ਪਿਤਾ ਜੀ ਮਿਲਿਟਰੀ ਵਿੱਚ ਹੋਣ ਕਰਕੇ ਸ਼ੁਰੂ ਵਿੱਚ ਹੀ ਕਾਨਵੈਂਟ ਸਕੂਲ ਵਿੱਚ ਪੜੀ ਸਾਂ..
ਇੰਡੀਆ ਵਿੱਚ ਕੰਮ ਬਿਲਕੁਲ ਵੀ ਨਹੀਂ ਸੀ ਕੀਤਾ..
ਏਧਰ ਆ ਕੇ ਪਹਿਲੇ ਸਾਲ ਬੇਟੀ ਹੋ ਗਈ..ਸਾਰਾ ਧਿਆਨ ਉਸ ਵੱਲ ਹੋ ਗਿਆ..!
ਇਹਨਾਂ ਕਾਫੀ ਜ਼ੋਰ ਲਾਇਆ..ਪਰ ਆਪਣੇ ਫੀਲਡ ਵਿੱਚ ਨੌਕਰੀ ਨਾ ਮਿਲ਼ੀ..
ਅਖੀਰ ਇੱਕ ਫੈਕਟਰੀ ਵਿੱਚ ਕੰਮ ਮਿਲ ਗਿਆ..ਕੰਮ ਥੋੜਾ ਸਖਤ ਸੀ..ਥੱਲੇ ਲੈਵਲ ਤੇ ਪਾਲੀਟਿਕਸ ਵੀ ਬਹੁਤ ਚੱਲਿਆ ਕਰਦੀ..ਖਪੇ-ਤਪੇ ਘਰੇ ਆਉਂਦੇ..ਜੋ ਹੋਈ ਬੀਤੀ ਸਭ ਦੱਸ ਦਿਆ ਕਰਦੇ..ਪੂਰਾਣੀ ਨੂੰ ਯਾਦ ਕਰ ਅਕਸਰ ਉਦਾਸ ਹੋ ਜਾਇਆ ਕਰਦੇ..ਹਰ ਵੇਲੇ ਆਖਿਆ ਕਰਦੇ ਛੇਤੀ ਹੀ ਨੌਕਰੀ ਬਦਲ ਲੈਣੀ ਏ..!
ਫੇਰ ਬੇਟੀ ਥੋੜੀ ਵੱਡੀ ਹੋ ਗਈ..
ਇਸਨੂੰ ਡੇ ਕੇਅਰ ਵਿਚ ਛੱਡ ਪਾਰਟ ਟਾਈਮ ਨੌਕਰੀ ਕਰ ਲਈ..ਫੇਰ ਫੁਲ ਟਾਈਮ ਹੋ ਗਈ..!
ਫੇਰ ਛੇਤੀ ਹੀ ਅੱਸੀਸਟੇਂਟ ਮੈਨੇਜਰ ਬਣਾ ਦਿੱਤੀ ਗਈ..
ਪੈਸਿਆਂ ਪੱਖੋਂ ਵੀ ਥੋੜਾ ਸਾਹ ਸੌਖਾ ਹੋ ਗਿਆ..!
ਸ਼ੁਰੂ ਸ਼ੁਰੂ ਵਿੱਚ ਇਹ ਕਾਫੀ ਖੁਸ ਹੋਇਆ ਕਰਦੇ ਪਰ ਮਗਰੋਂ ਹੋਲੀ ਹੌਲੀ ਸੁਭਾ ਵਿੱਚ ਥੋੜਾ ਫਰਕ ਪੈ ਗਿਆ..!
ਮੇਰਾ ਮੈਨੇਜਰ ਇੱਕ ਪੰਜਾਬੀ ਭਾਈ ਸੀ..ਅਕਸਰ ਪੁੱਛਿਆ ਕਰਦੇ ਕੇ ਹੋਰ ਗੋਰੀਆਂ ਵੀ ਤੇ ਹੈਨ..ਹੈ ਵੀ ਤੈਥੋਂ ਪੂਰਾਣੀਆਂ..ਪਰ ਤੇਰੀ ਤਰੱਕੀ ਕਿੱਦਾਂ ਹੋ ਗਈ?
ਕਈ ਵਾਰ ਅਚਨਚੇਤ ਮੇਰੇ ਕੰਮ ਤੇ ਆ ਜਾਇਆ ਕਰਦੇ..
ਸਰਵਿਸ ਏਰੀਆ ਵੱਲ ਕੰਮ ਕਰਦੀ ਨੂੰ ਬੈਠੇ ਵੇਖਦੇ ਰਹਿੰਦੇ..ਬਾਕੀ ਜਿਹਨਾਂ ਨੂੰ ਇਹਨਾਂ ਬਾਰੇ ਪਤਾ ਸੀ..ਅਕਸਰ ਹੈਰਾਨ ਹੁੰਦੀਆਂ..ਦੱਬੀ ਜੁਬਾਨ ਵਿਚ ਸਵਾਲ ਪੁੱਛਦੀਆਂ..ਕਈਆਂ ਦੇ ਜੁਆਬ ਮੇਰੇ ਕੋਲ ਨਹੀਂ ਸਨ ਹੁੰਦੇ..!
ਫੇਰ ਘੁਟਣ ਜਿਹੀ ਮਹਿਸੂਸ ਹੋਣੀ ਸ਼ੁਰੂ ਹੋ ਗਈ..
ਕਲੇਸ਼ ਵੀ ਰਹਿਣ ਲੱਗ ਪਿਆ..ਪਤਾ ਨਹੀਂ ਇਹਨਾ ਨੂੰ ਕੰਮ ਦੀ ਟੈਨਸ਼ਨ ਸੀ..ਜਾਂ ਜੈਲਸੀ ਤੇ ਜਾਂ ਫੇਰ ਕੋਈ ਹੀਣ ਭਾਵਨਾ..ਯਾ ਦਿਲ ਦੇ ਕਿਸੇ ਕੋਨੇ ਵਿਚ ਪਣਪਦਾ ਹੋਇਆ “ਸ਼ੱਕ”..!
ਦਿਲ ਵਿਚ ਕੋਈ ਮੈਲ ਨਹੀਂ ਸੀ ਸੋ ਮੈਂ ਇਸ ਬਾਬਤ ਕਿਸੇ ਕਿਸਮ ਦਾ ਸਪਸ਼ਟੀਕਰਨ ਦੇਣਾ ਵਾਜਿਬ ਨਾ ਸਮਝਿਆ..!
ਏਨੇ ਨੂੰ ਮੈਨੇਜਰ ਦੀ ਬਦਲੀ ਹੋ ਗਈ..
ਸੁੱਖ ਦਾ ਸਾਹ ਆਇਆ ਕੇ ਚਲੋ ਹੁਣ ਥੋੜਾ ਪੁੱਛ ਗਿੱਛ ਘੱਟ ਹੋਊ..ਪਰ ਮਾੜੀ ਕਿਸਮਤ..ਬਦਲ ਕੇ ਨਵਾਂ ਆਇਆ ਵੀ ਪੰਜਾਬੀ ਹੀ ਸੀ..ਸ਼ੱਕ ਥੋੜਾ ਹੋਰ ਵੱਧ ਗਿਆ!
ਹਾਰ ਕੇ ਇਕ ਐਸੇ ਮੋੜ ਤੇ ਆਣ ਖਲੋਤੀ ਜਿਥੇ ਇੱਕ ਪਾਸੇ ਪਰਿਵਾਰ ਸੀ ਤੇ ਦੂਜੇ ਪਾਸੇ ਨੌਕਰੀ..!
ਏਨੇ ਨੂੰ ਦੂਜੀ ਵਾਰ ਪ੍ਰੇਗਨੈਂਟ ਹੋ ਗਈ..
ਫੇਰ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ..!
ਹੁਣ ਖਰਚ ਤੋਂ ਝਗੜਾ ਹੋਣ ਲੱਗਾ..ਮੈਂ ਸੌਦੇ ਦੀ ਲਿਸਟ ਦਿਆ ਕਰਦੀ ਤੇ ਇਹ ਵਿਚੋਂ ਅੱਧੀਆਂ ਚੀਜਾਂ ਘੱਟ ਲੈ ਕੇ ਆਉਂਦੇ..!
ਝਗੜਾ ਵੱਧ ਗਿਆ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
sandeep rehal
bhutt vdia… message a veer g . story ch