ਮੈਂ ਕੋਈ ਗਿਆਰਾਂ ਕੁ ਵਰ੍ਹਿਆਂ ਦੀ ਸੀ, ਜਦ ਮਾਂ ਸਾਨੂੰ ਛੱਡ ਕੇ ਤੁਰ ਗਈ ਸੀ। ਦੋ ਨਿੱਕੇ ਭੈਣ ਭਰਾ ਤੇ ਬਾਪੂ ਜੀ ਅਸੀਂ ਚਾਰ ਜੀਅ ਹੀ ਰਹਿ ਗਏ ਸਾਂ ਪਿੱਛੇ। ਤਾਈ ਤੇ ਦਾਦੀ ਨੇ ਬੜਾ ਜ਼ੋਰ ਲਾਇਆ ਸਾਨੂੰ ਤਿੰਨਾਂ ਭੈਣ ਭਰਾ ਨੂੰ ਨਾਨਕੇ ਭੇਜ ਕੇ ਬਾਪੂ ਜੀ ਦਾ ਦੂਜਾ ਵਿਆਹ ਕਰ ਦਿੱਤਾ ਜਾਵੇ। ਪਰ ਮੇਰੀ ਮਾਂ ਨਾਲ ਕੀਤੇ ਕੌਲ ਤੇ ਸਾਡਾ ਬਾਪੂ ਜੀ ਨਾਲ ਅੰਤਾਂ ਦਾ ਮੋਹ ਬਾਪੂ ਜੀ ਤੋਂ ਇਹ ਕਹਿਰ ਨਾ ਕਰਾ ਸਕਿਆ। ਖ਼ੈਰ ਘਰ ਵਿਚ ਮੈਂ ਹੀ ਸਭ ਤੋਂ ਵੱਡੀ ਸੀ, ਬਾਪੂ ਜੀ ਸਾਰਾ ਦਿਨ ਖੇਤਾਂ ਵਿੱਚ ਕੰਮ ਕਰਦੇ, ਫੇਰ ਘਰ ਆ ਕੇ ਰੋਟੀ ਟੁੱਕ ਕਰਦੇ। ਨਿੱਕੇ ਭੈਣ ਭਰਾ ਖੇਡਣ ਚ ਲੱਗੇ ਰਹਿੰਦੇ ਤੇ ਮੈਂ ਬਾਪੂ ਜੀ ਨਾਲ ਚੌਂਕੇ ਚ ਕੰਮ ਕਰਵਾਉਦੀ। ਉਹਨਾਂ ਮੈਨੂੰ ਬਹੁਤ ਵਾਰ ਕਹਿਣਾ ਜਾ ਮੇਰਾ ਪੁੱਤ ਤੂੰ ਵੀ ਖੇਡ ਲੇ ਇੱਥੇ ਅੱਖਾਂ ਨੂੰ ਧੂੰਆਂ ਲੱਗ ਜਾਣਾ। ਪਰ ਮੈਂ ਜਾਣਦੀ ਸੀ ਧੂੰਏ ਦੇ ਬਹਾਨੇ ਬਾਪੂ ਆਪ ਕਿੰਨੀ ਵਾਰ ਮਾਂ ਨੂੰ ਯਾਦ ਕਰ ਰੋਂਦਾ ਰਿਹਾ ਸੀ। ਇੱਕ ਦੋ ਵਾਰ ਮੈਂ ਆਪਣੇ ਅੱਖੀਂ ਦੇਖ ਲਿਆ ਤਾਂ ਉਦੋਂ ਤੋ ਮੈਂ ਚੌਂਕੇ ਚ ਬਾਪੂ ਜੀ ਕੋਲ ਹੀ ਬੈਠੀ ਰਹਿੰਦੀ ਸੀ। ਉਹਨਾਂ ਆਟਾ ਗੁੰਨਦੇ ਹੋਣਾ ਤਾਂ ਮੈਂ ਕੋਲ ਬੈਠ ਸਬਜੀ ਕਟ ਦੇਣੀ। ਨਿਆਣੀ ਕਰਕੇ ਆਉਂਦੀ ਤਾਂ ਨਹੀਂ ਸੀ ਕਟਣੀ ਕਦੇ ਬਹੁਤ ਬਰੀਕ ਤੇ ਕਦੇ ਮੋਟੇ ਮੋਟੇ ਡੱਕਰੇ ਕਰ ਦੇਣੇ। ਬਾਪੂ ਜੀ ਨੇ ਫੇਰ ਹੌਲੀ ਹੌਲੀ ਮੈਨੂੰ ਵੀ ਘਰ ਦਾ ਕੰਮ ਸਿਖਾਉਣਾ ਸ਼ੁਰੂ ਕਰ ਦਿੱਤਾ। ਪਤਾ ਹੀ ਨਹੀਂ ਲੱਗਾ ਕਦੋਂ ਮੈਂ ਸੋਲਾ ਵਰ੍ਹਿਆਂ ਦੀ ਹੋ ਗਈ ਤੇ ਕਦੋਂ ਚੁੱਲ੍ਹੇ ਚੌਂਕੇ ਤੇ ਘਰ ਦੀ ਹੋਰ ਸਾਰੀ ਜਿੰਮੇਵਾਰੀ ਸਾਂਭ ਲਈ। ਉਮਰੋਂ ਪਹਿਲਾਂ ਹੀ ਸਿਆਣੀ ਹੋ ਗਈ ਸਾਂ। ਘਰ ਦੇ ਰਾਸ਼ਨ ਪਾਣੀ, ਭੈਣ ਭਰਾ ਦੇ ਪੜ੍ਹਾਈ ਲਿਖਾਈ ਦੇ ਖਰਚੇ ਤੇ ਬਾਪੂ ਜੀ ਦੀ ਫਸਲ ਦੀ ਕਮਾਈ ਦਾ ਸਾਰਾ ਹਿਸਾਬ ਕਿਤਾਬ ਮੇਰੇ ਕੋਲ ਹੀ ਰਹਿੰਦਾ। ਮਾਂ ਦੀ ਹਰ ਜਿੰਮੇਵਾਰੀ ਨੂੰ ਮੈਂ ਆਪਣੇ ਸਿਰ ਲੈ ਲਿਆ। ਫੇਰ ਜਦ ਮੈਂ 21 ਵਰ੍ਹੇ ਦੀ ਹੋਈ ਤਾਂ ਤਾਈ ਨੇ ਨਾਲ ਦੇ ਪਿੰਡ ਤੋਂ ਆਪਣੀ ਮਾਸੀ ਦੀ ਨੂੰਹ ਦੇ ਭਰਾ ਨਾਲ ਮੇਰਾ ਵਿਆਹ ਪੱਕਾ ਕਰ ਦਿੱਤਾ। ਮੇਰੇ ਵਿਆਹ ਪਿੱਛੋਂ ਸਾਰੀ ਜਿੰਮੇਵਾਰੀ ਛੋਟੀ ਤੇ ਜਾ ਪਈ, ਉਸਨੂੰ ਵਿਆਹ ਤੋ ਕੁਝ ਦਿਨ ਪਹਿਲਾਂ ਹਰ ਰੋਜ਼ ਨਿੱਕੀ ਨਿੱਕੀ ਗਲ ਸਮਝਾਉਂਦੀ ਰਹੀ । ਤਾਂ ਜੋ ਮੇਰੇ ਜਾਣ ਪਿੱਛੋਂ ਉਹਨੂੰ ਕੋਈ ਮੁਸ਼ਕਿਲ ਨਾ ਆਵੇ। ਅਖੀਰ ਮੈਂ ਵਿਆਹ ਕੇ ਸੋਹਰੇ ਘਰ ਅਾ ਗਈ। ਘਰ ਵਿੱਚ ਮੈਂ ਬੀਜੀ ਤੇ ਸਰਦਾਰ ਜੀ ਹੀ ਸੀ, ਇਹਨਾਂ ਦੇ ਪਿਤਾ ਜੀ ਨੂੰ ਗੁਜਰੇ 10 ਸਾਲ ਹੋ ਗਏ ਸੀ ਤੇ ਇੱਕ ਨਿੱਕੀ ਭੈਣ ਸੀ ਜਿਸਦਾ ਵਿਆਹ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
Amoshnal kar deeta story ne. 😭😭✍👌👍
harjit singh
ਬਹੁਤ ਵਧੀਆ ਜੀ