ਬਹੁਤ ਹੀ ਦੁਖਦਾਈ ਖਬਰ ਹੈ ਕਿ ਕਰਨੈਲ ਸਿੰਹੁ ਦੀ ਅਚਾਨਕ ਮੌਤ ਨੇ ਸਾਰਾ ਪਿੰਡ ਸੋਗ ਚ ਪਾ ਦਿੱਤਾ ਹੈ , ਅਜੇ ਵੱਡੀ ਕੁੜੀ ਵਿਆਹੀ ਹੈ ਪਿਛਲੇ ਸਾਲ! ਦੋ ਨਿੱਕੇ ਜੁਆਕ ਛੋਟੇ, ਨੇ ਕੁੜੀ ਸਿਮਰੋ ਦਸਵੀਂ ਚ ਪੜਦੀ ਤੇ ਸਭ ਤੋਂ ਛੋਟਾ ਕਾਕਾ ਜੋ ਸੁੱਖਾਂ ਸੁੱਖ ਲਿਆ. ਛੇਵੀਂ ਚ ਪੜਦਾ ਹੈ ! ਸਵੇਰੇ ਦੀਆਂ ਰੋਣ ਦੀਆਂ ਆਵਾਜ਼ਾਂ ਆ ਰਹੀਆਂ ਹਨ, ਜਦ ਕੋਈ ਰਿਸ਼ਤੇਦਾਰ ਆਉਂਦਾ ਇਹ ਆਵਾਜ਼ਾਂ ਹੋਰ ਉੱਚੀ ਹੋ ਜਾਂਦੀਆਂ ਨੇ ਕਰਨੈਲ ਸਿੰਹੁ ਦੀਆਂ ਭੈਣਾਂ ਚਾਰ ਨੇ ਪਰ ਜਿਉੱਦੇ ਜੀਅ ਘੱਟ ਵੱਧ ਹੀ ਆਉਂਦੀਆਂ, ਅੱਜ ਤੇ ਟਰਾਲੀਆਂ ਭਰ ਭਰ ਮਕਾਣਾਂ ਆ ਰਹੀਆਂ ਨੇ ! ਅਲਾਹੁਣੀਆਂ , ਵੈਣ ਐਸੇ ਕਿ ਪੱਥਰ ਦਿਲ ਵੀ ਰੋ ਪਏ ਵਿਹੜਾ ਸਾਰਾ ਚਿੱਟੀਆਂ ਚੁੰਨੀਆਂ ਨਾਲ ਚਿੱਟਾ ਹੋਇਆ ਪਿਆ ਹੈ. . . ! ਬਹੁਤ ਦੁਖਦ ਹੁੰਦਾ ਹੈ ਘਰ ਦੇ ਜਿੰਮੇਵਾਰ ਦਾ ਇਸ ਤਰਾਂ ਅਚਾਨਕ ਤੁਰ ਜਾਣਾ . . ਘਰਵਾਲ਼ੀ ਤੇ ਚਹੁੰ ਸਾਲਾਂ ਤੋਂ ਮੰਜੇ ਤੇ ਹੈ , ਹੁਣ ਘਰਦਾ ਕੀ ਬਣੂ. . ਕੌਣ ਦੁੱਖ ਵੰਡਾਊ. . ਤੇ ਕਿਵੇਂ ਜ਼ਿੰਦਗੀ ਤੁਰੂ ਘਰ ਦੇ ਮੋਢੀ ਬਿਨਾਂ . ? . ਬਾਹਰ ਖਲੋਤੇ ਬੰਦੇ ਇਹੀ ਗੱਲਾਂ ਕਰਦੇ ਨੇ! ਜਦ ਬੰਦਾ ਲਾਸ਼ ਤਬਦੀਲ ਹੋ ਤਾਂ ਜਾਵੇ ਦੁਸ਼ਮਣ ਵੀ ਅੱਖਾਂ ਗਿੱਲੀਆਂ ਕਰ ਲੈਂਦੇ ਨੇ , ਸਿਫਤਾਂ ਵੀ ਲਾਸ਼ ਹੋਇਆ ਤੋਂ ਹੁੰਦੀਆਂ ਨੇ , ਹੁਣ ਸਹੁਰਿਆਂ ਵਾਲੀ ਧੀ ਨੂੰ ਉਡੀਕਦਿਆਂ ਕਾਫੀ ਸਮਾਂ ਹੋ ਗਿਆ ਅਜੇ ਅੱਪੜੇ ਨਹੀੱ ! ਨੁਹਾ ਧੁਆ ਤਿਆਰੀ ਹੋ ਗਈ ਉਡੀਕ ਨਹੀਂ ਮੁੱਕੀ,...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ