ਮਹਿਜ਼ ਦਸ ਸਾਲ ਦਾ ਰਵੀ ਸੈਣੀ , ਪਿਤਾ ਨੱਥੂ ਰਾਮ ਤੇ ਮਾਂ ਪੁਸ਼ਪਾ ਦੇਵੀ ਦਾ ਲਾਡਲਾ , ਨੌਂ ਸਾਲ ਦੀ ਭੈਣ ਮੁਸਕਾਨ ਦਾ ਪਿਆਰਾ ਵੀਰ , ਜੋ ਇੰਗਲੈਂਡ ਦੇ ਲੀਡਜ਼ ਵਿੱਚ ਰਹਿੰਦਾ ਏ, ਏਸੇ ਸਾਲ 31 ਜੁਲਾਈ ਨੂੰ ਸਮੁੰਦਰੀ ਬੀਚ ਤੇ ਚਲਾ ਗਿਆ ,ਜ਼ਰਾ ਆਨੰਦ ਮਾਨਣ ,ਆਪਣੇ ਪਰਿਵਾਰ ਨਾਲ ਯਾਦਗਾਰੀ ਪਲ ਜੀਣ । ਕੋਰੋਨੇ ਦਾ ਡਰ ਲਾਹ ਕੇ ਸੁੱਟਣ ਲਈ । ਸਵਿੰਮਿੰਗ ਦੇ ਲੈਸਨ ਲਏ ਸਨ ਓਹਨੇ ਸਕੂਲ ਤੋਂ , ਏਸੇ ਭਰੋਸੇ ਥੋੜਾ ਅੱਗੇ ਚਲਾ ਗਿਆ ਸਮੁੰਦਰ ਚ । ਪਿਤਾ ਵੀ ਕੋਲ ਈ ਸੀ । ਅਚਾਨਕ ਵੱਡੀ ਛੱਲ ਆਈ ਤੇ ਰਵੀ ਨੂੰ ਚੁੱਕ ਕੇ ਡੂੰਘੇ ਸਮੁੰਦਰ ਵਿੱਚ ਲੈ ਗਈ । ਜਦੋਂ ਗ਼ੋਤੇ ਆਏ ਤਾਂ ਪਤਾ ਲੱਗਾ ਮਾਸੂਮ ਰਵੀ ਨੂੰ ਕਿ ਏਹ ਡੂੰਘਾਈ ਓਹਦੇ ਵੱਸੋਂ ਬਾਹਰ ਏ ਤੈਰ ਕੇ ਬਾਹਰ ਜਾਣ ਲਈ । ਓਸਦੇ ਪਿਤਾ ਨੇ ਅੱਗੇ ਵਧਣ ਦੀ ਕੋਸ਼ਿਸ਼ ਕੀਤੀ ਪਰ ਸਮੁੰਦਰੀ ਛੱਲਾਂ ਅੱਗੇ ਬੇਬੱਸ ਹੋ ਗਿਆ , ਸਿਰਫ ਇੱਕ ਦੋ ਵਾਰ ਪੁੱਤਰ ਦਾ ਸਿਰ ਈ ਦਿਸਿਆ , ਫਿਰ ਓਹਨੇ ਵੀ ਆਸ ਲਾਹ ਦਿੱਤੀ ਕਿ ਰਵੀ ਦਾ ਰੱਬ ਰਾਖਾ ਏ ਹੁਣ । ਰਵੀ ਨੇ ਕਦੀ ਬੀਬੀਸੀ ਦਾ ਪ੍ਰੋਗਰਾਮ ਵੇਖਿਆ ਸੀ ਕਿ ਖ਼ਤਰੇ ਵੇਲ਼ੇ ਜਾਨ ਬਚਾਉਣ ਲਈ ਕਿਵੇਂ ਤੈਰਨਾ ਏ । ਓਹਨੇ ਪਿੱਠ ਪਰਨੇ ਹੋ ਕੇ ਮੂੰਹ ਉੱਪਰ ਨੂੰ ਕਰ ਲਿਆ ਤੇ ਸਟਾਰ ਫਿੱਸ਼ ਵਾਂਗ ਹੱਥ ਪੈਰ ਚੌੜੇ ਕਰ ਲਏ । ਸਮਰਪਣ ਕਰ ਦਿੱਤਾ ਖ਼ੁਦ ਨੂੰ ਪਰਮਾਤਮਾ ਦੇ ਹੱਥਾਂ ਚ । ਓਹਨੇ ਵੇਖਿਆ ਕਿ ਓਹ ਆਰਾਮ ਨਾਲ ਸਮੁੰਦਰ ਦੀ ਸਤ੍ਹਾ ਤੇ ਤੈਰ ਰਿਹਾ ਸੀ ਤੇ ਪੁਕਾਰ ਰਿਹਾ ਸੀ ਮਦਦ ਲਈ । ਓਧਰ ਪਰਿਵਾਰ ਬੇਖ਼ਬਰ ਸੀ ਓਸ ਤੋਂ, ਅੱਕੀ ਪਲਾਹੀਂ ਹੱਥ ਮਾਰ ਰਿਹਾ ਸੀ । ਓਹਨਾਂ ਬਚਾਅ ਦਲ ਨੂੰ ਕਾਲ ਕੀਤੀ । ਓਹ ਆਪਣੇ ਅੱਡੇ ਤੋਂ ਤੁਰੰਤ ਮੋਟਰ ਬੋਟ ਲੈ ਕੇ ਰਵਾਨਾ ਹੋ ਗਏ ਰਵੀ ਦੀ ਭਾਲ ਵਿੱਚ । ਪਰ ਏਸ ਦਰਮਿਆਨ ਰਵੀ ਨੂੰ ਇੱਕ ਘੰਟੇ ਤੋ ਵੀ ਜ਼ਿਆਦਾ ਸਮਾ ਹੋ ਗਿਆ ਸੀ ਅੱਖਾਂ ਤੋਂ ਓਝਲ ਹੋਏ ਨੂੰ । ਪਰ ਓਸ ਬੱਚੇ ਨੇ ਹਿੰਮਤ ਨਹੀਂ ਹਾਰੀ । ਬਿਨਾ ਕਿਸੇ ਹਿੱਲਜੁੱਲ ਤੋਂ ਪਿੱਠ ਪਰਨੇ ਪਿਆ ਰਿਹਾ ਵਿਸ਼ਾਲ ਸਮੁੰਦਰ ਦੀਆਂ ਲਹਿਰਾਂ ਵਿੱਚ , ਕਿਸੇ ਤਰੀਕੇ ਸਾਹ ਲੈਣ ਵਿੱਚ ਕਾਮਯਾਬ ਰਿਹਾ । ਬਚਾਅ ਦਲ ਪਹੁੰਚਾ ਤਾਂ ਓਹਨਾਂ ਨੇ ਫੁੱਲ ਵਾਂਗ ਬੋਚ ਕੇ ਕਿਨਾਰੇ ਲਿਆ ਧਰਿਆ ਓਹਨੂੰ । ਪਰਿਵਾਰ ਤੇ ਰਵੀ ਦੀ ਖ਼ੁਸ਼ੀ ਦਾ ਠਿਕਾਣਾ ਨਾ ਰਿਹਾ । ਨਵਾਂ ਜਨਮ ਈ ਤਾਂ ਸੀ ਏਸ ਪਿਆਰੇ ਬੱਚੇ ਦਾ ।
◦ ਇੱਕ ਹੋਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
🙏🏻🙏🏻
Rekha Rani
ਰੱਬ ਹਮੇਸ਼ਾ ਸਾਡੇ ਨਾਲ ਹੈ।
Rekha Rani
ਬਹੁਤ ਵਧੀਆ ਸਮਝਾਇਆ ਹੈ ਕਿ ਸਾਨੂੰ ਮੁਸੀਬਤ ਵਿੱਚ ਘਬਰਾਉਣਾ ਨਹੀਂ ਚਾਹੀਦਾ । ਸਗੋਂ ਮੁਸੀਬਤਾਂ ਦਾ ਸਾਹਮਣਾ ਕਰਨਾ ਚਾਹੀਦਾ ਹੈ।