More Punjabi Kahaniya  Posts
ਸੱਚ ਤੋਂ ਕੋਹਾਂ ਦੂਰ (ਪਰਵੀਨ ਰੱਖੜਾ)


ਸੱਚ ਤੋਂ ਕੋਹਾਂ ਦੂਰ

ਗ੍ਰੰਥ ਧਾਰਮਿਕ ਪੜ੍ਹਲੇ ਸਾਰੇ
ਦਿਲ ਕਿਸੇ ਦੀ ਨਾ ਮੰਨੇ
ਵਿਚ ਸਮੁੰਦਰ ਕਿਸ਼ਤੀ ਫੱਸਗੀ
ਕੌਣ ਲਾਉ ਕਿਸੇ ਬੰਨੇ
ਏਨੇ ਜਾਨਵਰਾਂ ਦੇ ਵਿੱਚ
ਇਨਸਾਨ ਕਿਉਂ ਕੱਲਾ ਬਣਾਇਆ
ਕਿੱਥੇ ਵੱਸਦਾ ਦੱਸੋ ਉਹ
ਜਿਸਨੇ ਅੱਲ੍ਹਾ ਬਣਾਇਆ
ਹਰ ਧਰਮ ਚ ਦੱਸੀ ਅਲੱਗ ਕਹਾਣੀ
ਕਿਉਂ ਕਿਸੇ ਸਮਝ ਨਾ ਆਵੇ
ਸਮਝ ਨਹੀਂ ਆਉਂਦੀ ਰੱਬ ਬੰਦਾ
ਜਾਂ ਬੰਦਾ ਰੱਬ ਬਣਾਵੇ

ਸੱਚ ਕਿ ਆ, ਇਹ ਇਕ ਇਹੋ ਜਿਹਾ ਸਵਾਲ ਹੈ, ਜਿਸ ਨੇ ਸਾਰੀ ਦੁਨੀਆਂ ਨੂੰ ਭੰਬਲਭੂਸੇ ਵਿਚ ਪਾਇਆ ਹੋਇਆ ਹੈ। ਕੁਝ ਸਵਾਲ ਇਹੋ ਜਿਹੇ ਹਨ, ਜਿਨ੍ਹਾਂ ਅੱਗੇ ਬਾਕੀ ਸਵਾਲ ਫਿੱਕੇ ਪੈ ਜਾਂਦੇ ਹਨ। ਜਿਵੇਂ ਕਿ ਰੱਬ ਕਿ ਹੈ, ਤੇ ਉਸਨੇ ਬ੍ਰਹਮੰਡ ਕਿਉਂ ਬਣਾਇਆ ਸੀ।
ਮੈਂ ਇਸ ਨਾਲ ਸੰਬੰਧਿਤ “ਮੈਂ ਰੱਬ ਲੱਭਦਾ” ਕਿਤਾਬ ਲਿਖੀ, ਜਿਸਦੇ ਮੈਂ ਤਿੰਨ ਭਾਗ ਲਿਖੇ ਸਨ ,ਪਰ ਜਦੋਂ ਮੈਨੂੰ ਤਿੰਨ ਭਾਗ ਪੜ੍ਹਨ ਦੇ ਬਾਅਦ ਵੀ ਇਹੋ ਜਿਹੇ ਮੈਸੇਜ ਆਏ ਕਿ ਵੀਰ ਕਿਸੇ ਗੁਰੂ ਨੂੰ ਧਾਰ ਲਾ ਤੈਨੂੰ ਜਵਾਬ ਮਿਲ ਜਾਣਗੇ, ਅਸੀਂ ਫਲਾਣੇ ਨੂੰ ਗੁਰੂ ਧਾਰ ਲਿਆ, ਸਾਨੂੰ ਰੱਬ ਦੀ ਪ੍ਰਾਪਤੀ ਹੋ ਗਈ ਆ, ਤੈਨੂੰ ਵੀ ਹੋ ਜਾਊਗੀ, ਤੇਰੇ ਸਾਰੇ ਸਵਾਲਾਂ ਦੇ ਜਵਾਬ ਮਿਲ ਜਾਣਗੇ ਜਾਂ ਕਿਸੇ ਫਲਾਣੀ ਕਿਤਾਬ ਨੂੰ ਪੜ੍ਹ ਲਾ ਤੈਨੂੰ ਜਵਾਬ ਮਿਲ ਜਾਣਗੇ।
ਮੈਂ ਸੋਚਿਆ “ਯਾਰ ਮੇਰੇ ਲਿਖਣ ਦਾ ਕਿਸੇ ਤੇ ਕੋਈ ਅਸਰ ਪਿਆ ਵੀ ਹੈ ਜਾਂ ਨਹੀਂ”
ਫਿਰ ਮੈਂ ਸੋਚਿਆ, “ਯਾਰ ਮੇਰੀ ਤਾਂ ਕੀ ਔਕਾਤ ਆ, ਏਥੇ ਤਾਂ ਕਿੰਨੇ ਹੀ ਮਹਾਪੁਰੁਸ਼ ਕਿੰਨਾ ਕੁਝ ਲਿਖ ਕੇ ਗਏ ਹਨ। ਲੋਕ ਉਹਨਾਂ ਦੀ ਨਹੀਂ ਸੁਣਦੇ, ਮੈਂ ਤਾਂ ਉਹਨਾਂ ਦੇ ਪੈਰਾਂ ਦੀ ਧੂਲ ਦੇ ਬਰਾਬਰ ਵੀ ਨਹੀਂ ਹਾਂ, ਮੇਰੀ ਕਿ ਸੁਣਨਗੇ ਲੋਕ”
ਅੱਜ ਦੇ ਸਮੇਂ ਜੋ ਧਾਰਮਿਕ ਆਗੂ ਹਨ। ਜਿਨ੍ਹਾਂ ਨੇ ਧਰਮ ਨੂੰ ਵਪਾਰ ਬਣਾ ਲਿਆ, ਉਹਨਾਂ ਲਈ ਰੱਬ ਇਕ ਵਪਾਰ ਕਰਨ ਦਾ ਜ਼ਰੀਆ ਹੈ। ਜਿਸਨੂੰ ਉਹ ਬਾਖੂਬੀ ਕਰ ਰਹੇ ਹਨ। ਉਹ ਲੋਕਾਂ ਦਾ ਦਿਮਾਗ ਖਾਲੀ ਕਰ ਕੇ ਉਸ ਵਿਚ ਆਪਣੀਆਂ ਦੱਸੀਆਂ ਕਹਾਣੀਆਂ ਭਰ ਦਿੰਦੇ ਹਨ। ਤੇ ਆਪਣੇ ਆਪ ਨੂੰ ਰੱਬ ਦਾ ਰੂਪ ਸਾਬਿਤ ਕਰ ਦਿੰਦੇ ਹਨ। ਕੁਝ ਚੰਗੇ ਕੰਮ ਕਰ ਦਿੰਦੇ ਹਨ ਲੋਕਾਂ ਨੂੰ ਦਿਖਾਉਣ ਲਈ, ਬਸ ਫਿਰ ਬਣ ਗਏ ਰੱਬ ਦਾ ਰੂਪ। ਅੱਜ ਦੇ ਸਮੇਂ ਹਰ ਬੰਦਾ ਪਰੇਸ਼ਾਨ ਹੈ ਕਿਸੇ ਨਾ ਕਿਸੇ ਗੱਲ ਨੂੰ ਲੈਕੇ, ਹਰ ਕਿਸੇ ਨੂੰ ਆਪਣੇ ਮੁਸੀਬਤ ਦਾ ਹੱਲ ਚਾਹੀਦਾ ਹੈ। ਫਿਰ ਉਹ ਪੈਂਦੇ ਹਨ, ਇਹਨਾਂ ਧਾਰਮਿਕ ਆਗੂਆਂ ਦੇ ਚੱਕਰਾਂ ਵਿਚ, ਜੇ ਕਿਤੋਂ ਥੋੜੀ ਬਹੁਤ ਮੁਸੀਬਤ ਹੱਲ ਹੋ ਜਾਂਦੀ ਹੈ ਤਾਂ ਬਸ ਉਸ ਆਦਮੀ ਨੂੰ ਰੱਬ ਦਾ ਰੂਪ ਬਣਾ ਦਿੱਤਾ ਜਾਂਦਾ ਹੈ। ਏਦਾਂ ਹੀ ਚੱਲਦਾ ਹੈ ਵਪਾਰ, ਤੁੱਕਿਆਂ ਦੇ ਸਿਰ ਤੇ,

ਇਕ ਕੁੜੀ ਨੇ ਤਾਂ ਜਮਾ ਸਿਰਾ ਹੀ ਲਾ ਦਿਤਾ। ਉਸਨੇ ਮੈਨੂੰ ਆਖਿਆ ਕਿ “ਵੀਰ ਜੀ, ਅੱਜ ਤੋਂ 100 ਸਾਲ ਪਹਿਲਾਂ ਇਕ ਫ਼ਕੀਰ ਆਏ ਸਨ ਤੇ ਉਹਨਾਂ ਨੇ ਕਿਹਾ ਕਿ ਮੈਂ ਤੁਹਾਨੂੰ ਤਿੰਨ ਮਹੀਨੇ ਅੰਦਰ ਰੱਬ ਨਾਲ ਮਿਲਵਾ ਦਵਾਂਗਾ, ਸਾਡੇ ਦਾਦੇ ਉਹਨਾਂ ਕੋਲ ਗਏ ਤੇ ਉਹਨਾਂ ਨੂੰ ਰੱਬ ਦੀ ਪ੍ਰਾਪਤੀ ਹੋ ਗਈ ਸੀ, ਉਸ ਬਾਬੇ ਨੇ ਬਾਹਰ ਲਿਖ ਕੇ ਬੋਰਡ ਲਾਇਆ ਹੋਇਆ ਸੀ ਕਿ ਮੈਂ ਤਿੰਨ ਮਹੀਨੇ ਵਿਚ ਤੁਹਾਨੂੰ ਰੱਬ ਨਾਲ ਮਿਲਵਾ ਦਵਾਂਗਾ। ਸਾਡੇ ਦਾਦੇ ਹੁਣਿਆਂ ਨੂੰ ਤਾਂ ਰੱਬ ਨਾਲ ਮਿਲਾ ਦਿੱਤਾ ਸੀ, ਹੁਣ ਉਹਨਾਂ ਦੀ (ਉਸ ਬਾਬੇ ਦੀ) ਮੌਤ ਹੋ ਗਈ ਹੈ, ਨਹੀਂ ਤਾਂ ਤੁਹਾਨੂੰ ਤੁਹਾਡੇ ਸਵਾਲਾਂ ਦੇ ਜਵਾਬ ਮਿਲ ਜਾਣੇ ਸੀ”
ਪਹਿਲਾਂ ਮੈਨੂੰ ਲੱਗਿਆ ਸ਼ਾਇਦ ਉਹ ਕੁੜੀ ਮਜ਼ਾਕ ਕਰ ਰਹੀ ਹੈ ਪਰ ਹੋਲੀ ਹੋਲੀ ਗੱਲ ਕਰਨ ਤੋਂ ਪਤਾ ਲੱਗਿਆ ਕਿ ਉਹ ਮਜ਼ਾਕ ਨਹੀਂ ਕਰ ਰਹੀ ਸੀ। ਉਹ ਇਹ ਗੱਲਾਂ ਸੱਚ ਬੋਲ ਰਹੀ ਸੀ। ਉਸਦੇ ਘਰ ਦੇ ਅੱਜ ਵੀ ਉਸ ਬਾਬੇ ਨੂੰ ਮੰਨਦੇ ਹਨ। ਹੱਦ ਹੈ, ਕਿੰਨਾ ਔਖਾ ਕਿਸੇ ਨੂੰ ਸਮਝਾਉਣਾ, ਕਿਵੇਂ ਗੁੰਮਰਾਹ ਕੀਤਾ ਹੋਇਆ ਲੋਕਾਂ ਨੂੰ,

ਦੇਖੋ ਜਦੋਂ ਇਕ ਵਾਰ ਬੰਦਾ ਇਹਨਾਂ ਚੱਕਰਾਂ ਵਿਚ ਪੈ ਜਾਂਦਾ ਹੈ, ਉਸਨੂੰ ਇਹਨਾਂ ਗੱਲਾਂ ਚੋ ਕੱਢਣਾ ਅਸੰਭਵ ਹੈ। ਜਿਨ੍ਹਾਂ ਮਰਜ਼ੀ ਜ਼ੋਰ ਲਾ ਲਵੋ। ਕੋਈ ਵੀ ਗੱਲ ਕਹਿ ਲਵੋ ਪਰ ਓਹ ਆਪਣੇ ਗੁਰੂ ਦੇ ਖਿਲ਼ਾਫ ਨਹੀਂ ਜਾਣਗੇ। ਜਿਸ ਕਰਕੇ ਇਹਨਾਂ ਦਾ ਧੰਦਾ ਐਵੇਂ ਹੀ ਚੱਲਦਾ ਰਹੇਗਾ।
ਇਹ ਤਾਂ ਮੈਂਸ ਅੱਗੇ ਬੀਨ ਵਜਾਉਣ ਵਾਲਾ ਕੰਮ ਹੋ ਜਾਂਦਾ ਹੈ।

ਇਕ ਵੀਰ ਨੇ ਮੈਨੂੰ ਪੁੱਛਿਆ ਕਿ ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਤੇ ਜਾਂਦੇ ਹਾਂ, ਤਾਂ ਸਾਡਾ ਮਨ ਜਾ ਹਲਕਾ ਕਿਉਂ ਹੋ ਜਾਂਦਾ ਹੈ। ਸਾਨੂੰ ਚੰਗਾ ਕਿਉਂ ਮਹਿਸੂਸ ਹੋਣ ਲੱਗ ਜਾਂਦਾ ਹੈ?
ਤੁਸੀ ਵੀ ਇਹ ਗੱਲ ਬਾਰੇ ਜ਼ਰੂਰ ਸੋਚਿਆ ਹੋਵੇਗਾ।
ਆਖਿਰਕਾਰ ਏਦਾਂ ਕਿਉਂ ਹੁੰਦਾ ਹੈ?
ਕਿ ਇਹ ਕਿਸੇ ਦੇਵੀ ਦੇਵਤੇ ਜਾਂ ਰੱਬ ਕਰਕੇ ਹੁੰਦਾ ਹੈ?
ਦੇਖੋ ਆਪਾਂ ਸਭ ਕੋਈ ਵੀ ਦੇਵੀ ਦੇਵਤਾ, ਜਾਂ ਰੱਬ ਹੋਵੇ, ਆਪਾਂ ਉਸਤੋਂ ਡਰ ਦੇ ਹਾਂ। ਆਪਣੇ ਦਿਮਾਗ ਵਿਚ ਕੀਤੇ ਨਾ ਕੀਤੇ ਓਹਨਾਂ ਦਾ ਡਰ ਬੈਠਿਆ ਹੁੰਦਾ ਹੈ। ਜਦੋਂ ਆਪਾਂ ਕਿਸੇ ਧਾਰਮਿਕ ਸਥਾਨ ਉੱਤੇ ਜਾਂਦੇ ਹਾਂ ਤਾਂ ਆਪਾਂ ਕਿਸੇ ਬਾਰੇ ਕੁਝ ਗ਼ਲਤ ਨਹੀਂ ਸੋਚਦੇ, ਸਿਰਫ ਚੰਗੀਆਂ ਗੱਲਾਂ ਸੋਚਦੇ ਹਾਂ, ਚੰਗੇ ਵਿਚਾਰ ਹੀ ਲੈਕੇ ਆਉਦੇ ਹਾਂ ਮਨ ਵਿਚ, ਜਿਸ ਕਰਕੇ ਆਪਣਾ ਮਨ ਹਲਕਾ ਹੋ ਜਾਂਦਾ ਹੈ, ਆਪਣਾ ਮਨ ਸਥਿਰ ਹੋ ਜਾਂਦਾ ਹੈ।
ਪਰ ਹੁਣ ਲੋਕ ਕਹਿਣਗੇ, ਫਿਰ ਜੇ ਅਸੀਂ ਘਰ ਏਦਾਂ ਦਾ ਕੁਝ ਸੋਚੀਏ ਤਾਂ ਕਿਉਂ ਨੀ ਮਨ ਹਲਕਾ ਹੁੰਦਾ।
ਦੇਖੋ ਘਰ ਕਿਸੇ ਦਾ ਡਰ ਨਹੀਂ ਹੁੰਦਾ, ਆਪਾਂ ਘਰ ਉਸ ਤਰੀਕੇ ਨਾਲ ਨਹੀਂ ਸੋਚ ਸਕਦੇ ਜਿਸ ਤਰੀਕੇ ਨਾਲ ਇਕ ਧਾਰਮਿਕ ਸਥਾਨ ਤੇ ਸੋਚਦੇ ਹਾਂ। ਓਥੇ ਆਪਣੇ ਦਿਮਾਗ ਵਿਚ ਇਹ ਗੱਲ ਹੁੰਦੀ ਹੈ ਕਿ ਰੱਬ ਜਾਂ ਦੇਵੀ ਦੇਵਤੇ ਏਥੇ ਆਪਣੀ ਗੱਲ ਜਲਦੀ ਸੁਣਦੇ ਹਨ, ਜਾਂ ਉਹਨਾਂ ਸਥਾਨਾਂ ਤੇ ਦੇਵੀ ਦੇਵਤਿਆਂ ਦਾ ਵਾਸ ਹੁੰਦਾ ਹੈ। ਜੇਕਰ ਆਪਾਂ ਨੇ ਕੁਝ ਗ਼ਲਤ ਸੋਚਿਆ ਤਾਂ ਆਪਾਂ ਨੂੰ ਪਾਪ ਲੱਗੇਗਾ । ਤਾਂ ਉਸ ਡਰ ਤੋ ਆਪਣਾ ਮਨ ਹਲਕਾ ਹੁੰਦਾ ਹੈ।
ਹੁਣ ਕਈਆਂ ਨੇ ਕਹਿਣਾ ਕਿ ਅਸੀਂ ਤਾਂ ਮੰਦਿਰ ਚ ਜਾਕੇ ਡਰ ਦੇ ਹੀ ਨਹੀਂ, ਸਾਡੇ ਦਿਮਾਗ ਚ ਏਦਾਂ ਦੀ ਕੋਈ ਗੱਲ ਆਉਂਦੀ ਹੀ ਨਹੀਂ।
ਦੇਖੋ ਆਪਣਾ ਦਿਮਾਗ ਗੱਲਾਂ ਨੂੰ ਸਟੋਰ ਕਰਦਾ ਰਹਿੰਦਾ ਹੈ। ਕੁਝ ਗੱਲਾਂ ਆਪਣੇ ਦਿਮਾਗ ਵਿਚ ਵੱਸ ਜਾਂਦੀਆਂ ਹਨ। ਆਪਾਂ ਉਂਝ ਭਾਵੇਂ ਨਾ ਸੋਚੀਏ ਓਹਨਾਂ ਗੱਲਾਂ ਬਾਰੇ, ਪਰ ਕੀਤੇ ਨਾ ਕੀਤੇ ਉਹ ਗੱਲਾਂ ਆਪਣੇ ਦਿਮਾਗ ਤੇ ਅਸਰ ਕਰਦਿਆਂ ਹਨ। ਕੁਦਰਤੀ ਤੌਰ ਤੇ ਬੰਦਾ ਰੱਬ ਤੋਂ ਡਰਦਾ ਹੈ। ਇਹ ਡਰ ਸਾਡੇ ਦਿਮਾਗ ਵਿਚ ਛੋਟੇ ਹੁੰਦੇ ਤੋਂ ਹੀ ਵੱਸਿਆ ਹੁੰਦਾ ਹੈ।

ਅੱਜ ਦੇ ਸਮੇਂ ਕਿਹਾ ਜਾਂਦਾ ਹੈ ਕਿ ਵਿਗਿਆਨ ਰੱਬ ਦੇ ਬਹੁਤ ਨਜ਼ਦੀਕ ਪਹੁੰਚ ਗਿਆ ਹੈ ਪਰ ਅਸਲ ਵਿਚ ਵਿਗਿਆਨ ਹਾਲੇ ਆਪਣੀ ਉਮੀਦ ਨਾਲੋਂ ਕੋਹਾਂ ਦੂਰ ਹੈ। ਜਦੋਂ ਰੱਬ ਦੀ ਗੱਲ ਆਉਂਦੀ ਹੈ ਤਾਂ ਗੱਲਾਂ ਗੁੰਝਲਦਾਰ ਹੋ ਜਾਂਦੀਆਂ ਹਨ। ਕੋਈ ਇਕ ਸਿਰਾ ਨਹੀਂ ਮਿਲਦਾ ਜਿਥੋਂ ਗੱਲ ਸ਼ੁਰੂ ਕਰ ਸਕੀਏ ਕਿਉਂਕਿ ਜੇ ਸਭ ਨੂੰ ਰੱਬ ਨੇ ਬਣਾਇਆ ਤਾਂ ਰੱਬ ਨੂੰ ਕਿਸਨੇ ਬਣਾਇਆ। ਇਹ ਉਹ ਗੱਲ ਹੈ ਜਿਥੇ ਆਕੇ ਬਹਿਸ ਇਕ ਨਵਾਂ ਮੋੜ ਲੈ ਲੈਂਦੀ ਹੈ।
ਮੈਂ ਕੱਲ ਹੀ ਕਿਸੇ ਦੀ ਇੰਟਰਵਿਊ ਦੇਖ ਰਿਹਾ ਸੀ। ਉਸਨੇ ਕਿਹਾ ਰੱਬ ਹੈ ਹੀ ਨਹੀਂ, ਇਹ ਕੁਦਰਤ ਹੈ ਜਿਸਤੋਂ ਜੀਵਨ ਉਪਜਿਆ ਹੈ, ਪਰ ਜੇ ਕੁਦਰਤ ਨੇ ਇਨਸਾਨ ਨੂੰ ਸਿਰਜਿਆ ਹੈ ਤਾਂ ਇਨਸਾਨ ਵਿਚ ਚੱਲਣ ਫਿਰਨ, ਸੋਚਣ ਸਮਝਣ ਦੀ ਤਾਕਤ ਕਿਵੇਂ ਆਈ..?
ਜੇਕਰ ਇਕ ਇਨਸਾਨ ਸਾਰੇ ਪਾਰ੍ਟ ਲਾਉਣ ਤੋਂ ਬਾਅਦ ਗੱਡੀ ਬਣਾਉਂਦਾ ਹੈ, ਇੰਜਣ ਫਿੱਟ ਕਰਦਾ ਹੈ, ਜਿਸ ਨਾਲ ਗੱਡੀ ਚੱਲਦੀ ਹੈ ਤਾਂ ਆਪਣੇ ਵਿਚ ਇੰਜਣ ਫਿੱਟ ਕਰਨ ਵਾਲਾ ਕੌਣ ਹੈ? ਜਿਸ ਨਾਲ ਆਪਾਂ ਚੱਲਦੇ ਫਿਰਦੇ ਹਾਂ।
ਕਿਸ ਨੇ ਆਪਣੇ ਅੰਦਰ ਇਹ ਦਿਲ ਤੇ ਦਿਮਾਗ ਫਿੱਟ ਕਰਿਆ?
ਤਰਕ ਦੇਣਾ ਬਹੁਤ ਸੌਖਾ ਹੈ ਕਿ ਕੁਦਰਤ ਤੋੰ ਇਨਸਾਨ ਬਣਾਇਆ ਹੈ, ਪਰ ਜੇ ਥੋੜ੍ਹਾ ਦਿਮਾਗ ਲਾ ਕੇ ਸੋਚੀਏ ਤਾਂ ਇਹ ਚੀਜ਼ ਅਸੰਭਵ ਜਿਹੀ ਜਾਪਣ ਲੱਗ ਜਾਂਦੀ ਹੈ। ਪਰ ਆਪਣੇ ਅੰਦਰ ਏਨੀਆਂ ਬਾਰੀਕ ਬਾਰੀਕ ਚੀਜ਼ਾਂ ਹਨ। ਉਹ ਕਿਵੇਂ ਆਪਣੇ ਆਪ ਬਣ ਸਕਦੀਆਂ ਹਨ।
ਆਪਾਂ ਸੱਚ ਤੋਂ ਬਹੁਤ ਦੂਰ ਹਾਂ, ਆਪਣੇ ਇਨਸਾਨੀ ਦਿਮਾਗ ਨਾਲ ਸ਼ਾਇਦ ਇਹ ਚੀਜ਼ ਸੋਚਣੀ ਸ਼ਾਇਦ ਸੰਭਵ ਨਾ ਹੋਵੇ, ਕਿਉਂਕਿ ਕਿੰਨੇ ਹੀ ਲੋਕਾਂ ਨੇ ਇਸ ਗੱਲ ਬਾਰੇ ਲਿਖਿਆ ਹੈ, ਪਰ ਹਾਲੇ ਤੱਕ ਇਸ ਗੱਲ ਦਾ ਕੀਤੇ ਕੁਝ ਵੀ ਨਹੀਂ ਪਤਾ। ਆਪਾਂ ਨੂੰ ਪਤਾ ਵੀ ਨਹੀਂ ਹੈ ਕਿ ਆਪਾਂ ਜਿਸ ਦੁਨਿਆਂ ਵਿਚ ਰਹਿ ਰਹੇ ਹਾਂ, ਆਖਿਰਕਾਰ ਚੀਜ਼ ਕਿ ਹੈ ਓਹ,
ਮੇਰਾ ਮਕਸਦ ਇਹ ਨਹੀਂ ਕਿ ਤੁਸੀ ਰੱਬ ਤੋਂ ਦੂਰ ਹੋ ਜਾਵੋਂ, ਜ਼ਿਆਦਾਤਰ ਲੋਕਾਂ ਨੇ ਤਾਂ ਇਹ ਸਮਝਿਆ ਕਿ ਮੈਂ ਚਾਹੁੰਦਾਂ ਹਾਂ, ਲੋਕ ਰੱਬ ਤੋੰ ਦੂਰ ਹੋ ਜਾਣ, ਪਰ ਮੇਰਾ ਅਸਲ ਮਕਸਦ ਤਾਂ ਇਹ ਹੈ ਕਿ ਘੱਟੋ ਘੱਟ ਲੋਕ ਸਮਝਣ ਤਾਂ ਸਹੀ, ਕਿ ਗ਼ਲਤ ਹੈ ਤੇ ਕਿ ਸਹੀ । ਘੱਟੋ ਘੱਟ ਲੋਕ ਸਮਝਣ ਤਾਂ ਸਹੀ, ਤਰਕ ਨਾਲ ਸੋਚਣ ਤਾਂ ਸਹੀ।
ਕਈ ਲੋਕ ਮੈਨੂੰ ਤਰਕਸੀਲ ਤੋਂ ਪ੍ਰਭਾਵਿਤ ਦੱਸਦੇ, ਕਈ ਨਾਸਤਿਕ ਕਹਿੰਦੇ ਹਨ, ਕਈ ਤਰਕਸੰਗਤ ਦੱਸਦੇ ਹਨ ਹੋਰ ਪਤਾ ਨਹੀਂ ਕਿਸ ਕਿਸ ਨਾਲ ਤੋੰ ਬੁਲਾਇਆ ਗਿਆ ਹੈ ਮੈਨੂੰ, ਕਈ ਮੇਰੀ ਛੋਟੀ ਉਮਰ ਵਜ੍ਹਾ ਦੱਸਦੇ ਹਨ ਕਿ ਤੇਰੀ ਉਮਰ ਛੋਟੀ ਆ ਤੈਨੂੰ ਹਾਲੇ ਬਹੁਤ ਕੁਝ ਪਤਾ ਲੱਗਣਾ ਹਾਲੇ,

ਏਥੇ ਕਿੰਨੇ ਹੀ ਲੋਕ ਹਨ, ਜਿਨ੍ਹਾਂ ਨੂੰ ਲੱਗਦਾ ਹੈ ਸਾਨੂੰ ਰੱਬ ਦੀ ਪ੍ਰਾਪਤੀ ਹੋ ਗਈ ਹੈ। ਅਸਲ ਵਿਚ ਉਹ ਰੱਬ ਬਾਰੇ ਏਨਾ ਸੋਚਦੇ ਹਨ, ਉਹਨਾਂ ਦਾ ਦਿਮਾਗ ਉਹਨਾਂ ਦੇ ਆਲੇ ਦੁਆਲੇ ਇਕ ਭਰਮ ਪੈਦਾ ਕਰ ਦਿੰਦਾ ਹੈ, ਜਿਸ ਕਰਕੇ ਉਹਨਾਂ ਨੂੰ ਲੱਗਦਾ ਹੈ ਕਿ ਸਾਨੂੰ ਰੱਬ ਦਿਖ ਗਿਆ ਹੈ। ਉਹ ਇਕ ਭਰਮ ਵਿਚ ਜੀ ਰਹੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਇਹੀ ਸੱਚ ਹੈ ਪਰ ਓਹ ਤਾਂ ਸੱਚ ਦੇ ਕੀਤੇ ਨੇੜੇ ਤੇੜੇ ਵੀ ਨਹੀਂ ਹੁੰਦੇ।
ਜੇ ਏਦਾਂ ਰੱਬ ਮਿਲ ਜਾਂਦਾ ਤਾਂ ਅੱਜ ਦੇ ਸਾਰੇ ਵਿਗਿਆਨੀ ਬਾਬੇ ਬਣ ਕੇ ਰੱਬ ਨਾਲ ਗੱਲਾਂ ਕਰ ਰਹੇ ਹੁੰਦੇ ਤੇ ਰੱਬ ਨਾਲ ਬੈਠ ਕੇ ਦੁਨੀਆਂ ਨੂੰ ਵਧਿਆ ਬਣਾਉਣ ਬਾਰੇ ਸਲਾਹਾਂ ਕਰ ਰਹੇ ਹੁੰਦੇ।
ਕਿ ਲੋੜ ਸੀ ਫੇਰ ਵਿਗਿਆਨ ਦੀ, ਜਦੋਂ ਆਪਾਂ ਰੱਬ ਨਾਲ ਸਿੱਧੀ ਹੀ ਗੱਲ ਹੋ ਜਾਂਦੀ ਹੈ।
ਰੱਬ ਨੂੰ ਸਿੱਧਾ ਹੀ ਪੁੱਛਲੋ ਵੀ ਕਿ ਸੋਚ ਕੇ ਤੈਨੇ ਧਰਤੀ ਬਣਾਈ ਸੀ?
ਇਹ ਸਭ ਗੱਲਾਂ ਬਾਰੇ ਜੇ ਆਪਾਂ ਨਾ ਸੋਚੀਏ ਤਾਂ ਇਹ ਅਜ਼ੀਬ ਨਹੀਂ ਲੱਗਦੀਆਂ ਪਰ ਜੇਕਰ ਥੋੜ੍ਹਾ ਬਹੁਤ ਸੋਚੀਏ ਤਾਂ ਕਿੰਨੇ ਹੀ ਸਵਾਲ ਪੈਦਾ ਹੋ ਜਾਣਗੇ।
ਆਪਣੀ ਮੁਸੀਬਤ ਇਹ ਹੈ, ਆਪਣੇ ਦਿਮਾਗ ਵਿਚ ਜਦੋਂ ਕਦੇ ਕੋਈ ਸਵਾਲ ਆਉਂਦਾ ਹੈ ਤਾਂ ਆਪਾਂ ਕਿਸੇ ਧਾਰਮਿਕ ਬੰਦੇ ਤੋਂ ਪੁੱਛ ਬੈਠਦੇ ਹਾਂ, ਜੋ ਕਿ ਆਪਣੇ ਕੋਲੋਂ ਬਣਾ ਕੇ ਕੁਝ ਗੱਲਾਂ ਦੱਸ ਦਿੰਦਾ ਹੈ, ਜਿਸ ਨੂੰ ਸੱਚ ਮੰਨ ਕੇ ਆਪਾਂ ਆਪਣੀ ਪੂਰੀ ਜ਼ਿੰਦਗੀ ਕੱਢ ਦਿੰਦੇ ਹਾਂ।

ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਜੋ ਰਾਜੇ ਸਨ, ਜੋ ਆਪਣੀ ਬਹਾਦਰੀ ਦੇ ਕਿੱਸੇ ਗਵਾਉਂਦੇ ਸਨ ਗਵੱਈਆਂ ਕੋਲੋਂ ਤੇ ਉਹ ਗਵੱਈਏ ਸਾਰੇ ਨਗਰ ਵਿੱਚ ਜਾਕੇ ਉਹ ਕਿੱਸੇ ਵਧਾ ਚੜ੍ਹਾ ਕੇ ਗਾਉਂਦੇ ਸਨ। ਉਹ ਰਾਜੇ ਉਸ ਸਮੇਂ ਦੇ ਲੇਖਕਾਂ ਕੋਲੋਂ ਆਪਣੀ ਬਹਾਦਰੀ ਨੂੰ ਵਧਾ ਚੜ੍ਹਾ ਕੇ ਲਿਖਵਾਉਂਦੇ ਸਨ, ਤਾਂ ਕਿ ਉਹਨਾਂ ਨੂੰ ਆਉਣ ਵਾਲੇ ਹਜ਼ਾਰਾਂ ਹੀ ਸਾਲਾਂ ਤੱਕ ਯਾਦ ਰੱਖਿਆ ਜਾਵੇ। ਕਈ ਵਾਰ ਗਵੱਈਏ ਜਾਂ ਲੇਖਕ ਰਾਜੇ ਤੋਂ ਇਨਾਮ ਪ੍ਰਾਪਤ ਕਰਨ ਲਈ ਉਹਨਾਂ ਬਾਰੇ ਚੰਗੀਆਂ-ਚੰਗੀਆਂ ਗੱਲਾਂ ਲਿਖਦੇ ਤੇ ਸੁਣਾਉਂਦੇ ਸਨ। ਕਿਸੇ ਕਹਾਣੀ ਵਿੱਚ ਲੇਖਕ ਉਸ ਰਾਜੇ ਨੂੰ ਕਿਸੇ ਰੱਬ ਦਾ ਰੂਪ ਦੱਸਦੇ ਸਨ ਤੇ ਕਦੇ ਕਹਾਣੀ ਵਿੱਚ ਕਿਸੇ ਹੋਰ ਮਹਾਪੁਰੁਸ਼ ਦਾ ਰੂਪ, ਕਿਸੇ ਕਹਾਣੀ ਵਿੱਚ ਉਸ ਰਾਜੇ ਨੂੰ ਬਹੁਤ ਬਲਵਾਨ ਦੱਸਿਆ ਜਾਂਦਾ ਸੀ। ਏਵੇਂ ਹੀ ਉਸ ਰਾਜੇ ਦੇ ਆਲੇ ਦੁਆਲੇ ਇੱਕ ਕਾਲਪਨਿਕ ਦੁਨੀਆਂ ਘੜੀ ਜਾਂਦੀ ਹੈ। ਜਿਸ ਵਿੱਚ ਦੱਸਿਆ ਜਾਂਦਾ ਹੈ ਕੀ ਉਸ ਰਾਜੇ ਨੇ ਕਿੰਨੇ ਰਾਖਸ਼ਸ਼ ਮਾਰੇ ਸਨ ਜਾਂ ਏਦਾਂ ਦੀ ਕੋਈ ਹੋਰ ਗੱਲ ਜਿਸ ਨਾਲ ਉਸ ਰਾਜੇ ਨੂੰ ਮਹਾਨ ਦਰਸਾਇਆ ਜਾ ਸਕੇ। ਏਵੇਂ ਹੀ ਪੈਦਾ ਹੋਏ ਹਨ ਕਈ ਉਹ ਲੋਕ, ਜਿਨ੍ਹਾਂ ਨੂੰ ਅਸੀਂ ਅੱਜ ਦੇ ਸਮੇਂ ਬਹੁਤ ਜ਼ਿਆਦਾ ਮਹਾਨ ਮੰਨਦੇ ਹਾਂ ਤੇ ਕਈ ਧਾਰਮਿਕ ਕਿਤਾਬਾਂ ਵੀ ਏਵੇਂ ਹੀ ਬਣਾਈਆਂ ਹਨ। ਕਈ ਕਹਾਣੀਆਂ ਏਵੇਂ ਦੀਆਂ ਹਨ, ਜੋ ਲੋਕਾਂ ਸਾਹਮਣੇ ਨਹੀਂ ਆਈਆਂ, ਸਮੇਂ ਨਾਲ ਜਿਹਨਾਂ ਦਾ ਵਜੂਦ ਹੀ ਖ਼ਤਮ ਹੋ ਗਿਆ। ਜੇਕਰ ਇਹ ਕਹਾਣੀਆਂ ਵੀ ਅੱਜ ਆਪਣੇ ਸਾਹਮਣੇ ਹੁੰਦੀਆਂ ਤਾਂ ਪਤਾ ਨਹੀਂ ਹੋਰ ਕਿੰਨੀ ਤਰ੍ਹਾਂ ਦੇ ਰੱਬ ਆਪਣੇ ਸਾਹਮਣੇ ਹੋਣੇ ਸੀ।

ਕੁਝ ਦਿਨ ਪਹਿਲਾਂ ਮੈਂ ਸਾਡੇ ਪਿੰਡ ਵਾਲੇ ਮੰਦਿਰ ਵਿਚ ਬੈਠਾ ਸੀ। ਕੁਝ ਬੰਦੇ ਇੱਕ ਕੁੱਤੇ ਨੂੰ ਥੈਲੇ ਵਿੱਚ ਪਾਕੇ ਕੀਤੇ ਦੂਰ ਛੱਡ ਕੇ ਆ ਰਹੇ ਸਨ। ਇਹ ਦੇਖ ਕੇ ਮੰਦਿਰ ਦੇ ਪੰਡਿਤ ਨੇ ਦੱਸਿਆ, “ਕਿੰਨਾ ਪਾਪ ਕਰ ਰਹੇ ਨੇ ਇਹ, ਤੈਨੂੰ ਪਤਾ , ਪਹਿਲਾ ਜਾਨਵਰ ਕੁੱਤਾ ਹੀ ਸੀ ਜੋ ਸਵਰਗ ਵਿੱਚ ਗਿਆ ਸੀ।
ਮੈਂ ਸੋਚਿਆ “ਕਿ…? ਪਹਿਲਾ ਜਾਨਵਰ ਕੁੱਤਾ ਗਿਆ ਸੀ ਸਵਰਗ ਵਿਚ…? ਉਸ ਤੋਂ ਪਹਿਲਾਂ ਜਾਨਵਰ ਕਿੱਥੇ ਜਾਂਦੇ ਸਨ ਮਰ ਕੇ…? ਕੁੱਤੇ ਤੇ ਜਾਨਵਰ ਕਿਸ ਹਿਸਾਬ ਨਾਲ ਨਰਕ ਤੇ ਸਵਰਗ ਜਾਂਦੇ ਹਨ…?
ਕੀ ਉਹਨਾਂ ਦੇ ਵੀ ਪਾਪ ਦੇ ਪੁੰਨ ਦਾ ਲੇਖਾ ਜੋਖਾ ਲਿਆ ਜਾਂਦਾ ਹੈ…?
ਉਹ ਤਾਂ ਕੋਈ ਪਾਠ, ਪੂਜਾ ਵੀ ਨਹੀਂ ਕਰਦੇ ਨਾ ਉਹ ਕਦੇ ਨਮਾਜ਼ ਪੜ੍ਹਦੇ ਹਨ…ਫਿਰ ਕਿਵੇਂ ਫੈਸਲਾ ਲਿਆ ਜਾਂਦਾ ਕਿ ਕਿਹੜਾ ਜਾਨਵਰ ਨਰਕ ਵਿੱਚ ਜਾਉਗਾ ਤੇ...

...

ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ



Related Posts

Leave a Reply

Your email address will not be published. Required fields are marked *

3 Comments on “ਸੱਚ ਤੋਂ ਕੋਹਾਂ ਦੂਰ (ਪਰਵੀਨ ਰੱਖੜਾ)”

  • Kulwinder Singh Dhaliwal

    ਬਾਈ ਜੀ ਮੈਂ ਤੁਹਾਡੀ ਗੱਲ ਬਹੁਪੱਖੀ ਸਹਿਮਤ ਨਹੀਂ ਕਿਉਕਿ ਹਰ ਇੱਕ ਇਨਸਾਨ ਆਪਣੇ ਆਪ ਵਿੱਚ ਪੂਰਾ ਬ੍ਰਹਿਮੰਡ ਹੈ ਇਹ ਆਪਣਾ ਮੁੱਢਲਾ ਅਤੇ ਸਭ ਤੋਂ ਮਹੱਤਵਪੂਰਨ ਪੜਾਵ ਇਹ ਹੈ ਕਿ ਅਸੀਂ ਕਿਸੇ ਨੂੰ ਸਮਝਾਉਣ ਤੋਂ ਪਹਿਲਾ ਆਪਣੇ ਆਪ ਦੀ ਖੋਜ ਕਰ ਸਕੀਏ ਜੇਕਰ ਤੁਹਾਨੂੰ ਆਪਣੇ ਆਪ ਦੀ ਸੋਜੀ ਹੈ ਤਾ ਇਹ ਇੱਕ ਕੁਦਰਤੀ ਗਿਆਨ ਹੈ ਜੋ ਕਿ ਤੁਹਾਨੂੰ ਇਸ ਝੂਠ ਦੇ ਸੰਸਾਰ ਵਿੱਚ ਇੱਕ ਸੱਚਾ ,ਸਹੀ ਅਤੇ ਪੱਧਰਾ ਰਸਤਾ ਜੋ ਇਸ ਦੁਨੀਆ ਦੇ ਰਾਹਾਂ ਤੋਂ ਕਿਤੇ ਹਟਕੇ ਹੈ ਜੇ ਪਰਮਾਤਮਾ ਨਾ ਮਿਲੇ ਤੇ ਪੂਰੇ ਜੀਵਨ ਚ ਨਹੀਂ ਮਿਲਦਾ ਤੇ ਜੇਕਰ ਮਿਲ ਜਾਵੇ ਤਾਂ ਇੱਕ ਸੈਕੇਡ ਵਿੱਚ ਮਿਲ ਜਾਂਦਾ ਹੈ ਇਹ ਮਨੁੱਖ ਦੀ ਆਪਣੀ ਨਿਰਭਰਤਾ ਅਤੇ ਆਪਣੀ ਅੰਦਰਲੀ ਪ੍ਰਣਾਲੀ ਤੇ ਨਿਰਭਰ ਕਰਦਾ ਹੈ 🙏🙏

Punjabi Graphics

Indian Festivals

Love Stories

Text Generators

Hindi Graphics

English Graphics

Religious

Seasons

Sports

Send Wishes (Punjabi)

Send Wishes (Hindi)

Send Wishes (English)