ਪਾਪਾ ਅੱਜ ਮੈ ਵੀ ਤੁਹਾਡੇ ਨਾਲ ਖੇਤਾਂ ਚ ਜਾਣਾ 7 ਕਲਾਸ ਚ ਪੜਦੇ ਪ੍ਰਦੀਪ ਸਿੰਘ ਆਪਣੇ ਬਾਪ ਨੂੰ ਰੋਟੀ ਫੜਾਉਂਦੇ ਕਹਿੰਦਾ ,ਠੀਕ ਆ ਪੁੱਤਰਾਂ ਚੱਲਾਂਗੇ ਸ਼ਾਮ ਨੂੰ ਬਲਕਾਰ ਨੇ ਅਵਾਜ਼ ਮਾਰੀ ਚਲ ਸ਼ੇਰਾਂ ਮੈ ਚੱਲਿਆ ਖਾਦ ਪਵਾਉਣ ਜਾਣਾ ਮੇਰੇ ਨਾਲ ? ਹਾਂਜੀ ਆਇਆ ਕਹਿਕੇ ਪ੍ਰਦੀਪ ਕਮਰੇ ਚ ਜਾ ਵੜਿਆ 15 ਮਿੰਟ ਉਡੀਕ ਕੇ ਬਲਕਾਰ ਨੇ ਕਾਹਲਾ ਜਿਆ ਪੈ ਕਿਹਾ ਓਏ ਜਾਣਾ ਕੇ ਨਈ ? ਆਇਆ ਆਇਆ ਕਹਿ ਜਦੋਂ ਪ੍ਰਦੀਪ ਬਾਹਰ ਆਇਆ ਕਹਿੰਦਾ ਬਾਪੂ ਚਲ ਮੈ ਤਿਆਰ ਆ ਓਏ ਆ ਕੀ ਕੱਪੜੇ ਪਾ ਲਏ ਪੈਲੀਆ ਚ ਚੱਲੇ ਆ ਜੰਝੇ ਨਈ ਜੀਨ ਤੇ ਹਾਈ ਐਂਕਲ ਬੂਟ ਪਾਏ ਮੁੰਡੇ ਨੂੰ ਘੂਰਦੇ ਨੇ ਕਿਹਾ ਪਰ ਪੁੱਤ ਨੂੰ ਬਹੁਤਾ ਨਾ ਕਹਿੰਦਾ ਕਿੱਕ ਮਾਰੀ ਮੋਟਰਸੈਕਲ ਦੀ ਰਾਹ ਚ ਪ੍ਰਦੀਪ ਪਿਓ ਦੀ ਪਿੱਠ ਮਗਰ ਲੁਕ ਲੁਕ ਏਦਾ ਬਚਦਾ ਧੁੱਪ ਅਤੇ ਮਿੱਟੀ ਤੋ ਜਿਵੇਂ ਸਾਹਮਣੇ ਕਿਸਾਨ ਮਾਰੂ ਬਿੱਲ ਦਿਸਦਾ ਹੋਵੇ ਪੰਜ ਸੱਤ ਮਿੰਟ ਬਾਦ ਮੋਟਰ ਤੇ ਪਹੁੰਚ ਕੇ ਮੋਟਰਸੈਕਲ ਤੂਤ ਥੱਲੇ ਖਲਾਰਕੇ ਬੰਬੀ ਵਾਲਾ ਕਮਰਾ ਖੋਲ ਬਲਕਾਰ ਨੇ ਖਾਦ ਦੀ ਬੋਰੀ ਬਈਏ ਨੂੰ ਚੁਕਾਈ ਤੇ ਕਹਿੰਦਾ ਆ ਝੋਲੀ ਫੜ ਲਿਆ ਸ਼ੇਰਾਂ ਪ੍ਰਦੀਪ ਕਹਿੰਦਾ ਝੋਲੀ ਕੀ ਹੁੰਦੀ ਏ ਸੁਣ ਬਲਕਾਰ ਹੱਸਕੇ ਕਹਿੰਦਾ ਓ ਬਾਂਦਰਾਂ ਹਾਵੇ ਸਾਮਣੇ ਪਈ ਚੁੱਕਕੇ ਦੋਵੇਂ ਪਿਓ ਪੁੱਤ ਤੁਰ ਪਏ ਹੁਣ ਪੁੱਤ ਦੇ ਸਵਾਲ ਸੁਣ ਬਲਕਾਰ ਨੂੰ ਫਿਕਰ ਪੈ ਗਈ ਕਿਸਾਨ ਮਾਰੂ ਆਰਡੀਨੈਂਸ ਪਾਸ ਹੋਣ ਜਾਂ ਨਾ ਪਰ ਜੇ ਅਸੀਂ ਲਾਡ ਪਿਆਰ ਚ ਜਵਾਕਾਂ ਨੂੰ ਕੁੱਝ ਨਾ ਸਮਝਾਇਆ ਤਾਂ ਸਾਡੇ ਲਈ ਪਰਲੋ ਆ ਗਈ ਸਮਝੋ ਪੁੱਤ ਦੇ ਸਵਾਲ ਸਨ,
ਕਣਕ ਕਦੋਂ ਲਾਉਂਦੇ , ਝੋਨਾ ਕਦੋਂ ਬੀਜਦੇ, ਖਾਲ ਨੂੰ (ਨਾਲੀ) ਚੋ ਘਾਹ ਕਿਵੇਂ ਕੱਢਦੇ , ਨਾ ਪੁੱਤ ਨੂੰ ਛੱਲੀ ਦੇ ਦਾਣੇ ਗੇੜਨ ਤੋ ਬਾਦ ਬੱਚੇ ਤੁੱਕੇ ਦਾ ਨਾਂ ਪਤਾ, ਨਾ ਮੁੰਜਰਾਂ , ਚਰੀ,ਬਾਜਰਾ, ਦੱਬ,ਕਾਨੇ, ਬੋਰ,ਚਬੱਚੇ, ਵੱਟ,ਪਹੇ, ਹੋਰ ਤਾਂ ਹੋਰ ਰੁੱਖਾ ਦੇ ਨਾਂ ਵੀ ਪੂਰੀ ਤਰਾਂ ਨਈ ਪਤਾ ਤੂਤ, ਦੀਆਂ ਗੋਹਲਾਂ ਬਹੁਤ ਕੁੱਝ ਦੱਸਿਆ ਪੁੱਛਿਆ ਉਸ ਦਿਨ ਤੋ ਬਲਕਾਰ ਸਿਓ ਨੇ ਸਹੁੰ ਖਾਧੀ ਹੁਣ ਸਪਰੇਅ , ਖਾਦਾ, ਆਪ ਪਾਉਣ ਲੱਗਾ ਬਈਆ ਵੀ ਨਾਲ ਲੱਗਦਾ ਪੱਠੇ ਨਾਲ ਵਢਾਉਣੇ ਸ਼ੁਰੂ ਕਰਤੇ ਮੁੰਡੇ ਨੂੰ ਕਹਿਣਾ ਤੂੰ ਰੱਸੀ ਫੜ ਝੋਟੇ ਨੂੰ ਵੱਟਾਂ ਤੇ ਚਾਰ , ਖਾਦ ਦੀ ਬੋਰੀ ਖੋਲਣ ਤੇ ਪੰਪ ਚ ਪਾਣੀ ਪਾਉਣ ਤੋ ਕਲਾਸ ਸ਼ੁਰੂ ਕੀਤੀ ਅੱਜ ਪ੍ਰਦੀਪ ਇੱਕ ਸਫਲ ਕਿਸਾਨ ਬਣ ਗਿਆ ਕਾਲਜ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ