ਰਾਤ ਦਾ ਆਖਰੀ ਪਹਿਰ ਬੀਤ ਚੁਕਾ ਸੀ ਤੇ ਅਸਮਾਨ ਵਿਚ ਚਾਨਣ ਰਿਸ਼ਮਾਂ ਖਿਲਰਨੀਆ ਸ਼ੁਰੂ ਹੋ ਚੁੱਕਿਆਂ ਸੀ …ਇਕ ਛੋਟੇ ਜਿਹੇ ਕਮਰੇ ਵਿਚ ਤਾੜੇ ਹੋਏ ਗੁਲਾਮਾਂ ਨੂੰ ਬਾਹਰ ਲਿਆ ਕੰਮ ਤੇ ਲਾਇਆ ਜਾ ਰਿਹਾ ਸੀ.. ਯੂਰੋਪ ਵਰਗੇ ਠੰਡੇ ਇਲਾਕੇ ਵਿਚ ਗਰਮੀ ਵੀ ਪੈਂਦੀ ਸੀ ..ਰੋਮਨ ਹੁਕਮਰਾਨਾ ਵਲੋਂ ਅਫਰੀਕਨ ਨੀਗਰੋ ਤੇ ਹੋਰ ਗੁਲਾਮ ਖਰੀਦੇ ਜਾਂਦੇ ਸਨ ਤੇ ਬਹੁਤ ਬੁਰਾ ਵਿਵਹਾਰ ਕੀਤਾ ਜਾਂਦਾ ਸੀ..ਕੋਰਲੀ ਵੀ ਓਹਨਾ ਚੋ ਇਕ ਸੀ ਪਰ ਉਸ ਨੂੰ ਆਪਣਾ ਮੁਲਕ ਬਹੁਤ ਯਾਦ ਆਉਂਦਾ ਸੀ …ਉਹ ਨਿਕਲਣਾ ਚਾਹੁੰਦਾ ਸੀ ਇਥੋਂ ਪਰ ਕਿਲੇ ਦੀ ਦੀਵਾਰ ਦੇ ਕੋਲ ਸਖਤ ਪਹਿਰੇ ਕਰਕੇ ਹਿਲ ਵੀ ਨੀ ਸੀ ਸਕਦਾ ..ਇਸੇ ਕਰਕੇ ਕਈ ਵਾਰ ਚਾਬੁਕ ਵੀ ਪਏ ..ਦਿਲ ਨੂੰ ਲਗੇ ਝੋਰੇ ਤੇ ਹੱਦ ਤੋੜਵੀ ਮੇਹਨਤ ਕਰ ਉਸ ਦਾ ਸ਼ਰੀਰ ਕਾਫੀ ਨਿਢਾਲ ਹੋ ਗਿਆ ਸੀ …
ਓਹਨਾ ਤੇ ਨਿਗਰਾਨੀ ਰੱਖਣ ਵਾਲੇ ਬੰਦੇ ਕੋਲ ਅਕਸਰ ਹੀ ਇਕ ਪਿੰਜਰਾ ਹੁੰਦਾ ਸੀ ਜਿਸ ਵਿਚ ਕਈ ਰੰਗ ਬਿਰੰਗੇ ਪੰਛੀ ਸਨ ..ਕੋਰਕੀ ਓਨਾ ਵਲ ਦੇਖਦਾ ਤਾ ਉਸ ਨੂੰ ਪੰਛੀਆਂ ਤੇ ਬੜਾ ਤਰਸ ਆਉਂਦਾ …
ਇਕ ਦਿਨ ਤੜਕਸਾਰ ਹੀ ਉਸ ਨੂੰ ਆਪਣਾ ਘਰ ਤੇ ਪਿੰਡ ਸੁਪਨੇ ਚ ਦਿਸੇ,ਉਹ ਨਦੀ ਦਿਖੀ ਜਿਸ ਵਿਚ ਉਹ ਅਕਸਰ ਤਾਰੀਆਂ ਲਾਉਂਦਾ ਸੀ …ਇਕ ਅੱਚਵੀ ਜਿਹੀ ਲਗ ਗਈ ਤੇ ਸ਼ਰੀਰ ਨਿਢਾਲ ਪੈ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ