ਅਸੀਂ ਉੱਨੀ ਸੌ ਚੁਰਾਨਵੇਂ ਵਿੱਚ ਲੰਡੀ ਜੀਪ ਤਿਆਰ ਕਰਵਾਈ ਸੀ
ਜੋ ਹੁਣ ਵੀ ਚਾਲੂ ਹਾਲਤ ਵਿੱਚ ਐ
ਚੁਰਾਨਵੇਂ ਤੋਂ ਲੈਕੇ ਹੁਣ ਤੱਕ ਪਿੰਡੋਂ ਮਾਨਸਾ ਦੇ ਹਜ਼ਾਰਾਂ ਈ ਗੇੜੇ ਲਾ ਤੇ ਹੋਣਗੇ ਪਰ
ਹੁਣ ਚਾਰ ਕੁ ਦਿਨ ਪਹਿਲਾਂ ਪਿੰਡੋਂ ਮਾਨਸਾ ਜਾਂਦੇ ਨੂੰ ਅੱਕਾਂਵਾਲੀ ਤੋਂ ਇੱਕ ਬਜ਼ੁਰਗ ਨੇ ਹੱਥ ਦਿੱਤਾ ਤਾਂ ਮੈਂ ਜੀਪ ਰੋਕੀ ਤੇ ਉਸ ਨੂੰ ਚੜ੍ਹਾ ਲਿਆ ਉਸ ਦੇ ਨਾਲ ਇੱਕ ਵੀਹ ਕੁ ਸਾਲ ਦਾ ਮੁੰਡਾ ਵੀ ਸੀ
ਬਜ਼ੁਰਗ ਕਹਿਣ ਲੱਗਾ ਮੈਨੂੰ ਪਛਾਣਿਆ ਬਾਈ ਜੀ
ਮੇਰੇ ਇਨਕਾਰ ਕਰਨ ਤੇ ਉਹ ਕਹਿੰਦਾ ਮੈਂ ਯਾਦ ਕਰਾਉਂਦਾਂ , ਆਪਾਂ ਇਸ ਤੋਂ ਪਹਿਲਾਂ ਵੀ ਮਿਲੇ ਆਂ
ਉਸਨੇ ਜੋ ਯਾਦ ਤਾਜ਼ਾ ਕਰਵਾਈ ਉਹ ਮੇਰੇ ਸ਼ਬਦਾਂ ਵਿੱਚ ਇਉਂ ਐ
ਏਹ ਗੱਲ ਪਚਾਨਵੇਂ ਛਿਆਨਵੇਂ ਦੀ ਐ
ਮੈਂ ਮਾਨਸਾ ਨੂੰ ਜਾ ਰਿਹਾ ਸੀ ਕਿ ਅੱਕਾਂਵਾਲੀ ਲੰਘਕੇ ਮੈਂ ਦੇਖਿਆ ਕਿ ਇੱਕ ਟਰੈਕਟਰ ਟਰਾਲੀ ਜਾ ਰਿਹਾ ਸੀ, ਟਰਾਲੀ ਵਿੱਚ ਇੱਕ ਮੰਜੇ ਤੇ ਇੱਕ ਔਰਤ ਪਈ ਸੀ ਜਿਸ ਦੇ ਕੋਲ ਇੱਕ ਬੰਦਾ ਬੈਠਾ ਸੀ
ਬਾਅਦ ਵਿੱਚ ਪਤਾ ਲੱਗਾ ਕਿ ਔਰਤ ਗਰਭਵਤੀ ਸੀ
ਟਰੈਕਟਰ ਟਰਾਲੀ ਦੇ ਨਾਲ ਸਕੂਟਰ ਤੇ ਸਰਕਾਰੀ ਡਾਕਟਰ ਤੇ ਨਰਸ ਜਾ ਰਹੇ ਸੀ , ਡਾਕਟਰ ਦਾ ਨਾਮ ਹਰੀ ਉਮ ਸੀ
ਡਾਕਟਰ ਨੇ ਹੱਥ ਦਿੱਤਾ ਤਾਂ ਮੈਂ ਜੀਪ ਰੋਕ ਲੲੀ ਤਾਂ ਡਾਕਟਰ ਨੇ ਦੱਸਿਆ ਕਿ ਟਰਾਲੀ ਵਿੱਚ ਗਰਭਵਤੀ ਔਰਤ ਐ ਜਿਸ ਦੇ ਸਰੀਰ ਵਿੱਚ ਖੂਨ ਦੀ ਸਖ਼ਤ ਘਾਟ ਐ ਤੇ ਇਸਦਾ ਡਿਲਿਵਰੀ ਦਾ ਸਮਾਂ ਲੰਘਿਆ ਜਾ ਰਿਹੈ , ਕਿਸੇ ਵੀ ਸਮੇਂ ਡਿਲਿਵਰੀ ਹੋ ਸਕਦੀ ਐ , ਕੋਈ ਸਾਧਨ ਨਾ ਮਿਲਣ ਕਰਕੇ ਅਸੀਂ ਮਜਬੂਰੀ ਵੱਸ ਇਸ ਨੂੰ ਟਰਾਲੀ ਵਿੱਚ ਪਾਕੇ ਹੀ ਮਾਨਸਾ ਹਸਪਤਾਲ ਨੂੰ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Gurwinder singh
bhut vdiya tuhadi story ji.. 20 saal bad v os bujurg ne chehra pehchn liya..