ਹਰਮਿੰਦਰ ਸਾਹਿਬ ਤੇ ਫੌਜੀ ਹਮਲੇ ਦੇ ਛੇਤੀ ਮਗਰੋਂ ਮਾਨਸਿਕ ਤੌਰ ਤੇ ਅੰਦਰੋਂ ਬੁਰੀ ਤਰਾਂ ਟੁੱਟ ਚੁਕੀ ਇੰਦਰਾ ਗਾਂਧੀ ਦੀ ਕੋਠੀ ਮਾਝੇ ਦੇ ਦੋ ਕਾਂਗਰਸੀ ਨੇਤਾਵਾਂ ਨੇ ਜਾ ਦਸਤਕ ਦਿੱਤੀ!
ਹੱਥ ਬੰਨੀ ਖਲੋਤੇ ਦੋਵੇਂ ਝੋਲੀ ਚੁੱਕਾਂ ਨੇ ਪਾਣੀ ਮਗਰੋਂ ਪੀਤਾ ਪਹਿਲਾਂ ਫੌਜੀ ਹਮਲੇ ਲਈ ਬੀਬੀ ਦੀਆਂ ਸਿਫਤਾਂ ਦੇ ਪੁਲ ਬੰਨਣੇ ਸ਼ੁਰੂ ਕਰ ਦਿੱਤੇ..
ਅੱਕੀ ਹੋਈ ਨੇ ਪਹਿਲਾਂ ਚੰਗੀ ਲਾਹ ਪਾਹ ਕੀਤੀ ਤੇ ਮੁੜ ਆਖਿਆ ਕੇ ਜੇ ਕੋਈ ਹੋਰ ਗੱਲ ਕਰਨੀ ਏ ਤਾਂ ਕਰੋ ਨਹੀਂ ਤਾਂ ਅਹੁ ਜਾਂਦਾ ਜੇ ਰਾਹ..!
ਦੂਜਾ ਝੋਲੀ ਚੁੱਕ..ਅਮਿਤਾਬ ਬਚਨ..ਕੱਤੀ ਅਕਤੂਬਰ ਚੁਰਾਸੀ ਨੂੰ ਕਲਕੱਤੇ ਗਏ ਰਾਜੀਵ ਦੇ ਦਿੱਲੀ ਅੱਪੜਨ ਤੋਂ ਪਹਿਲਾਂ ਬੀਬੀ ਦੀ ਮਿਰਤਕ ਦੇਹ ਦੇ ਆਸ ਪਾਸ ਵਿਚਰਨ ਵਾਲਾ ਫ਼ਿਲਮੀ ਐਂਗਰੀ ਯੰਗ ਮੈਨ ਇਹੋ ਸੀ..
ਫੇਰ ਗਾਂਧੀ ਪਰਿਵਾਰ ਨਾਲ ਨੇੜਤਾ ਅਤੇ ਵਫ਼ਾਦਾਰੀ ਦੇ ਵਹਿਣ ਵਿਚ ਵਹਿੰਦੇ ਹੋਏ ਨੇ ਖੂਨ ਕਾ ਬਦਲਾ ਖੂਨ ਵਾਲਾ ਨਾਹਰਾ ਵੀ ਲਾ ਦਿੱਤਾ..
ਇਸਨੇ ਬਲਦੀ ਤੇ ਤੇਲ ਦਾ ਕੰਮ ਕੀਤਾ..ਕਿੰਨੇ ਪਰਿਵਾਰ ਇਸੇ ਨਾਹਰੇ ਦੇ ਪ੍ਰਭਾਵ ਥੱਲੇ ਕਤਲ ਕਰ ਦਿੱਤੇ ਗਏ!
ਮੁੜ ਕੇ ਮਈ ਇੱਕਨਵੇਂ ਨੂੰ ਰਾਜੀਵ ਵੀ ਖਿੰਡ ਪੁੰਡ ਗਿਆ ਤੇ ਨਾਲ ਹੀ ਖਿੰਡ-ਪੁੰਡ ਗਈ ਗਾਂਧੀ ਪਰਿਵਾਰ ਨਾਲ ਸਾਂਝ..ਤੇ ਉਹ “ਖੂਨ ਕੇ ਬਦਲੇ ਖੂਨ ਵਾਲਾ ਨਾਹਰਾ”ਅੱਜ ਤੱਕ ਪੇਸ਼ ਪਿਆ ਹੋਇਆ ਏ!
ਕਿਸਾਨ ਵਿਰੋਧੀ ਆਰਡੀਨੈਂਸ ਪਾਸ ਹੋ ਗਿਆ ਨਾਲ ਹੀ ਮੈਦਾਨ ਵਿਚ ਨਿੱਤਰ ਆਏ ਕਿੰਨੇ ਸਾਰੇ ਝੋਲੀ ਚੁੱਕ..
ਸੜਕਾਂ ਤੇ ਅੱਗ ਲਾਉਂਦੇ ਪੌਣਾ ਵਾਲੇ ਬਾਬਾ ਜੀ..ਬੋਲੋ ਤਾਰਾ ਰਾ ਰਾ ਵਾਲੇ ਕਬੂਤਰ ਮਹਿੰਦੀ ਜੀ..ਨਲਕਾ ਪੁੱਟ ਤਾਰਾ ਸਿੰਘ..ਨੰਨੀ ਛਾਂ..ਸਭ ਨੇ ਬੱਸ ਚਾਹ ਵਾਲੇ ਦੇ ਸੋਹਲੇ ਗਾ-ਗਾ ਕੇ ਸੰਘ ਬਹਾ ਲਏ..ਹਾਲਾਂਕਿ ਬੱਤੀ ਵਾਲੇ ਮਰਜਾਣੇ ਨੇ ਸੱਪ ਤਾਂ ਜਰੂਰ ਮਾਰ ਦਿੱਤਾ ਪਰ ਸੋਟੀ ਅਜੇ ਵੀ ਨਹੀਂ ਟੁੱਟਣ ਦਿੱਤੀ..ਕਣਕ ਦੇ ਵੱਢ ਵਿਚ ਕਹੀ ਫੜ ਖਲੋ ਕੇ ਗੋਲਮੋਲ ਜਿਹਾ ਬਿਆਨ..!
ਦੋਸਤੋ ਇਹ ਕੋਈ ਨਵੀਂ ਗੱਲ ਨਹੀਂ..ਜਿਉਂ ਦੇ ਜੰਮੇ ਹਾਂ ਇਹੋ ਕੁਝ ਵੇਖਦੇ ਆਏ ਹਾਂ..
ਚਮਚੇ,ਝੋਲੀ ਚੁੱਕ,ਕਸੀਦੇ ਕਾਰ,ਦੋਗਲੇ,ਚੁੱਪ-ਵੱਟ ਭਰਾ..ਅਤੇ ਬਣੀ ਬਣਾਈ ਖੀਰ ਤੇ ਸਵਾਹ ਧੂੜਨ ਵਾਲੇ ਪੀਰ ਮੁਹੰਮਦ ਅਤੇ ਦਾਦੂਵਾਲ ਜੰਮਦੇ ਆਏ ਨੇ ਤੇ ਜੰਮਦੇ ਹੀ ਰਹਿਣਗੇ..ਇਥੋਂ ਤੱਕ ਕੇ ਨਹੁੰ ਮਾਸ ਦਾ ਰਿਸ਼ਤਾ ਵੀ ਅਜੇ ਤੱਕ ਖੁੱਲ ਕੇ ਕਿਰਸਾਨੀ ਦੇ ਹੱਕ ਵਿਚ ਨਹੀਂ ਬੋਲਿਆ..ਕੌਣ ਸਮਜਾਵੇ ਕੇ ਭਰਾਵੋ ਜਿਸ ਦਿਨ ਕਿਰਸਾਨੀ ਵਾਲਾ ਝੋਟਾ ਮਰਿਆ..ਨਾਲ ਚੰਬੜੀਆਂ ਜੂਆਂ-ਜੋਕਾਂ ਵੀ ਜਰੂਰ ਹੀ ਮਰਣਗੀਆਂ..!
ਸਵਾਲ ਉੱਠਦਾ ਏ ਕੇ ਹੁਣ ਆਮ ਪੰਥ ਦਰਦੀ ਕੀ ਕਰੇ..!
ਚੁਰਾਸੀ ਵਿਚ ਕੁੱਟ ਪਈ..ਕੁੱਬੇ ਦੇ ਵੱਜੀ ਲੱਤ ਰਾਸ ਆ ਗਈ..ਸਿਖਾਂ ਨੇ ਦੁਨੀਆ ਦੇ ਹਰ ਦੇਸ਼ ਵਿਚ ਵੱਖਰਾ ਪੰਜਾਬ ਖੜਾ ਕਰ ਦਿੱਤਾ..
ਇਥੇ ਹਰੇਕ ਹਰ ਰੋਜ ਪਤਾ ਨਹੀਂ ਕਿੰਨੇ ਗੋਰਿਆਂ ਨੂੰ ਮਿਲਦਾ ਹੋਵੇਗਾ..ਓਹਨਾ ਨਾਲ ਗੱਲ ਕਰੋ..ਦੱਸੋ ਕੀ ਹੋ ਰਿਹਾ ਏ..ਅਸੀਂ ਇਸ ਮੁਲਖ ਲਈ ਕੀ ਕੀ ਨਹੀਂ ਕੀਤਾ..ਹਿੱਕਾਂ ਤੇ ਗੋਲੀਆਂ ਖਾਦੀਆਂ..ਜਦੋਂ ਬਾਕੀਆਂ ਨੇ ਕੌਡੇ ਹੋ ਹੋ ਮਾਫ਼ੀਆਂ ਮੰਗ ਲਈਆਂ ਤਾਂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navjot singh
ਭਾਜੀ ਬਹੁਤ ਵਧੀਆ ਲਿਖਦੇ ਓ