ਡੈਂਟਲ ਕਾਲਜ ਦੇ ਆਖਰੀ ਸਾਲ ਸਾਂ ਕੇ ਮੇਰੀ ਮੰਗਣੀ ਕਰ ਦਿੱਤੀ ਗਈ!
ਜਾਂ ਇੰਝ ਅੱਖ ਲਵੋ ਮਜਬੂਰਨ ਕਰਨੀ ਪਈ..ਬੀਜੀ ਨੂੰ ਅਕਸਰ ਹੀ ਆਉਂਦੀ ਰਹਿੰਦੀ ਖੰਗ ਫੇਫੜਿਆਂ ਦਾ ਕੈਂਸਰ ਨਿੱਕਲੀ..!
ਵਿਆਹ ਦੇ ਮਸੀ ਦੋ ਮਹੀਨੇ ਮਗਰੋਂ ਸੁਨੇਹਾ ਆ ਗਿਆ..!
ਰੇਤ ਵਾਂਙ ਹੱਥਾਂ ਵਿਚੋਂ ਕਿਰ ਗਈ ਮੇਰੀ ਮਾਂ ਮੇਰੇ ਦਵਾਲੇ ਦੁਖਾਂ ਦੇ ਕਿੰਨੇ ਸਾਰੇ ਪਹਾੜ ਉਸਾਰ ਗਈ ਸੀ..!
ਚੰਗੀ ਗੱਲ ਇਹ ਹੋਈ ਕੇ ਨਾਲਦੇ ਨੇ ਕਦੀ ਵੀ ਮੱਥੇ ਵੱਟ ਨਾ ਪਾਇਆ..
ਜਿਥੇ ਆਖਿਆ ਪੂਰਾ ਸਾਥ ਦਿੱਤਾ..ਜਿਹੜੇ ਦਿਨ ਡਲਹੌਜੀ ਅਤੇ ਮਸੂਰੀ ਦੀਆਂ ਪਹਾੜੀਆਂ ਤੇ ਗੁਜਾਰਨ ਦੀ ਖਾਹਿਸ਼ ਸੀ ਉਹ ਹਸਪਤਾਲ ਦੇ ਵਰਾਡਿਆਂ ਵਿਚ ਹੀ ਲੰਘੇ!
ਕੁਝ ਚਿਰ ਮਗਰੋਂ ਇੰਝ ਲੱਗਾ ਜਿੰਦਗੀ ਮੁੜ ਲੀਹਾਂ ਤੇ ਪੈ ਤੁਰੀ ਏ..ਤੇ ਸਮੇਂ ਨੇ ਜਮੀਰ ਤੇ ਵੱਜੇ ਡੂੰਘੇ ਫੱਟ ਕਾਫੀ ਹੱਦ ਤੱਕ ਭਰ ਦਿੱਤੇ ਹੋਣ..!
ਫੇਰ ਅਚਨਚੇਤ ਇੱਕ ਹੋਰ ਬਿਜਲੀ ਆਣ ਡਿੱਗੀ..ਸਾਰਾ ਕੁਝ ਸੜ ਕੇ ਸਵਾਹ ਹੋ ਗਿਆ..
ਧੁੰਦ ਵਿਚ ਇਹਨਾਂ ਦੀ ਕਾਰ ਨੂੰ ਪਿੱਛਿਓਂ ਕਿਸੇ ਟਰੱਕ ਨੇ ਟੱਕਰ ਮਾਰ ਦਿੱਤੀ..ਮੁੱਕ ਤਾਂ ਸ਼ਾਇਦ ਥਾਏਂ ਹੀ ਗਏ ਸਨ ਪਰ ਮੈਥੋਂ ਓਹਲਾ ਰੱਖਿਆ ਗਿਆ..ਅਖ਼ੇ ਸਿਰ ਦੀ ਸੱਟ ਏ..!
ਅਸਲ ਭਾਣੇ ਦਾ ਪਤਾ ਲੱਗਣ ਤੇ ਮੈਂ ਥਾਏਂ ਬੇਹੋਸ਼ ਹੋ ਗਈ..ਹਸਪਤਾਲ ਦਾਖਿਲ ਕਰਾਉਣਾ ਪੈ ਗਿਆ..!
ਬਹੁਤ ਹੀ ਜਿਆਦਾ ਉਲਝ ਗਏ ਕੇਸ ਮਗਰੋਂ ਹੋਏ ਓਪਰੇਸ਼ਨ ਵਿਚ ਸਤਮਾਹੀਂ ਧੀ ਨੇ ਜਨਮ ਲਿਆ..!
ਮੈਂ ਇਸ ਹਾਲਾਤ ਵਿਚ ਨਹੀਂ ਸਾਂ ਕੇ ਸੰਸਕਾਰ ਵੇਲੇ ਹਾਜਿਰ ਹੋ ਸਕਦੀ..ਮੈਨੂੰ ਟੀਕੇ ਦਵਾਈਆਂ ਦੇ ਕੇ ਕਿੰਨੇ ਦਿਨ ਮੰਜੇ ਤੇ ਸਵਾਈਂ ਰਖਿਆ ਜਾਂਦਾ..ਮੁੱਕ ਗਈ ਮਾਂ ਸੁਫ਼ਨੇ ਵਿਚ ਆਉਂਦੀ ਤਾਂ ਉੱਬੜ੍ਹ ਵਾਹੇ ਉੱਠ ਰੋਂ ਨਿੱਕਲ ਜਾਂਦਾ..!
ਫੇਰ ਵੇਖਦੀ ਇੱਕ ਬਾਪ ਸਿਰਹਾਣੇ ਬੈਠਾ ਮੇਰਾ ਸਿਰ ਘੁੱਟ ਰਿਹਾ ਹੁੰਦਾ ਤੇ ਦੂਜਾ ਪੈਂਦਾਂ ਵੱਲ ਬੈਠਾ ਮੇਰੀਆਂ ਲੱਤਾਂ..ਬੜਾ ਤਰਸ ਆਉਂਦਾ..ਕਿੰਨਾ ਵਖਤ ਪਾਇਆ ਦੋਹਾਂ ਨੂੰ..!
“ਇਨਕਿਊਬੇਟਰ” ਵਿਚ ਰੱਖੀ ਹੋਈ ਨਿੱਕੀ ਜਿਹੀ ਵੱਲ ਧਿਆਨ ਜਾਂਦਾ ਤਾਂ ਮਨ ਮਸੋਸ ਕੇ ਰਹਿ ਜਾਂਦਾ..ਨਾਨੀਆਂ ਦਾਦੀਆਂ ਕਿੰਨਾ ਚਾਅ ਕਰਦੀਆਂ ਇਸ ਵੇਲੇ..!
ਚਾਰੇ ਪਾਸੇ ਅਜੀਬ ਤੇ ਡਰਾਉਣਾ ਜਿਹਾ ਮਾਹੌਲ ਸੀ ਜਿਸਦੀ ਕਦੀ ਕਲਪਨਾ ਤੱਕ ਵੀ ਨਹੀਂ ਸੀ ਕੀਤੀ!
ਖੈਰ ਮਹੀਨੇ ਮਗਰੋਂ ਵਾਪਿਸ ਪਰਤੀ ਤਾਂ ਘਰ ਵਿਚੋਂ ਹਰ ਐਸੀ ਚੀਜ ਗਾਇਬ ਕਰ ਦਿੱਤੀ ਗਈ ਜਿਸਨੂੰ ਵੇਖ ਇਹਨਾਂ ਦਾ ਚੇਤਾ ਆ ਸਕਦਾ ਸੀ..ਸਿਰਫ ਵਿਆਹ ਤੋਂ ਪਹਿਲਾਂ ਮੰਗਣੀ ਵੇਲੇ ਦੀ ਇੱਕ ਫੋਟੋ ਹੀ ਕੰਧ ਤੇ ਟੰਗੀ ਹੋਈ ਸੀ..!
ਸਹੁਰਾ ਸਾਬ ਤੇ ਗੁੱਸਾ ਆਇਆ ਕਿੰਨਾ ਅਜੀਬ ਬਾਪ ਏ..ਆਪਣੇ ਪੁੱਤ ਦੀ ਕੋਈ ਨਿਸ਼ਾਨੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
ਬਹੁਤ ਹੀ ਦੁਖ ਭਰੀ ਕਹਾਣੀ ਹੈ। ਰੱਬ ਰਾਖਾ
Ramanpreet singh
ਰਹੂ ਕੰਬ ਦੀ ਰੱਬ ਸਭ ਨੂੰ ਸਲਾਮਤ ਰੱਖੇ