ਓਸ ਦਿਨ ਮੈਂ ਆਪਣਾ ਬਾਹਰਵੀਂ ਜਮਾਤ ਦਾ ਆਖਰੀ ਪੇਪਰ ਦੇ ਕੇ ਘਰ ਆਓਂਦੇ ਵੇਲੇ ਏਦਾਂ ਮਹਿਸੂਸ ਕਰ ਰਿਆ ਸਾਂ ਜਿਵੇਂ ਕੋਈ ਫੌਜੀ ਜੰਗ ਜਿੱਤ ਕੇ ਲੰਮੇ ਸਮੇਂ ਦੀ ਛੁੱਟੀ ਘਰ ਆਓਂਦਾ। ਘਰ ਓੰਦਿਆਂ ਈ ਮੈਂ ਏ ਸੀ ਦਾ ਸਵਿੱਚ ਨੱਪਿਆ ਤੇ ਪਲੰਗ ਉੱਪਰ ਡਿੱਗਦਿਆਂ ਬੇਬੇ ਨੂੰ ਆਵਾਜ ਮਾਰੀ, ਬੇਬੇ ਜਲਦੀ ਰੋਟੀ ਲਿਆਦੋ ‘ਤੇ ਮੇਰੀ ਮਨਪਸੰਦ ਲੱਸੀ ਜਰੂਰ ਬਣਾ ਦਿਓ ਅੱਜ। ਬੇਬੇ ਨੇਂ ਵੀ ਰੋਟੀ ਐਨੇ ਲਾਡਾਂ ਨਾਲ ਤਾਜੀ ਲਾਹ ਕੇ ਲਿਓਣੀ ਕਿ ਮੇਰਾ ਪੁੱਤ ਥੱਕਿਆ ਹੋਊ। ਪੜਾਈ ਤਾਂ ਆਪਾਂ ਨੂੰ ਜਮਾਂ ਜ਼ਹਿਰ ਵਾਂਗ ਲੱਗਦੀ ਸੀ ਤੇ ਉਪਰੋਂ ਗਾਣਿਆਂ ਦਾ ਵੀ ਅਸਰ ਸੀ ।ਮੈਂ ਅਕਸਰ ਉਹ ਗਾਣਾ ਸੁਣਿਆ ਕਰਦਾ ਸੀ ਕਿ ਜੱਟਾਂ ਨੂੰ ਪੜਾਈ ਹੁੰਦੀ ਜ਼ਹਿਰ ਵਰਗੀ। ਅੱਜ ਆਥਣੇ ਕੰਮ ਤੋਂ ਥੱਕਿਆ ਜਦ ਘਰ ਆਇਆ ਤਾਂ ਰੋਟੀ ਲੌਂਦੇ -ਲੌਂਦੇ ਉਹਨਾਂ ਈ ਦਿਨਾਂ ਦੇ ਖਿਆਲਾਂ ਵਿੱਚ ਹੱਥ ਲੂਹ ਲਿਆ। ਓਹਨਾ ਦਿਨਾਂ ਵਿੱਚ ਮੈਂਵੀ ਇੱਕ ਰਾਜੇ ਦਾ ਸ਼ਹਿਜ਼ਾਦਾ ਸਾਂ। ਮੈਂ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਿੰਡ ਵਿੱਚ ਸਾਡੀ ਗਿਣਤੀ ਅਮੀਰਾਂ ਵਿੱਚ ਹੀ ਹੁੰਦੀ ਸੀ ਕਿਉਂਕਿ ਸਾਡਾ ਘਰ -ਬਾਰ ਵਧੀਆ ਸੀ ਤੇ ਦਸ ਕਿੱਲੇ ਪੈਲੀ ਮੇਰੇ ਬਾਪੂ ਦੇ ਹਿੱਸੇ ਆਓਂਦੀ ਸੀ ਤੇ ਦਸ ਕੁ ਮੱਝਾਂ ਵੀ ਰੱਖੀਆਂ ਸਨ। ਮੇਰਾ ਬਾਪੂ ਪੈਸੇ ਜਮ੍ਹਾਂ ਘੱਟ ਕਰਦਾ ਸੀ ਤੇ ਆਪਣੀ ਕਮਾਈ ਨਾਲ ਸਾਡੀਆਂ ਐਸ਼ੋ ਆਰਾਮ ਦੀਆਂ ਜਰੂਰਤਾਂ ਪੂਰੀਆਂ ਕਰਦਾ ਰਹਿੰਦਾ ਸੀ। ਏਸ ਸਭ ਦਾ ਮੈਂ ਇਕਲੌਤਾ ਵਾਰਿਸ ਸਾਂ ਤੇ ਮੈਂ ਆਪਣੇ ਮਾਪਿਆਂ ਦਾ ਲਾਡਲਾ ਵੀ ਸਾਂ ਕਿਉਂਕਿ ਮੈਂ ਮੇਰੇ ਬੇਬੇ ਬਾਪੂ ਦੇ ਵਿਆਹ ਦੇ ਅੱਠ ਸਾਲ ਮਗਰੋਂ ਬੜੀਆਂ ਅਰਦਾਸਾਂ ਬਾਅਦ ਪੈਦਾ ਹੋਇਆ ਸਾਂ। ਓਹਨਾਂ ਮੇਰਾ ਨਾਮ ਬੜੇ ਚਾਵਾਂ ਨਾਲ ਸਿਕੰਦਰ ਸਿੰਘ ਰੱਖਿਆ। ਮੇਰੇ ਬੇਬੇ ਬਾਪੂ ਨੇਂ ਮੇਰੀ ਹਰ ਇੱਕ ਖਵਾਇਸ਼ ਮੇਰੇ ਕਹਿਣ ਤੋਂ ਪਹਿਲਾਂ ਹੀ ਪੂਰੀ ਕਰ ਦਿੱਤੀ ।ਉਹ ਮੈਨੂੰ ਕਦੇ ਖ਼ੁਦ ਤੋਂ ਦੂਰ ਨਹੀਂ ਸਨ ਕਰਨਾਂ ਚਾਹੁੰਦੇ। ਪਰ ਮੇਰੇ ਦਿਮਾਗ ਵਿੱਚ ਬੱਸ ਕਨੇਡਾ ਜਾਂ ਅਮਰੀਕਾ ਜਾਣ ਦਾ ਹੀ ਭੂਤ ਸਵਾਰ ਸੀ। ਔਖੇ ਸੌਖੇ ਮੈਂ ਬਾਹਰਵੀਂ ਵਿਚੋਂ ਪਾਸ ਹੋਗਿਆ। ਮੈਂ ਆਪਣੇ ਬੇਬੇ ਬਾਪੂ ਨੂੰ ਆਪਣੇ ਬਾਅਰ ਜਾਣ ਦੇ ਸੁਪਨੇਂ ਬਾਰੇ ਦੱਸਿਆ। ਉਹਨਾਂ ਨੇਂ ਸਾਫ਼ ਮਨਾਂ ਕਰ ਦਿੱਤਾ ਤੇ ਬਾਪੂ ਕਹਿਣ ਲੱਗਾ ਆਪਣੀ ਸਾਰੀ ਜ਼ਾਇਦਾਦ ਮੈਂ ਤੇਰੇ ਲਈ ਹੀ ਤਾਂ ਬਣਾਈ ਐ ਜੇ ਤੂੰ ਬਾਹਰ ਜਾ ਕੇ ਗੋਰਿਆਂ ਦੀ ਗੁਲਾਮੀ ਹੀ ਕਰਨੀ ਆ ਤਾਂ ਕੀ ਫ਼ਾਇਦਾ ਆਪਣੀ ਜ਼ਾਇਦਾਦ ਦਾ। ਤੈਨੂੰ ਜੋ ਕੁੱਝ ਵੀ ਚਾਹੀਦਾ ਤੂੰ ਏਥੇ ਦਸ ਸਾਰਾ ਕੁੱਝ ਮਿਲੂ। ਤੂੰ ਏਥੇ ਹੀ ਅੱਗੇ ਦੀ ਪੜਾਈ ਕਰਲਾ ਨਹੀਂ ਕਰਨੀ ਜਿਹੜਾ ਮਰਜ਼ੀ ਕੰਮ ਕਰਲਾ ਚਾਹੇ ਵੇਹਲਾ ਹੀ ਰਹਿਲਾ ਪਰ ਬਾਹਰ ਜਾਣ ਦਾ ਖਿਆਲ ਛੱਡ ਦੇ ਤੇਰੇ ਤੋਂ ਬਿਨਾਂ ਸਾਡਾ ਏਥੇ ਹੋਰ ਹੈ ਈ ਕੌਣ। ਓਸ ਵੇਲੇ ਤਾਂ ਮੈਂ ਆਪਣੇ ਬਾਪੂ ਦੀ ਗੱਲ ਮਨ ਲਈ ਪਰ ਅਮਰੀਕਾ ਦੇ ਖ਼ਿਆਲ ਮੇਰੇ ਮਨ ਵਿੱਚੋਂ ਨਹੀਂ ਗਏ। ਮੈਨੂੰ ਅਮਰੀਕਾ ਇੱਕ ਸਵਰਗ ਦੀ ਤਰਾਂ ਜਾਪਦਾ ਸੀ ਕਿਉਂਕਿ ਓਥੋਂ ਆਏ ਲੋਕ ਉਥੋਂ ਦੀ ਜ਼ਿੰਦਗੀ ਨੂੰ ਸਵਰਗ ਦੱਸਦੇ ਸਨ। ਮੈਂ ਅਮਰੀਕਾ ਜਾਣ ਦੀ ਜ਼ਿਦ ਨਹੀਂ ਛੱਡੀ। ਬੇਬੇ ਬਾਪੂ ਨੂੰ ਵੀ ਕਿਹਾ ਕਿ ਤੁਸੀਂ ਵੀ ਨਾਲ ਹੀ ਚੱਲੋ ਆਪਾਂ ਏਥੋਂ ਸਾਰਾ ਕੁੱਝ ਵੇਚ ਕੇ ਅਮਰੀਕਾ ਚਲਦੇ ਆਂ। ਪਰ ਉਹ ਪੰਜਾਬ ਦੀ ਧਰਤੀ ਨਾਲ ਜੁੜੇ ਹੋਏ ਸਨ ਤੇ ਬਾਪੂ ਨੇਂ ਜੋ ਕੁੱਝ ਵੀ ਇਹਨੀ ਮਿਹਨਤ ਨਾਲ ਬਣਾਇਆ ਉਹ ਵੇਚਣ ਲਈ ਕਦੇ ਵੀ ਰਾਜ਼ੀ ਨਹੀਂ ਹੁੰਦੇ। ਅੰਤ ਉਹਨਾਂ ਨੂੰ ਮੇਰੀ ਜ਼ਿਦ ਮਨਣੀਂ ਹੀ ਪਈ ਤੇ ਉਹ ਮੈਨੂੰ ਅਮਰੀਕਾ ਭੇਜਣ ਲਈ ਤਿਆਰ ਹੋ ਗਏ। ਮੇਰੀ ਬੇਬੇ ਦੇ ਅਥਰੂ ਵੀ ਮੈਨੂੰ ਰੋਕ ਨੀਂ ਪਾਏ। ਮੇਰੇ ਬਾਪੂ ਦਾ ਇੱਕ ਦੋਸਤ ਸ਼ਹਿਰ ਰਹਿੰਦਾ ਸੀ। ਬਾਪੂ ਨੇਂ ਉਸ ਨਾਲ ਮੈਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ। ਉਸ ਨੇਂ ਪੈਸਿਆਂ ਦੀ ਖ਼ਾਤਿਰ ਬਾਪੂ ਨੂੰ ਗ਼ਲਤ ਏਜੰਟ ਨਾਲ ਮਿਲਵਾਇਆ। ਉਸ ਏਜੰਟ ਨੇਂ ਬਾਪੂ ਨਾਲ ਤੀਹ ਲੱਖ ਰੁਪਏ ਵਿੱਚ ਮੈਨੂੰ ਅਮਰੀਕਾ ਭੇਜਣ ਦੀ ਗੱਲ ਕੀਤੀ ਤੇ ਕਿਹਾ ਤੁਸੀਂ ਮੁੰਡੇ ਦਾ ਪਾਸਪੋਰਟ ਬਣਵਾਓ ਤੇ ਸਮਝੋ ਤੁਹਾਡਾ ਮੁੰਡਾ ਅਮਰੀਕਾ ਪਹੁੰਚ ਗਿਆ।
ਤਕਰੀਬਨ ਇੱਕ ਮਹੀਨੇ ਵਿੱਚ ਮੇਰਾ ਪਾਸਪੋਰਟ ਆ ਗਿਆ। ਮੈਂ ਤੇ ਬਾਪੂ ਸ਼ਹਿਰ ਜਾ ਕੇ ਉਸ ਏਜੰਟ ਨੂੰ ਪਾਸਪੋਰਟ ਅਤੇ ਬਾਕੀ ਦੇ ਦਸਤਾਵੇਜ਼ ਦੇ ਆਏ। ਏਜੰਟ ਨੇਂ ਕਿਹਾ ਤੁਸੀਂ ਪੈਸਿਆਂ ਦਾ ਬੰਦੋਬਸਤ ਕਰੋ ਸਮਜੋ ਦੋ ਹਫਤਿਆਂ ਵਿੱਚ ਥੋਡਾ ਵੀਸਾ ਆਗਿਆ। ਐਨੇ ਪੈਸੇ ਬਾਪੂ ਨੇਂ ਜਮਾਂ ਤਾਂ ਨਹੀਂ ਕੀਤੇ ਸਨ ਪਰ ਮੇਰੀ ਖੁਸ਼ੀ ਖ਼ਾਤਿਰ ਬਾਪੂ ਨੇਂ ਦਿਲ ਤੇ ਪੱਥਰ ਰੱਖ ਕੇ ਤਿੰਨ ਕਿੱਲੇ ਵੇਚ ਦਿੱਤੇ ਤੇ ਸ਼ਹਿਰ ਵਾਲੇ ਦੋਸਤ ਦੇ ਭਰੋਸੇ ਸਾਰੇ ਪੈਸੇ ਏਜੰਟ ਨੂੰ ਦੇ ਦਿੱਤੇ। ਮੈਨੂੰ ਉਹ ਦਿਨ ਕਦੇ ਨੀਂ ਭੁੱਲਣੇ ਵੀਸਾ ਆਉਣ ਤਕ ਮੇਰੀ ਬੇਬੇ ਨੇਂ ਦਿਨ ਰਾਤ ਮੇਰੇ ਕੋਲ ਬੈਠੇ ਰਹਿਣਾ ਓਹਨੇ ਆਖਦੀ ਰਹਿਣਾ ਪੁੱਤ ਬੇਗਾਨਾ ਮੁਲਖ਼ ਆ ਕਿਵੇਂ ਰਹੂਗਾ ਰੋਟੀ ਕੌਣ ਦੇਉ ਇਕੱਲਾ ਕਿਵੇਂ ਰਹੂ। ਇਹ ਸਭ ਕਹਿੰਦੀ ਕਹਿੰਦੀ ਦੀਆਂ ਅੱਖਾਂ ਗਿਲੀਆਂ ਹੋ ਜਾਣੀਆਂ ਤੇ ਮੈਨੂੰ ਕਲਾਵੇ ਵਿੱਚ ਲੈ ਲੈਣਾ। ਪਰ ਓਹਦਾ ਮੋਹ ਵੀ ਮੈਨੂੰ ਰੋਕ ਨਾਂ ਸਕਿਆ। ਉਹ ਦਿਨ ਆ ਹੀ ਗਿਆ ਜਦੋਂ ਮੈਂ ਅਮਰੀਕਾ ਜਾਣ ਲਈ ਘਰੋਂ ਜਾਣਾ ਸੀ। ਮੇਰੀ ਬੇਬੇ ਸਾਰੀ ਰਾਤ ਮੇਰੇ ਕੋਲ ਬੈਠੀ ਰਹੀ ਤੇ ਮੇਰਾ ਬੈਗ ਵੀ ਤਿਆਰ ਕੀਤਾ ਤੇ ਪੀਨੀਆਂ ਦਾ ਲਿਫ਼ਾਫ਼ਾ ਵੀ ਬੈਗ ਵਿੱਚ ਪਾ ਦਿੱਤਾ। ਬੇਬੇ ਦਾ ਰੋ – ਰੋ ਬੁਰਾ ਹਾਲ ਸੀ ਤੇ ਬਾਰ ਬਾਰ ਮੇਰਾ ਮੱਥਾ ਚੁੰਮੀ ਜਾਵੇ ਤੇ...
...
ਹੋਰ ਕਹਾਣੀਆਂ ਪੜ੍ਹਨ ਲਈ ਜਰੂਰ ਇੰਸਟਾਲ ਕਰੋ ਸਾਡੀ ਪੰਜਾਬੀ ਕਹਾਣੀਆਂ ਐਪ
gurlal Singh
je jamin vapis le lai a teh vapis India aajo