜੋਗਿੰਦਰ ਨੇ ਇਸ਼ਨਾਨ ਕਰ , ਨਿੱਤਨੇਮ ਕਰ ਚਾਹ ਬਣਾ ਕੇ ਪੀਤੀ ਤੇ ਫਿਰ ਲੇਟ ਗਿਆ | ਘੰਟਾ ਕੁ ਅਰਾਮ ਕਰ ਨਾਸ਼ਤਾ ਬਣਾ , ਆਪਣਾ ਤੇ ਬੱਚਿਆਂ ਦੇ ਸਕੂਲ ਲਿਜਾਣ ਲਈ ਰੋਟੀ ਦੇ ਡੱਬੇ ਤਿਆਰ ਕੀਤੇ | ਫਿਰ ਬੱਚਿਆਂ ਨੂੰ ਉਠਾਇਆ ਤੇ ਸਕੂਲ ਲਈ ਤਿਆਰ ਕੀਤਾ | ਜੀਤੋ ਨੇ ਰਾਜੀ ਦੀਆਂ ਗੁੱਤਾਂ ਕਰ ਸਕੂਲ ਲਈ ਉਸਦਾ ਬਸਤਾ ਤਿਆਰ ਕਰ ਦਿੱਤਾ |
ਤਿੰਨਾਂ ਨੂੰ ਸਕੂਲ ਤੌਰ , ਜੋਗਿੰਦਰ ਨਾਸ਼ਤਾ ਕਰ ਦਫ਼ਤਰ ਲਈ ਤਿਆਰ ਹੋਇਆ ਤੇ ਘਰ ਨੂੰ ਤਾਲਾ ਲਗਾ ਚਾਬੀ ਨਾਲ ਵਾਲੀ ਗੁਆਂਢਣ ਨਿਹਾਲ ਕੌਰ ਦੇ ਘਰੀਂ ਦੇ ਗਿਆ |
ਨਿਹਾਲ ਕੌਰ ਤੇ ਉਸਦਾ ਪਰਿਵਾਰ ਪਿਛਲੇ ਦਸ ਸਾਲਾਂ ਤੋਂ ਉੱਥੇ ਰਹਿ ਰਹੇ ਹਨ | ਸ਼ਰਨ ਤੇ ਨਿਹਾਲ ਕੌਰ ਬਹੁਤ ਵਧੀਆ ਸਹੇਲੀਆਂ ਸਨ | ਘਰ ਦੇ ਕੰਮ ਨਿਪਟਾ ਦੋਨੋਂ ਵਿਹੜੇ ਚ ਬਹਿ ਸਾਰਾ ਦਿਨ ਗੱਲਾਂ ਬਾਤਾਂ ਕਰਦੀਆਂ ਰਹਿੰਦੀਆਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
Bahut he sad story hai. please upload to next part.