ਬਾਪੂ ਨੇ ਤੀਹ ਕੁ ਸਾਲ ਤਾਂ ਕੱਟ ਤੇ ਹੋਣੇ ਉਰੇ ਕਿ ਨਹੀਂ?” ਮੈਂ ਪੈਮ ਨੂੰ ਪੁੱਛਦਾ।ਉਹ ਕੰਪਿਊਟਰ ਉੱਪਰ ਬਿਜ਼ੀ ਹੈ।ਮੇਰੇ ਵੱਲ ਬਿਨ ਦੇਖੇ ਹੀ ‘ਯਾਅ’ ਆਖ ਕੇ ਸਾਰ ਦਿੰਦੀ ਹੈ।ਮੈਂ ਉਹਦੇ ਨਾਲ ਹੋਰ ਗੱਲਾਂ ਕਰਨੀਆਂ ਚਾਹੁੰਦਾ, ਪਰ ਉਸਦਾ ਕੋਈ ਜ਼ਰੂਰੀ ਕੰਮ ਬਾਕੀ ਪਿਆ ਹੈ।ਇਸ ਲਈ ਮੈਂ ਹੋਰ ਕੁਝ ਨਹੀਂ ਬੋਲਦਾ।ਕਿਚਨ ਵੱਲ ਜਾਂਦਾ-ਜਾਂਦਾ
ਪੁੱਛ ਲੈਂਦਾ ਹਾਂ, “ ਕੌਫੀ ਲੈਣੀ ਤੂੰ?”
“ਅੱਧਾ ਕੱਪ।” ਉਹ ਆਖ ਦਿੰਦੀ ਹੈ ਤੇ ਮੈਂ ਰਸੋਈ ਵਿੱਚ ਜਾ ਕੇ ਕੌਫੀ ਬਣਾਉਣ ਲੱਗਦਾ।ਰਸੋਈ ਵਿੱਚ ਖੜਾ ਮੈਂ ਮੁੜ ਪੁਰਾਣੀ ਗੱਲਾਂ ਵਿੱਚ ਗੁਆਚ ਜਾਂਦਾ।ਬਾਪੂ ਉਦੋਂ ਅਜੇ ਰਿਟਾਇਰ ਹੋਇਆ ਹੀ ਸੀ ਜਦੋਂ ਮੈਂ ਕਾਗਜ਼ ਭੇਜੇ ਸੀ ਇੰਡੀਆਂ।ਮੈਂ ਮਨ ਹੀ ਮਨ ਮੁੜ ਸਾਲਾਂ ਦਾ ਹਿਸਾਬ ਲਗਾਉਣ ਲੱਗ ਜਾਂਦਾ ਹਾਂ।ਮੈਨੂੰ ਯਾਦ ਹੈ ਵੀਜ਼ਾ ਅਪਲਾਈ ਕੀਤੇ ਤੋਂ ਪੰਦਰਾਂ ਕੁ ਦਿਨਾਂ ਬਾਅਦ ਹੀ ਅਚਾਨਕ ਸਾਹ ਦੀ ਬਿਮਾਰੀ ਨਾਲ ਬੇਬੇ ਚੱਲ ਵੱਸੀ ਸੀ।ਮੈਂ ਬਾਰਡਰ ਵੱਲ ਨੂੰ ਜਾ ਰਿਹਾ ਸਾਂ ਟਰਾਲਾ ਲੋਡ ਕਰੀ।ਬਾਪੂ ਦਾ ਫੋਨ ਆਇਆ।ਮੇਰੀਆਂ ਅੱਖਾਂ ਵਿੱਚ ਚਮਕ ਆ ਗਈ।ਸੋਚਿਆ ਬਾਪੂ ਨੇ ਦੱਸਦਾ ਹੋਣੈ ਕਿ ਬੀਰਿਆ ਮੇਰਾ ਤੇ ਮਾਂ ਤੇਰੀ ਦਾ ਵੀਜ਼ਾ ਆ ਗਿਆ।ਪਰ ਕਾੱਲ ਦੱਬਦਿਆਂ ਸਾਰ ਬਾਪੂ ਡੁੱਬੀ ਜਿਹੀ ਅਵਾਜ਼ ਵਿੱਚ ਬੋਲਿਆ ਸੀ, “ਬੱਲਿਆ ਤੂੰ ਤਾਂ ਕਨੈਡਾ ਦੀਆਂ ਟਿਕਟਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
so emotional
harjeet singh
wait