ਸੁਵੇਰੇ ਨੌਂ ਤੋਂ ਬਾਰਾਂ ਤੱਕ ਸਿਰ ਖੁਰਕਣ ਦੀ ਵੇਹਲ ਨਹੀਂ ਸੀ ਹੋਇਆ ਕਰਦੀ..
ਦੁੱਧ ਦੀ ਤੁਲਵਾਈ..ਪਨੀਰ ਦੀ ਪੈਕਿੰਗ..ਹੱਟੀ ਦੀ ਸਫਾਈ..ਜੂਠੇ ਭਾਂਡੇ..ਮਿਠਾਈਆਂ ਦਾ ਆਡਰ ਅਤੇ ਡੱਬਿਆਂ ਦੀ ਬਣਵਾਈ..ਉੱਤੋਂ ਵਿਆਹਾਂ ਦਾ ਸੀਜਨ..ਸਾਰਾ ਕੁਝ ਆਪ ਹੀ ਵੇਖਣਾ ਪੈਂਦਾ..
ਥੋੜੀ ਦੇਰ ਵੀ ਏਧਰ ਓਧਰ ਜਾਣਾ ਪੈਂਦਾ ਤਾਂ ਗੱਲੇ ਚੋਂ ਪੈਸੇ ਘਟ ਜਾਇਆ ਕਰਦੇ..!
ਸੁਵੇਰੇ ਸਭ ਤੋਂ ਜਿਆਦਾ ਦਹੀਂ ਦੀ ਡਿਮਾਂਡ ਹੁੰਦੀ..
ਪਰ ਦਹੀਂ ਨੂੰ ਪੈਕ ਕਰਨਾ ਮੁੜਕੇ ਉੱਤੇ ਰਬੜ ਚੜਾਉਣੀ..ਕਈ ਵਾਰ ਹੱਥ ਰਹਿ ਜਾਂਦੇ..ਦੋ ਤਿੰਨ ਮੁੰਡੇ ਰੱਖੇ ਪਰ ਇਤਬਾਰ ਵਾਲੀ ਕਸਵੱਟੀ ਤੇ ਪੂਰੇ ਨਾ ਉੱਤਰ ਸਕੇ..!
ਉਹ ਅਲੂਣਾ ਜਿਹਾ ਮੁੰਡਾ ਸਾਮਣੇ ਮੰਡੀ ਵਿਚ ਸ਼ਾਹਾਂ ਦੀ ਆੜ੍ਹਤ ਤੇ ਸਾਫ ਸਫਾਈ ਦਾ ਕੰਮ ਕਰਿਆ ਕਰਦਾ ਸੀ..
ਇੱਕ ਦੋ ਵਾਰ ਚਾਹ ਲੈਣ ਆਇਆ ਕਹਾਣੀ ਜਿਹੀ ਪਾ ਬੈਠਾ..”ਜੀ ਕੋਈ ਸਾਫ ਸਫਾਈ ਦਾ ਕੰਮ ਹੋਵੇ ਤਾਂ ਦੱਸਿਓਂ..ਕੰਮ ਦੀ ਬੜੀ ਲੋੜਾਂ ਏ.. ਨਿੱਕੇ ਨਿੱਕੇ ਭੈਣ ਭਾਈ ਤੇ ਮਾਂ ਹੈਨੀ ਏ..”
ਕੋਲ ਕੜਾਹੀ ਤੇ ਡਟਿਆ ਹਲਵਾਈ ਅਕਸਰ ਆਖ ਦਿੰਦਾ..
“ਸ਼ਾਹ ਜੀ ਹਾਅ ਗਲਤੀ ਨਾ ਕਰ ਬਹਿਓਂ..ਬੜੀ ਕੁੱਤੀ ਉਮਰ ਹੁੰਦੀ ਏ..ਨਾ ਘਰ ਨਾ ਘਾਟ..ਤੇ ਉੱਤੋਂ ਥੋਨੂ ਪਹਿਲਾਂ ਕਿੰਨੀ ਵਾਰ ਹੱਥ ਵੀ ਲੱਗ ਚੁਕੇ ਨੇ..ਸੋਚ ਸਮਝ ਕੇ ਰਖਿਓ..ਜੀਨੂ ਵੀ ਰੱਖੋਗੇ..”
ਹਲਵਾਈ ਵੱਲ ਵੇਖ ਉਹ ਮੇਰਾ ਜੁਆਬ ਸੁਣੇ ਬਗੈਰ ਹੀ ਓਥੇ ਚਲਾ ਜਾਇਆ ਕਰਦਾ..
ਉਸ ਦਿਨ ਵੀ ਗ੍ਰਾਹਕੀ ਦਾ ਸਿਖਰ ਸੀ..ਉੱਤੋਂ ਮੇਰੇ ਸਿਰ ਪੀੜ ਛਿੜ ਗਈ..
ਅੱਜ ਫੇਰ ਉਹ ਜਦੋਂ ਭੀੜ ਨੂੰ ਚੀਰਦਾ ਹੋਇਆ ਅੱਗੇ ਆਇਆ ਤਾਂ ਮੇਰਾ ਗੁੱਸਾ ਸਤਵੇਂ ਆਸਮਾਨ ਤੇ ਚੜ ਗਿਆ..
ਅਜੇ ਕੁਝ ਆਖਣ ਹੀ ਲੱਗਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurwinder singh
eho jihe imandar kite hi takrde ne.. rab ohnu chrdi kla ch rkhe
Rekha Rani
very nice sir G