ਹੌਲੀ ਹੌਲੀ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਗਈਆਂ | ਨਨਾਣ ਭਰਜਾਈਆਂ ਰੋਜ਼ ਖਰੀਦਾਰੀ ਕਰਨ ਸਵੇਰੇ ਬਜ਼ਾਰ ਜਾਂਦੀਆਂ ਤੇ ਸ਼ਾਮ ਨੂੰ ਮੁੜਦੀਆਂ | ਮਹੀਨਾ ਪਹਿਲਾਂ ਘਰ ਨੂੰ ਰੰਗ ਰੋਗਨ ਕਰਵਾ ਦਿੱਤਾ ਗਿਆ ਹੈ |
ਵਿਆਹ ਵਾਲਾ ਹਫ਼ਤਾ ਸ਼ੁਰੂ ਹੋ ਗਿਆ ਹੈ | ਹਲਵਾਈ ਬਿਠਾ ਦਿੱਤਾ ਗਿਆ ਹੈ | ਲੱਡੂ , ਮੱਠੀਆਂ ,ਸੀਰਨੀ , ਗੁਲਗੁਲੇ , ਸ਼ੱਕਰਪਾਰੇ , ਜਲੇਬੀਆਂ ਕੱਢੀਆਂ ਜਾ ਰਹੀਆਂ ਹਨ | ਲੜੀਆਂ ਲਗਾ ਘਰ ਨੂੰ ਖੂਬ ਸਜਾ ਦਿੱਤਾ ਗਿਆ ਹੈ |
ਮਹਿਮਾਨ ਆਉਣੇ ਸ਼ੁਰੂ ਹੋ ਗਏ ਹਨ | ਚੰਗੀਆਂ ਰੌਣਕਾਂ ਲੱਗੀਆਂ ਹੋਈਆਂ ਹਨ | ਚਾਹ ਪਾਣੀ ਪੀ ਢੋਲਕੀ ਵੱਜਣੀ ਸ਼ੁਰੂ ਹੋ ਗਈ ਹੈ | ਸੁਹਾਗ ਦੇ ਗੀਤ ਗਾਏ ਜਾ ਰਹੇ ਹਨ …
ਸਾਡਾ ਚਿੜੀਆਂ ਦਾ ਚੰਬਾ ਵੇ
ਬਾਬਲ ਅਸਾਂ ਉੱਡ ਵੇ ਜਾਣਾ
ਸਾਡੀ ਲੰਮੀ ਉਡਾਰੀ ਵੇ
ਬਾਬਲ ਕਿਹੜੇ ਦੇਸ ਵੇ ਜਾਣਾ …..
ਦੇਵੀਂ ਵੇ ਬਾਬਲਾ ਉਸ ਘਰੇ
ਜਿੱਥੇ ਸੱਸ ਭਲੀ ਪਰਧਾਨ
ਸਹੁਰਾ ਸਰਦਾਰ ਹੋਵੇ
ਡਾਹ ਪੀੜਾ ਬਹਿੰਦਾ ਸਾਹਮਣੇ ਵੇ
ਮੱਥੇ ਕਦੇ ਨਾ ਪਾਂਦੀ ਵੱਟ
ਬਾਬਲ ਤੇਰਾ ਪੁੰਨ ਹੋਵੇ …..
ਵਿਆਹ ਤੋਂ ਦੋ ਦਿਨ ਪਹਿਲਾਂ ਤੇਲ , ਹਲਦੀ , ਵੇਸਣ , ਕੇਸਰ , ਫ਼ੁੱਲ ਪਾ ਵੱਟਣਾ ਤਿਆਰ ਕੀਤਾ ਗਿਆ ਹੈ | ਵਾਰੀ ਵਾਰੀ ਸਿਰ ਮਾਮੀਆਂ ,ਮਾਸੀਆਂ ,ਚਾਚੀਆਂ ਤਾਈਆਂ , ਜੀਤੋ ਤੇ ਰਾਜੀ ਦੇ ਵੱਟਣਾ ਲਗਾ ਰਹੀਆਂ ਹਨ ਤੇ ਹਾਸੇ ਮਜ਼ਾਕ ਕਰ ਰਹੀਆਂ ਹਨ |
ਵਿਆਹ ਤੋਂ ਇੱਕ ਦਿਨ ਪਹਿਲਾਂ ਜੀਤੋ ਤੇ ਰਾਜੀ ਦੇ ਹੱਥਾਂ ਪੈਰਾਂ ਤੇ ਮਹਿੰਦੀ ਲੱਗ ਗਈ ਹੈ | ਮਾਮੇ ਨੇ ਦੋਹਾਂ ਦੇ ਵਾਰੋ ਵਾਰੀ ਚੂੜਾ ਚੜਾਇਆ | ਮਾਸੀਆਂ , ਚਾਚੀਆਂ ਨੇ ਰਲ ਕੇ ਕਲੀਰੇ ਬੰਨੇ |ਰਾਤ ਨੂੰ ਜਾਗੋ ਵਿੱਚ ਸਭ ਨੇ ਨੱਚ ਨੱਚ ਖੂਬ ਰੌਣਕਾਂ ਲਗਾਈਆਂ |
ਦੇਖਦੇ ਹੀ ਦੇਖਦੇ ਵਿਆਹ ਵਾਲਾ ਦਿਨ ਆ ਗਿਆ | ਦਾਰਜੀ ਨੇ ਸਰਘੀ ਵੇਲੇ ਉੱਠ ਪਾਠ ਕੀਤਾ ਤੇ ਸ਼ਰਨ ਦੀ ਤਸਵੀਰ ਨਾਲ ਗੱਲੀਂ ਪੈ ਗਏ ” ਸ਼ਰਨ ਅੱਜ ਆਪਣੀਆਂ ਧੀਆਂ ਦਾ ਵਿਆਹ ਹੈ… ਦੇਖ ਕਿੰਨੀਆਂ ਖੁਸ਼ ਨੇ ਦੋਨੋਂ… ਵਾਹਿਗੁਰੂ ਉਹਨਾਂ ਦੇ ਇਹ ਹਾਸੇ ਸਦਾ ਬਰਕਰਾਰ ਰੱਖੇ… ਆਪਣੇ ਘਰ ਸਦਾ ਸੁਖੀ ਵੱਸਣ … ਸ਼ਰਨ ਜੇ ਅੱਜ ਤੂੰ ਹੁੰਦੀ ਤਾਂ …ਤਾਂ ਜੀਤੋ ,ਰਾਜੀ ਕਿੰਨੀਆਂ ਖੁਸ਼ ਹੁੰਦੀਆਂ… ਇਹ ਖੁਸ਼ੀ ਫਿਰ ਦੁੱਗਣੀ ਹੋ ਜਾਣੀ ਸੀ… ”
” ਦਾਰਜੀ , ਦਾਰਜੀ ” ਬਾਹਰੋਂ ਅਵਾਜ਼ ਆਈ ਤਾਂ ਦਾਰਜ਼ੀ ਨੇ ਝੱਟ ਆਪਣੀਆਂ ਅੱਖਾਂ ਸਾਫ਼ ਕੀਤੀਆਂ |
” ਲਓ ਦਾਰਜੀ …ਤੁਹਾਡੀ ਗਰਮਾ ਗਰਮ ਚਾਹ … ਦਾਰਜੀ, ਆਹ ਕੀ ??? ਜੀਤੋ ਨੇ ਦਾਰਜੀ ਦੀਆਂ ਅੱਖਾਂ ਸਾਫ਼ ਕੀਤੀਆਂ ਤੇ ਮੋਢਿਆਂ ਤੇ ਸਿਰ ਰੱਖ ਲਿਆ … ਦਾਰਜੀ…ਦਾਰਜੀ … ਅੱਜ ਮੇਰੇ ਨਾਲ ਇੱਕ ਵਾਅਦਾ ਕਰੋ … ਅੱਜ ਤੋਂ ਬਾਅਦ ਤੁਸੀਂ ਕਦੇ ਨਹੀਂ ਰੋਵੋਗੇ … ਨਹੀਂ ਤਾਂ … ਨਹੀਂ ਤਾਂ …ਮੈਂ ਨਹੀਂ ਬੋਲਣਾ ਤੁਹਾਡੇ ਨਾਲ …| ”
” ਪੁੱਤ ਇਹ ਤਾਂ ਖੁਸ਼ੀ ਦੇ ਹੰਝੂ ਨੇ … ਆਪ ਮੁਹਾਰੇ ਹੀ ਆ ਜਾਂਦੇ ਨੇ … ਚੰਗਾ ਪੁੱਤ … ਅੱਜ ਤੋਂ ਬਾਅਦ ਮੈਂ ਨਹੀਂ ਰੋਵਾਂਗਾ … ਵਾਅਦਾ ਰਿਹਾ ਪੁੱਤ , ਤੇਰੇ ਨਾਲ …” | “ਚੰਗਾ …ਅੱਛੇ ਬੱਚੇ ਦੀ ਤਰਾਂ ਹੁਣ ਮੁਸਕਰਾਓ …ਤੇ ਚਾਹ ਪੀ ਕੇ … ਤਿਆਰ ਹੋ ਜਾਓ | ” ” ਚੰਗਾ ਪੁੱਤ | ” ਦਾਰਜੀ ਨੇ ਕਿਹਾ |
ਸਭ ਤਿਆਰ ਹੋ ਕੇ ਜੰਝ ਘਰ ਚਲੇ ਗਏ ਹਨ ਜਿੱਥੇ ਬਰਾਤ ਨੇ ਆਉਣਾ ਹੈ | ਦਾਰਜੀ, ਜੱਗੀ ਤੇ ਸਭ ਆਦਮੀਆਂ ਨੇ ਕੋਟ ਪੈਂਟ ਤੇ ਗੁਲਾਬੀ ਪੱਗੜੀਆਂ ਬੰਨੀਆਂ ਹੋਈਆਂ ਹਨ | ਸਿਮਰ ਤੇ ਕੁੜੀਆਂ ਨੇ ਸ਼ਰਾਰੇ ਤੇ ਮਾਸੀਆਂ ,ਚਾਚੀਆਂ ,ਤਾਈਆਂ ਨੇ ਸੂਟ ਪਾਏ ਹੋਏ ਹਨ |
ਠੀਕ ਦਸ ਵਜੇ ਦੋਨਾਂ ਦੀ ਬਰਾਤ ਆ ਗਈ ਹੈ | ਕੁੜੀਆਂ ਚਿੜੀਆਂ ਬਰਾਤ ਦਾ ਸਵਾਗਤ ਕਰਨ ਲਈ ਖੜੀਆਂ ਹਨ | ਫੀਤਾ ਕੱਟਣ ਦੇ ਦੋਨਾਂ ਲਾੜਿਆਂ ਤੋਂ ਇੱਕੀ ਇੱਕੀ ਸੌ ਰੁਪਏ ਲਏ ਹਨ ਕੁੜੀਆਂ ਨੇ | ਚਾਰੋਂ ਪਾਸੇ ਖੁਸ਼ੀ ਦਾ ਮਹੌਲ ਹੈ | ਮਾਵਾਂ ਵਾਲੇ ਫ਼ਰਜ਼ ਭਾਬੋ ਨੇ ਪੂਰੇ ਕੀਤੇ ਹਨ |...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
schii 22 Dil nu touch krgi story wali emotional a
Ramandeep
Phele part nhi show ho rhe
jass
bhtt jada pyari nd emotional story t
Rekha Rani
very nice story. 👍👍👍✍✍👌👌🙏🙏
riti
very emotional and touching one.
javeerkaur
Bhoth soni story cc so NYC
tarun
22 g att di story c yrr, mai sare part pdde , hrr dinn udeek hi hundi c ki kddo navva part aave issda, schii yrr ghaint c story