ਤਿੰਨ ਭਰਾਵਾਂ ਤੋਂ ਸਭ ਤੋਂ ਛੋਟਾ ਸਾਂ..
ਵਿਆਹ ਤੋਂ ਬਾਅਦ ਨਾਲਦੀ ਅਕਸਰ ਆਖ ਦਿਆ ਕਰਦੀ ਕੇ ਤੁਸੀਂ ਸਾਰੀ ਉਮਰ ਬੱਸ ਨਿੱਕੇ ਹੀ ਬਣੇ ਰਿਹੋ..ਹਰ ਗੱਲ,ਹਰ ਫੈਸਲਾ,ਹਰ ਸਲਾਹ..ਬੱਸ ਵਡ੍ਹੇ ਭਾਜੀ ਦਾ ਨਾਮ ਹੀ ਬੋਲਦਾ..ਫਸਲ,ਆੜ੍ਹਤ,ਸ਼ੈਲਰ,ਫੈਕਟਰੀ..ਹਰੇਕ ਜਗਾ ਬੱਸ ਓਹਨਾ ਦੀ ਹੀ ਮਰਜੀ..ਤੁਹਾਨੂੰ ਤੇ ਇਕ ਨੌਕਰ ਵੀ ਰੱਖਣਾ ਹੋਵੇ..ਤਾਂ ਵੀ ਨਹੀਂ ਪੁੱਛਿਆ ਜਾਂਦਾ!
ਨਾਲ ਹੀ ਉਹ ਬਾਹਰ ਬਾਗ ਵਿਚ ਵੱਡੇ ਸਾਰੇ ਅੰਬ ਦੇ ਰੁੱਖ ਹੇਠ ਉੱਗੇ ਨਿੱਕੇ ਜਿਹੇ ਅਮਰੂਦ ਦੇ ਬੂਟੇ ਵੱਲ ਇਸ਼ਾਰਾ ਕਰਦੀ ਹੋਈ ਆਖ ਦਿੰਦੀ..”ਇਹ ਵੱਡੇ ਤੁਹਾਨੂੰ ਕਦੀ ਵੀ ਇਸ ਅਮਰੂਦ ਦੇ ਰੁੱਖ ਵਾਂਙ ਵਧਣ ਫੁੱਲਣ ਨਹੀਂ ਦੇਣਗੇ”
ਅਖੀਰ ਇੱਕ ਦਿਨ ਮੌਕਾ ਪਾ ਕੇ ਵੱਡੇ ਵੀਰ ਜੀ ਨਾਲ ਗੱਲ ਸ਼ੁਰੂ ਕਰ ਹੀ ਦਿੱਤੀ..ਆਖਿਆ ਵੱਖ ਕਰ ਦਿਓ..ਆਪਣੇ ਸਿਰ ਤੇ ਤਰੱਕੀ ਕਰਨੀ ਚਹੁੰਦਾ ਹਾਂ..!
ਏਨੀ ਗੱਲ ਸੁਣ ਉਹ ਚੁੱਪ ਰਹੇ ਅਤੇ ਲਗਾਤਾਰ ਮੇਰੀਆਂ ਅੱਖਾਂ ਵਿਚ ਵੇਖਦੇ ਰਹੇ..
ਅਗਲੇ ਦਿਨ ਮੇਰੇ ਉੱਠਣ ਤੋਂ ਪਹਿਲਾ ਮੇਰੇ ਕਮਰੇ ਵਿਚ ਟੇਬਲ ਤੇ ਫਾਈਲਾਂ ਦਾ ਢੇਰ ਲੱਗ ਗਿਆ..ਜਾਇਦਾਤ ਸਬੰਦੀ ਜਰੂਰੀ ਕਾਗਜਾਤ ਸਨ..!
ਅਸੀ ਦੋਹਾਂ ਨੇ ਇੱਕ ਇੱਕ ਫਾਈਲ ਵੇਖੀ..
ਸਾਰੀ ਜਾਇਦਾਤ,ਫੈਕਟਰੀਆਂ,ਆੜ੍ਹਤ ਅਤੇ ਹਰ ਜਗਾ ਮੇਰਾ ਬਰੋਬਰ ਦਾ ਹਿੱਸਾ ਰਖਿਆ ਸੀ..ਬੈੰਕ ਦੀਆਂ ਕਾਪੀਆਂ..ਇਨਵੈਸਟਮੈਂਟ..ਸ਼ੇਅਰ..ਬਾਂਡ..ਹਰ ਕਾਗਤ ਵਿਚ ਮੇਰਾ ਬਰੋਬਰ ਦਾ ਨਾਮ ਸੀ..ਹੋਰ ਵੀ ਕਿੰਨੇ ਕੁਝ ਵਿਚ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
jass
bht khoob
Rekha Rani
nice👍👍👍 g
malkeet
ih gl choty kyo ni smjhde