ਚੈਨਲ ਦੇ ਦਫਤਰ ਵਿੱਚ ਬਾਸ ਪੱਤਰਕਾਰਾਂ ਉਪਰ ਗਰਜ ਰਿਹਾ ਸੀ ,”ਚੈਨਲ ਦੀ ਟੀ ਆਰ ਪੀ ਲਗਾਤਾਰ ਹੇਠਾਂ ਜਾ ਰਹੀ ਹੈ ।ਤੁਸੀਂ ਕੀ ਕਰ ਰਹੇ ਹੋ ਕੋਈ ਵੀ ਸਨਸਨੀਖੇਜ਼ ਖ਼ਬਰ ਹਾਲੇ ਤੱਕ ਨਹੀਂ ਆਈ।” ਇਸ ਤੇ ਚੀਫ ਰਿਪੋਰਟਰ ਬੋਲਿਆ,” ਸਰ ਵੋਟਾਂ ਖਤਮ ਹੋ ਗਈਆਂ ,ਲੋਕਾਂ ਨੂੰ ਹੁਣ ਵੋਟਾਂ ਵਰਗਾ ਸੁਆਦ ਕਿੱਥੋਂ ਲਿਆ ਕੇ ਦੇਈਏ।”ਸਾਰਿਆ ਨੇ ਸਿਰ ਹਿੱਲਾ ਕੇ ਹਾਮੀ ਭਰੀ।ਦੂਜੇ ਪੱਤਰਕਾਰ ਨੇ ਨਾਲ ਗੱਲ ਜੋੜੀ,” ਹੁਣ ਤਾਂ ਖਬਰਾਂ ਬੱਸ ਇਹੀ ਹੈ ਕਿ ਕਾਰ ਗੱਡੇ ਵਿੱਚ ਵੱਜੀ,ਢੱਠਾ ਖੂਹ ਵਿੱਚ ਡਿੱਗ ਪਿਆ ।”
ਬਾਸ ਉਹਨਾਂ ਦੀਆਂ ਗੱਲਾਂ ਤੋ ਜਿਆਦਾ ਪ੍ਰਭਾਵਿਤ ਨਜਰ ਨਹੀਂ ਆ ਰਿਹਾ ਸੀ।ਉਹ ਨਾਖੁਸ਼ੀ ਨਾਲ ਬੋਲਿਆ,”ਲੋਕਾਂ ਨੂੰ ਸਨਸਨੀ ਵਾਲੀਆਂ ਖ਼ਬਰਾਂ ਚਾਹੀਦੀਆ ਹਨ,ਕਿਸੇ ਨੇਤਾ ਦਾ ਸੈਕਸ ਸਕੈਂਡਲ ਲੈ ਕੇ ਆਓ ,ਕੋਈ ਦਲਾਲੀ ਦੀ ਖ਼ਬਰ ਲੈ ਆਓ ,ਕੋਈ ਫੜਕਦੀ ਖ਼ਬਰ ਹੋਵੇ ਜੀਹਦੇ ਨਾਲ ਲੋਕਾਂ ਦੇ ਲੂੰ ਕੰਡੇ ਖੜ੍ਹੇ ਹੋ ਜਾਣ, ਮੈਨੂੰ ਦਾ ਬੱਸ ਟੀ ਆਰ ਪੀ ਵਧਣੀ ਚਾਹੀਦੀ ਹੈ,ਇਸ ਤਰਾਂ ਤਾ ਇਸ਼ਤਿਹਾਰ ਤੋਂ ਆਮਦਨ ਘੱਟ ਜਾਉ।”ਸਾਰੇ ਜਾਣੇ ਆਪਣੇ ਸੋਚਾਂ ਦੇ ਘੋੜੇ ਭਜਾਉਣ ਲੱਗੇ।ਟੀ ਆਰ ਪੀ ,ਟੀ ਆਰ ਪੀ ਉਹਨਾਂ ਦੇ ਕੰਨਾਂ ਵਿੱਚ ਹਥੌੜੇ ਵਾਂਗ ਗੂੰਜ ਰਹੀ ਸੀ।
ਇਨ੍ਹੇ ਵਿਚ ਬਾਸ ਦੇ ਫ਼ੋਨ ਦੀ ਘੰਟੀ ਵੱਜ ਗਈ।ਬਾਸ ਫੋਨ ਤੇ ਰੁਝ ਗਿਆ।ਅਚਾਨਕ ਉੱਚੀ ਆਵਾਜ਼ ਵਿੱਚ ਬੋਲਿਆ,”ਅੱਛਾ ਬਹੁਤ ਵਧੀਆ, ਗੁੱਡ ਗੁੱਡ ਤੋਂ ਉੱਥੇ ਹੀ ਰਹਿ ਤੇ ਪੂਰੀ ਕਵਰੇਜ਼ ਕਰੀ ਚੱਲ ।”ਉਸ ਦੇ ਚਿਹਰੇ ਤੇ ਰੌਣਕ ਆ ਗਈ ਸੀ। ਸਾਰੇ ਉਸ ਵੱਲ ਹੈਰਾਨੀ ਨਾਲ ਦੇਖ ਰਹੇ ਸੀ ।ਬਾਸ ਨੇ ਚੀਫ ਰਿਪੋਰਟਰ ਨੂੰ ਹੁਕਮ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Manpreet Dhaliwal
sr boht nic aa ji story Mai ਭੁਪਿੰਦਰ ਸ੍ਰ ਦੀ student rhi aa