ਨਿੱਕੇ ਹੁੰਦੇ ਮੈਨੂੰ ਯਾਦ ਏ ਅਸੀਂ ਬੱਚਿਆਂ ਨੇ ਜਦੋਂ ਨਵੇਂ ਜਨਮੇ ਬੱਚੇ ਨੂੰ ਵੇਖਣਾ ਤੇ ਗੱਲਾਂ ਕਰਨੀਆਂ:
“ਹਾਏ ! ਕਿੰਨਾ ਸੋਹਣਾ ਏ ..ਦੇਖੀਂ ਮੁੱਠੀ ਕਿਵੇਂ ਘੁੱਟ ਕੇ ਮੀਚੀ ਹੋਈ ਏ”…
“ਉਏ ਹਾਂ …. !!”
“ਨਵੇਂ ਜੰਮੇ ਬੱਚੇ ਦੀ ਮੁੱਠੀ ਵਿੱਚ ਹੀਰਾ ਹੁੰਦਾ ਏ ।” ਇੱਕ ਨੇ ਦੱਸਣਾ।
“ਹੈਂਅਅ !! ਅੱਛਾ ?” ਅਸੀਂ ਹੈਰਾਨ ਹੋਣਾ।
“ਤੈਨੂੰ ਕਿਵੇਂ ਪਤੈ ?” ਦੂਜੇ ਨੇ ਪੁੱਛਣਾ।
“ਮੇਰੀ ਦਾਦੀ ਕਹਿੰਦੀ ਏ।” ਉਸਨੇ ਯਕੀਨ ਨਾਲ ਕਹਿਣਾ।
“ਹਾਂ ! ਤਾਂ ਹੀ ਨਹੀਂ ਖੋਲਦਾ .. ਤੇ ਘੁੱਟ ਕੇ ਮੀਚੀ ਹੋਈ ਏ ਹੈਨਾ ?”
“ਤਾਂਹੀਉਂ ਆਪੇ ਹੱਸਦਾ ਰਹਿੰਦਾ ਏ …. ਕਿੰਨਾ ਪਿਆਰਾ ਏ ਨਾ ?”
ਫਿਰ ਹੌਲੀ ਹੌਲੀ ਜਿਵੇਂ ਜਿਵੇਂ ਬੱਚਾ ਵੱਡਾ ਹੁੰਦਾ ਉਹ ਮੁੱਠੀ ਖੁੱਲ ਜਾਂਦੀ ਤੇ ਪੰਜਾ ਬਣ ਜਾਂਦੀ …. ਉਹ ਪੰਜਾ ਜਿਹੜਾ ਹਰ ਚੀਜ਼ ਤੇ ਆਪਣਾ ਕਬਜ਼ਾ ਚਾਹੁੰਦਾ। … ਹੀਰਾ ਗੁੰਮ ਜਾਂਦਾ …. ਅਨੰਦਮਈ ‘ਹਾਸੇ’ ਰੋਣੇ ਵਿੱਚ ਅਤੇ ਚੀਕਾਂ ਵਿੱਚ ਬਦਲ ਜਾਂਦੇ … ਚਿਹਰੇ ਦੀ ਮਾਸੂਮੀਅਤ ਗ਼ੁੰਮ ਜਾਂਦੀ। ਉਹ ਪੰਜਾ ਫਿਰ ਸਾਰੀ ਉਮਰ ਬੇਕਾਰ ਤੂੜੀ ਇਕੱਠੀ ਕਰਦਾ ਰਹਿੰਦਾ ਜਾਂ ਫਿਰ ਪਤਾ ਨਹੀਂ ਸ਼ਾਇਦ ਮਿੱਟੀ ਫਰੋਲਦਾ ਰਹਿੰਦਾ ਕਿ ਉਹ ਹੀਰਾ ਲੱਭ ਜਾਏ ਜਿਸ ਦਾ ਅਨੰਦਮਈ ਖ਼ੁਮਾਰ ਬਚਪਨ ਵਿੱਚ ਵੇਖਿਆ ਸੀ ਪਰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Jaspreet Kaur mehra
nice