ਸੀਰਤ ਦੇ ਜਾਣ ਤੋਂ ਬਾਅਦ ਸਾਰਾ ਪਰਿਵਾਰ ਗੁੰਮਸੁੰਮ ਹੋ ਜਾਂਦਾ, ਸਾਰੇ ਪੁਰਾ ਦਿਨ ਓਸੀ ਦੀਆਂ ਗੱਲਾਂ ਕਰਦੇ ਰਹਿੰਦੇ ,ਵੀ ਕਿੰਨੇ ਖੁਸ਼ੀ ਵਾਲੇ ਦਿਨ ਹੁੰਦੇ ਜਦੋ ਸੀਰਤ ਘਰ ਆਉਦੀ ਆ। ਤੇ ਜਦੋ ਜਾਦੀ ਆ ਤਾ ਘਰ ਦੀਆਂ ਰੌਣਕਾਂ ਵੀ ਨਾਲ ਹੀ ਲੈ ਜਾਦੀ ਆ।
ਹਰਮਨ ਵੀ ਬਾਹਰ ਜਾਣਾ ਚਾਹੁੰਦਾ ਹੈ ਤੇ ਅੱਗੇ ਦੀ ਪੜਾਈ ਆਪਣੀ, ਓਥੇ ਹੀ ਪੁਰੀ ਕਰਕੇ, ਓਧਰ ਹੀ ਸੈਟਲ ਹੋਣਾ ਚਾਹੁੰਦਾ। ਤੇ ਛੋਟਾ ਮਨਵੀਰ ਵੀ ਬਾਹਰ ਦੇ ਹੀ ਸੁਪਨੇ ਵੇਖਦਾ। ਗੁਰਮੁਖ ਨੇ ਵੀ ਕਦੇ ਆਪਣਿਆਂ ਬੱਚਿਆਂ ਉਪਰ ਆਪਣੀ ਜਬਰਦਸਤੀ ਨਹੀ ਥੋਪੀ, ਜੋ ਓਹਨਾਂ ਦੇ ਸੁਪਨੇ, ਓਹਨਾਂ ਨੂੰ ਪੁਰਾ ਕਰਨ ਲਈ ਸਾਥ ਹੀ ਦਿੱਤਾ ਓਹਨਾ ਦਾ।
ਦਿਨ ਗੁਜਰ ਦੇ ਗਏ ਤੇ ਸੀਰਤ ਨੇ ਆਪਣੀ ਪੜਾਈ ਯੂਨੀਵਰਸਿਟੀ ਚੋ ਪੁਰੀ ਕਰ ਲਈ ਤੇ ਘਰ ਵਾਪਸ ਆ ਗਈ ਤੇ ਇਧਰ ਹਰਮਨ ਨੇ ਵੀ ਆਪਣੀ ਬਾਹਰ ਦੀ ਫਾਇਲ ਲਗਾ ਦਿੱਤੀ। ਤੇ ਓਹਨਾਂ ਟੈਮ ਏਧਰ ਹੀ ਕੋਈ ਜੋਬ ਕਰਨ ਲੱਗਾ। ਓਧਰ ਸੀਰਤ ਆਪਣੀ ਪੜਾਈ ਜਾਰੀ ਰੱਖਣਾ ਚਾਹੁੰਦੀ ਸੀ। ਪਰ ਹੁਣ ਓਸਨੂੰ , ਚੰਗੇ ਘਰਾਂ ਦੇ ਰਿਸ਼ਤੇ ਆਉਣ ਲਗ ਗਏ ਤੇ, ਗੁਰਮਖ ਤੇ ਹਰਨਾਮ ਵੀ, ਏਹੋ ਚਾਹੁੰਦੇ ਸੀ ਕਿ ਸੀਰਤ ਦਾ ਰਿਸ਼ਤਾ ਕਿਸੇ ਬਹੁਤ ਚੰਗੇ ਘਰ ਵਿੱਚ ਹੋਵੇ।
ਗੁਰਮਖ ਸਿੰਘ, ਭਾਵੇ ਥੋੜਾ ਪੁਰਾਣੇ ਖਿਆਲਾ ਵਾਲੀ ਸੋਚ ਰੱਖਦਾ ਸੀ, ਪਰ ਨਾਲ ਅੱਜ ਦੇ ਜਮਾਨੇ ਵਾਲੀ ਸੋਚ ਦਾ ਵੀ ਧਨੀ ਸੀ, ਓਸ ਨੇ ਪਹਿਲਾਂ ਸੀਰਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ