ਫੌਜ ਵਿਚੋਂ ਰਿਟਾਇਰਮੈਂਟ ਲੈਣ ਤੋਂ ਬਾਅਦ ਜਗੀਰ ਸਿੰਘ ਬੱਚਿਆਂ ਨੂੰ ਚੰਗੇਰੀ ਸਿੱਖਿਆ ਦਿਵਾਉਣ ਹਿਤ ਸਰਹੱਦੀ ਖੇਤਰ ਦੇ ਪਿੰਡ ਤੋਂ ਸ਼ਹਿਰ ਸ਼ਿਫਟ ਹੋ ਗਿਆ। ਕਾਲਜ ਦੇ ਪਹਿਲੇ ਦਿਨ ਉਹ ਬੱਸ ਸਟਾਪ ‘ਤੇ ਬੇਟੀ ਨੂੰ ਛੱਡਣ ਆਇਆ ਤਾਂ ਕਾਲਜ ਦੇ ਡਰਾਈਵਰ ਕੋਲੋਂ ਵਾਪਸੀ ਦੇ ਸਮੇਂ ਦਾ ਵੇਰਵਾ ਲੈ ਘਰ ਵਾਪਸ ਆ ਗਿਆ।
ਬੱਸ ਦੇ ਸਟਾਪਜ ਤੋਂ ਕਾਲਜ ਦੀ ਦੂਰੀ ਤਕਰੀਬਨ ਅੱਧੇ ਘੰਟੇ ਦੀ ਸੀ। ਡਰਾਈਵਰ ਵੱਲੋਂ ਵਾਪਸੀ ਦੇ ਦੱਸੇ ਸਮੇਂ ਸਾਢੇ ਤਿੰਨ ਤੋਂ ਦਸ ਮਿੰਟ ਪਹਿਲਾਂ ਹੀ ਪਹੁੰਚ ਜਗੀਰ ਸਿੰਘ ਬੱਸ ਦਾ ਇੰਤਜ਼ਾਰ ਕਰਨ ਲੱਗਾ। ਪੰਦਰਾਂ ਵੀਹ ਮਿੰਟ ਬਾਅਦ ਬੱਸ ਤਾਂ ਪਰ ਬੇਟੀ ਨੂੰ ੳਸ ਵਿੱਚ ਨਾ ਦੇਖ ਉਹ ਚਿੰਤਾਤੁਰ ਹੋ ਗਿਆ।ਪੁੱਛਣ ਤੇ ਡਰਾਈਵਰ ਨੇ ਦੱਸਿਆ ਕਿ ਦੋ ਤਿੰਨ ਬੱਸਾਂ ਆਉਂਦੀਆਂ ਨੇ ਇਸ ਰੂਟ ‘ਤੇ ਹੋ ਸਕਦਾ ਅਗਲੀ ਵਿੱਚ ਆ ਜਾਵੇ। ਏਨਾ ਕਹਿ ਬੱਸ ਵਾਲਾ ਤਾਂ ਚਲਾ ਗਿਆ ਪਰ ਉਸਦੀ ਆਪਣੀ ਹਾਲਤ ਖਰਾਬ ਹੋਣ ਲੱਗੀ।
ਬੇਟੀ ਨੂੰ ਵਾਰ-ਵਾਰ ਫੋਨ ਲਗਾਉਣ ਤੇ ਕੋਈ ਉੱਤਰ ਨਹੀਂ ਮਿਲਿਆ। ਉਸ ਨੂੰ ਹੋਰ ਵੀ ਫਿਕਰ ਹੋਣ ਲੱਗਾ। ਚਾਰ ਵਜੇ ਦੇ ਕਰੀਬ ਬੇਟੀ ਨੇ ਫੋਨ ‘ਤੇ ਦੱਸਿਆ ਕਿ ਮੇਰੀ ਬੱਸ ਮਿਸ ਹੋ ਗਈ ਸੀ ਇਸ ਲਈ ਨਹੀਂ ਆ ਸਕੀ।ਚਾਰ ਵਜੇ ਦੂਜੀ ਬੱਸ ਚੱਲਣੀ ਹੈ ਉਸ ਵਿੱਚ ਆਵਾਂਗੀ। ਉਸ ਕੋਲ ਇੰਤਜ਼ਾਰ ਕਰਨ ਤੋਂ ਇਲਾਵਾ ਹੋਰ ਕੋਈ ਰਾਸਤਾ ਨਹੀਂ ਸੀ। ਪਰ ਉਸ ਲਈ ਪਲ ਪਲ ਬਿਤਾਉਣਾ ਮੁਸ਼ਕਿਲ ਹੋ ਗਿਆ। ਥੋੜੀ ਦੇਰ ਬਾਅਦ ਇਹ ਪੁਖਤਾ ਕਰਨ ਲਈ ਕਿ ਬੱਸ ਚੱਲ ਪਈ ਕੀ ਨਹੀਂ….ਉਸ ਨੇ ਬਹੁਤ ਵਾਰ ਬੇਟੀ ਨੂੰ ਫੋਨ ਮਿਲਾਇਆ ਪਰ ਹਰ ਵਾਰ ਨਿਰਾਸ਼ਾ ਹੀ ਹੱਥ ਲੱਗੀ। ਇਸੇ ਦੌਰਾਨ ਦੂਜੀ ਬੱਸ ਵੀ ਨਿਕਲ ਗਈ ਪਰ ਜਦੋਂ ਬੇਟੀ ਨਹੀਂ ਆਈ ਤਾਂ ਹੁਣ ਉਸਦੀ ਜਾਨ ਟੁੱਟਣ ਲੱਗੀ ਅਤੇ ਹੱਥ ਪੈਰ ਕੰਬਣ ਲੱਗੇ।...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਬਹੁਤ ਹੀ ਵਧੀਆ ਸਟੋਰੀ ਲਿਖੀ ਹੈ।