ਚਾਰ ਕੂ ਵਜੇ ਦੇ ਕਰੀਬ ਪਾਠੀ ਦੇ ਬੋਲਣ ਨਾਲ਼ ਹੀ ਉਸਦੀ ਅੱਖ ਖੁੱਲ ਗਈ। ਸੁੱਜੀਆਂ ਲਾਲ ਅੱਖਾਂ ਵਿਚੋਂ ਉਣੀਦਰਪਣ ਸਾਫ਼ ਝਲਕ ਰਿਹਾ ਸੀ। ਫਰਿਜ਼ ਵਿੱਚੋਂ ਪਾਣੀ ਦੀ ਬੋਤਲ ਕੱਢ ਗਿਲਾਸ ਭਰ, ਫਰਿਜ਼ ਬੰਦ ਕਰ ਕਿੰਨੀ ਹੀ ਦੇਰ ਫਰਿਜ਼ ਦਾ ਹੈਂਡਲ ਫੜ੍ਹੀ ਓ ਕੁੱਝ ਸੋਚਦਾ ਰਿਹਾ। ਪਾਣੀ ਪੀ ਬੈਠਕ ਵਿੱਚ ਆ ਕੇ ਲੰਮਾ ਪੈ ਗਿਆ। ਪਰ ਬੇਚੈਨੀ ਉਸਨੂੰ ਅੱਖ ਝਪਕਣ ਦੀ ਵੀ ਮੁਹਲਤ ਨਹੀਂ ਸੀ ਦੇ ਰਹੀ । ਓਨੇ ਉਠ ਕੇ ਮੂੰਹ ਹੱਥ ਧੋ ਸਿਰ ਤੇ ਪਰਨਾ ਬੰਨ੍ਹਿਆ ਤੇ ਗੁਰੂਦਵਾਰੇ ਦੇ ਰਾਹ ਪੈ ਗਿਆ। ਨਿਸ਼ਾਨ ਸਾਹਿਬ ਨੂੰ ਮੱਥਾ ਟੇਕ ਕੇ ਓ ਦਰਬਾਰ ਸਾਹਿਬ ਜਾ ਬੈਠਾ ਪਰ ਪਾਠੀ ਦਾ ਬੋਲਿਆ ਇਕ ਵੀ ਸ਼ਬਦ ਓਹਦੇ ਕੰਨੀ ਨਾ ਪਿਆ। ਓਹਦੇ ਅੰਦਰ ਤਾਂ ਹਜ਼ਾਰਾਂ ਹੀ ਖਿਆਲਾਂ ਨੇ ਘੜ੍ਹਮਸ ਪਾਇਆ ਹੋਇਆ ਸੀ। ਓਹ ਆਪਣੇ ਹੀ ਖਿਆਲਾਂ ਦੇ ਵਹਿਣ ਵਿੱਚ ਡੂੰਘਾ ਵਹਿੰਦਾ ਜਾ ਰਿਹਾ ਸੀ। ਉਸਨੂੰ ਦੀਨ ਦੁਨੀਆ ਦੀ ਕੋਈ ਖ਼ਬਰ ਨਹੀਂ ਸੀ। ਇੱਕ ਬੱਚਾ ਅਚਾਨਕ ਰਿੜਦਾ ਰਿੜ੍ਹਦਾ ਓਹਦੇ ਕੋਲ ਆਇਆ ਤਾਂ ਓਹਦੇ ਖਿਆਲਾਂ ਦੀ ਲੜ੍ਹੀ ਟੁੱਟ ਗਈ। ਉਸਨੂੰ ਉਸ ਬੱਚੇ ਦੇ ਚਿਹਰੇ ਦੀ ਮਾਸੂਮੀਅਤ ਬਹੁਤ ਦਿਲਕਸ਼ ਲੱਗੀ। ਓਸਦਾ ਜੀ ਕੀਤਾ ਓਹ ਘੁੱਟ ਕੇ ਬੱਚੇ ਨੂੰ ਆਪਣੇ ਗਲ਼ ਨਾਲ ਲਾ ਲਵੇ। ਪਰ ਉਸਦੀ ਹਿਮਤ ਨਾ ਪਈ। ਪਤਾ ਨਹੀਂ ਕਿਹੜੇ ਖਿਆਲ ਉਸਨੂੰ ਅਜਿਹਾ ਕਰਨ ਤੋਂ ਵਰਜ਼ ਰਹੇ ਸਨ। ਕਿੰਨੀ ਹੀ ਦੇਰ ਓਹ ਰੀਝ ਲਾ ਉਸਨੂੰ ਵੇਖਦਾ ਰਿਹਾ ਤੇ ਅਚਾਨਕ ਉਸਦੀਆ ਅੱਖਾਂ ਸਾਹਵੇਂ ਉਸ ਬੱਚੇ ਦਾ ਚਿਹਰਾ ਬਦਲ ਗਿਆ। ਹੁਣ ਓਹੀ ਬੱਚਾ ਉਸਨੂੰ 24 ,25 ਸਾਲ ਦਾ ਜਵਾਨ ਮੁੰਡਾ ਜਾਪ ਰਿਹਾ ਸੀ। ਉਸਦੇ ਚਿਹਰੇ ਦੀ ਮਾਸੂਮੀਅਤ ਉਸਦੇ ਦੇਖਦੇ ਹੀ ਦੇਖਦੇ ਅਲੋਪ ਹੋ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ