ਦੁਖੀ ਬੰਦਾ ਪਿੰਡ ਦੇ ਬਾਹਰ ਡੇਰੇ ਲਾਈ ਬਜ਼ੁਰਗ ਬਾਬਾ ਜੀ ਦੇ ਪੈਰੀਂ ਪੈ ਗਿਆ ਤੇ ਆਖਣ ਲੱਗਾ ..ਬਾਬਾ ਜੀ, ਮੁਸ਼ਕਲਾਂ ਨੇ ਜਿੰਦਗੀ ਹਰਾਮ ਕੀਤੀ ਪਈ ਹੈ ..ਕਾਰੋਬਾਰ ਵਿਚ ਘਾਟੇ ਪਈ ਜਾਂਦੇ ..ਸਿਹਤ ਖਰਾਬ ਰਹਿੰਦੀ ..ਘਰ ਵਿਚ ਕਲੇਸ਼ ਰਹਿੰਦਾ ਤੇ ਔਲਾਦ ਆਖੇ ਨਹੀਂ ਲੱਗਦੀ , ਸੁਖ ਚੈਨ ਗੁਆਚ ਗਿਆ ..ਸਾਰੀ ਸਾਰੀ ਰਾਤ ਚਿੰਤਾ ਦੀ ਬੁੱਕਲ ਵਿਚ ਪਏ ਨੂੰ ਨੀਂਦਰ ਨਹੀਂ ਆਉਂਦੀ ..ਸੱਚ ਪੁਛੋ ਤੇ ਕਈ ਵਾਰੀ ਤੇ ਦਿਲ ਕਰਦਾ ਸਿਆਪਾ ਮੁਕਾਵਾਂ ਜਿੰਦਗੀ ਦਾ ..ਕਿ ਥੁੜਿਆ ਇਹੋ ਜਿਹੇ ਜੀਊਣ ਨਾਲੋਂ ….ਹੁਣ ਹਾਰ ਕੇ ਤੁਹਾਡੀ ਸ਼ਰਨ ਵਿਚ ਆਇਆ ਹਾਂ ਕੋਈ ਹੱਲ ਕੱਢੋ ?
ਬਜ਼ੁਰਗ ਕਹਿੰਦੇ.. ਪੁੱਤ ਤੇਰੇ ਸਾਰੇ ਮਸਲਿਆਂ ਦਾ ਹੱਲ ਕੱਲ ਨੂੰ ਕੱਢਾਂਗੇ ਪਰ ਅੱਜ ਰਾਤ ਤੈਨੂੰ ਮੇਰਾ ਇੱਕ ਕੰਮ ਕਰਨਾ ਪਊ !
ਮੈਨੂੰ ਕਿਸੇ ਕੰਮ ਵਾਸਤੇ ਬਾਹਰ ਜਾਣਾ ਪੈਣਾ ਤੈਨੂੰ ਏਥੇ ਬੋਹੜ ਹੇਠਾਂ ਖਲੋਤੇ ਮੇਰੇ ਸੌ ਊਂਠਾਂ ਦੀ ਰਾਖੀ ਕਰਨੀ ਪਊ !
ਇੱਕ ਗੱਲ ਦਾ ਖਾਸ ਖਿਆਲ ਰੱਖੀਂ ਜਿੰਨੀ ਦੇਰ ਸਾਰੇ ਊਂਠ ਭੁੰਜੇ ਨਹੀਂ ਬਹਿ ਜਾਂਦੇ ..ਤੂੰ ਸੌਣਾ ਨਹੀਂ !
ਬੰਦਾ ਕਹਿੰਦਾ ਠੀਕ ਹੈ ਬਜ਼ੁਰਗੋ !
ਅਗਲੀ ਸੁਵੇਰ ਬਜ਼ੁਰਗ ਬਾਬਾ ਜੀ ਵਾਪਿਸ ਆਏ ਤਾਂ ਕੀ ਦੇਖਦੇ ਬੰਦਾ ਉਨੀਂਦਰੇ ਦਾ ਮਾਰਿਆ ਰੋਣਹਾਕਾ ਹੋਇਆ ਇੱਕ ਪਾਸੇ ਮੂਧਾ ਹੋਇਆ ਪਿਆ !
ਬਜ਼ੁਰਗ ਪੁੱਛਦੇ ਹਾਂ ਬਈ ਜੁਆਨਾਂ ..ਰਾਤੀਂ ਅੱਖ ਲੱਗੀ ਕੇ ਨਹੀਂ ..?
ਕਹਿੰਦਾ ਬਜ਼ੁਰਗੋਂ ਅੱਖ ਕਾਹਦੀ ਲੱਗਣੀ ਸੀ ..ਸਾਰੀ ਰਾਤ ਊਂਠਾਂ ਦਾ ਵੱਗ ਬਿਠਾ ਬਿਠਾ ਕਮਲਾ ਹੋਇਆ ਪਿਆਂ .. ਐਸੀ ਭੈੜੀ ਨਸਲ ..ਇੱਕ ਨੂੰ ਬਿਠਾਉਂਦਾ ਸੀ ਦੂਜਾ ਉੱਠ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ik dum right g