ਮੇਰੇ ਦੋ ਪੁੱਤ..ਦੋਹਾਂ ਨੂੰ ਨਿੱਕੇ ਹੁੰਦਿਆਂ ਬਥੇਰੇ ਲਾਡ ਲਡਾਏ..ਚੰਗੀ ਪੜਾਈ ਕਰਵਾਈ..ਫੇਰ ਵਧੀਆ ਕਾਲਜ ਯੁਨੀਵਰਸਿਟੀਆਂ..!
ਨਿੱਕਾ ਪੜਨ ਵਿਚ ਚੰਗਾ ਸੀ..ਆਖਣ ਲੱਗਾ ਬਾਹਰ ਜਾਣਾ..ਫੇਰ ਅਮਰੀਕਾ ਭੇਜਿਆ..ਓਥੇ ਚੰਗੀ ਨੌਕਰੀ ਲੱਗ ਗਈ..!
ਮੁੜਕੇ ਉਸਨੇ ਸਾਨੂੰ ਕੋਲ ਸੱਦਿਆ..ਕਿੰਨੀਆਂ ਚੀਜਾਂ ਵਿਖਾਈਆਂ..ਬੜਾ ਮਾਨ ਮਹਿਸੂਸ ਕੀਤਾ..!
ਫੇਰ ਇੱਕ ਦਿਨ ਇੱਕ ਗੋਰੀ ਨਾਲ ਮਿਲਾਇਆ..ਆਖਣ ਲੱਗਾ ਇਸ ਨਾਲ ਵਿਆਹ ਕਰਵਾਉਣ ਏ..
ਅਸਾਂ ਕੁਝ ਨਾ ਆਖਿਆ..ਪਰ ਨਾਲਦੀ ਸਦਮੇਂ ਕਾਰਨ ਰਾਤੀ ਰੋਂਦੀ ਰਹਿੰਦੀ..ਰੋਣ ਮੈਨੂੰ ਵੀ ਆਉਂਦਾ ਪਰ ਮਰਦਾਨਗੀ ਸਾਮਣੇ ਆ ਜਾਂਦੀ..
ਵਿਆਹ ਮਗਰੋਂ ਫੇਰ ਉਸਦਾ ਵਿਵਹਾਰ ਬਦਲ ਜਿਹਾ ਗਿਆ..ਆਖਣ ਲੱਗਾ ਵਾਪਿਸ ਮੁੜ ਜਾਵੋ..ਨਾਲਦੀ ਪ੍ਰਾਈਵੇਸੀ ਚਾਹੁੰਦੀ ਏ..ਕੱਲਿਆਂ ਰਹਿਣਾ ਚਾਹੁੰਦੀ ਏ..!
ਅਸੀਂ ਵਾਪਿਸ ਮੁੜ ਆਏ..
ਹੁਣ ਸਾਰੀਆਂ ਆਸਾਂ ਵੱਡੇ ਤੇ ਸਨ..ਸਾਰੀ ਦੌਲਤ ਵੇਚ ਵੱਟ ਕੇ ਉਸਨੂੰ ਕੰਮ ਖੋਹਲ ਕੇ ਦਿੱਤਾ..ਮੁੜਕੇ ਵਿਆਹ ਕੀਤਾ..ਸਹੁਰੇ ਪੈਸੇ ਵਾਲੇ ਸਨ..
ਓਹਨਾ ਉਸਨੂੰ ਆਪਣੇ ਕੋਲ ਸ਼ਹਿਰ ਬੁਲਾ ਲਿਆ..ਇਸਨੇ ਵੀ ਫੈਕਟਰੀ ਵੇਚਣ ਲਗਿਆਂ ਇੱਕ ਵਾਰ ਵੀ ਨਾ ਪੁੱਛਿਆ..!
ਅਸੀਂ ਮੁੜ ਕੱਲੇ ਦੇ ਕੱਲੇ ਰਹਿ ਗਏ..ਦੋਵੇਂ ਮਿਲਣੋਂ ਗਿਲਣੋ ਵੀ ਗਏ..ਕਈ ਵਾਰ ਜੀ ਕਰਦਾ..ਬਾਹਰ ਫੋਨ ਲਾਉਂਦੇ ਤੇ ਅੱਗਿਓਂ ਰਿਕਾਰਡਿੰਗ ਤੇ ਜਾ ਵੜਦਾ..!
ਫੇਰ ਪੈਸੇ ਧੇਲੇ ਦੀ ਤੰਗੀ ਜਿਹੀ ਆਉਣੀ ਸ਼ੁਰੂ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Inderjit singh saini
Heart touching story.
Rekha Rani
Story very nice .story touch my heart. Well done Sir.