More Punjabi Kahaniya  Posts
ਦਾਰਜੀ (ਭਾਗ 3)


ਅਗਲੇ ਦਿਨ ਜੋਗਿੰਦਰ ਦਫ਼ਤਰੋਂ ਆਉਂਦੇ ਹੋਏ ਬਹੁਤ ਸਾਰੇ ਖਿਡੌਣੇ ਤੇ ਚੀਜ਼ੀ ਲੈ ਕੇ ਆਇਆ ਤੇ ਅਾਪਣੇ ਕਮਰੇ ਦੀ ਅਲਮਾਰੀ ਚ ਲੁਕੋ ਕੇ ਰੱਖ ਦਿੱਤੇ | ਜਦੋਂ ਬੱਚੇ ਰਾਤ ਨੂੰ ਸੌਂ ਜਾਂਦੇ ਤਾਂ ਹੌਲੀ ਜਿਹੀ ਉਹਨਾਂ ਦੇ ਸਿਰਹਾਣੇ ਨੀਚੇ ਥੋੜੇ ਖਿਡੌਣੇ ਤੇ ਚੀਜ਼ੀ ਰੱਖ ਦਿੰਦਾ | ਬੱਚੇ ਸਵੇਰੇ ਉੱਠ ਖਿਡੌਣਿਆਂ ਨੂੰ ਵੇਖਦੇ ਤਾਂ ਖੁਸ਼ ਹੋ ਜਾਂਦੇ |

ਸਮਾਂ ਬੀਤਦਾ ਗਿਆ | ਵਿੱਚ ਕੁ ਬੱਚਿਆਂ ਦੀ ਮਾਮੀ ਤੇ ਤਾਈ ਇੱਕ ਇੱਕ ਮਹੀਨਾ ਬੱਚਿਆਂ ਕੋਲ ਰਹਿ ਗਈਆਂ ਸਨ
| ਕਰਦੇ ਕਰਦੇ ਡੇਢ ਕੁ ਸਾਲ ਲੰਘ ਗਿਆ | ਜੋਗਿੰਦਰ ਆਪਣੇ ਬਿਨ ਮਾਂ ਤੋਂ ਮਸੂਮ ਬੱਚਿਆਂ ਨੂੰ ਤੱਕ ਲੁੱਕ ਲੱਕ ਰਾਤਾਂ ਨੂੰ ਰੋਂਦਾ ਰਹਿੰਦਾ | ਸ਼ਰਨ ਦੇ ਜਾਣ ਨਾਲ ਉਹ ਬੁਰੀ ਤਰਾਂ ਟੁੱਟ ਚੁੱਕਾ ਸੀ |

ਇੱਕ ਦਿਨ ਜੋਗਿੰਦਰ ਦੀ ਮਾਸੀ ਦੀ ਨੂੰਹ ਜੋਗਿੰਦਰ ਲਈ ਰਿਸ਼ਤਾ ਲੈ ਕੇ ਆਈ ਤੇ ਆਖਣ ਲੱਗੀ , ” ਦਿਉਰਾ ਕੱਦ ਤਕ ਆਪਣੀ ਜ਼ਿੰਦਗੀ ਨੂੰ ਇੰਝ ਹੀ ਘਸੀਟਦਾ ਰਹੇਂਗਾ … ਜਾਣ ਵਾਲੇ ਤਾਂ ਕਦੇ ਵਾਪਸ ਨਹੀਂ ਮੁੜਦੇ… ਆ ਬਿਨ ਮਾਂ ਦੇ ਬੱਚਿਆਂ ਨੂੰ ਤੱਕ ਮੇਰੀ ਤਾਂ ਰੂਹ ਕੰਬਦੀ ਏ …ਸੱਚ ਦੱਸਾਂ , ਮੈਥੋਂ ਇਹਨਾਂ ਬੱਚਿਆਂ ਨੂੰ ਇੰਝ ਰੁਲਦਾ ਤੇ ਤੈਨੂੰ ਇੰਝ ਵਿਲਕਦਾ ਹੋਰ ਨਹੀਂ ਵੇਖ ਹੁੰਦਾ … ਮੇਰੇ ਲਾਗਲੇ ਪਿੰਡ ਦੀ ਇੱਕ ਕੁੜੀ ਹੈ ਉਸਦੇ ਪਿਉ ਨਾਲ ਮੈਂ ਗੱਲ ਕੀਤੀ ਹੈ …ਜੇ ਤੂੰ ਕਹੇ ਤਾਂ ਮੈਂ ਗੱਲ ਅੱਗੇ ਤੋਰਾਂ …ਘਰ ਬਾਹਰ ਵੀ ਚੰਗਾ ਏ …ਤੈਨੂੰ ਤੇ ਬੱਚਿਆਂ ਨੂੰ ਸਾਂਭ ਲਵੇਗੀ …ਘਰ ਦੇ ਹਾਲਤ ਸੁਧਰ ਜਾਣਗੇ …ਬੱਚਿਆਂ ਨੂੰ ਵੀ ਮਾਂ ਮਿਲ ਜਾਵੇਗੀ ਤੇ ਤੇਰੀ ਰੋਟੀ ਪਾਣੀ ਦੀ ਚਿੰਤਾ ਵੀ ਮੁੱਕ ਜਾਵੇਗੀ |”

ਜੇ ਜੱਕ ਕਰਦਾ ਜੋਗਿੰਦਰ ਵਿਆਹ ਲਈ ਰਾਜ਼ੀ ਹੋ ਗਿਆ |
ਗੁਰਦੁਆਰਾ ਸਾਹਿਬ ਲਾਵਾਂ ਲੈ ਸਾਦਾ ਵਿਆਹ ਹੋ ਗਿਆ |
ਨਾਸਮਝ ਬੱਚੇ ਆਪਣੀ ਨਵੀਂ ਬੀਜੀ ‘ ਬੀਰੋ ‘ਨੂੰ ਦੇਖ ਖੁਸ਼ ਹੋ ਗਏ |

ਕੁੱਝ ਮਹੀਨੇ ਸੁਖਾਲੇ ਨਿਕਲ ਗਏ | ਪਤਾ ਚੱਲਿਆ ਕਿ ਬੀਰੋ ਮਿਰਗੀ ਦੀ ਸ਼ਿਕਾਰ ਸੀ | ਹਰ ਦੋ ਕੁ ਮਹੀਨੇ ਬਾਅਦ ਉਹਨੂੰ ਮਿਰਗੀ ਦਾ ਦੌਰਾ ਪੈ ਜਾਂਦਾ ਸੀ | ਇਹ ਗਲ ਵਿਚੋਲਣ ਤੇ ਜੋਗਿੰਦਰ ਤੋਂ ਲੁਕੋਈ ਗਈ ਸੀ | ਜੋਗਿੰਦਰ ਨੇ ਬੀਰੋ ਦਾ ਬਥੇਰਾ ਇਲਾਜ ਕਰਵਾਇਆ ਪਰ ਕੋਈ ਫ਼ਰਕ ਨਹੀਂ ਸੀ ਪੈ ਰਿਹਾ |

ਉੱਧਰੋਂ ਬੀਰੋ ਨੇ ਮਤਰੇਈ ਮਾਂ ਦਾ ਰੂਪ ਧਾਰਨ ਕਰ ਲਿਆ ਸੀ | ਰੋਜ਼ ਰੋਟੀਆਂ ਲਾਹ ਲਾਹ ਥੱਕ ਗਈ ਸੀ ਉਹ | ਗੱਲ ਗੱਲ ਤੇ ਖਿਝਦੀ ਰਹਿੰਦੀ | ਰੋਜ਼ ਕਿਸੇ ਨਾ ਕਿਸੇ ਗੱਲ ਨੂੰ ਲੈ ਜੋਗਿੰਦਰ ਨਾਲ ਲੜਦੀ ਰਹਿੰਦੀ | ਬੱਚਿਆਂ ਨੂੰ ਕਦੇ ਮਾਂ ਦੇ ਦੋ ਮਿੱਠੇ ਬੋਲ ਤਕ ਨਾ ਨਸੀਬ ਹੋਏ | ਬਿਨ ਮਾਂ ਦੇ ਮਸੂਮ ਬੱਚਿਆਂ ਨੂੰ ਤੱਕ ਉਸਦੀ ਮਮਤਾ ਕਦੇ ਨਾ ਜਾਗੀ |

ਬੀਮਾਰੀ ਦਾ ਬਹਾਨਾ ਕਰ ਕਈ ਕਈ ਦਿਨ ਮੰਜੇ ਤੋਂ ਨਾ ਉੱਠਦੀ | ਕੋਈ ਕੰਮ ਨਾ ਕਰਦੀ | ਜੋਗਿੰਦਰ ਹੀ ਰੋਟੀ ਪਾਣੀ ਬਣਾਉਂਦਾ | ਜੀਤੋ ਵੀ ਹੁਣ ਦਾਲ, ਸਬਜ਼ੀ ਬਣਾਉਣੀ ਥੋੜਾ ਥੋੜਾ ਸਿੱਖ ਗਈ ਸੀ |

ਸਾਰਾ ਦਿਨ ਮੰਜੇ ਤੇ ਪਈ ਰਹਿਣ ਕਾਰਨ ਬੀਰੋ ਨੂੰ ਹੋਰ ਬੀਮਾਰੀਆਂ ਨੇ ਵੀ ਘੇਰ ਲਿਆ | ਦੱਸਵੀਂ ਕਰਨ ਤੋਂ ਬਾਅਦ ਜੀਤੋ ਨੂੰ ਮਜ਼ਬੂਰਨ ਸਕੂਲੋਂ ਹਟਾਉਣਾ ਪਿਆ | ਉਹ ਘਰ ਤੇ ਆਪਣੀ ਨਵੀਂ ਬੀਜੀ ਨੂੰ ਦੇਖਦੀ | ਉਸਦੀ ਜ਼ਿੰਮੇਵਾਰੀ ਵੀ ਜੀਤੋ ਤੇ ਪੈ ਗਈ | ਆਪਣੀ ਮਸੂਮ ਬੱਚੀ ਨੂੰ ਏਦਾਂ ਕੰਮ ਕਰਦਿਆਂ ਵੇਖ ਜੋਗਿੰਦਰ ਅੰਦਰ ਹੀ ਅੰਦਰ ਝੁਰਦਾ ਰਹਿੰਦਾ |

ਉੱਧਰ ਬੀਰੋ ਮੰਜੇ ਤੇ ਬੈਠੀ ਬੈਠੀ ਵੀ ਜ਼ਰਾ ਚੈਨ ਨਾ ਲੈਂਦੀ | ਜੀਤੋ ਨੂੰ ਗੱਲ ਗੱਲ ਤੇ ਟੋਕਦੀ ਰਹਿੰਦੀ | ਹਰ ਚੀਜ਼ ਚ ਨੁਕਸ ਕੱਢਣਾ ਉਹਦੀ ਆਦਤ ਹੋ ਗਈ ਸੀ | ਕਦੇ ਚਾਹ ਚ ਚੀਨੀ ਘੱਟ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

One Comment on “ਦਾਰਜੀ (ਭਾਗ 3)”

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)