ਸੁਰਿੰਦਰ ਕੌਰ ਬੜੀ ਮਿਹਨਤੀ ਤੇ ਸਭ ਦਾ ਆਦਰ ਸਤਿਕਾਰ ਕਰਨ ਵਾਲੀ ਔਰਤ ਸੀ। ਸਭ ਆਂਢ ਗੁਆਂਢ ਉਸਦੀਆਂ ਸਿਫ਼ਤਾਂ ਕਰਦੇ….ਪਰ ਕਿਸਮਤ ਦੀ ਮਾਰੀ ਨੂੰ ਪਤੀ ਦੇ ਚੱਲ ਵੱਸਣ ਤੋਂ ਬਾਅਦ ਘਰ ਦੀਆ ਜਿੰਮੇਵਾਰੀਆ ਦਾ ਭਾਰ ਚੁੱਕਣਾ ਪਿਆ। ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਉਹਨਾਂ ਦੀਆ ਲੋੜਾਂ ਪੂਰੀਆ ਕਰਨ ਲਈ,ਪਾਲਣ ਲਈ ਲੋਕਾਂ ਦੇ ਘਰਾਂ ‘ਚ ਕੰਮ ਕਰਨਾ ਪੈਂਦਾ।ਤਿੰਨ ਪੁੱਤਰਾਂ ਦੀ ਮਾਂ ਹੋਣ ਕਰਕੇ ਸਾਰੇ ਦਿਲਾਸਾ ਦਿੰਦੇ ਹੋਏ ਕਹਿੰਦੇ,”ਸੁਰਿੰਦਰ ਕੌਰ ਤੂੰ ਫਿਕਰ ਨਾ ਕਰਿਆ ਕਰ,ਅੱਜ ਛੋਟੇ ਨੇ ਕੱਲ੍ਹ ਨੂੰ ਵੱਡੇ ਹੋ ਕੇ ਤੇਰੀ ਮਿਹਨਤ ਦਾ ਮੁੱਲ ਮੋੜਨਗੇ,ਖੂਬ ਐਸ਼ ਕਰਾਉਣਗੇ ਤੈਨੂੰ।” ਸੁਰਿੰਦਰ ਕੌਰ ਬੱਚਿਆ ਨੂੰ ਪੜਾਈ ਕਰਨ ਲਈ ਨਿੱਤ ਪ੍ਰੇਰਦੀ ਰਹਿੰਦੀ ਤੇ ਆਪ ਭੁੱਖੀ ਰਹਿ ਲੈਂਦੀ,ਪਰ ਬੱਚਿਆ ਨੂੰ ਕਦੇ ਭੁੱਖਿਆਂ ਨਾ ਸੌਣ ਦਿੰਦੀ।
ਵਕਤ ਦੇ ਨਾਲ ਉਸਦੇ ਵੱਡੇ ਦੋ ਪੁੱਤਰ ਚੰਗੀਆ ਨੌਕਰੀਆ ਤੇ ਲੱਗ ਗਏ ਤੇ ਹੁਣ ਉਹਨਾਂ ਦੇ ਵਿਆਹ ਦੀਆ ਤਿਆਰੀਆਂ ਹੋਣ ਲੱਗੀਆ। ਚੰਗਾ ਰਿਸ਼ਤਾ ਲੱਗਣ ਤੇ ਸੁਰਿੰਦਰ ਨੇ ਦੋਵੇਂ ਪੁੱਤਰ ਇੱਕੋ ਘਰ ਵਿਆਹ ਲਏ ਤੇ ਸੋਚਿਆ ਦੋਵੇਂ ਭੈਣਾਂ ਰਲ ਕੇ ਰਹਿਣਗੀਆਂ। ਛੋਟਾ ਮੁੰਡਾ ਨਸ਼ੇ ਦੀਆ ਭੈੜੀਆਂ ਬਹਿਣੀਆਂ ‘ਚ ਆਪਣੇ ਆਪ ਨੂੰ ਖਤਮ ਕਰਨ ‘ਚ ਲੱਗਾ ਸੀ ਇਉ ਕਹਿ ਲਈਏ ਜਿਵੇਂ ਮਾਂ ਦੀਆ ਆਸਾ ਤੇ ਪਾਣੀ ਫੇਰ ਰਿਹਾ ਸੀ।ਨੂੰਹਾ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ