ਉਹ ਨਾਲ ਹੀ ਪੜਾਉਂਦੀ ਸੀ..ਇੱਕੋ ਸਕੂਲ ਵਿਚ..ਰੰਗ ਭਾਵੇਂ ਥੋੜਾ ਪੱਕਾ ਸੀ ਪਰ ਸੁਭਾ ਬੜਾ ਰਲਦਾ ਸੀ..!
ਜਦੋਂ ਰਿਸ਼ਤੇ ਆਉਣੇ ਸ਼ੁਰੂ ਹੋਏ ਤਾਂ ਸਾਫ ਸਾਫ ਦੱਸ ਦਿੱਤਾ..
ਘਰੇ ਜਵਾਲਾਮੁਖੀ ਫਟ ਪਿਆ..ਜਿੰਨੇ ਮੂੰਹ ਓਨੀਆਂ ਗੱਲਾਂ..”ਜੱਟਾਂ ਦਾ ਮੁੰਡਾ ਅੱਜ ਓਹਨਾ ਦੇ ਘਰੇ ਢੁੱਕੇਗਾ..ਜਿਹੜੇ ਸਾਡਾ ਗੋਹਾ ਕੂੜਾ ਚੁੱਕਿਆ ਕਰਦੇ ਨੇ”
ਵੱਡਾ ਵੀਰ ਆਪੇ ਤੋਂ ਬਾਹਰ ਸੀ..ਅਖ਼ੇ ਏਨੀ ਗੱਲ ਕਰਨ ਤੋਂ ਪਹਿਲਾਂ ਡੁੱਬ ਕੇ ਕਿਓਂ ਨਹੀਂ ਮਰ ਗਿਆ..ਖਾਨਦਾਨੀ..ਕੁਲ-ਪ੍ਰੰਪਰਾ..ਰੋਹਬਦਾਰ ਪਰਿਵਾਰ..ਅਸੂਲ..ਰੁਤਬੇ..ਸਾਰਾ ਕੁਝ ਸਵਾਹ ਕਰ ਦਿੱਤਾ!
ਬਰਾਤੇ ਸਿਰਫ ਪੰਜ ਬੰਦੇ ਹੀ ਗਏ..
ਮਗਰੋਂ ਆਪਸੀ ਬੋਲ ਚਾਲ..ਲੈਣ ਦੇਣ..ਮਿਲਣ ਵਰਤਣ..ਤਿਥ ਤਿਓਹਾਰ ਸਭ ਕੁਝ ਬੰਦ ਜਿਹਾ ਹੋ ਗਿਆ ਤੇ ਅਸੀਂ ਸ਼ਹਿਰ ਕਿਰਾਏ ਦੇ ਘਰ ਵਿਚ ਰਹਿਣ ਲੱਗ ਪਏ..!
ਉਸ ਦਿਨ ਕਲੀਗ ਦੀ ਕੁੜੀ ਦਾ ਵਿਆਹ ਸੀ..
ਦੋਵੇਂ ਲਾਵਾਂ ਫੇਰਿਆਂ ਮਗਰੋਂ ਖਾਣੀ ਪੀਣੀ ਵੱਲ ਰੁਝ ਗਏ..!
ਨਿੱਕਾ ਅਜੇ ਨਵਾਂ ਨਵਾਂ ਤੁਰਨਾ ਸਿਖਿਆ ਸੀ..ਖਹਿੜੇ ਪੈ ਗਿਆ ਹੇਠਾਂ ਲਾਹ ਦੇਵੋ..ਕਦੀ ਮੈਂ ਉਸਦੇ ਮਗਰ ਮਗਰ ਰਾਖੀ ਤੇ ਕਦੇ ਉਸਦੇ ਮਾਂ..
ਅਚਾਨਕ ਵੇਖਿਆ ਸਾਮਣੇ ਵੱਡਾ ਵੀਰ ਖਲੋਤਾ ਸੀ..ਮਿੰਟ ਕੂ ਲਈ ਸਮਝ ਨਾ ਆਈ ਕੇ ਕੀ ਆਖਾਂ..ਫਤਹਿ ਬੁਲਾ ਦਿੱਤੀ..ਮਗਰੋਂ ਨਿੱਕੇ ਨੂੰ ਚੁੱਕ ਕੇ ਇਹ ਸੋਚ ਲਾਂਬੇ ਹੋਣਾ ਹੀ ਬੇਹਤਰ ਸਮਝਿਆ ਕੇ ਕਿਧਰੇ ਅੱਜ ਫੇਰ ਸ਼ਰੇਆਮ ਤਮਾਸ਼ਾ ਹੀ ਨਾ ਲੱਗ ਜਾਵੇ..!
ਪਰਤ ਕੇ ਮੁੜਦੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ