ਪਿਛਲੇ ਮਹੀਨੇ ਨਾਨਕੇ ਗਏ ਸਾਂ,
ਬਰਸਾਤਾਂ ਦੇ ਦਿਨ ਸਨ ਇਸ ਕਰਕੇ ਸੋਚਿਆ ਵੀ ਇੱਕ ਦੋ ਦਿਨ ਨਾਨਕੇ ਘਰ ਰਹਿਕੇ ਬਾਪੂ ਜੀ ਦੀ ਦਵਾਈ ਲੈਕੇ ਘਰ ਵਾਪਿਸ ਆ ਜਾਮਾਗੇ।
ਦਵਾਈ ਲੈਣ ਲਈ ਜਦੋ ਅਸੀਂ ਹਸਪਤਾਲ ਗਏ ਤਾਂ ਭੀੜ ਹੋਣ ਕਰਕੇ ਸਾਡਾ ਸ਼ਾਮ ਦਾ ਨੰਬਰ ਆਇਆ।
ਗੱਡੀ ਕੋਲ ਹੋਣ ਕਰਕੇ ਸੋਚਿਆ ਵੀ ਦਵਾਈ ਲੈਕੇ ਬਸ ਨਾਲ ਦੀ ਨਾਲ ਘਰ ਜਾਣ ਦੀ ਕਰਨੀ,ਨਾ ਕਿਤੇ ਰਸਤੇ ਚ ਖੜਨਾ ਤਾਂ ਜੋ ਹਨੇਰਾ ਹੋਣ ਤੋ ਪਹਿਲਾ ਘਰ ਪੁੱਜਿਆ ਜਾ ਸਕੇ।
ਡਾਕਟਰ ਨੂੰ ਦਿਖਾ ਕੇ,,ਜਿੱਦਾਂ ਹੀ ਪਰਚੀ ਲੈਕੇ ਮੈਡੀਕਲ ਸਟੋਰ ਤੋ ਦਵਾਈ ਲੈਣ ਲੱਗੇ ਤਾਂ ਇਕਦਮ ਤੇਜ਼ ਹਨ੍ਹੇਰੀ ਸ਼ੁਰੂ ਹੋ ਗਈ। ਚਾਰੇ ਪਾਸੇ ਧੂੜ ਮਿੱਟੀ ਨੇ ਘੇਰਾ ਪਾ ਲਿਆ । ਅੱਖਾਂ ਵੀ ਮਿੱਟੀ ਨਾਲ ਭਰ ਗਈਆਂ। ਦਵਾਈ ਲੈਕੇ ਜਲਦੀ ਨਾਲ ਗੱਡੀ ਸਟਾਰਟ ਕਰਕੇ ਘਰ ਵਾਪਸੀ ਲਈ ਚੱਲ ਪਏ। ਥੋੜ੍ਹੀ ਅੱਗੇ ਹੀ ਗਏ ਸੀ ਕੇ ਰਸਤੇ ਦੇ ਦੋਵਾਂ ਪਾਸਿਆਂ ਤੇ ਲੱਗੇ ਅੰਬਾਂ ਦੇ ਰੁੱਖਾਂ ਨੇ ਹਨੇਰੀ ਦੀ ਮਾਰ ਕਾਰਨ ਆਪਣਾ ਫਲ ਝਾੜਨਾ ਸ਼ੁਰੂ ਕਰ ਦਿੱਤਾ, ਏਦਾਂ ਲਗਦਾ ਸੀ ਜਿਵੇਂ ਅਸਮਾਨ ਤੋਂ ਅੰਬਾਂ ਦਾ ਮੀਹ ਪੈ ਰਿਹਾ ਹੋਵੇ। ਤੇਜ਼ ਹਨ੍ਹੇਰੀ ਵੇਖ ਘਰਾਂ ਨੂੰ ਭੱਜਦੇ ਲੋਕ ਅੰਬ ਚੁੱਕਣ ਲਈ ਖੜੇ ਹੋ ਗਏ। ਮੇਰਾ ਵੀ ਮਨ ਕਰ ਆਇਆ ਵੀ ਗੱਡੀ ਚੋ ਉਤਰ ਅੰਬ ਚੁੱਗ ਲਵਾਂ,,
ਪਹਿਲੀ ਵਾਰ ਏਦਾਂ ਅੰਬਾਂ ਦੀ ਬਰਸਾਤ ਹੁੰਦੀ ਦੇਖੀ ਸੀ। ਜਿੱਦ ਕਰਕੇ ਬਾਪੂ ਜੀ ਤੋ ਗੱਡੀ ਰੁਕਵਾ ਕੇ ਬਾਹਰ ਲੋਕਾਂ ਨਾਲ ਮੈ ਵੀ ਅੰਬ ਚੁਗਣ ਲੱਗ ਗਈ, ਰੁੱਖ ਦਰਿਆ ਦਿਲੀ ਨਾਲ ਫਲ ਸੁੱਟ ਰਹੇ ਸੀ ਤੇ ਕਿੰਨੇ ਸਾਰੇ ਅਣਜਾਣ ਲੋਕ ਇੱਕ ਦੂਜੇ ਨੂੰ ਵੇਖ ਹਸਦੇ ਹੋਏ ਤੇ ਭੱਜ ਭੱਜ ਅੰਬ ਚੁੱਕਣ ਚ ਲੱਗੇ ਹੋਏ ਸੀ। ਕਦੇ ਕਦੇ ਕੋਈ ਅੰਬ ਆ ਕੇ ਸਿਰ ਚ ਵੱਜਦਾ ਤੇ ਕੋਈ ਪਿੱਠ ਤੇ।
ਖੈਰ 3 ਕੇ ਕਿਲੋ ਅੰਬ ਚੁੱਕ ਮੈਂ ਵਾਪਿਸ ਗੱਡੀ ਚ ਹੀ ਬੈਠ ਗਈ। ਪਰ ਅਸਮਾਨ ਚ ਕਾਲੇ ਬੱਦਲਾਂ ਕਾਰਨ ਹਨੇਰਾ ਹੋ ਗਿਆ ਸੀ। ਫੇਰ ਜੋਰਦਾਰ ਮੀਂਹ ਨੇ ਸਾਡਾ ਵਾਪਸੀ ਦਾ ਇਰਾਦਾ ਬਦਲ ਦਿੱਤਾ, ਤੇ ਅਸੀ ਫੇਰ ਵਾਪਿਸ ਨਾਨਕੇ ਘਰ ਹੀ ਜਾਣਾ ਠੀਕ ਸਮਝਿਆ।
ਨਾਨਕੇ ਪਿੰਡ ਦੇ ਰਾਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
malkeet
ਮਾਣ ਨਾਲ ਆਖਦੇ ਆ ਪਿੰਡਾਂ ਵਾਲੇ ਆ
jass
ryt
Rekha Rani
Right hai G. All pinda wallay the great👍👍 people