ਓਹਨੀ ਦਿੰਨੀ ਮੈਂ ਇੰਟਰਵਿਊ ਦੀ ਤਿਆਰੀ ਲਈ ਅਮ੍ਰਿਤਸਰ ਆਇਆ ਹੋਇਆ ਸਾਂ..!
ਇੱਕ ਦਿਨ ਕੋਠੇ ਤੇ ਬੈਠੇ ਦਾ ਧਿਆਨ ਬਾਹਰ ਨੂੰ ਗਿਆ ਤਾਂ ਵੇਖਿਆ ਉਹ ਆਪਣੀ ਬਾਲਕੋਨੀ ਵਿਚ ਖਲੋਤੀ ਉੱਪਰ ਵੱਲ ਨੂੰ ਕੁਝ ਵੇਖ ਨਿੰਮਾਂ-ਨਿੰਮਾਂ ਮੁਸਕੁਰਾ ਰਹੀ ਸੀ..!
ਬੱਸ ਦੇਖਦਾ ਹੀ ਰਹਿ ਗਿਆ..ਸਧਾਰਨ ਜਿਹੇ ਲਿਬਾਸ ਵਿਚ ਸਿਮਟਿਆ ਹੋਇਆ ਕੁਦਰਤੀ ਸੁਹੱਪਣ ਅਤੇ ਚੇਹਰੇ ਤੇ ਉਭਰ ਆਏ ਕੁਦਰਤੀ ਹਾਵ ਭਾਵਾਂ ਵਿਚ ਉਹ ਕਾਇਨਾਤ ਨਾਲ ਇੱਕ ਮਿੱਠੀ ਜਿਹੀ ਸਾਂਝ ਪਾਉਂਦੀ ਹੋਈ ਅਰਸ਼ੋਂ ਉੱਤਰੀ ਹੂਰ ਪਰੀ ਜਿਹੀ ਲੱਗੀ..!
ਫੇਰ ਮੈਂ ਉਸਨੂੰ ਰੋਜ ਓਹਲੇ ਜਿਹੇ ਹੋ ਕੇ ਦੇਖਣਾ ਸ਼ੁਰੂ ਕਰ ਦਿੱਤਾ..
ਉਹ ਪਰਿਵਾਰ ਨਵਾਂ ਨਵਾਂ ਹੀ ਸਾਮਣੇ ਵਾਲੇ ਘਰ ਦੇ ਉੱਪਰਲੇ ਹਿੱਸੇ ਵਿਚ ਕਿਰਾਏ ਤੇ ਸ਼ਿਫਟ ਹੋਇਆ ਸੀ..ਕਦੀ ਕਦੀ ਉਹ ਓਥੇ ਨਹੀਂ ਵੀ ਹੁੰਦੀ ਤਾਂ ਵੀ ਉਸਦਾ ਮਿੱਠਾ ਜਿਹਾ ਇਹਸਾਸ ਰੂਹ ਨੂੰ ਠਾਰ ਜਿਹਾ ਜਾਂਦਾ!
ਇੱਕ ਦਿਨ ਲੌਢੇ ਵੇਲੇ ਦੁੱਧ ਦਾ ਗਿਲਾਸ ਦੇਣ ਆਈ ਮਾਂ ਨੇ ਮੈਨੂੰ ਲਗਾਤਾਰ ਬਾਹਰ ਵੱਲ ਨੂੰ ਤੱਕਦੇ ਹੋਏ ਨੂੰ ਵੇਖ ਲਿਆ..ਫੇਰ ਹੱਸਦੀ ਹੋਈ ਪੁੱਛਣ ਲੱਗੀ ਕੇ ਤਿਆਰੀ ਕਿੱਦਾਂ ਚੱਲਦੀ ਤੇਰੀ?
ਮੈਨੂੰ ਲੱਗਾ ਮੈਂ ਰੰਗੇ ਹੱਥੀਂ ਫੜਿਆ ਗਿਆ ਹੋਵਾਂ..ਹੋਰ ਕੋਈ ਗੱਲ ਨਾ ਸੁੱਝੀ..ਬੱਸ ਕਾਹਲੀ ਵਿਚ ਏਨਾ ਆਖ ਦਿੱਤਾ ਕੇ ਬੱਸ ਬਾਹਰ ਅਸਮਾਨ ਤੇ ਚੜੇ ਹੋਏ ਇੱਕ”ਚੰਦ” ਨੂੰ ਤੱਕ ਰਿਹਾ ਸਾਂ..ਨਾਲ ਹੀ ਮੈਂ ਬਾਰੀ ਬੰਦ ਕਰ ਦਿੱਤੀ..ਫੇਰ ਵੀ ਇੰਝ ਲੱਗਾ ਜਿੱਦਾਂ ਬੰਦ ਬਾਰੀ ਦੀ ਝੀਥ ਥਾਣੀ ਮਾਂ ਨੇ ਸਭ ਕੁਝ ਦੇਖ ਲਿਆ ਹੋਵੇ..!
ਮੇਰੀ ਰਗ ਰਗ ਤੋਂ ਵਾਕਿਫ ਨੂੰ ਸ਼ਾਇਦ ਅਸਲ ਗੱਲ ਸੁੱਝ ਗਈ ਸੀ..ਫੇਰ ਏਨੀ ਗੱਲ ਆਖਦੀ ਹੋਈ ਹੇਠਾਂ ਉੱਤਰ ਗਈ ਕੇ ਪੁੱਤ ਡੱਟ ਕੇ ਤਿਆਰੀ ਕਰ ਲੈ..ਕਿਧਰੇ ਰਿਸ਼ਤੇਦਾਰੀ ਵਿਚ ਮਜਾਕ ਹੀ ਨਾ ਬਣ ਜਾਵੇ..ਜਿੰਦਗੀ ਦੀ ਔਖੀ ਮੰਜਿਲ ਸਰ ਕਰ ਲਈ ਤਾਂ ਅਰਸ਼ ਦੀਆਂ ਸਾਰੀਆਂ ਚੰਨ-ਚਾਨਣੀਆਂ ਤੇਰੇ ਕਦਮਾਂ ਵਿਚ ਢੇਰੀ ਹੋ ਜਾਣਗੀਆਂ..!
ਮੈਂ ਅਕਸਰ ਹੈਰਾਨ ਹੋ ਜਾਇਆ ਕਰਦਾ ਕੇ ਕੋਰੀ ਅਨਪੜ ਮੇਰੀ ਮਾਂ ਦੀ ਕਲਪਨਾ ਦੀ ਉਡਾਣ ਕਈ ਵਾਰ ਕਿੰਨੀ ਉਚੀ ਜਾ ਪੁੱਜਦੀ ਏ..
ਫੇਰ ਮੈਨੂੰ ਸਿਲੈਕਸ਼ਨ ਮਗਰੋਂ ਦਸਾਂ ਮਹੀਨਿਆਂ ਦੀ ਟਰੇਨਿੰਗ ਲਈ ਬੰਗਲੌਰ ਜਾਣਾ ਪਿਆ..
ਵਾਪਿਸ ਮੁੜਿਆ ਤਾਂ ਆਉਂਦਿਆਂ ਹੀ ਬਹਾਨੇ ਜਿਹੇ ਨਾਲ ਕੋਠੇ ਤੇ ਜਾ ਚੜਿਆ ਤੇ ਓਧਰ ਦੀ ਓਹੀ ਬਾਰੀ ਖੋਲ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Lakhwinder Singh
Good and nice ji
Rekha Rani
Right paji. very enjoyable story. all the best sir.