ਬੱਲਿਆ ਤੂੰ ਹੀ ਆ ਜਾਂਦਾ ਆਪਣੀ ਦਾਦੀ ਦੀ ਮੌਤ ’ਤੇ। ਤੈਨੂੰ ਯਾਦ ਕਰਦੀ ਮਰਗੀ ਉਹ।” ਬਾਪੂ ਦੀ ਇਸ ਗੱਲ ’ਤੇ ਮੇਰੀਆਂ ਅੱਖਾਂ ਛਲਕ ਆਈਆਂ ਸਨ।ਉਸ ਵੇਲੇ ਤਾਂ ਮੈਂ ਵੀ ਕੋਲ ਨਹੀਂ ਸਾਂ ਬੇਬੇ ਦੇ।ਮੈਨੂੰ ਯਾਦ ਹੈ ਜਦੋਂ ਸਾਡੀ ਪੀ.ਆਰ ਹੋਈ ਸੀ।ਬੇਬੇ ਪੂਰਾ ਖੁਸ਼ ਨਹੀਂ ਸੀ ਹੋਈ ਉਦੋਂ।
“ਕਰੀ ਤਾਂ ਜਾਂਦੇ ਪੁੱਤ ਨੌਕਰੀਆਂ।ਇੱਥੇ ਈ ਕੇਨੈਡਾ ਆਪਣਾ।ਇੱਕ ਟਿੰਗ ਏ।ਉਹ ਵੀ ਤੁਰਜੂ ਤਾਂ ਅਸੀਂ ਕਾਹਦੇ ਜੋਗੇ।ਮੰਜੇ ’ਤੇ ਪਿਆਂ ਨੂੰ ਕੋਈ ਪਾਣੀ ਦੀ ਘੁੱਟ ਵੀ ਪੁੱਛਣ ਵਾਲਾ ਕੋਈ ਹੋਣਾ।”
“ਆਹ ਖੜਾ ਕੇਨੈਡਾ ਦੁੱਖ-ਸੁੱਖ ਨੂੰ ਤੂੰ ਹਾਕ ਤਾਂ ਮਾਰੀ ਅਸੀਂ ਭੱਜੇ ਆਵਾਂਗੇ।ਨਾਲੇ ਦੋ ਸਾਲਾਂ ਦੀ ਗੱਲਾਂ ਏ ਤੈਨੂੰ ਤੇ ਬਾਪੂ ਨੂੰ ਵੀ ਨਾਲ ਲੈ ਜਾਣਾ ਮੈਂ।” ਪਰ ਨਾ ਤਾਂ ਦੋ ਸਾਲ ਬਾਅਦ ਬੇਬੇ ਇੰਡੀਆਂ ਤੋਂ ਕੇਨੈਡਾ ਆਈ ਸੀ ਤੇ ਨਾ ਹੀ ਦੁੱਖ-ਸੁੱਖ ਨੂੰ ਮੈਂ ਇੰਡੀਆਂ ਜਾ ਸਕਿਆ ਸੀ।ਮੈਂ ਤਾਂ ਉਦੋਂ ਪਹੁੰਚਿਆ ਸੀ ਜਦੋਂ…।
“ਬੌਬ!ਜਦੋਂ ਦਾ…।ਤੂੰ ਕਿਤੇ ਗੁਆਚਿਆ ਹੋਇਆ।ਕੱਲ੍ਹ ਤੋਂ ਕੰਮ ’ਤੇ ਜਾ।” ਕੌਫ਼ੀ ਦੀ ਘੁੱਟ ਭਰਦੀ ਹੋਈ ਪੈਮ ਆਖਦੀ ਹੈ।ਮੈਂ ਵਿੰਡੋ ਅੱਗੇ ਖੜ੍ਹਾ ਹੀ ਪਿਛੇ ਨੂੰ ਗਰਦਨ ਘੁਮਾ ਕੇ ਉਹਦੇ ਵੱਲ ਦੇਖਦਾ ਤੇ ਆਖਦਾ, “ ਯਾਅਅ! ਕੰਮ ’ਤੇ ਜਾਣਾ ਈ ਪੈਣਾ।”
ਉਸ ਸ਼ਾਮ ਵੀ ਮੈਂ ਬਾਪੂ ਨੂੰ ਸਾਰਾ ਕੁਝ ਸਮਝਾ ਦਿੱਤਾ ਸੀ।ਆਪਣੇ ਤੇ ਪੈਮ ਦੇ ਕੰਮ ਦਾ ਟਾਈਮ।ਕਿੰਨੇ ਵਜੇ ਪੈਮ ਦੀ ਫਰੈੱਡ ਸੂਫ਼ੀ ਰੌਬਿਨ ਨੂੰ ਸਕੂਲ ਤੋਂ ਲੈ ਕੇ ਘਰ ਛੱਡ ਕੇ ਜਾਊ।ਖਾਣਾ ਕਿਵੇਂ ਗਰਮ ਕਰਨਾ।ਗਰਮ ਠੰਡਾ ਪਾਣੀ ਕਿਵੇਂ ਛੱਡਣਾ।…ਤੇ ਹੋਰ ਵੀ ਨਿੱਕੀਆਂ-ਵੱਡੀਆਂ ਗੱਲਾਂ।ਅਗਲੀ ਸਵੇਰ ਬਾਪੂ ਸਾਡੇ ਉਠਣ ਤੋਂ ਪਹਿਲਾਂ ਉਠਿਆ ਬੈਠਾ ਸੀ।
“ਮੈਂ ਤਾਂ ਪਾਠੀ ਬੋਲਣ ਸਾਰ ਉਠ ਖੜ੍ਹਦਾ।ਮੇਰੇ ਦਾਤਣ ਕੁਰਲਾ ਕਰਦਿਆਂ ਨੂੰ ਬੇਬੇ ਤੇਰੀ ਚਾਹ ਧਰ ਲੈਂਦੀ ਸੀ।” ਬਾਪੂ ਨੇ ਕਿਚਨ ਵੱਲ ਝਾਕਦਿਆਂ ਆਖਿਆ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Beant
Very nice story
Rekha Rani
very interesting story hai g well done