ਜਿਸ ਦਿਨਂ ਬਾਪੂ ਇੰਝ ਹੋਇਆ ਤਾਂ ਸਭ ਤੋਂ ਪਹਿਲਾਂ ਮੈਨੂੰ ਸਕੂਲੋਂ ਹਟਾ ਲਿਆ ਗਿਆ..
ਅਖ਼ੇ ਹੁਣ ਘਰ ਦੇ ਜੁੰਮੇਵਾਰੀ ਚੁੱਕਣੀ ਪੈਣੀ..ਮੈਂ ਮਾਂ ਵੱਲ ਵੇਖਿਆ ਪਰ ਉਹ ਬੇਬਸ ਸੀ..ਮੇਰਾ ਬਾਪੂ ਬੜਾ ਚੰਗਾ ਸੀ..ਮੇਰੀ ਬੜੀ ਚਾਹ ਕਰਿਆ ਕਰਦਾ..
ਪਰ ਸ਼ਰਾਬ ਦੇ ਨਾਲ ਨਾਲ ਜਦੋਂ ਕੋਈ ਹੋਰ ਵੀ ਨਸ਼ਾ ਕਰਨ ਲੱਗ ਪਿਆ ਤਾਂ ਉਸਦੀ ਹਾਲਤ ਵਿਗੜਦੀ ਗਈ..!
ਕੰਬਦੇ ਹੱਥਾਂ ਨਾਲ ਵੀ ਮੈਨੂੰ ਕੰਧਾੜੇ ਚੁੱਕ ਲੈਂਦਾ..ਮੇਰੀਆਂ ਚਾਚੀਆਂ ਤਾਈਆਂ ਉਸਨੂੰ ਬਹੁਤ ਗਾਹਲਾਂ ਕੱਢਦੀਆਂ..!
ਇੱਕ ਦਿਨ ਸੁੱਤੇ ਪਏ ਦੇ ਬੋਝੇ ਪਾਈਆਂ ਚਿੱਟੀਆਂ ਗੋਲੀਆਂ ਚੁਬੱਚੇ ਵਿਚ ਰੋੜ ਦਿੱਤੀਆਂ ਤਾਂ ਉਸਨੇ ਪਹਿਲੀ ਵਾਰ ਮੈਨੂੰ ਕੁੱਟਿਆ..!
ਫੇਰ ਇੱਕ ਦਿਨ ਸੁਨੇਹਾ ਮਿਲਿਆਂ..ਉਹ ਬਾਹਰ ਪਹੇ ਤੇ ਮੂਧਾ ਪਿਆ..ਉਸਨੂੰ ਲੈ ਆਵੋਂ..
ਮੇਰੀ ਮਾਂ ਖੁਰੇ ਵਿਚ ਭਾਂਡੇ ਮਾਂਝ ਰਹੀ ਸੀ..!
ਅਸੀਂ ਦੋਵੇਂ ਓਥੇ ਗਏ..ਵਾਜਾਂ ਮਾਰੀਆਂ..ਹਿਲਾਇਆ ਜੁਲਾਇਆ..ਪਰ ਕੋਈ ਸਾਹ ਸੱਤ ਨਹੀਂ ਸਨ..
ਕਮਲੀ ਹੋਈ ਮੇਰੀ ਮਾਂ ਨੇ ਕੋਲੋਂ ਲੰਘਦਿਆਂ ਨੂੰ ਵਾਜ ਮਾਰ ਆਖਿਆ ਜਰਾ ਵੇਖੀਓਂ..ਇਹ ਬੋਲਦਾ ਕਿਓਂ ਨਹੀਂ..!
ਫੇਰ ਓਹੀ ਹੋਇਆ..ਉਸਨੂੰ ਮੰਜੇ ਤੇ ਪਾ ਕੇ ਘਰੇ ਲੈ ਆਏ..ਰੋਣ-ਧੋਣ..ਮਕਾਣਾਂ..ਤੇਰਵੀਂ..ਭੋਗ..ਫੁਲ ਅਤੇ ਫੇਰ ਸ਼ੁਰੂ ਹੋਈ ਸਾਡੇ ਸੰਘਰਸ਼ ਦੀ ਲੰਮੀਂ ਕਹਾਣੀ..!
ਮੈਨੂੰ ਪਿੰਡੋਂ ਬਾਹਰ ਅੱਡੇ ਤੇ ਬਣੇ ਢਾਬੇ ਤੇ ਕੰਮ ਤੇ ਲਾ ਦਿੱਤਾ ਗਿਆ..ਉਹ ਕਿੰਨਾ ਕੰਮ ਕਰਾਉਂਦੇ..ਗੱਲ ਗੱਲ ਤੇ ਗਾਹਲਾਂ ਵੀ ਕੱਢਦੇ..ਕਈ ਵਾਰ ਗਲਾਸ ਟੁੱਟ ਜਾਂਦਾ ਤਾਂ ਕੁੱਟ ਵੀ ਪੈਂਦੀ..ਤੇ ਤਨਖਾਹ ਵਿਚੋਂ ਵੱਡੀ ਕਟੌਤੀ ਵੀ ਹੁੰਦੀ..!
ਕਈ ਵਾਰ ਬਾਪੂ ਬੜਾ ਚੇਤੇ ਆਉਂਦਾ..ਉਹ ਅਕਸਰ ਆਖਿਆ ਕਰਦਾ ਸੀ ਕੇ ਤੈਨੂੰ ਫੌਜ ਵਿਚ ਭਰਤੀ ਕਰਾਉਣਾ ਏ..ਵਰਦੀ ਵਿਚ ਬਾਹਲਾ ਸੋਹਣਾ ਲੱਗੂ ਮੇਰਾ ਪੁੱਤ..!
ਫੇਰ ਕਿੰਨੀ ਕਿੰਨੀ ਦੇਰ ਉਸਦਾ ਚੇਹਰਾ ਅੱਖਾਂ ਅੱਗੇ ਘੁੰਮਦਾ ਰਹਿੰਦਾ..!
ਥੱਕਿਆ ਟੁਟਿਆ ਪਿੰਡ ਵਾਪਿਸ ਮੁੜਦਾ ਤਾਂ ਕਿੰਨੇ ਲੋਕ ਘਰੇ ਉਧਾਰ ਦਿੱਤੇ ਹੋਏ ਪੈਸੇ ਵਾਪਿਸ ਲੈਣ ਖਲੋਤੇ ਹੁੰਦੇ..
ਮਾਂ ਹਮੇਸ਼ਾਂ ਗਲ਼ ਵਿਚ ਪੱਲਾ ਪਾ ਝੂਠੇ ਸੱਚੇ ਲਾਰੇ ਲਾ ਕੇ ਖਹਿੜਾ ਛੁਡਾਉਂਦੀ..!
ਮੈਨੂੰ ਵੀ ਕਿੰਨਿਆਂ ਲੋਕਾਂ ਦੇ ਕੰਮ ਮੁਫ਼ਤ ਵਿਚ ਹੀ ਕਰਨੇ ਪੈਂਦੇ..ਅਖ਼ੇ ਬਾਰੂ ਨੇ ਸਾਥੋਂ ਪੈਸੇ ਉਧਾਰੇ ਲਏ ਸਨ..!
ਫੇਰ ਕਿਸੇ ਸਲਾਹ ਦਿੱਤੀ..ਆਖਿਆ ਜਦੋਂ ਕੋਈ ਇੰਝ ਆਖੇ ਕੇ ਤੇਰੇ ਬਾਪ ਦਾ ਉਧਾਰ ਬਾਕੀ ਏ ਤਾਂ ਅੱਗੋਂ ਆਖਿਆ ਕਰ “ਲਿਖਿਆ ਵਿਖਾਓ..ਸਬੂਤ ਦਿਓ..?”
ਇਕ ਦਿਨ ਹਵੇਲੀ ਵਾਲਿਆਂ ਦੀਆਂ ਪੱਠਿਆਂ ਦੀਆਂ ਦੋ ਪੰਡਾ ਵੱਢਣ ਮਗਰੋਂ ਜਦੋਂ ਤੀਜੀ ਦੀ ਵਾਜ ਪਈ ਤਾਂ ਸਬਰ ਦਾ ਬੰਨ ਟੁੱਟ ਗਿਆ..ਓਹੀ ਗੱਲ ਆਖ ਦਿੱਤੀ ਕੇ “ਲਿਖਿਆ ਵਿਖਾਓ..ਬਾਪੂ ਨੇ ਕਿੰਨੇ ਪੈਸੇ ਉਧਾਰ ਲਏ ਸੀ..”
ਤੂਫ਼ਾਨ ਆ ਗਿਆ..ਉਹ ਮੈਨੂੰ ਤੂੜੀ ਵਾਲੇ ਅੰਦਰ ਲੈ ਗਏ ਤੇ ਬਹੁਤ ਕੁੱਟਿਆ..!
ਘਰੇ ਆ ਕੇ ਬੇਬੇ ਨੂੰ ਸ਼ਿਕਾਇਤ ਲਾਈ ਤਾਂ ਉਹ ਵੀ ਰੋ ਪਈ..
ਮੈਨੂੰ ਬੁੱਕਲ ਵਿਚ ਲੁਕੋ ਲਿਆ..ਫੇਰ ਮੈਨੂੰ ਉਸਦੀ ਬੁੱਕਲ ਵਿਚ ਹੀ ਨੀਂਦਰ ਆ ਗਈ..ਜਾਗ ਆਈ ਤਾਂ ਆਖਣ ਲੱਗੀ ਕਮਲਿਆ ਸਿੱਧੀ ਨਾਂਹ ਨਾ ਕਰਿਆ ਕਰ..ਬਹਾਨਾ ਲਾ ਦਿਆ ਕਰ..ਆਖ ਦਿਆ ਕਰ ਕੇ ਬਿਮਾਰ ਹਾਂ..!
ਇੰਝ ਵੀ ਕਰ ਕੇ ਵੇਖ ਲਿਆ..ਪਰ ਮੈਥੋਂ ਬੋਲਿਆ ਝੂਠ ਝੱਟ ਫੜਿਆ ਜਾਂਦਾ..
ਕੋਈ ਤਰਸ ਨਾ ਕਰਦਾ..ਨਿੱਕੇ ਭੈਣ ਭਰਾਵਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਬੱਬਲੂ ਸਿੰਘ
ਬਹੁਤ ਸੋਣਾ ਲਿਖਿਆ ਵੀਰ ਜੀ।ਰੱਬ ਮਿਹਰ ਕਰੇ।
ਸੁਰਜੀਤ ਸਿੰਘ
ਬਹੁਤ ਵਧੀਆਂ। ਜੀ
Dhillon
Bilkul sahi aa baap bina koi nai bachea da