ਸੀਰਤ ਕੈਨੇਡਾ ਵਿੱਚ ਸੁੱਖ ਨਾਲ ਬਹੁਤ ਖੁਸ਼ ਸੀ ਤੇ ਸਾਰੇ ਹੀ ਕੈਨੇਡਾ ਵਿੱਚ ਅਲੱਗ ਅਲੱਗ ਥਾਵਾਂ ਤੇ ਜਾ ਕੇ ਘੁੰਮ ਰਹੇ ਸੀ। ਮਨਵੀਰ ਹਰਮਨ ਨਾਲ ਗੱਲ ਕਰਦਾ ਹੈ ਕਿ ਮੈਂ ਚਾਹੁੰਦਾ ਹਾਂ ਕਿ ਸੀਰਤ ਦੇ ਏਥੇ ਹੁੰਦੇ ਹੁੰਦੇ ਹੀ ਮੈ ਵਿਆਹ ਕਰਵਾ ਲਵਾਂਗੇ ਜਸਰਾਜ ਤੇ ਮੰਮੀ ਪਾਪਾ ਨੂੰ ਵੀ ਏਥੇ ਬੁਲਾ ਲਈਏ, ਫੇਰ ਆਪਣਾ ਸਾਰਾ ਪਰਿਵਾਰ ਏਥੇ ਇਕੱਠਾ ਹੋਜੋ ਗਾ। ਸੀਰਤ ਕੋਲ ਜਦੋ ਏਹ ਗੱਲ ਪਹੁੰਚਦੀ ਤਾ ਬਹੁਤ ਖੁਸ਼ ਹੁੰਦੀ ਹੈ।
ਉਹ ਜਸਰਾਜ ਨੂੰ ਫੋਨ ਕਰਦੀ ਹੈ ਤੇ ਦਸਦੀ ਹੈ ਕਿ ਮਨਵੀਰ ਵਿਆਹ ਕਰਾਉਣ ਜਾ ਰਿਹਾ ਹਾਂ ਕੈਨੇਡਾ ਵਿੱਚ ਤੁਸੀ ਵੀ ਆਪਣਾ ਵੀਜਾ ਲਗਵਾ ਕੇ ਆ ਜਾਓ, ਇਕ ਵਾਰ ਤਾ ਜਸਰਾਜ ਹਾਂ ਕਰ ਦਿੰਦਾ ਹੈ ਤਾ ਸੀਰਤ ਬਹੁਤ ਖੁਸ਼ ਹੁੰਦਾ ਹੈ ਤੇ ਸੁੱਖ ਵੀ। ਉਧਰ ਜਦੋ ਗੁਰਮਖ ਤੇ ਹਰਮਾਨ ਕੋਰ ਨੂੰ ਦੱਸਿਆ ਜਾਂਦਾ ਹੈ ਤਾ, ਓਹ ਵੀ ਬਹੁਤ ਖੁਸ਼ ਹੁੰਦੇ ਹਨ ਤੇ ਜਲਦੀ ਹੀ ਵੀਜਾ ਅਪਲਾਈ ਕਰ ਦਿੰਦੇ ਹਨ ਤੇ ਤਿਆਰੀਆਂ ਸ਼ੁਰੂ ਕਰ ਦਿੰਦੇ ਹਨ ਕੈਨੇਡਾ ਜਾਣ ਦੀਆਂ, ਜਦੋ ਸੀਰਤ ਦੱਸਦੀ ਹੈ ਕਿ ਜਸਰਾਜ ਵੀ ਆ ਰਿਹਾ ਹੈ ਤਾ ਓਹ ਸੋਚਦੇ ਹਨ ਕਿ ਇਕੱਠੇ ਹੀ ਚਲੇ ਜਾਵਾਂਗੇ।
ਜਲਦੀ ਹੀ ਗੁਰਮੁਖ ਤੇ ਹਰਨਾਮ ਕੋਰ ਦਾ ਵੀਜਾ ਲਗ ਜਾਦਾ ਪਰ ਜਸਰਾਜ ਨੇ ਤਾ ਹਲੇ ਤੱਕ ਅਪਲਾਈ ਹੀ ਨਹੀਂ ਕੀਤਾ ਸੀ ਜਾ ਕਹਿ ਲਵੋ ਓਹ ਤਾ ਜਾਣਾ ਹੀ ਨਹੀਂ ਚਾਹੁੰਦਾ ਸੀ। ਜਦੋ ਸੀਰਤ ਦੁਬਾਰਾ ਫੌਨਾ ਕਰਕੇ ਜਸਰਾਜ ਨੂੰ ਪੁੱਛਦੀ ਹੈ ਤਾ ਓਹ ਕੋਈ ਨਾ ਕੋਈ ਬਹਾਨਾ ਬਣਾ ਕੇ ਮਨਾ ਕਰ ਦਿੰਦਾ ਹੈ ਕਿ ਮੇਰੇ ਤੋਂ ਨਹੀਂ ਆ ਹੋਣਾ, ਤੁਸੀਂ ਇੰਨਜੋਏ ਕਰੋ, ਪਰ ਮੈ ਸੱਚੀ ਤੁਹਾਨੂੰ ਬਹੁਤ ਮਿਸ ਕਰ ਰਿਹਾ ਹਾਂ। ਸੀਰਤ ਥੋੜਾ ਦੁੱਖੀ ਮਹਿਸੂਸ ਕਰਦੀ ਹੈ, ਪਰ ਜਸਰਾਜ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਉਸਨੂੰ ਮਨਾ ਲੈਂਦਾ ਹੈ।
ਉਧਰ ਕੈਨੇਡਾ ਵਿੱਚ ਮਨਵੀਰ ਦੇ ਵਿਆਹ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ, ਸਿਮਰਨ ਤੇ ਸੀਰਤ ਆਪ ਜਾ ਜਾ ਕੇ ਸਾਰਾ ਸਮਾਨ ਖਰੀਦੀਆਂ ਤੇ ਹਰਮਨ ਤੇ ਮਨਵੀਰ ਹੋਰ ਕੰਮਾਂ ਚ ਬਿਜੀ ਹੁੰਦੇ ਹਨ। ਜਲਦੀ ਹੀ ਗੁਰਮੁਖ ਸਿੰਘ ਤੇ ਹਰਨਾਮ ਕੌਰ ਵੀ ਕੈਨੇਡਾ ਪਹੁੰਚ ਜਾਦੇ ਹਨ, ਹਰਮਨ ਤੇ ਸੀਰਤ ਉਹਨਾ ਨੂੰ ਏਅਰਪੋਰਟ ਤੇ ਲੈਣ ਲਈ ਜਾਦੇ ਹਨ। ਓਹਨਾ ਨੂੰ ਵੇਖ ਕੇ ਸੀਰਤ ਸੱਚ ਮੁੱਚ ਬਹੁਤ ਖੁਸ਼ ਹੁੰਦੀ ਹੈ ਤੇ ਆਪਣੀ ਧੀ ਨੂੰ ਐਨਾ ਖੁਸ਼ ਦੇਖ ਕੇ ਦੋਵਾਂ ਦੀਆਂ ਅੱਖਾਂ ਵਿਚੋ ਖੁਸ਼ੀ ਦੇ ਹੰਝੂ ਆ ਜਾਦੇ ਹਨ।
ਗੁਰਮੁਖ ਮਨ ਅੰਦਰ ਹੀ ਵਾਹਿਗੁਰੂ ਦਾ ਧੰਨਵਾਦ ਕਰਦਾ ਹੈ ਸੀਰਤ ਨੂੰ ਖੁਸ਼ ਦੇਖ ਕੇ ਤੇ ਅਰਦਾਸ ਕਰਦਾ ਹੈ ਕਿ ਕਿਸੇ ਦੀ ਨਜ਼ਰ ਨਾ ਲੱਗੇ ਮੇਰੀ ਧੀ ਦੀਆਂ ਖੁਸ਼ੀਆਂ ਨੂੰ।ਘਰ ਪਹੁੰਚ ਕੇ ਸਿਮਰਨ ਤੇ ਮਨਵੀਰ ਸਵਾਗਤ ਕਰਦੇ ਹਨ ਗੁਰਮੁਖ ਤੇ ਹਰਨਾਮ ਕੋਰ ਦਾ। ਗੁਰਮੁਖ ਹੋਰੇ ਵੀ ਸਿਮਰਨ ਨੂੰ ਪਹਿਲੀ ਵਾਰ ਮਿਲ ਰਹੇ ਸੀ ਤੇ ਸਿਮਰਨ ਵੀ ਜਲਦੀ ਹੀ ਉਹਨਾਂ ਨਾਲ ਘੁਲਮਿਲ ਗਈ। ਸਾਰੇ ਬਹੁਤ ਖੁਸ਼ ਸਨ ਪਰ ਸੀਰਤ ਜਸਰਾਜ ਕਰਕੇ ਥੋੜਾ ਦੁੱਖੀ ਜਰੂਰ ਸੀ, ਪਰ ਸਾਰੇ ਉਸਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ