ਰੱਬ ਨਾ ਕਰੇ ਕਿ ਅਜਿਹਾ ਕਦੇ ਹੋਵੇ, ਪਰ ਮਨੁੱਖ ਦੀ ਪੈਦਾ ਕੀਤੀ ਅਖੌਤੀ ਤਰੱਕੀ ਕਰਕੇ ਅਜਿਹਾ ਭਾਣਾ ਵਰਤ ਸਕਦਾ ਹੈ। ਭਾਖੜਾ ਬੰਨ੍ਹ ਰਾਹੀਂ ਗੋਬਿੰਦ ਸਾਗਰ ਝੀਲ ਦੇ ਪਾਣੀ ਨੂੰ ਬੰਨ੍ਹ ਮਾਰਕੇ ਰੋਕਣਾ ਕੁਦਰਤੀ ਅਸੂਲਾਂ ਦੇ ਵਿਰੁੱਧ ਹੈ, ਜੇ ਬੰਨ੍ਹ ਮਾਰ ਹੀ ਲਿਆ ਹੈ ਤਾਂ ਇਹ ਪ੍ਰਬੰਧ ਲਾਜ਼ਮੀ ਹੋਣਾ ਚਾਹੀਦਾ ਹੈ ਕਿ ਜੇ ਕਦੇ ਬੰਨ੍ਹ ਟੁੱਟਦਾ ਹੈ ਤਾਂ ਹੋਣ ਵਾਲੀ ਤਬਾਹੀ ਨੂੰ ਕਿਵੇਂ ਰੋਕਿਆ ਜਾਵੇ। ਜੇ ਭਾਖੜਾ ਟੁੱਟਦਾ ਹੈ ਤਾਂ ਨੰਗਲ ਡੈਮ ਵੀ ਪਾਣੀ ਨੂੰ ਰੋਕਦਾ ਹੈ, ਪਰ ਇਹ ਡੈਮ ਗੋਬਿੰਦ ਸਾਗਰ ਝੀਲ ਦੇ ਸਾਰੇ ਪਾਣੀ ਨੂੰ ਰੋਕ ਸਕੇ ਇਹ ਕਦੇ ਸੰਭਵ ਨਹੀਂ।
ਪਾਣੀ ਨੂੰ ਕੇਵਲ ਸਤਲੁਜ ਦਰਿਆ ਹੀ ਸਾਂਭ ਸਕਦਾ ਹੈ ਜੋ ਸਦੀਆ ਤੋਂ ਸਾਂਭ ਰਿਹਾ ਸੀ, ਪਰ ਪਿਛਲੇ ਕਈ ਦਹਾਕਿਆਂ ਤੋਂ ਸਤਲੁਜ ਕੇਵਲ ਬਰਸਾਤੀ ਨਾਲ੍ਹਾ ਬਣ ਕੇ ਰਹਿ ਗਿਆ ਹੈ। ਅਖੌਤੀ ਵਿਕਾਸ ਸਤਲੁਜ ਦੀ ਸੱਭਿਅਤਾ ਖਤਮ ਕਰ ਚੁੱਕਾ ਹੈ, ਨੰਗਲ ਡੈਮ ਤੋਂ ਹੀ ਪਾਣੀ ਹਰਿਆਣਾ ਅਤੇ ਰਾਜਸਥਾਨ ਨੂੰ ਨਹਿਰਾਂ ਰਾਹੀਂ ਭੇਜ ਦਿੱਤਾ ਜਾਂਦਾ ਹੈ।
ਸਤਲੁਜ ਨੂੰ ਸਾਂਭਣ ਲਈ ਇਸ ਨੂੰ ਚਲਦੇ ਰੱਖਣਾ ਜਰੂਰੀ ਸੀ ਤਾਂ ਕਿ ਭਾਖੜਾ ਬੰਨ੍ਹ ਵਿਚਲੇ ਖ਼ਤਰੇ ਦੇ ਪਾਣੀ ਨੂੰ ਹਰੀਕੇ ਪੱਤਣ ਤੋਂ ਅਗਾਂਹ ਸਿੰਧ ਦਰਿਆ ਤੱਕ ਭੇਜਿਆ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਜੇ ਭਾਖੜਾ ਬੰਨ੍ਹ ਟੁੱਟਦਾ ਹੈ ਤਾਂ ਸਮੁੱਚਾ ਪੰਜਾਬ 6 ਫੁੱਟ ਤੱਕ ਪਾਣੀ ਵਿੱਚ ਡੁੱਬ ਸਕਦਾ ਹੈ, ਨਾਲ ਲੱਗਦੇ ਹਰਿਆਣੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ