ਹਰੇਕ ਪਿੰਡ ਵਿੱਚ ਦੇਖਿਆ ਜਾਵੇ ਤਾਂ 4-5 ਬੁੜੀਆਂ, ਜਾਂ ਕਹਿ ਲਓ ਸਿਆਣੀਆਂ ਬੀਬੀਆਂ, ਅਜਿਹੀਆਂ ਮਿਲ ਜਾਣਗੀਆਂ ਜਿਨ੍ਹਾਂ ਨੂੰ ਸਾਰਾ ਪਿੰਡ ਹੀ ਬੇਬੇ ਕਹਿ ਕੇ ਬੁਲਾਈ ਜਾਂਦਾ ਹੈ।ਅੱਜ ਕੱਲ੍ਹ ਭਾਵੇਂ ਸਮਾਂ ਬਦਲ ਗਿਆ ਹੈ, ਪਰ ਅੱਜ ਤੋਂ ਦੋ ਦਹਾਕੇ ਪਹਿਲਾਂ ਇਹਨਾਂ ਦੀ ਬਹੁਤ ਕਦਰ ਹੋਇਆ ਕਰਦੀ ਸੀ। ਉਹਨਾਂ ਸਮਿਆਂ ਵਿੱਚ ਇਹਨਾਂ ਦੇ ਨਾਂ ਹੋਇਆ ਕਰਦੇ ਸਨ, ਪ੍ਰਸੀਨੀ, ਜੰਗੀਰੋ, ਜੇ ਕੁਰ, ਚੰਦ ਕੁਰ, ਆਦਿ। ਕੋਈ ਵੀ ਕਾਰ ਵਿਹਾਰ ਜਿਵੇਂ ਵਿਆਹ, ਮੁੰਡਾ ਜੰਮਦਾ, ਕਿਸੇ ਦੀ ਮਰਕਤ ਹੋ ਜਾਂਦੀ, ਤਾਂ ਇਹਨਾਂ ਦੀ ਸਲਾਹ ਜ਼ਰੂਰ ਲਈ ਜਾਂਦੀ ਸੀ। ਮੈਂ ਇਥੇ ਗੱਲ ਕਰਦਾ ਹਾਂ ਸਾਡੇ ਪਿੰਡ ਦੀ ਬੇਬੇ ਦੇਬੋ ਦੀ, ਜਿਸ ਨੂੰ ਹਰ ਕੰਮ ਵਿੱਚ ਮੁਹਾਰਤ ਹਾਸਲ ਸੀ।ਆਪਣੇ ਘਰ ਵਿੱਚ ਤਾਂ ਓਹਦੀ ਪੂਰੀ ਚੱਲਦੀ ਹੀ, ਸੀ ਪਿੰਡ ਦੀਆਂ ਜਨਾਨੀਆਂ ਵੀ ਉਸ ਦੀ ਸਲਾਹ ਤੋਂ ਬਿਨਾਂ ਕੋਈ ਕੰਮ ਨਹੀਂ ਸੀ ਕਰਦੀਆਂ ਕਿਸੇ ਨੇ ਵਿਆਹ ਦਾ ਕੱਪੜਾ ਖਰੀਦਣਾ, ਸੱਸ ਦਾ ਕਿਹੋ ਜਿਹਾ ਸੂਟ, ਸੋਹਰੇ ਦਾ ਕਿਹੋ ਜਿਹਾ ਕੰਬਲ਼,ਸੱਭ ਕੁਝ ਉਹਦੀ ਸਲਾਹ ਨਾਲ ਹੋਣਾ। ਕਿਸੇ ਦੇ ਮੁੰਡਾ ਜੰਮ ਪਵੇ, ਖੁਸਰਿਆਂ ਨੂੰ ਕਿੰਨੇ ਪੈਸੇ ਦੇਣੇ,ਪੰਜੀਰੀ ਕਿਵੇਂ ਬਣਾਉਣੀ, ਛੋਟੀਆਂ-ਛੋਟੀਆਂ ਗੱਲਾਂ ਦੀ ਵੀ ਉਸ ਤੋਂ ਸਲਾਹ ਲਈ ਜਾਂਦੀ, ਤੇਜ ਤਰਾਰ ਐਨੀ, ਵਿਆਹ ਵਿੱਚ ਗੀਤ ਗਾਉਣੇ, ਸਿੱਠਣੀਆਂ ਦੇਣੀਆਂ ਦੇਬੋ ਸੱਭ ਤੋਂ ਮੂਹਰੇ ਹੁੰਦੀ ਸੀ, ਇੱਥੋਂ ਤੱਕ ਕਿ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
manwinder singh
Bhoot vdia paji. apna no. send kreo.