ਇਹ ਕਹਾਣੀ ਹੈ ਮੇਰੀ ਗੂੜ੍ਹੀ ਸਹੇਲੀ ਦੀ, ਜਿਸ ਨੂੰ ਮੁਹੱਬਤ ਦੀ ਕੀਮਤ ਇੰਝ ਚੁਕਾਉਣੀ ਪਈ :
“ਕੀ ਹੋਇਆ ਅੱਜ ਫਿਰ ?” ਉਸਨੇ ਪੁੱਛਿਆ ।
“ਲੱਗਦਾ ਅੱਜ ਫਿਰ ਕਿਹਾ ਕਿਸੇ ਨੇ ਕੁੱਝ ਕਿਹਾ ?” ਮੇਰੇ ਜਵਾਬ ਦਾ ਇੰਤਜਾਰ ਕਰਦਿਆਂ ਉਸ ਨੇ ਦੁਵਾਰਾ ਪੁੱਛਿਆ।
ਉਸਦੇ ਸਵਾਲਾਂ ਦਾ ਜਵਾਬ ਦੇਣਾ ਹਰ ਬਾਰ ਮੈਨੂੰ ਔਖਾ ਜਿਹਾ ਜਾਪਦਾ।
ਉਸਨੂੰ ਮੇਰਾ ਪਤਾ ਸੀ ਕਿ ਘੜੀ ਪਲ ਦੇ ਗੁੱਸੇ ਤੋਂ ਬਾਅਦ ਮੈਂ ਮੁੜ ਫਿਰ ਉਸ ਨਾਲ ਸਹਿਜ ਰੂਪ ਵਿਚ ਗੱਲ ਕਰਾਂਗੀ। ਪਰ ਇਸ ਬਾਰ ਪਤਾ ਨਹੀਂ ਕਿਉਂ ਸੋਚਾਂ ਦਾ ਸਫਰ ਮੁੱਕਣ ਦਾ ਨਾਂ ਨਹੀਂ ਸੀ ਲੈ ਰਿਹਾ।
ਮੇਰਾ ਇਹ ਲਹਿਜ਼ਾ ਪਹਿਲੀ ਵਾਰ ਨਹੀਂ ਸੀ। ਪਤਾ ਨਹੀਂ ਕਿਉਂ ਹਰ ਖੁਸ਼ੀ ਜਾਂ ਗੰਮੀ ਵੇਲੇ ਮੈਨੂੰ ਉਹ ਹੀ ਚਾਹੀਦਾ ਹੈ ਅੱਜ ਵੀ। ਮੈਂ ਹਮੇਸ਼ਾ ਇੱਕ ਸਵਾਲ ਕਰਦੀ ਹਾਂ ਅੱਜ ਵੀ ਉਸਨੂੰ “ਕੁੱਝ ਮਹਿਸੂਸ ਨਹੀਂ ਹੁੰਦਾ?”
ਹਰ ਬਾਰ ਉਸ ਦੇ ਜਵਾਬ ‘ਚ ਮੇਰੇ ਪ੍ਰਤੀ ਫ਼ਿਕਰ ਤਾਂ ਹੁੰਦੀ ਪਰ ਉਹ ਜ਼ਜ਼ਬਾਤ ਨਹੀਂ ਜੋ ਪਿਛਲੇ ਕਾਫੀ ਸਾਲਾਂ ਤੋਂ ਮੇਰੇ ਅੰਦਰ ਹਰ ਸਾਹ ਬਣ ਕੇ ਪਲ ਰਹੇ।
ਮੈਂ ਹਮੇਸ਼ਾ ਉਸਦੇ ਵੱਲ ਭਰੀਆਂ ਅੱਖਾਂ ਨਾਲ ਵੇਖਦੀ ਜਦੋਂ ਵੀ ਉਹ ਮੇਰੇ ਇਸ ਲਹਿਜ਼ੇ ਨੂੰ ਵੇਖ ਕੇ ਸਵਾਲ ਕਰਦਾ। ਮੈਨੂੰ ਉਮੀਦ ਹੁੰਦੀ ਕਿ ਮੇਰੀਆਂ ਅੱਖਾਂ ਅੰਦਰ ਦੀ ਤੜਪ ਉਸਨੂੰ ਮੇਰਾ ਹਾਲ ਸੁਣਾ ਦਵੇਗੀ, ਪਰ ਮੇਰੀ ਬਦਕਿਸਮਤੀ ਕਿ ਹਰ ਵਾਰ ਉਸਦੀ ਤੇ ਮੇਰੀ ਗੱਲ ਉਸਦੀ ਮੇਰੇ ਪ੍ਰਤੀ ਹਮਦਰਦੀ ਨਾਲ ਮੁੱਕ ਜਾਂਦੀ।ਮੇਰੀਆਂ ਅੱਖਾਂ ਅੰਦਰ ਉਸ ਨੂੰ ਆਪਣੇ ਪ੍ਰਤੀ ਜ਼ਜ਼ਬਾਤ ਤਾਂ ਦਿਸਦੇ ਪਰ ਉਹਨਾਂ ਜ਼ਜ਼ਬਾਤਾਂ ਨੂੰ ਲਤਾੜ ਕੇ ਹਰ ਬਾਰ ਉਹ ਮੇਰੇ ਤੋਂ ਮੁੰਹ ਮੋੜ ਲੈਂਦਾ।
ਪਰ ਇੰਨਾ ਸਭ ਕੁਝ ਹੋਣ ਦੇ ਬਾਵਜੂਦ ਵੀ ਮੇਰੇ ਤੇ ਉਸ ਦੇ ਵਿੱਚ ਇੱਕ ਰਿਸ਼ਤਾ ਸੀ। ਕੀ ਸੀ ਉਹ ਰਿਸ਼ਤਾ?
ਮੇਰੇ ਵੱਲੋਂ ਇਸ ਰਿਸ਼ਤੇ ਦਾ ਨਾਂ ਹੈ “ਪਾਕ ਮੁਹੱਬਤ”।
ਪਾਕ ਮੁਹੱਬਤ ਹੈ ਕੀ? ਕੀ ਇੱਕ ਇਨਸਾਨ ਦਾ ਦੂਜੇ ਇਨਸਾਨ ਨੂੰ ਪਸੰਦ ਕਰਨਾ ਤੇ ਹੌਲੀ-ਹੌਲੀ ਦੋਹਾਂ ਦਾ ਇੱਕ ਦੂਜੇ ਨਾਲ ਗੱਲਬਾਤ ਕਰਨਾ ਤੇ ਫਿਰ ਉਸ ਗੱਲਬਾਤ ਤੋਂ ਅੱਗੇ ਵਧ ਕੇ ਜੀਊਣ ਮਰਨ ਦੀਆਂ ਕਸਮਾਂ ਖਾ ਲੈਣਾ ਹੀ ਪਾਕ ਮੁਹੱਬਤ ਹੈ?
ਦੁਨੀਆਂ ਵਿੱਚ ਪਿਆਰ ਦੀ ਪਰਿਭਾਸ਼ਾ ਨੂੰ ਸਮਝਣ ਵਾਲੇ ਜਾਂ ਪਿਆਰ ਦੀ ਪਰਿਭਾਸ਼ਾ ਦੇਣ ਵਾਲਿਆਂ ਦੇ ਮੂੰਹੋਂ ਮੈਂ ਇਹੋ ਜਿਹੀ ਹੀ ਪਰਿਭਾਸ਼ਾ ਸੁਣੀ ਹੈ।
ਪਰ ਗੱਲ ਮੇਰੇ ਮਹਿਸੂਸ ਕਰਨ ਦੀ ਹੈ।
ਮੇਰੇ ਲਈ ਹਮੇਸ਼ਾ ਹੀ ਪਾਕ ਮੁਹੱਬਤ ਇੱਕ ਇਬਾਦਤ ਰਹੀ। ਇੱਕ ਬੰਦਗੀ ……
ਜਿਸ ਨੂੰ ਕਰਦਿਆਂ ਤੁਹਾਡਾ ਦਾਮਨ ਕਦੇ ਵੀ ਦਾਗ਼ੀ ਨਹੀਂ ਹੁੰਦਾ। ਹਾਲਾਂਕਿ ਪਾਕ ਮੁਹੱਬਤ ਕਰਨ ‘ਚ ਤੁਸੀਂ ਬਹੁਤ ਤਕਲੀਫ ਝੱਲਦੇ ਹੋ। ਤੁਹਾਨੂੰ ਬਹੁਤ ਤਸ਼ੱਦਦ ਝੱਲਣੀ ਪੈਂਦੀ ਹੈ। ਤੁਹਾਨੂੰ ਟੁੱਟਣਾ ਪੈਂਦਾ ਹੈ । ਤੁਹਾਨੂੰ ਦੁਨੀਆਂ ਦਾ ਖੌਫ ਦਿਲੋਂ ਕੱਢ ਕੇ ਸਿਰਫ਼ ਤੇ ਸਿਰਫ਼ ਆਪਣੀ ਮੁਹੱਬਤ ਨੂੰ ਹੀ ਪੂਜਣਾ ਪੈਂਦਾ ਹੈ। ਇਹੋ ਜਿਹੀ ਮੁਹੱਬਤ ਤੇ ਇਬਾਦਤ ਕੲੀ ਵਾਰ ਤੁਹਾਨੂੰ ਇਸ ਸਮਾਜ ਤੋਂ ਬੇਗਾਨਾ ਕਰ ਦਿੰਦੀ ਹੈ। ਪਰ ਮੈਂ ਉਸ ਨਾਲ ਪਾਕ ਮੁਹੱਬਤ ਕਰਕੇ ਆਪਣੇ ਅਧੂਰੇ ਵਜੂਦ ਨੂੰ ਪੂਰਾ ਮਹਿਸੂਸ ਕੀਤਾ।
ਜੇਕਰ ਦੁਨੀਆ ਕਬੂਲ ਨਾ ਕਰੇ ਇਸ ਮੁਹੱਬਤ ਨੂੰ ਤਾਂ ਕੋਈ ਫ਼ਰਕ ਨਹੀਂ ਪੈਂਦਾ। ਪਰ ਜਿਸ ਨੂੰ ਤੁਸੀਂ ਮੁਹੱਬਤ ਕਰਦੇ ਹੋ ਉਹ ਵੀ ਕਬੂਲ ਨਾ ਕਰੇ ਤੁਹਾਡੀ ਮੁਹੱਬਤ ਤਾਂ ਮੌਤ ਤੋਂ ਵੀ ਭੈੜੀ ਸਜ਼ਾ ਹੋ ਜਾਂਦੀ ਹੈ।
ਮੇਰੀ ਮੁਹੱਬਤ ਤੋਂ ਚਿੜ੍ਹ ਕੇ ਉਸ ਨੇ ਮੈਨੂੰ ਫਿਰ ਕਿਹਾ , ” ਦੇਖ ਜੇਕਰ ਤੂੰ ਇਸ ਤਰ੍ਹਾਂ ਹੀ ਕਰਨਾ ਤਾਂ ਮੈਂ ਤੇਰੇ ਨਾਲ ਗੱਲ ਹੀ ਨਹੀਂ ਕਰਨੀ।”
ਤੇ ਇੰਝ ਹੀ ਹੋਇਆ । ਉਸ ਨੇ ਮੇਰੇ ਨਾਲ ਗੱਲ ਕਰਨੀ ਬਹੁਤ ਘੱਟ ਕਰ ਦਿੱਤੀ। ਜਦੋਂ ਇਕ ਇਨਸਾਨ ਤੁਹਾਡੇ ਦਿਲ ‘ਚ ਧੜਕਣ ਵਾਂਗ ਚਲਦਾ ਹੋਵੇ ਤੇ ਉਹ ਤੁਹਾਡੇ ਤੋਂ ਦੂਰ ਜਾਣ ਲੱਗ ਜਾਵੇ , ਫਿਰ ਕੀ ਹਸ਼ਰ ਹੁੰਦਾ ਇਹ ਬਿਆਨ ਨਹੀਂ ਕੀਤਾ ਜਾ ਸਕਦਾ।
ਉਸ ਦਾ ਮੇਰੀ ਜ਼ਿੰਦਗੀ ‘ਚ ਆਉਣਾ ਇਕ ਬਹੁਤ ਵੱਡਾ ਅਹਿਸਾਨ ਸੀ ਖ਼ੁਦਾ ਦਾ। ਮੇਰੇ ਲਈ ਉਹ ਖ਼ੁਦਾ ਹੀ ਆ। ਜਿਸ ਨੇ ਅੱਜ ਤੱਕ ਮੇਰਾ ਕਦੇ ਬੂਰਾ ਨਹੀਂ ਕੀਤਾ। ਉਸਨੂੰ ਸ਼ਾਇਦ ਮੇਰੀ ਮੁਹੱਬਤ ਤੇ ਭਰੋਸਾ ਨਹੀਂ ਸੀ। ਉਸ ਨੂੰ ਸ਼ਾਇਦ ਇੰਝ ਜਾਪਦਾ ਸੀ ਕਿ ਮੈਂ ਬਾਕੀ ਲੋਕਾਂ ਵਾਂਗ ਹੀ ਸਿਰਫ਼ ਦਾਅਵਾ ਜਤਾ ਰਹੀ ਹਾਂ ਮੁਹੱਬਤ ਦਾ।
ਜੇਕਰ ਇੰਝ ਹੀ ਹੁੰਦਾ ਤਾਂ ਮੇਰੇ ਦਿਨ ਦੀ ਸ਼ੁਰੂਆਤ ਉਹਦੇ ਨਾਂ ਨਾਲ ਕਿਉਂ ਹੁੰਦੀ?
ਕਿਉਂ ਉਸ ਨੂੰ ਚੇਤੇ ਕਰਕੇ ਮੇਰੀਆਂ ਅੱਖਾਂ ਸਾਰੀ ਰਾਤ ਰੋ-ਰੋ ਕੇ ਉਸ ਨੂੰ ਯਾਦ ਕਰਦੀਆਂ ?
ਕਿਉਂ ਮੇਰੇ ਸਾਹਾਂ ਵਿੱਚ ਚੱਲਦਾ ਉਹ?
ਜਦੋਂ ਉਸ ਦੀਆਂ ਗੱਲਾਂ ਦਾ ਉਸ ਨੂੰ ਕੋਈ ਜਵਾਬ ਨਾ ਮਿਲਿਆ ਤਾਂ ਉਹ ਮੰਨੋ ਜਿਵੇਂ ਮੇਰੇ ਤੋਂ ਚਿੜ੍ਹ ਗਿਆ ਹੋਵੇ।
ਮੈਂ ਚਾਹੁੰਦੀ ਹਾਂ ਉਹ ਸਮਝੇ। ਪਰ ਉਸ ਨੂੰ ਸ਼ਾਇਦ ਮੇਰੇ ਤੋਂ ਵੱਧ ਇਸ ਸਮਾਜ ਦੀ ਫ਼ਿਕਰ ਆ।
ਤੂੰ ਮੈਨੂੰ ਇਹ ਦੱਸ ਕਿ ਤੇਰਾ ਭਵਿੱਖ ਕੀ ਹੋਵੇਗਾ , ਮੈਨੂੰ ਮੁਹੱਬਤ ਕਰਕੇ ? ਉਸ ਦਾ ਸਵਾਲ ਆਇਆ।
ਮੈਂ ਕਿਹਾ , ” ਮੈਂ ਭਵਿੱਖ ਸੋਚ ਕੇ ਤਾਂ ਤੇਰੇ ਨਾਲ ਦਿਲ ਨਹੀਂ ਲਾਇਆ।” ਜੇ ਅੰਜਾਮ ਸੋਚ ਕੇ ਹਰ ਕੋਈ ਮੁਹੱਬਤ ਕਰਦਾ ਤਾਂ ਸ਼ਾਇਦ ਦੁਨੀਆਂ ਤੇ ਕਿਤੇ ਵੀ ਪਿਆਰ ਨਾ ਹੁੰਦਾ।
ਉਹ ਸਿਆਣਾ ਆ ਦਿਮਾਗ ਤੋਂ ਸੋਚਦਾ।
ਪਰ ਮੈਂ ਉਸ ਨੂੰ ਕਿਵੇਂ ਸਮਝਾਵਾਂ ਕਿ ਮੈਂ ਦਿਮਾਗ ਨਾਲ ਨਹੀਂ ਦਿਲ ਨਾਲ ਉਸ ਨੂੰ ਪਿਆਰ ਕੀਤਾ।
ਕਿਨੇ ਹੀ ਦਿਨ ਬੀਤ ਗਏ ਉਸ ਨੇ ਮੇਰੇ ਨਾਲ ਚੱਜ ਨਾਲ ਗੱਲ ਤਕ ਨਹੀਂ ਕੀਤੀ।
ਉਸਦੇ ਦਿਲ ਵਿੱਚ ਮੈਂ ਆਪਣੇ ਲਈ ਫ਼ਿਕਰ ਤਾਂ ਬਹੁਤ ਦੇਖਦੀ ਹਾਂ, ਪਰ ਕਿਤੇ ਨਾ ਕਿਤੇ ਉਸਦੀ ਫ਼ਿਕਰ ਮੈਨੂੰ ਹਮਦਰਦੀ ਲੱਗਦੀ।
ਇਹ ਮੁਹੱਬਤ ਜੋ ਉਸ ਨੂੰ ਲੱਗਦੀ ਕੇ ਥੋੜ੍ਹੀ ਹੀ ਪੁਰਾਣੀ ਆ, ਪਰ ਇਸ ਮੁਹੱਬਤ ਨੂੰ ਛੇ ਵਰ੍ਹਿਆਂ ਤੋਂ ਉੱਤੇ ਦਾ ਸਮਾਂ ਹੋ ਗਿਆ। ਇਸ ਹੱਦ ਤੱਕ ਕਿ ਉਸ ਨੂੰ ਕਦੇ ਵੀ ਸ਼ਾਇਦ ਅੰਦਾਜ਼ਾ ਹੀ ਨਹੀਂ ਹੋਇਆ।
ਉਸ ਨੇ ਕਿਹਾ ਕੇ ਮੈਂ ਤੇਰੇ ਤੋਂ ਦੂਰ ਹੋਣਾ ਚਾਹੁੰਦਾ ਤਾਂ ਜੋ ਤੇਰਾ ਭੱਵਿਖ ਖ਼ਰਾਬ ਨਾ ਹੋਵੇ। ਮੈਂ ਉਸ ਦੀ ਇਸ ਗੱਲ ਤੋਂ ਬਹੁਤ ਖ਼ੁਸ਼ ਹਾਂ ਕਿ ਉਹ ਅੱਜਕਲ੍ਹ ਦੀ ਮੰਡੀਰ ਜਿਹਾ ਨਹੀਂ। ਤੇ ਇਹ ਗੱਲ ਇਹ ਫ਼ੈਸਲਾ ਮੈਂ ਵੀ ਬਹੁਤ ਬਾਰ ਲਿਆ ਪਰ ਮੈਨੂੰ ਅਹਿਸਾਸ ਹੋਇਆ ਕਿ ਮੇਰੇ ਇਹਨਾਂ ਫੈਸਲਿਆਂ ਨੇ ਮੈਨੂੰ ਦੂਰ ਤਾਂ ਕੀ ਕਰਨਾ ਸੀ , ਉਸ ਦੀ ਥਾਂ ਉਸ ਦੇ ਮਨ ‘ਚ ਮੇਰੇ ਲਈ ਇੱਕ ਅਲੱਗ ਹੀ ਛਾਪ ਛੱਡ ਦਿੱਤੀ। ਉਸ ਨੂੰ ਲੱਗਦਾ ਕਿ ਮੈਂ ਉਸ ਨੂੰ ਪਿਆਰ ਹੀ ਨਹੀਂ ਕਰਦੀ। ਉਹ ਫੈ਼ਸਲੇ ਮੇਰੇ ਤੇ ਉਸ ਦੇ ਭਵਿੱਖ ਲਈ ਹੀ ਸੀ, ਪਰ ਮੈਂ ਨਾਕਾਮਯਾਬ ਰਹੀ ਖ਼ੁਦ ਨੂੰ ਉਸ ਤੋਂ ਦੂਰ ਕਰਨ ‘ਚ।
ਅੱਜ ਆਖ਼ਰੀ ਬਾਰ ਉਸ ਤੋਂ ਦੂਰ ਹੋਣ ਦੀ ਕੋਸ਼ਿਸ਼ ਕੀਤੀ ਮੈਂ। ਅਸੀਂ ਮਿਲੇ ….
ਹਰ ਬਾਰ ਦੀ ਤਰ੍ਹਾਂ ਇਸ ਬਾਰ ਵੀ ਮੇਰੀਆਂ ਤੇ ਉਸ ਦੀਆਂ ਨਜ਼ਰਾਂ ਝੁਕੀਆਂ ਹੋਈਆਂ। ਪਹਿਲਾਂ ਦੋਹਾਂ ‘ਚ ਆਮ ਗੱਲਾਂ ਹੁੰਦੀਆਂ ਰਹੀਆਂ। ਨਾ ਹੀ ਉਸ ਦੀ ਹਿੰਮਤ ਪਈ ਇਹ ਪੁੱਛਣ ਦੀ ਕਿ ਕੀ ਗੱਲ ਹੈ, ਨਾ ਹੀ ਮੇਰੀ ਹਿੰਮਤ ਪਈ। ਉਂਝ ਮੈਂ ਫ਼ੋਨ ਤੇ ਬਹੁਤ ਗਲ਼ਾਂ ਕਰਦੀ ਸੀ ਉਸ ਨਾਲ, ਪਰ ਜਦੋਂ ਉਹ ਸਾਹਮਣੇ ਹੁੰਦਾ ਤਾਂ ਕੁੱਝ ਵੀ ਬੋਲਿਆ ਹੀ ਨਹੀਂ ਜਾਂਦਾ।
ਉਸ ਦੀ ਮੋਜੁਦਗੀ ਨਾਲ ਮੇਰਾ ਮਨ ਬਿਲਕੁਲ ਸ਼ਾਂਤ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Amanjot
haert touching love story
shahid sandhu
Dil to slam aa for true love
Rekha Rani
suchi( pak mahubat) the best story. very very heart touch story
Inderjit singh saini
heart touching story
Lky Singh
boht boht boht hi sohni pak mohabat c te rhegi..love never die..akan bhar aaiya read krke..