ਮੈ ਤੇ ਮੇਰੇ ਤਾਏ ਦੀ ਕੁੜੀ ਅਸੀਂ ਦੋਵੇਂ +੨ ਤੋਂ ਬਾਅਦ ਦੂਜੇ ਪਿੰਡ ਇੰਗਲਿਸ਼ ਸਿੱਖਣ ਲੱਗ ਗਈਆਂ। ਰੋਜ ਬੱਸ ਤੇ ਜਾਂਦੀਆ ਸੀ। ਪਰ ਇੱਕ ਦਿਨ ਸਾਡੀ ਬੱਸ ਲੰਘ ਗਈ। ਫਿਰ ਕੁਝ ਸਮੇਂ ਬਾਅਦ ਆਟੋ ਨੇ ਆਉਣਾ ਸੀ। ਅਸੀ ਬੈਠ ਕੇ ਉਡੀਕ ਕੀਤੀ। ਅੱਧੇ ਘੰਟੇ ਬਾਅਦ ਆਟੋ ਆ ਗਿਆ ,ਅਸੀ ਦੋਵੇ ਆਟੋ ਚ ਬੈਠ ਗਈਆਂ। ਆਟੋ ਵਿਚ ਦੋ ਸਵਾਰੀਆਂ ਹੀ ਸਨ। ਡਰਾਈਵਰ ਦੇਖਣ ਚ ਹੋਰੌ ਜਾ ਲਗਦਾ ਸੀ।ਓਸਦਾ ਸਿਰ ਗੰਜਾ ਸੀ ਜਿਸ ਕਾਰਨ ਉਸ ਤੋਂ ਡਰ ਲਗਦਾ ਸੀ। ਅਗਲੇ ਪਿੰਡ ਆਟੋ ਵਿਚੋਂ ਉਹ ਦੋਵੇਂ ਸਵਾਰੀਆਂ ਵੀ ਓਤਰ ਗਈਆਂ ਤੇ ਅਸੀ ਦੋਵੇ ਰਹਿ ਗਈਆਂ ,ਮਨ ਨੂੰ ਥੋੜਾ ਡਰ ਜਾ ਲੱਗਣ ਲੱਗ ਗਿਆ ,ਫਿਰ ਥੋੜੀ ਹੋਰ ਅੱਗੇ ਜਾ ਕੇ ਆਟੋ ਚ ਦੋ ਬੰਦੇ ਚੜ ਗਏ, ਇਕ 30-35ਉਮਰ ਦਾ ਲਗਦਾ ਸੀ ਤੇ ਦੂਜਾ 25 ਕੁ ਦਾ।ਮਨ ਵਿਚ ਫਿਰ ਹੋਰ ਡਰ ਹੋ ਗਿਆ। ਮੈ ਤੇ ਭੈਣ ਦੋਵੇ ਇਕ ਦੂਸਰੇ ਵੱਲ ਦੇਖ ਰਹੀਆਂ ਸੀ।ਉਹ ਵੀ ਅੰਦਰੋ ਓਵੇ ਹੀ ਡਰ ਰਹੀ ਸੀ ਜਿਵੇਂ ਮੈ। ਜਦੋਂ ਆਟੋ ਚ ਲੱਗੇ ਸੀਸੇ ਵਿਚ ਦੀ ਦੇਖਦੇ ਤਾ ਡਰਾਈਵਰ ਵੀ ਸੀਸੇ ਵਿਚ ਹੀ ਦੇਖ ਰਿਹਾ ਹੁੰਦਾ ਸੀ।
ਇਸ ਤਰ੍ਹਾਂ ਕਰਦੇ ਕਰਦੇ ਆਟੋ ਨਹਿਰ ਨਾਲ ਸੜਕ ਤੇ ਜਾ ਚੜਿਆ,ਪਿੱਛੇ ਬੈਠੇ ਬੰਦੇ ਆਪਸ ਵਿਚ ਆਪਣੀਆਂ ਗੱਲਾਂ ਕਰ ਰਹੇ ਸਨ ਪਰ ਅਸੀ ਦੋਵੇਂ ਪੂਰੀਆ ਡਰੀਆਂ ਹੋਈਆਂ ਸੀ ਕਿ ਪਤਾ ਨਹੀਂ ਅੱਜ ਘਰੇ ਠੀਕ ਠਾਕ ਜਾਵਾ ਗੀਆ ਕੇ ਨਹੀਂ, ਤਿਨ ਓਪਰੇ ਮਰਦਾ ਵਿਚ ਬਹੁਤ ਹੀ ਡਰ ਲਗ ਰਿਹਾ ਸੀ ਉਹ ਵੀ ਨਹਿਰ ਵਾਲੇ ਰਾਹ ਸੁੰਨ ਸਾਨ ਵਿਚ। ਮੈਂ ਤਾਂ ਪਾਠ ਕਰਨਾ ਸੁਰੂ ਕਰ ਦਿੱਤਾ ਕਿ ਬਾਬਾ ਜੀ ਅੱਜ ਸਹੀ ਸਲਾਮਤ ਘਰ ਪੁਚਾ ਦੀ। ਸੜਕ ਥੋੜੀ ਟੁੱਟੀ ਹੋਣ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Navprret kaur
very nice story
Navneet Sheemar
nice
Rekha Rani
right story,