ਕੱਲ੍ਹ ਦੀ ਕਹਾਣੀ ਵਿਚ ਤੁਸੀਂ ਪੜਿਆ ਵੇਟਰ ਗੱਲਾਂ ਨੂੰ ਸੁਣ ਲੈਂਦਾ ਹੈ। ਹੁਣ ਉਹ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦਾ ਹੈ। ਕਿ ਉਥੇ ਜਾਣਾ ਖ਼ਤਰੇ ਤੋਂ ਖਾਲੀ ਨਹੀਂ ਹੈ। ਮੈ ਸੁਣਿਆ ਹੈ ਕਿ ਜੋ ਵੀ ਉਸ ਬੰਗਲੇ ਵਿੱਚ ਗਿਆ, ਉਹ ਕਦੇ ਵਾਪਸ ਨਹੀਂ ਆਇਆ ਹੈ। ਸਾਰੇ ਦੋਸਤ ਉਸ ਦੀ ਗੱਲ ਸੁਣ ਕੇ ਹੱਸਣ ਲੱਗ ਪਏ , ਜਗਦੀਪ ਕਹਿਣ ਲੱਗਾ ਫ਼ਿਲਮਾ ਦੀਆਂ ਕਹਾਣੀਆਂ ਨਾ ਸੁਣਾ ਸਾਨੂੰ,ਇਹ ਸਭ ਕਹਿਣ ਦੀਆਂ ਗੱਲਾਂ ਨੇ ਰੀਅਲ ਵਿੱਚ ਕੁੱਝ ਇਦਾਂ ਦਾ ਨਹੀਂ ਹੁੰਦਾ ਹੈ। ਉਸ ਵੇਟਰ ਨੇ ਕਾਫ਼ੀ ਕੁਝ ਦੱਸਿਆ ਪਰ ਕਿਸੇ ਨੇ ਜ਼ਕੀਨ ਨਹੀਂ ਕੀਤਾ, ਤੇ ਸਾਰੇ ਖਾਣਾ ਖਾ ਕੇ ਢਾਬੇ ਚੋ ਬਹਾਰ ਆਏਂ, ਦਿਲਪ੍ਰੀਤ ਨੇ ਗੱਡੀ ਸਟਾਰਟ ਕੀਤੀ ਤੇ ਸਾਰੇ ਸਵਾਰ ਹੋ ਕੇ ਚਲ ਪਏ। ਰਸਤੇ ਵਿੱਚ ਰੀਨਾ ਤਾ ਡਰ ਵਿੱਚ ਵਿਪਰੀਤ ਹੋ ਰਹੀ ਸੀ ਵੇਟਰ ਦੀਆਂ ਗੱਲਾਂ ਉਸ ਦੇ ਦਿਮਾਗ ਵਿਚ ਵਾਰ ਵਾਰ ਦਰਸ਼ਕ ਬਣ ਰਹੀਆਂ ਹਨ । ਉਹ ਬੋਲੀ ਯਾਰ ਅਗਰ ਸੱਚ ਮੇ ਵੇਟਰ ਦੀ ਕਹੀ ਗੱਲ ਸਹੀ ਹੋਈ ਤਾਂ ਆਪਣਾ ਕੀ ਬਣੇਗਾ,ਪਰ ਕੋਈ ਵੀ ਜਾਂਦਾ ਗੌਰ ਨਹੀਂ ਕਰਦਾ ਉਸ ਦੀਆਂ ਗੱਲਾਂ ਤੇ ਸਾਰੇ ਆਪਣੇ ਆਪ ਵਿੱਚ ਮਸਤ ਰਹਿੰਦੇ ਹਨ। ਲੳੁ ਜੀ ਕਾਫ਼ੀ ਟਾਈਮ ਚੱਲਦੇ ਚੱਲਦੇ ੳੁਸ ਬੰਗਲੇ ਵਿੱਚ ਪਹੁੰਚ ਜਾਂਦੇ ਹਨ। ਸਭ ਉਤਰ ਕੇ ਬੰਗਲੇ ਨੂੰ ਹੈਰਾਨ ਨਜ਼ਰ ਨਾਲ ਦੇਖ ਰਹੇ ਹਨ। ਬੰਗਲੇ ਨੂੰ ਦੇਖ ਇਸ ਤਰ੍ਹਾਂ ਲੱਗ ਰਿਹਾ ਹੈ, ਜਿਵੇਂ ਕੲੀ ਸਾਲਾਂ ਤੋਂ,ਇਸ ਵਿੱਚ ਕੋਈ ਨਾ ਆਇਆ ਹੋਵੇ, ਸ਼ਾਮ ਦਾ ਸਮਾਂ ਹੈ,ਇਸ ਦੇ ਦਰਵਾਜ਼ੇ ਖਿੜਕੀਆਂ ਇਕ ਬਹੁਤ ਹੀ ਡਰਾਵਣੀ ਝਲਕ ਪੇਸ਼ ਕਰ ਰਹੇ ਹਨ। ਕੰਢਾ ਵਲ ਦੇਖਿਆ ਜਾਵੇ ਤਾਂ ਇਹ ਕਿਸੇ ਪੁਰਾਣੀ ਸਦੀ ਦਾ ਬੰਗਲਾ ਪ੍ਰਤੀਤ ਹੋ ਰਿਹਾ ਹੈ।ਆਸ ਪਾਸ ਦੂਰ ਦੂਰ ਤੱਕ ਜੰਗਲ ਹੀ ਜੰਗਲ ਦੇਖਣ ਨੂੰ ਮਿਲਦਾ ਹੈ। ਇਹ ਸਭ ਹੈਰਾਨ ਨਜ਼ਰ ਨਾਲ ਦੇਖ ਕੇ ਇੱਕ ਦੂਜੇ ਵੱਲ ਦੇਖ ਰਹੇ ਹਨ । ਇਨ੍ਹੇ ਨੂੰ ਰੀਨਾ ਫਿਰ ਬੋਲੀ ਆਪਾਂ ਨੂੰ ਵਾਪਸ ਚਲੇ ਜਾਣਾ ਚਾਹੀਦਾ ਹੈ, ਕਿਸੇ ਹੋਰ ਜਗ੍ਹਾ ਇਹ ਤਾਂ ਬਹੁਤ ਹੀ ਡਰਾਵਣਾ ਬੰਗਲਾ ਹੈ । ਪ੍ਰੀਤ ਅਤੇ ਜਗਦੀਪ ਉਸ ਨੂੰ ਭੂਤੀਆ ਫਿਲਮ ਦੇ ਡਾਇਲਾਗ ਬੋਲ ਕੇ ਹੋਰ ਜਾਂਦਾ ਡਰਾਉਣ ਲੱਗੇ, ਸੁਮਨ ਕਾਫ਼ੀ ਸਮਝਦਾਰ ਕੁੜੀ ਹੋਣ ਕਰਕੇ ਉਹ ਉਨ੍ਹਾਂ ਨੂੰ ਚੁੱਪ ਕਰਵਾ ਦਿੰਦੀ ਹੈ। ਤੇ ਕੁਝ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
Mudki wala Sekhon
1 ਹਾਜੀ ਜਲਦੀ ਹੀ ਅੱਪਡੇਟ ਕਰਾਂਗਾ।
2 ਇਹ ਮੇਰੀ ਕਲਪਨਾ ਹੈ ਜੀ ।
ਧੰਨਵਾਦ ਜੀ ਆਪਣਾ ਕੀਮਤੀ ਸਮਾਂ ਦੇਣ ਲਈ
Beant
Jaldi upload kro very nice story a
priyanshu
bai story bhut vdia h but eh dso eh real story h ja tadi imagination