ਸਾਡਾ ਚਾਰ ਸਹੇਲੀਆਂ ਦਾ ਗਰੁੱਪ.. ... ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਰੋਜ ਸੁਵੇਰੇ ਕਲੋਨੀ ਵਾਲੀ ਪਾਰਕ ਦਾ ਇੱਕ ਵੱਡਾ ਚੱਕਰ ਲਗਾ ਕੇ ਰੇਲਵੇ ਲਾਈਨ ਟੱਪ ਕਮਿਊਨਿਟੀ ਫਲੈਟਾਂ ਦੇ ਕੋਲੋਂ ਦੀ ਹੋ ਕੇ ਕਾਲਜ ਦੀ ਵੱਡੀ ਗਰਾਉਂਡ ਵਿਚ ਯੋਗਾ ਕਰਨਾ ਸਾਡੀ ਰੁਟੀਨ ਬਣ ਗਈ!
ਇੱਕ ਦਿਨ ਹੱਸਦੀਆਂ ਖੇਡਦੀਆਂ ਲੰਘ ਰਹੀਆਂ ਸਾਂ ਕੇ ਕਿਸੇ ਨੇ ਮਗਰੋਂ ਵਾਜ ਮਾਰੀ..ਪਰਤ ਕੇ ਵੇਖਿਆ..ਅੱਧਖੜ ਉਮਰ ਦੀ ਇੱਕ ਆਂਟੀ ਵੀਲ ਚੇਅਰ ਤੇ ਬੈਠੀ ਕੁਝ ਆਖ ਰਹੀ ਸੀ!
ਲੱਤ ਨੂੰ ਲੱਗੇ ਪਲਸਤਰ ਕਾਰਨ ਸ਼ਾਇਦ ਤੁਰਨਾ ਫਿਰਨਾ ਮੁਸ਼ਕਿਲ ਸੀ..
ਕੋਲ ਗਈਆਂ ਤਾਂ ਆਖਣ ਲੱਗੀ ਕੇ ਮੁੜਦੀਆਂ ਹੋਈਆਂ ਸਾਮਣੇ ਵਾਲੀ ਦੁਕਾਨ ਤੋਂ ਦੁੱਧ ਦੇ ਦੋ ਪੈਕਟ ਫੜ ਲਿਆਇਉ.. ਬੜੀ ਮੇਹਰਬਾਨੀ ਹੋਵੇਗੀ..!
ਵਾਪਿਸ ਮੁੜੀਆਂ..ਪੈਕਟ ਅਤੇ ਬਕਾਇਆ ਫੜਾਇਆ ਤਾਂ ਖਹਿੜੇ ਪੈ ਗਈ..ਅਖ਼ੇ ਚਾਹ ਪੀ ਕੇ ਜਾਣਾ ਪੈਣਾ..!
ਕਾਲਜ ਨੂੰ ਅਜੇ ਦੋ ਘੰਟੇ ਹੈ ਸਨ..ਇੱਕ ਦੂਜੇ ਵੱਲ ਵੇਖਿਆ ਤੇ ਬੈਠ ਗਈਆਂ..ਪਤਾ ਲੱਗਾ ਕੱਲਾ ਕੱਲਾ ਮੁੰਡਾ ਫੌਜ ਵਿਚ ਦੋ ਸਾਲ ਪਹਿਲਾਂ ਆਸਾਮ ਵਿਚ ਹੋਏ ਇੱਕ ਸੜਕ ਹਾਦਸੇ ਦੌਰਾਨ ਸਣੇ ਪਰਿਵਾਰ ਚੜਾਈ ਕਰ ਗਿਆ ਸੀ!
ਮਗਰੋਂ ਆਂਟੀ ਨੇ ਅਦਰਕ ਅਤੇ ਗੁੜ ਦੀ ਐਸੀ ਸਵਾਦ ਚਾਹ ਬਣਾਈ ਕੇ ਰੋਜ ਰੋਜ ਓਥੇ ਮਹਿਫ਼ਿਲ ਲੱਗਣੀ ਸ਼ੁਰੂ ਹੋ ਗਈ..ਸਾਡੀ ਓਥੇ ਰੋਜ ਦੀ ਅੱਧੇ ਘੰਟੇ ਦੀ ਪੱਕੀ ਠਾਹਰ ਬਣ ਗਈ..
ਇੰਝ ਲੱਗਦਾ ਸਾਡਾ ਸਾਰੀਆਂ ਦਾ ਇੰਤਜਾਰ ਕਰਨਾ ਹੁਣ ਆਂਟੀ ਦੀ ਜਿੰਦਗੀ ਦਾ ਮਕਸਦ ਜਿਹਾ ਬਣ ਗਿਆ ਸੀ..!
ਅਧਰਕ ਅਤੇ ਗੁੜ ਵਾਲੀ ਚਾਹ