ਉਹ ਦੂਸਰੇ ਕਮਰੇ ਚ ਕੁਰਸੀ ਤੇ ਬੈਠੀ ਕਾਗਜ਼ ਤੇ ਕੁਛ ਲਿਖ ਰਹੀ ਸੀ ਤੇ ਉਹ ਦੱਬੇ ਪੈਰ ਆਇਆ ਤੇ ਕੌਫ਼ੀ ਦਾ ਕੱਪ ਉਸ ਸਿਰਹਾਣੇ ਧਰ ਗਿਆ ਤੇ ਜਾਣ ਲੱਗਾ ਦਰਵਾਜ਼ਾ ਬੰਦ ਕਰਨ ਲੱਗਾ ਤਾਂ ਉਹਨੇ ਉਹਨੂੰ ਦੇਖ ਕੇ ਕਿਹਾ , “ਆ ਜੋ ਬੈਠ ਕੇ ਗੱਲਾਂ ਕਰੀਏ..ਸੌਣਾ , ਲਿਖਣਾ ਤਾਂ ਉਮਰ ਭਰ ਹੀ ਏ .. “ ਉਹ ਮੁੜ ਆਇਆ ਤੇ ਅੱਖਾਂ ਮਸਲਦਾ ਸਾਹਮਣੇ ਪਏ ਬੈੱਡ ਤੇ ਬੈਠ ਗਿਆ ਜਿਵੇਂ ਆਵਦੇ ਆਪ ਨੂੰ ਕਿਸੇ ਨੀਂਦ ਚੋ ਜਗਾਉਣਾ ਚਾਹੁੰਦਾ ਹੋਵੇ ।
ਉਹ ਕੋਲ ਜਾ ਉਹਦਾ ਹੱਥ ਫੜ੍ਹ ਕੇ ਕਹਿੰਦੀ , “ਦੱਸ ਕਵਿਤਾ ਤੇ ਜ਼ਿੰਦਗੀ ਤੋੰ ਬਿਨਾਂ ਮੇਰੇ ਕੋਲ ਕਿਹੜੀ ਅਣਮੁੱਲੀ ਚੀਜ਼ ਏ ..” ਉਹ ਕਹਿੰਦਾ , “ਜ਼ਿੰਦਗੀ ਤੋਂ ਅਣਮੁੱਲਾ ਕੁਛ ਨਹੀਂ ਹੋ ਸਕਦਾ..” ਉਹ ਉਸਦਾ ਮੱਥਾ ਚੁੰਮ ਕੇ ਕਹਿੰਦੀ , “ਤੇਰਾ ਸਾਥ ਏ .. ਤੇਰੇ ਨਾਲ ਰਹਿਣ ਲਈ ਮੈਂ ਕਵਿਤਾ ਅੱਧਵਿਚਕਾਰੇ ਛੱਡ ਸਕਦੀ ਹਾਂ ਤੇ ਜ਼ਿੰਦਗੀ ਵੀ ਤਾਂ ਵਿਅਰਥ ਹੋਵੇਗੀ ਤੇਰੇ ਬਿਨਾਂ …” ਉਹ ਹੱਸ ਕੇ ਕਹਿੰਦਾ , “ਅੰਮ੍ਰਿਤਾ ਬੋਲਣ ਲੱਗ ਗਈ ਤੇਰੇ ਚ ..” ਉਹ ਕਹਿੰਦੀ , “ ਨਹੀਂ ਸਦੀ ਨੇ ਇੱਕ ਹੋਰ ਇਮਰੋਜ਼ ਪੈੰਦਾ ਕੀਤਾ ਏ ..” ਐਨੇ ਨੂੰ ਖੜਾਕ ਸੁਣਦਾ ਏ ।
ਦਰਵਾਜ਼ੇ ਦੀ ਵਿਰਲ ਵਿੱਚ ਦੀ ਬਿੱਲੀ ਦਾਖ਼ਲ ਹੋ ਕੌਫ਼ੀ ਵਾਲੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
ਸੁਖਦੇਵ ਸਿੰਘ ਚੀਮਾ
ਬਹੁਤ ਵਧੀਆਂ