ਸਾਡੀ ਚਿੱਟੀ ਗਾਂ ਜਿਸਨੂੰ ਮੈਂ ਪਿਆਰ ਨਾਲ ਲਾਡੋ ਕਹਿੰਦੀ ਸੀ। ਉਹਨੂੰ ਮੇਰੇ ਬਾਪੂ ਜੀ 15 ਸਾਲ ਪਹਿਲਾਂ ਲੈ ਕੇ ਆਏ ਸੀ। ਮੇਰੇ ਬਾਪੂ ਜੀ ਦੀ ਆਖਰੀ ਨਿਸ਼ਾਨੀ ਹੀ ਸੀ।ਸਾਨੂੰ ਬਹੁਤ ਪਿਆਰੀ ਵੀ ਸੀ।ਮੈਂ ਤਾਂ ਓਦੋਂ ਬਹੁਤ ਛੋਟੀ ਸੀ ਜਦੋਂ ਬਾਪੂ ਜੀ ਉਹਨੂੰ ਲੈ ਕੇ ਆਏ ਸੀ ਪਰ ਜਿਵੇਂ ਜਿਵੇਂ ਵੱਡੀ ਹੋਈ ਉਹਦੇ ਨਾਲ ਲਗਾਵ ਹੁੰਦਾ ਗਿਆ।ਮੈਂ ਹਰ ਰੋਜ਼ ਉਹਦੇ ਕੋਲ ਜਾ ਕੇ ਕੁੱਝ ਸਮਾਂ ਬੈਠਣਾ ਏਦਾਂ ਲੱਗਦਾ ਸੀ ਜਿਵੇਂ ਮੇਰੇ ਨਾਲ ਗੱਲਾਂ ਕਰ ਰਹੀ ਹੋਵੇ ਤੇ ਕੁੱਝ ਦਿਨ ਪਹਿਲਾਂ ਹੀ ਉਹ ਬਿਮਾਰ ਹੋਈ।ਡਾਕਟਰ ਨੂੰ ਬੁਲਾਇਆ ,ਠੀਕ ਹੋ ਗਈ ਸੀ। ਫਿਰ ਅਚਾਨਕ ਪਤਾ ਨਹੀਂ ਕੀ ਹੋਇਆ ਇੱਕ ਦਿਨ ਖੜੀ-ਖੜੀ ਡਿੱਗ ਪਈ ਤੇ ਫਿਰ ਉੱਠੀ ਨਹੀਂ।ਮੇਰਾ ਦਿਲ...
ਬਹੁਤ ਉਦਾਸ ਹੋ ਗਿਆ।ਉਹਨੇ ਦੋ ਦਿਨ ਕੁੱਝ ਵੀ ਨਹੀਂ ਖਾਧਾ-ਪੀਤਾ ਤੇ ਅਖੀਰ ਤੀਜੇ ਦਿਨ ਉਹ ਸਾਨੂੰ ਛੱਡ ਗਈ।ਮੈਂ ਬਹੁਤ ਰੋਈ।ਸਾਰੇ ਕਹਿ ਰਹੇ ਸਨ ਕਿ ਪਸ਼ੂ ਸੀ ਤੂੰ ਕਿਉਂ ਰੋ ਰਹੀ ਐਂ ਪਰ ਉਹਨਾਂ ਨੂੰ ਕੀ ਪਤਾ ਉਹ ਪਸ਼ੂ ਨਹੀਂ ਮੇਰੀ ਲਾਡੋ ਸੀ,ਮੇਰੇ ਬਾਪੂ ਜੀ ਦੁਆਰਾ ਲਿਆਂਦੀ ਹੋਈ ਉਹਨਾਂ ਦੀ ਇੱਕ ਯਾਦ ਸੀ ਮੇਰੇ ਕੋਲ,ਮੈਂ ਤਾਂ ਕਿੰਨੀਆਂ ਹੀ ਗੱਲਾਂ ਕਰਦੀ ਸੀ ਉਹਦੇ ਨਾਲ ਪਰ ਹੁਣ ਮੈਂ ਕਿਸੇ ਨਾਲ ਬਹੁਤੀ ਗੱਲ ਨਹੀਂ ਕਰਦੀ।
Access our app on your mobile device for a better experience!
ranjeet
touching kahani…nice
ਸਰਬਜੀਤ ਕੌਰ
ਧੰਨਵਾਦ ਜੀ🙏🏻
Rekha Rani
Nice G amoshnal story hai g.
Baljeet kaur
nice story