ਪੋਹ ਦੇ ਮਹੀਨੇ, ਭਰ ਧੁੰਦਾਂ ਦੀ ਰੁੱਤ ਉਹ ਮੰਜੇ ਤੇ ਰਜਾਈ ਲੈਕੇ ਕੁੰਘੜੀ ਪਈ ਸੀ।
ਅੱਜ ਬਹੁਤ ਦਿਨ ਬਾਦ ਜੀਤ ਕੌਰ ਕਿਸੇ ਡੂੰਘੀਆਂ ਸੋਚਾਂ ਚ ਜਾਪਦੀ ਸੀ।
ਕਿੰਨਾ ਭਰਿਆ ਪੂਰਾ ਪਰਿਵਾਰ ਸੀ ਉਸਦਾ, ਜਦ ਉਹ ਵਿਆਹ ਕੇ ਇਸ ਘਰ ਵਿਚ ਆਈ ਸੀ। ਸਾਰੇ ਪਾਸੇ ਰੌਣਕ ਹੀ ਰੌਣਕ ਸੀ। ਅੱਧੀ ਅੱਧੀ ਰਾਤ ਜਾਗਦੇ ਗੱਲਾਂ ਕਰਦੇ ਤੇ ਕੰਮ ਕਰਦੇ ਹੀ ਬੀਤ ਜਾਂਦੀ ਸੀ। ਸਵੇਰੇ ਫਿਰ ਮੂੰਹ ਹਨੇਰੇ ਉੱਠ ਜਾਣਾ, ਪਸ਼ੂਆਂ ਦਾ ਗੋਹਾ ਕੂੜਾ ਕਰ, ਚੁੱਲ੍ਹੇ ਦਾ ਕੰਮ ਸਾਂਭਦਿਆਂ ਹੀ ਦੁਪਹਿਰ ਚੜ ਜਾਣੀ। ਗਲ ਕਿ ਸਾਰਾ ਦਿਨ ਵੇਹਲ ਹੀ ਨਹੀਂ ਮਿਲਦੀ ਸੀ। ਮਾਂ ਵਰਗੀ ਸੱਸ ਤੇ ਪਿਓ ਵਰਗਾ ਸਹੁਰਾ, ਸਹੇਲੀਆਂ ਵਰਗੀਆਂ ਦੋ ਨਣਾਨਾਂ ਨੇ ਕਦੇ ਪੇਕੇ ਘਰ ਦੀ ਯਾਦ ਵੀ ਨਾ ਆਉਣ ਦਿੱਤੀ।
ਇਹ ਵੀ ਤਾਂ ਕਿੰਨਾ ਮੋਹ ਕਰਦੇ ਸੀ ਮੇਰਾ, ਸੋਚਦੀ ਦੇ ਇਕਦਮ ਬੁੱਲਾਂ ਤੇ ਹਲਕੀ ਮੁਸਕਾਨ ਆ ਗਈ। ਕਦੇ ਕਿਸੇ ਚੀਜ ਦੀ ਕਮੀ ਨਹੀਂ ਹੋਣ ਦਿੱਤੀ ਸੀ। ਇਹਨਾਂ ਦੇ ਹੁੰਦੇ ਕਦੇ ਉਨੀਂਦਰੇ ਨਹੀਂ ਕੱਟੇ ਸੀ ਕਦੇ ਕਿਸੇ ਗੱਲ ਦਾ ਫ਼ਿਕਰ ਨਹੀਂ ਹੁੰਦਾ ਸੀ ਮੈਨੂੰ।
ਫੇਰ ਹੌਲੀ ਹੌਲੀ ਨਣਾਨਾਂ ਦੇ ਵਿਆਹ ਕੀਤੇ ਉਹ ਆਪਣੇ ਘਰ ਚਲੀਆਂ ਗਈਆਂ। ਬੇਬੇ ਜੀ ਤੇ ਬਾਪੂ ਜੀ ਵੀ ਉਮਰ ਭੋਗ ਓਥੇ ਚਲੇ ਗਏ ਜਿਥੋ ਕਦੇ ਕੋਈ ਨਹੀਂ ਸੀ ਮੁੜਿਆਂ। ਪਰ ਜਾਂਦੇ ਜਾਂਦੇ ਆਪਣੇ ਦੋਨਾਂ ਪੋਤਰਿਆਂ ਦਾ ਮੂੰਹ ਦੇਖ ਕੇ ਗਏ ਸੀ। ਕਿਸੇ ਗੱਲ ਦਾ ਸ਼ਿਕਵਾ ਨਹੀਂ ਸੀ ਉਹਨਾਂ ਨੂੰ ਜਦ ਉਹ ਦੁਨੀਆਂ ਤੋ ਤੁਰ ਗਏ।
ਇਸ ਘਰ ਵਿਚ ਆਈ ਨੂੰ ਜਿਵੇ ਜਿਵੇਂ ਸਾਲ ਤੇ ਸਾਲ ਆਉਂਦੇ ਰਹੇ, ਮੇਰਾ ਭਰਿਆ ਪੂਰਾ ਪਰਿਵਾਰ ਘੱਟ ਹੁੰਦਾ ਗਿਆ। ਹੁਣ ਬਸ ਦੋਨਾਂ ਪੁੱਤਾਂ ਨਾਲ ਅਸੀ ਦੋਨੋ ਜੀਅ ਹੀ ਰਹਿ ਗਏ ਸੀ। ਵਧੀਆ ਪੜਾ ਲਿਖਾ ਪੁੱਤ ਪੈਰਾਂ ਤੇ ਖੜੇ ਕਰਤੇ, ਸਰਦਾਰ ਜੀ ਨੇ ਕਦੇ ਕਿਸੇ ਗੱਲ ਦੀ ਕਮੀ ਨਹੀਂ ਆਉਣ ਦਿੱਤੀ ਸੀ।
ਫੇਰ ਪਤਾ ਨਹੀਂ ਹੋਣੀ ਨੂੰ ਕੀ ਮਨਜੂਰ ਸੀ ਕੇ ਸਾਡੇ ਪਰਿਵਾਰ ਨੂੰ ਸਰਦਾਰ ਜੀ ਦੀ ਹੀ ਕਮੀ ਹੋ ਗਈ, ਅਚਾਨਕ ਹੀ ਖੇਤ ਗਿਆ ਨੂੰ ਦਿਲ ਦਾ ਦੌਰਾ ਪਿਆ ਤੇ ਉਹ ਹਮੇਸ਼ਾ ਲਈ ਆਪਣੀ ਜੀਤ ਕੌਰ ਨੂੰ ਛੱਡ ਤੁਰ ਗਏ।
ਜੀਵਨ ਸਾਥੀ ਦੇ ਬਿਨਾਂ ਜਿੰਦਗੀ ਪਹਾੜ ਜਿੱਡੀ ਲਗਦੀ ਹੈ, ਪਰ ਔਲਾਦ ਦੇ ਮੂੰਹ ਵੱਲ ਵੇਖ ਕੇ ਸੋਚਦੀ ਸਾਂ ਵੀ ਇਹ ਪਹਾੜ ਆਪਣੇ ਦੋਨਾਂ ਪੁੱਤਰਾਂ ਦਾ ਹੱਥ ਫੜ੍ਹ ਪਾਰ ਕਰ ਲਵੀਂ ਹੁਣ ਜੀਤ ਕੁਰੇ।
ਪੁੱਤਰ ਪੜ੍ਹੇ ਲਿਖੇ ਹੋਣ ਕਰਕੇ ਖੇਤਾਂ ਵੱਲ ਮੂੰਹ ਨਾ ਕਰਦੇ। ਸਰਦਾਰ ਜੀ ਦੇ ਹੁੰਦੇ ਕਦੇ ਖੇਤ ਰੋਟੀ ਦੇਣ ਵੀ ਨਾ ਗਈ ਸੀ ਮੈਂ, ਉਹਨਾਂ ਕਹਿਣਾ ਤੂੰ ਕਿੱਥੇ ਸਾਰਾ ਘਰ ਛੱਡ ਆਉਂਦੀ ਰਹੇਗੀ ਮੈਂ ਆਪ ਹੀ ਆ ਕੇ ਖਾਜੁ ਰੋਟੀ ਜਦੋ ਭੁੱਖ ਲੱਗੀ ਤੂੰ ਨਾ ਪਿੱਛੇ ਆਈ। ਪਰ ਹੁਣ ਤਾਂ ਖੇਤ ਵੀ ਮੇਰੇ ਸਿਰ ਤੇ ਆਉਣ ਪਏ ਸੀ। ਫੇਰ ਠੇਕੇ ਤੇ ਵਾਹੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
nyc story
Chanpreet Singh
Heart touching story
Rekha Rani
very emotional story.
kajal chawla
very heart touching