ਅੱਜ ਜਦ ਕਲਮ ਚੁੱਕੀ ਪਤਾ ਨਹੀਂ ਕਿਵੇਂ ਇੱਕ ਦਮ ਦਿਮਾਗ ਵਿੱਚ ਓਹਦਾ ਨਾਮ ਆਇਆ
“ਰੋਡਾ ਖੂਹ “….ਰੋਡਾ ਖੂਹ ਓਹਨੂੰ ਇਸ ਲਈ ਕਹਿੰਦੇ ਸੀ ਕਿਉਂਕਿ ਓਹਦੇ ਮੌਣ ਨਹੀਂ ਸੀ, ਅੱਜ ਦੇ ਜਵਾਕਾਂ ਨੇ ਦੇਖਣਾ ਤਾਂ ਦੂਰ ਦੀ ਗੱਲ ਇਹਦਾ ਨਾਮ ਵੀ ਨਹੀਂ ਸੁਣਿਆ ਹੋਣਾ, ,ਪਿੰਡ ਦੇ ਵਿਚਕਾਰ ਗੁਰਦੁਆਰੇ ਕੋਲ, ਖੁੱਲੀ ਜਗਾਹ ਵਿੱਚ, ਪਿਪਲ ਦੇ ਦਰੱਖਤ ਕੋਲ ਉਹ ਖੂਹ ਸਾਰੇ ਪਿੰਡ ਦੀ ਜਾਨ ਸੀ,
ਜਾਨ ਇਸ ਲਈ ਕਿਉਂਕਿ ਪਿਛਲੇ ਸਮੇਂ ਵਿੱਚ ਉਹ ਖੂਹ ਹੀ ਸਾਰੇ ਪਿੰਡ ਦੀ ਪਿਆਸ ਬੁਝਾਉਂਦਾ ਰਿਹਾ, ਭਾਵ ਸਾਰੇ ਪਿੰਡ ਵਾਲੇ ਪੀਣ ਲਈ ਪਾਣੀ ਉਥੋਂ ਹੀ ਲੈ ਕੇ ਜਾਂਦੇ, ਪਿੰਡ ਦੇ ਬਜੁਰਗ ਦੱਸਦੇ ਸੀ ਕਿ ਅਸੀਂ ਉਥੋਂ ਹੀ ਬਲਦ ਹੱਕਦੇ ਤੇ ਖੂਹ ਚੱਲਦਾ ਸੀ, ਉਥੋਂ ਹੀ ਖੇਤਾਂ ਨੂੰ ਪਾਣੀ ਲੱਗਣਾ, ਕਾਫੀ ਦੂਰੀ ਦਾ ਸਫਰ ਤੈਅ ਕਰਕੇ ਉਹਦਾ ਪਾਣੀ ਫਸਲਾਂ ਨੂੰ ਬਾਗੋ ਬਾਗ ਕਰਦਾ ਸੀ, ,,ਉਥੇ ਹੀ ਸੁਆਣੀਆਂ ਨੇ ਇੱਕ ਪਾਸੇ ਕੱਪੜੇ ਧੋਣੇ ਤੇ ਬੱਚਿਆਂ ਨੇ ਨਹਾਉਣਾ, ,ਕਿੰਨਾ ਸੋਹਣਾ ਹੋਇਆ ਹੋਣਾ ਉਹ ਟਾਇਮ ਜਦ ਉਹ ਖੂਹ ਦੀਆਂ ਖਾਲੀ ਟਿੰਡਾਂ ਜਾ ਕੇ ਪਾਣੀ ਨਾਲ ਭਰ ਕੇ ਆਉਂਦੀਆਂ ਹੋਣਗੀਆਂ, ਬਲਦਾਂ ਦੇ ਗਲਾਂ ਦੀਆਂ ਟੱਲੀਆਂ ਹਰ ਪਲ ਰੌਣਕ ਲਾਈ ਰੱਖਦੀਆਂ ਹੋਣਗੀਆਂ, ਜਿਹੜੇ ਬਜੁਰਗਾਂ ਨੇ ਉਹਨੂੰ ਅਪਦੇ ਹੱਥੀਂ ਚਲਾਇਆ ਹੋਊ ਇਹ ਖੂਹ ਦੇ ਬੰਦ ਹੋਣ ਤੇ ਕੀ ਬੀਤੀ ਹੋਊ ਉਹ ਰੱਬ ਹੀ ਜਾਣਦਾ,
ਜਿਆਦਾ ਤਰ ਬਜੁਰਗ ਨਹੀਂ ਰਹੇ, ਜੋ ਹਣ ਉਹ ਕਿਹਨੂੰ ਦੱਸਣ ਕਿਉਂਕਿ ਨਾ ਕੋਈ ਪੁੱਛਣ ਵਾਲਾ ਤੇ ਨਾ ਕੋਈ ਸੁਣਨ ਨੂੰ ਤਿਆਰ, ਮੈਨੂੰ ਤਾਂ ਲੱਗਦਾ ਪਿੰਡ ਵਾਲੇ ਿੲਹਨੂੰ ਭੁੱਲ ਹੀ ਚੁੱਕੇ ਨੇ, ਭਾਂਵੇ ਖੂਹ ਨੂੰ ਬੰਦ ਹੋਇਆ ਕਾਫੀ ਅਰਸਾ ਹੋ ਗਿਆ ਇਹ ਅੱਜ ਵੀ ਦਿਮਾਗ ਵਿੱਚ ਉਂਝ ਹੀ ਜਿੰਦਗੀ ਨੂੰ ਖਲੋਈ ਬੈਠਾ ਜਿਵੇਂ ਕਈ ਅਰਸੇ ਪਹਿਲਾਂ ਸੀ,
ਹੌਲੀ ਹੌਲੀ ਟਾਇਮ ਲੰਘਣ ਨਾਲ ਬੋਰਾਂ, ਮੋਟਰਾਂ ਕਰਕੇ ਖੂਹ ਚੱਲਣੋਂ ਬੰਦ ਹੋ ਗਏ, ਬਲਦ ਨਾਲ ਖੂਹ ਚੱਲਣੋਂ ਰੁੱਕ ਗਏ, ਟਿੰਡਾਂ ਵੀ ਰੁੱਕ ਗਈਆਂ ਪਰ ਟਾਇਮ ਨਾ ਰੁਕਿਆ, ਖੂਹ ਚੱਲਣੋਂ ਭਾਂਵੇਂ ਬੰਦ ਹੋਇਆ ਪਰ ਇਹਦੀ ਮਾਨਤਾ ਹੁੰਦੀ ਰਹੀ, ਜਦ ਵੀ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Rekha Rani
very nice story.
Lky Singh
boht khoob veere…jeeyo