ਮੱਖਣ ਸਿੰਆਂ ਘਰੇ ਹੀ ਹੈ. ਸ਼ਾਮਾਂ ਨੂੰ ਚਾਰ ਪੰਜ ਹਰੀਆਂ ਪੱਗਾਂ ਵਾਲਿਆ ਨੇ ਆ ਅਵਾਜ਼ ਮਾਰੀ. ਮੱਖਣ ਨੇ ਤੂੜੀ ਵਾਲਾ ਟੋਕਰਾ ਰੱਖਦੇ ਹੋਏ ਜਵਾਬ ਦਿੱਤਾ ਹਾਂ ਬਾਈ ਲੰਘ ਆਓ ਘਰੇ ਹੀ ਹਾਂ.
ਦੇਖੋ ਭਰਾਵੋ ਪਾਣੀ ਸਿਰ ਉਪਰੋ ਲੰਘ ਚਲਿਆ ਹੈ. ਜੇ ਅਸੀਂ ਅਜੇ ਵੀ ਨਾ ਜਾਗੇ ਫਿਰ ਸਾਡਾ ਕੁੱਝ ਨਹੀ ਬਣਨਾਂ . ਬਾਈ ਮੈਂ ਕੁੱਝ ਸਮਝਿਆ ਨਹੀ ਮੱਖਣ ਨੇ ਹਰਾਨੀ ਨਾਲ ਪੁੱਛਿਆ. ਕਰਤਾਰੇ ਨੇ ਜਵਾਬ ਦਿੰਦੇ ਕਿਹਾ ਦੇਖੋ ਬਈ ਆਹ ਜੋ ਮੋਦੀ ਸਰਕਾਰ ਨੇ ਬਿੱਲ ਪਾਸ ਕਰਵਾਏ ਹਨ. ਇਹ ਬਿੱਲ ਕਿਸਾਨਾ ਨੂੰ ਬਰਬਾਦ ਕਰ ਦੇਣਗੇ.ਇਸ ਕਰਕੇ ਸਾਨੂੰ ਸਾਰਿਆਂ ਨੂੰ ਇੱਕਠੇ ਹੋਣਾ ਪੈਣਾ.
ਬਾਈ ਕੱਲ੍ਹ ਨੂੰ ਕਿਸਾਨ ਜਥੇਬੰਦੀਆਂ ਵੱਲੋਂ ਪੂਰੇ ਪੰਜਾਬ ਵਿੱਚ ਧਰਨਾ ਲਗਾਇਆ ਜਾ ਰਿਹਾ ਹੈ. ਅਪਣਾ ਵੀ ਫਰਜ਼ ਬਣਦਾ ਹੈ ਕਿ ਆਪਣੇ ਨਿੱਕੇ ਮੋਟੇ ਕੰਮ ਛੱਡ ਕੇ ਇਸ ਧਰਨੇ ਵਿੱਚ ਸ਼ਾਮਲ ਹੋਈਏ. ਹਾਂ ਬਾਈ ਇਹ ਤਾਂ ਆਪਣਾ ਸਾਰਿਆ ਦਾ ਹੀ ਫਰਜ ਬਣਦਾ ਆਪਣੇ ਹੱਕਾਂ ਦੀ ਗੱਲ ਹੈ. ਜੇ ਅਜੇ ਵੀ ਨਾਂ ਹੱਕਾਂ ਖਾਤਰ ਲੜੇ ਹੋਰ ਕਦੋਂ ਲੜਾਂਗੇ ਤੁਸੀਂ ਦੱਸੋ ਕਿੰਨੇ ਵਜੇ ਜਾਣਾ ਹੈ ਮੈ ਤਿਆਰ ਹਾਂ ਮੱਖਣ ਨੇ ਉਹਨਾਂ ਦੀ ਹਾਂ ਵਿੱਚ ਹਾਂ ਮਿਲਾਉਦੇ ਹੋਏ ਕਿਹਾ .ਚੰਗਾ ਬਾਈ ਚਲਦੇ ਹਾਂ ਸਵੇਰੇ ਅੱਠ ਵਜੇ ਤੱਕ ਗੁਰਦੁਆਰਾ ਸਾਹਿਬ ਕੋਲ ਆ ਜਾਇਓ ਇਹ ਕਹਿੰਦੇ ਹੋਏ ਉਹ ਚੱਲ ਪਏ .
ਅਗਲੇ ਦਿਨ ਗੁਰਦੁਆਰਾ ਸਾਹਿਬ ਕੋਲ ਟਰਾਲੀ ਆ ਗਈ ਪਰ ਉਹਨਾਂ ਛੇ ਸੱਤ ਬੰਦਿਆਂ ਤੋਂ ਇਲਾਵਾ ਹੋਰ ਕੋਈ ਨਾ ਆਇਆ. ਦਿੱਤਾ ਹੋਇਆ ਸਮਾਂ ਵੀ ਲੰਘਣ ਲੱਗਾ. ਉਹਨਾਂ ਨੇ ਦੋ ਚਾਰ ਬੰਦਿਆ ਨੂੰ ਫੋਨ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ